Ezekiel 11:9
ਪਰਮੇਸ਼ੁਰ ਨੇ ਇਹ ਵੀ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ!
Ezekiel 11:9 in Other Translations
King James Version (KJV)
And I will bring you out of the midst thereof, and deliver you into the hands of strangers, and will execute judgments among you.
American Standard Version (ASV)
And I will bring you forth out of the midst thereof, and deliver you into the hands of strangers, and will execute judgments among you.
Bible in Basic English (BBE)
I will make you come out from inside the town and will give you up into the hands of men from other lands, and will be judge among you.
Darby English Bible (DBY)
And I will bring you out of the midst of it, and give you into the hands of strangers, and will execute judgments among you.
World English Bible (WEB)
I will bring you forth out of the midst of it, and deliver you into the hands of strangers, and will execute judgments among you.
Young's Literal Translation (YLT)
And I have brought you out of its midst, And given you into the hand of strangers, And I have done among you judgments.
| And I will bring out | וְהוֹצֵאתִ֤י | wĕhôṣēʾtî | veh-hoh-tsay-TEE |
| midst the of you | אֶתְכֶם֙ | ʾetkem | et-HEM |
| thereof, and deliver | מִתּוֹכָ֔הּ | mittôkāh | mee-toh-HA |
| hands the into you | וְנָתַתִּ֥י | wĕnātattî | veh-na-ta-TEE |
| of strangers, | אֶתְכֶ֖ם | ʾetkem | et-HEM |
| execute will and | בְּיַד | bĕyad | beh-YAHD |
| judgments | זָרִ֑ים | zārîm | za-REEM |
| among you. | וְעָשִׂ֛יתִי | wĕʿāśîtî | veh-ah-SEE-tee |
| בָכֶ֖ם | bākem | va-HEM | |
| שְׁפָטִֽים׃ | šĕpāṭîm | sheh-fa-TEEM |
Cross Reference
ਹਿਜ਼ ਕੀ ਐਲ 5:8
ਇਸ ਲਈ, ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਇਸ ਲਈ ਹੁਣ ਮੈਂ ਵੀ ਤੁਹਾਡੇ ਖਿਲਾਫ਼ ਹਾਂ! ਅਤੇ ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਦੋਂ ਕਿ ਉਹ ਦੂਸਰੇ ਲੋਕ ਦੇਖਣਗੇ।
ਜ਼ਬੂਰ 106:41
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
ਅਸਤਸਨਾ 28:36
“ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸ ਨੂੰ ਤੁਸੀਂ ਚੁਣੋ ਕਿਸੇ ਅਜਿਹੇ ਦੇਸ਼ ਵਿੱਚ ਭੇਜ ਦੇਵੇਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ। ਤੁਸੀਂ ਅਤੇ ਤੁਹਾਡੇ ਪੁਰਖਿਆਂ ਨੇ ਕਦੇ ਵੀ ਦੇਸ਼ ਨੂੰ ਨਹੀਂ ਵੇਖਿਆ ਸੀ। ਓੱਥੇ ਤੁਸੀਂ ਲੱਕੜ ਅਤੇ ਪੱਥਰ ਤੋਂ ਬਣੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗ਼ੇ।
ਹਿਜ਼ ਕੀ ਐਲ 16:41
ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸੱਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ।
ਅਸਤਸਨਾ 28:49
ਦੁਸ਼ਮਣ ਕੌਮ ਦਾ ਸਰਾਪ “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ।
ਯਹੂ ਦਾਹ 1:15
ਪ੍ਰਭੂ ਹਰ ਵਿਅਕਤੀ ਦਾ ਨਿਆਂ ਕਰੇਗਾ। ਪ੍ਰਭੂ ਉਨ੍ਹਾਂ ਸਾਰੇ ਲੋਕਾਂ ਦਾ, ਉਸ ਦੇ ਖਿਲਾਫ਼ ਕੀਤੀਆਂ ਉਨ੍ਹਾਂ ਸਾਰੀਆਂ ਦੁਸ਼ਟ ਗੱਲਾਂ ਲਈ, ਨਿਆਂ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਇਨ੍ਹਾਂ ਪਾਪੀਆਂ ਨੂੰ ਜੋ ਉਸ ਦੇ ਖਿਲਾਫ਼ ਹਨ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਨੇ ਉਸ ਦੇ ਖਿਲਾਫ਼ ਕੀਤੀਆਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਉਸ ਦੇ ਖਿਲਾਫ਼ ਆਖੀਆਂ, ਸਜ਼ਾ ਦੇਵੇਗਾ।”
ਰੋਮੀਆਂ 13:4
ਹਾਕਮ ਤੁਹਾਡੀ ਮਦਦ ਲਈ ਪਰੇਮਸ਼ੁਰ ਦਾ ਸੇਵਕ ਹੈ। ਪਰ ਜੇਕਰ ਤੁਸੀਂ ਗਲਤ ਗੱਲਾਂ ਕਰੋ, ਤਾਂ ਤੁਹਾਨੂੰ ਡਰਨਾ ਚਾਹੀਦਾ ਹੈ। ਕਿਉਂਕਿ ਹਾਕਮ ਕੋਲ ਦੰਡ ਦੇਣ ਦਾ ਅਧਿਕਾਰ ਹੈ ਅਤੇ ਉਹ ਉਸ ਅਧਿਕਾਰ ਦੀ ਵਰਤੋਂ ਕਰੇਗਾ। ਉਹ, ਲੋਕਾਂ ਨੂੰ ਸਜ਼ਾ ਦੇਣ ਲਈ ਜੋ ਗਲਤ ਗੱਲਾਂ ਕਰਦੇ ਹਨ, ਪਰਮੇਸ਼ੁਰ ਦਾ ਸੇਵਕ ਹੈ।
ਯੂਹੰਨਾ 5:27
ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।
ਹਿਜ਼ ਕੀ ਐਲ 30:19
ਇਸ ਲਈ ਮੈਂ ਸਜ਼ਾ ਦੇਵਾਂਗਾ ਮਿਸਰ ਨੂੰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ!”
