Ezekiel 8:4
ਪਰ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਓੱਥੇ ਸੀ। ਪਰਤਾਪ ਉਸ ਦਰਸ਼ਨ ਵਰਗੀ ਜਾਪਦੀ ਸੀ ਜਿਹੜਾ ਮੈਂ (ਕਬਾਰ ਨਹਿਰ ਦੇ ਕੰਢੇ) ਵਾਦੀ ਵਿੱਚ ਦੇਖਿਆ ਸੀ।
Ezekiel 8:4 in Other Translations
King James Version (KJV)
And, behold, the glory of the God of Israel was there, according to the vision that I saw in the plain.
American Standard Version (ASV)
And, behold, the glory of the God of Israel was there, according to the appearance that I saw in the plain.
Bible in Basic English (BBE)
And I saw the glory of the Lord there, as in the vision which I saw in the valley.
Darby English Bible (DBY)
And behold, the glory of the God of Israel was there, according to the appearance that I saw in the valley.
World English Bible (WEB)
Behold, the glory of the God of Israel was there, according to the appearance that I saw in the plain.
Young's Literal Translation (YLT)
and lo, there the honour of the God of Israel, as the appearance that I saw in the valley.
| And, behold, | וְהִ֨נֵּה | wĕhinnē | veh-HEE-nay |
| the glory | שָׁ֔ם | šām | shahm |
| God the of | כְּב֖וֹד | kĕbôd | keh-VODE |
| of Israel | אֱלֹהֵ֣י | ʾĕlōhê | ay-loh-HAY |
| there, was | יִשְׂרָאֵ֑ל | yiśrāʾēl | yees-ra-ALE |
| according to the vision | כַּמַּרְאֶ֕ה | kammarʾe | ka-mahr-EH |
| that | אֲשֶׁ֥ר | ʾăšer | uh-SHER |
| I saw | רָאִ֖יתִי | rāʾîtî | ra-EE-tee |
| in the plain. | בַּבִּקְעָֽה׃ | babbiqʿâ | ba-beek-AH |
Cross Reference
ਹਿਜ਼ ਕੀ ਐਲ 3:22
ਯਹੋਵਾਹ ਦੀ ਸ਼ਕਤੀ ਮੇਰੇ ਕੋਲ ਆਈ। ਉਸ ਨੇ ਮੈਨੂੰ ਆਖਿਆ, “ਉੱਠ ਅਤੇ ਵਾਦੀ ਵਿੱਚ ਜਾ। ਮੈਂ ਤੇਰੇ ਨਾਲ ਉਸ ਥਾਂ ਗੱਲ ਕਰਾਂਗਾ।”
ਇਬਰਾਨੀਆਂ 1:3
ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ।
੨ ਕੁਰਿੰਥੀਆਂ 4:4
ਇਸ ਦੁਨੀਆਂ ਦੇ ਮਾਲਕ ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸੱਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ-ਬ-ਹੂ ਪਰਮੇਸ਼ੁਰ ਵਰਗਾ ਹੈ।
੨ ਕੁਰਿੰਥੀਆਂ 3:18
ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।
ਹਿਜ਼ ਕੀ ਐਲ 43:2
ਓੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਵੱਲੋਂ ਆਇਆ। ਪਰਮੇਸ਼ੁਰ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਰਗੀ ਉੱਚੀ ਸੀ। ਪਰਮੇਸ਼ੁਰ ਦੇ ਪਰਤਾਪ ਦੀ ਰੋਸ਼ਨੀ ਨਾਲ ਧਰਤੀ ਚਮਕ ਰਹੀ ਸੀ।
ਹਿਜ਼ ਕੀ ਐਲ 11:22
ਅਤੇ ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖਿਲਾਰੇ ਅਤੇ ਹਵਾ ਵਿੱਚ ਉੱਡ ਗਏ। ਪਹੀਏ ਵੀ ਉਨ੍ਹਾਂ ਦੇ ਨਾਲ ਚੱਲੇ ਗਏ। ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਸੀ।
ਹਿਜ਼ ਕੀ ਐਲ 10:1
The Glory of the Lord Leaves the Temple ਫ਼ੇਰ ਮੈਂ ਕਰੂਬੀ ਦੇ ਫ਼ਰਿਸਤਿਆਂ ਦੇ ਸਿਰਾਂ ਉੱਪਰ ਮੂਧੇ ਭਾਂਡੇ ਵੱਲ ਦੇਖਿਆ। ਭਾਂਡਾ ਨੀਲਮ ਵਾਂਗ ਸਾਫ਼ ਨੀਲਾ ਦਿਖਾਈ ਦਿੰਦਾ ਸੀ। ਅਤੇ ਓੱਥੇ ਇੱਕ ਚੀਜ਼ ਸੀ ਜਿਹੜੀ ਭਾਂਡੇ ਉੱਤੇ ਤਖਤ ਵਰਗੀ ਜਾਪਦੀ ਸੀ।
ਹਿਜ਼ ਕੀ ਐਲ 9:3
ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਕਰੂਬੀ ਫ਼ਰਿਸ਼ਤਿਆਂ ਉੱਪਰੋਂ ਉੱਠੀ, ਜਿੱਥੇ ਇਹ ਸੀ। ਫ਼ੇਰ ਪਰਤਾਪ ਮੰਦਰ ਦੇ ਫ਼ਾਟਕ ਤੀਕ ਗਿਆ। ਉਹ ਉਦੋਂ ਰੁਕ ਗਿਆ ਜਦੋਂ ਉਹ ਦਹਿਲੀਜ਼ ਉੱਤੇ ਸੀ। ਫ਼ੇਰ ਪਰਤਾਪ ਨੇ ਕਤਾਨੀ ਦੇ ਵਸਤਰਾਂ ਵਾਲੇ ਅਤੇ ਲਿਖਾਰੀ ਦੀ ਕਲਮ ਅਤੇ ਸਿਆਹੀ ਵਾਲੇ ਬੰਦੇ ਨੂੰ ਆਵਾਜ਼ ਦਿੱਤੀ।
ਹਿਜ਼ ਕੀ ਐਲ 1:26
ਉਸ ਪਿਆਲੇ ਦੇ ਸਿਖਰ ਉੱਤੇ ਇੱਕ ਚੀਜ਼ ਸੀ ਜਿਹੜੀ ਤਖਤ ਵਰਗੀ ਦਿਖਾਈ ਦਿੰਦੀ ਸੀ। ਇਹ ਨੀਲਮ ਦੇ ਪੱਥਰ ਵਰਗੀ ਨੀਲੀ ਸੀ। ਅਤੇ ਕੋਈ ਚੀਜ਼ ਸੀ ਜਿਹੜੀ ਉਸ ਤਖਤ ਉੱਤੇ ਬੈਠੇ ਬੰਦੇ ਵਰਗੀ ਦਿਖਾਈ ਦਿੰਦੀ ਸੀ!
ਖ਼ਰੋਜ 40:34
ਯਹੋਵਾਹ ਦਾ ਪਰਤਾਪ ਫ਼ੇਰ ਮੰਡਲੀ ਵਾਲੇ ਤੰਬੂ ਉੱਪਰ ਬੱਦਲ ਛਾ ਗਿਆ। ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ।
ਖ਼ਰੋਜ 25:22
ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ।