Exodus 25:2
“ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ।
Exodus 25:2 in Other Translations
King James Version (KJV)
Speak unto the children of Israel, that they bring me an offering: of every man that giveth it willingly with his heart ye shall take my offering.
American Standard Version (ASV)
Speak unto the children of Israel, that they take for me an offering: of every man whose heart maketh him willing ye shall take my offering.
Bible in Basic English (BBE)
Say to the children of Israel that they are to make me an offering; from every man who has the impulse in his heart take an offering for me.
Darby English Bible (DBY)
Speak unto the children of Israel, that they bring me a heave-offering: of every one whose heart prompteth him, ye shall take my heave-offering.
Webster's Bible (WBT)
Speak to the children of Israel, that they bring me an offering: of every man that giveth it willingly with his heart ye shall take my offering.
World English Bible (WEB)
"Speak to the children of Israel, that they take an offering for me. From everyone whose heart makes him willing you shall take my offering.
Young's Literal Translation (YLT)
`Speak unto the sons of Israel, and they take for Me a heave-offering; from every man whose heart impelleth him ye do take My heave-offering.
| Speak | דַּבֵּר֙ | dabbēr | da-BARE |
| unto | אֶל | ʾel | el |
| the children | בְּנֵ֣י | bĕnê | beh-NAY |
| of Israel, | יִשְׂרָאֵ֔ל | yiśrāʾēl | yees-ra-ALE |
| bring they that | וְיִקְחוּ | wĕyiqḥû | veh-yeek-HOO |
| me an offering: | לִ֖י | lî | lee |
| of | תְּרוּמָ֑ה | tĕrûmâ | teh-roo-MA |
| every | מֵאֵ֤ת | mēʾēt | may-ATE |
| man | כָּל | kāl | kahl |
| that | אִישׁ֙ | ʾîš | eesh |
| giveth it willingly | אֲשֶׁ֣ר | ʾăšer | uh-SHER |
| heart his with | יִדְּבֶ֣נּוּ | yiddĕbennû | yee-deh-VEH-noo |
| ye shall take | לִבּ֔וֹ | libbô | LEE-boh |
| תִּקְח֖וּ | tiqḥû | teek-HOO | |
| my offering. | אֶת | ʾet | et |
| תְּרֽוּמָתִֽי׃ | tĕrûmātî | teh-ROO-ma-TEE |
Cross Reference
ਅਜ਼ਰਾ 2:68
ਜਦ ਉਹ ਸਮੂਹ ਯੋਹਵਾਹ ਦੇ ਮੰਦਰ ਯਰੂਸ਼ਲਮ ਵਿੱਚ ਪੁਜਿਆ ਤ੍ਤਦ ਪਰਿਵਾਰਾਂ ਦੇ ਮੁਖੀਆਂ ਨੇ ਮੰਦਰ ਦੇ ਨਿਰਮਾਣ ਲਈ ਤੋਂਹਫੇ ਭੇਂਟ ਕੀਤੇ ਤਾਂ ਜੋ ਉਸ ਬਾਵੇਂ ਜਿੱਥੇ ਮੰਦਰ ਨਸ਼ਟ ਕੀਤਾ ਗਿਆ ਸੀ ਉਸ ਬਾਂਵੇਂ ਉਹ ਨਵਾਂ ਮੰਦਰ ਉਸਾਰ ਸੱਕਣ।
੨ ਕੁਰਿੰਥੀਆਂ 9:7
ਹਰ ਆਦਮੀ ਨੂੰ ਉਹੀ ਦੇਣਾ ਚਾਹੀਦਾ ਹੈ ਜੋ ਕੁਝ ਵੀ ਉਸ ਨੇ ਆਪਣੇ ਦਿਲ ਵਿੱਚ ਨਿਸ਼ਚਿਤ ਕੀਤਾ ਹੈ। ਕਿਸੇ ਨੂੰ ਵੀ ਉਦਾਸੀ ਨਾਲ ਨਹੀਂ ਦੇਣਾ ਚਾਹੀਦਾ। ਪਰਮੇਸ਼ੁਰ ਉਸੇ ਨੂੰ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ।