ਹਿਜ਼ ਕੀ ਐਲ 21:31
ਮੈਂ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ। ਮੇਰਾ ਕਹਿਰ ਤੈਨੂੰ ਗਰਮ ਹਵਾ ਵਾਂਗ ਸਾੜ ਦੇਵੇਗਾ। ਮੈਂ ਤੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਲੋਕ ਲੋਕਾਂ ਨੂੰ ਕਤਲ ਕਰਨ ਵਿੱਚ ਮਾਹਰ ਹਨ।
ਹਿਜ਼ ਕੀ ਐਲ 16:38
ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ।
ਹਿਜ਼ ਕੀ ਐਲ 5:15
ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ, ਪਰ ਤੂੰ ਉਨ੍ਹਾਂ ਲਈ ਇੱਕ ਸਬਕ ਵੀ ਹੋਵੇਂਗਾ। ਉਹ ਦੇਖਣਗੇ ਕਿ ਮੈਂ ਕਹਿਰਵਾਨ ਸੀ ਅਤੇ ਤੁਹਾਨੂੰ ਸਜ਼ਾ ਦਿੱਤੀ ਸੀ। ਮੈਂ ਬਹੁਤ ਕਹਿਰਵਾਨ ਸੀ। ਮੈਂ ਤੈਨੂੰ ਚੇਤਾਵਨੀ ਦਿੱਤੀ ਸੀ। ਮੈਂ, ਯਹੋਵਾਹ ਨੇ, ਤੈਨੂੰ ਦੱਸਿਆ ਸੀ ਕਿ ਮੈਂ ਕੀ ਕਰਾਂਗਾ!
ਹਿਜ਼ ਕੀ ਐਲ 5:10
ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।”
ਯਰਮਿਆਹ 39:6
ਓੱਥੇ, ਰਿਬਲਾਹ ਦੇ ਕਸਬੇ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਸਾਹਮਣੇ ਸਿਦਕੀਯਾਹ ਦੇ ਪੁੱਤਰਾਂ ਨੂੰ ਮਾਰ ਦਿੱਤਾ। ਅਤੇ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਨਜ਼ਰਾਂ ਸਾਹਮਣੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।
ਯਰਮਿਆਹ 5:15
ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ, “ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ। ਇਹ ਪੁਰਾਣੀ ਕੌਮ ਹੈ, ਇਹ ਪੁਰਾਤਨ ਕੌਮ ਹੈ। ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ। ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।
ਵਾਈਜ਼ 8:11
ਇਨਸਾਫ, ਇਨਾਮ ਅਤੇ ਸਜ਼ਾ ਕਿਉਂ ਜੋ ਬਦ ਹੋਣ ਦਾ ਨਿਆਂ ਜਲਦੀ ਹੀ ਘੋਸ਼ਿਤ ਨਹੀਂ ਕੀਤਾ ਜਾਂਦਾ, ਇਨਸ਼ਾਨਾ ਦੇ ਦਿਲ ਬਦੀ ਕਰਨ ਤੇ ਕੇਦਿ੍ਰਤ ਹਨ।
ਜ਼ਬੂਰ 106:30
ਪਰ ਫ਼ੀਨਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
ਨਹਮਿਆਹ 9:36
ਅਤੇ ਹੁਣ ਅਸੀਂ ਇਸ ਧਰਤੀ ਤੇ ਗੁਲਾਮ ਬਣ ਗਏ ਹਾਂ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ ਤਾਂ ਜੋ ਉਹ ਇਸ ਦੇ ਫ਼ਲਾਂ ਅਤੇ ਚੰਗਿਆਈ ਨੂੰ ਮਾਣ ਸੱਕਣ।
੨ ਸਲਾਤੀਨ 24:4
ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨੱਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਥਪਥ ਕੀਤਾ ਸੀ। ਤਾਂ ਹੀ ਯਹੋਵਾਹ ਉਸ ਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।