ਨਹਮਿਆਹ 11:2
ਲੋਕਾਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਜਾਣਾ ਸਵੀਕਾਰ ਕੀਤਾ।
ਅਜ਼ਰਾ 7:16
ਇਨ੍ਹਾਂ ਚੀਜ਼ਾਂ ਦੇ ਸਮੇਤ, ਜੋ ਵੀ ਸੋਨਾ ਅਤੇ ਚਾਂਦੀ ਤੁਸੀਂ ਬਾਬਲ ਦੇ ਸੂਬਿਆਂ ਵਿੱਚੋਂ ਜਿੱਬੋ ਕਿਤੋਂ ਵੀ ਇੱਕਤ੍ਰ ਕੀਤੀ ਸੀ ਲਵੋ। ਉਹ ਕੋਈ ਵੀ ਸੁਗਾਤ ਲੈ ਲਵੋ ਜੋ ਲੋਕ ਅਤੇ ਜਾਜਕ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਲਈ ਦੇਣ ਦੇ ਇਛਿੱਤ ਹਨ।
ਅਜ਼ਰਾ 3:5
ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜ੍ਹਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜ੍ਹਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ।
ਅਜ਼ਰਾ 1:6
ਉਨ੍ਹਾਂ ਦੇ ਸਾਰੇ ਗੁਆਂਢੀਆਂ ਨੇ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਤੋਂ ਬਣੇ ਭਾਂਡੇ, ਸਾਮਾਨ, ਪਸ਼ੂ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਿੱਤੀਆਂ। ਇਹ ਸੁਗਾਤਾਂ ਉਨ੍ਹਾਂ ਸੁਗਾਤਾਂ ਤੋਂ ਇਲਾਵਾ ਸਨ ਜੋ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦਿੱਤੀਆਂ ਸਨ।
੧ ਤਵਾਰੀਖ਼ 29:1
ਮੰਦਰ ਦੇ ਨਿਰਮਾਣ ਲਈ ਸੁਗਾਤਾਂ ਸਾਰੇ ਇਸਰਾਏਲ ਦੇ ਲੋਕ ਜੋ ਇਕੱਠੇ ਹੋਏ ਸਨ ਦਾਊਦ ਪਾਤਸ਼ਾਹ ਨੇ ਉਨ੍ਹਾਂ ਦੇ ਸਾਰੇ ਇਕੱਠ ਨੂੰ ਕਿਹਾ, “ਪਰਮੇਸ਼ੁਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ। ਸੁਲੇਮਾਨ ਅਜੇ ਮਸੂਮ ਅਤੇ ਨਾ-ਤਜ਼ਰਬੇਕਾਰ ਹੈ ਅਤੇ ਇਹ ਕੰਮ ਬਹੁਤ ਮਹੱਤਵਪੂਰਣ ਹੈ ਅਤੇ ਉਹ ਸਭ ਕਾਸੇ ਬਾਰੇ ਨਹੀਂ ਜਾਣਦਾ ਜਿਸ ਦੀ ਇਸ ਨੂੰ ਕਰਨ ਲਈ ਜ਼ਰੂਰਤ ਹੈ। ਇਹ ਕੋਈ ਆਮ ਆਦਮੀ ਦਾ ਘਰ ਨਹੀਂ ਸਗੋਂ ਇਹ ਘਰ ਯਹੋਵਾਹ ਪਰਮੇਸ਼ੁਰ ਲਈ ਬਣਾਇਆ ਜਾਣਾ ਹੈ।
ਜ਼ਬੂਰ 110:3
ਤੁਹਾਡੇ ਲੋਕ ਸ੍ਵੈਂ-ਇੱਛਾ ਨਾਲ ਤੁਹਾਡਾ ਸੰਗ ਕਰਨਗੇ ਜਦੋਂ ਤੁਸੀਂ ਆਪਣੀ ਸੈਨਾ ਇੱਕ ਸਾਥ ਇਕੱਠੀ ਕਰੋਂਗੇ। ਉਹ ਖਾਸ ਵਸਤਰ ਪਾਉਣਗੇ ਅਤੇ ਅਮ੍ਰਿਤ ਵੇਲੇ ਆ ਮਿਲਣਗੇ ਉਹ ਨੌਜਵਾਨ ਲੋਕ ਤੁਹਾਡੇ ਚਾਰ-ਚੁਫ਼ੇਰੇ ਹੋਣਗੇ। ਜਿਵੇਂ ਧਰਤੀ ਉੱਤੇ ਤ੍ਰੇਲ ਹੁੰਦੀ ਹੈ।
ਕਜ਼ਾૃ 5:9
“ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈ ਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ! ਯਹੋਵਾਹ ਨੂੰ ਅਸੀਸ ਦੇਵੋ!
ਅਸਤਸਨਾ 16:16
“ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰੇ ਆਦਮੀਆਂ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਸ ਦੇ ਚੁਣੇ ਹੋਏ ਖਾਸ ਸਥਾਨ ਉੱਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤੀਰੀ ਰੋਟੀ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਜ਼ਰੂਰ ਆਉਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਯਹੋਵਾਹ ਨੂੰ ਮਿਲਣ ਆਉਂਦਾ ਹੈ ਕੋਈ ਸੁਗਾਤ ਜ਼ਰੂਰ ਲੈ ਕੇ ਆਵੇ।
ਗਿਣਤੀ 18:24
ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
ਗਿਣਤੀ 7:3
ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾਂ ਲਿਆਂਦੀਆਂ। ਇਹ ਛੇ ਢੱਕੀਆ ਹੋਈਆਂ ਗੱਡੀਆਂ ਲੈ ਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈ ਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।
ਖ਼ਰੋਜ 35:4
ਪਵਿੱਤਰ ਤੰਬੂ ਲਈ ਚੀਜ਼ਾਂ ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ;
੨ ਕੁਰਿੰਥੀਆਂ 8:11
ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।