ਖ਼ਰੋਜ 23:7 in Punjabi

ਪੰਜਾਬੀ ਪੰਜਾਬੀ ਬਾਈਬਲ ਖ਼ਰੋਜ ਖ਼ਰੋਜ 23 ਖ਼ਰੋਜ 23:7

Exodus 23:7
“ਕਿਸੇ ਬੰਦੇ ਉੱਤੇ ਝੂਠੇ ਦੋਸ਼ ਨਾ ਲਾਓ ਅਤੇ ਕਿਸੇ ਵੀ ਬੇਕਸੂਰ ਜਾਂ ਇਮਾਨਦਾਰ ਬੰਦੇ ਨੂੰ ਮੌਤ ਦੀ ਸਜ਼ਾ ਨਾ ਦੇਵੋ ਕਿਉਂ ਜੋ ਮੈਂ ਕਦੇ ਵੀ ਬਦ ਵਿਅਕਤੀ ਨੂੰ ਬੇਕਸੂਰ ਨਹੀਂ ਸਮਝਾਂਗਾ।

Exodus 23:6Exodus 23Exodus 23:8

Exodus 23:7 in Other Translations

King James Version (KJV)
Keep thee far from a false matter; and the innocent and righteous slay thou not: for I will not justify the wicked.

American Standard Version (ASV)
Keep thee far from a false matter; and the innocent and righteous slay thou not: for I will not justify the wicked.

Bible in Basic English (BBE)
Keep yourselves far from any false business; never let the upright or him who has done no wrong be put to death: for I will make the evil-doer responsible for his sin.

Darby English Bible (DBY)
Thou shalt keep far from the cause of falsehood; and the innocent and righteous slay not; for I will not justify the wicked.

Webster's Bible (WBT)
Keep thee far from a false matter; and the innocent and righteous slay thou not: for I will not justify the wicked.

World English Bible (WEB)
"Keep far from a false charge, and don't kill the innocent and righteous: for I will not justify the wicked.

Young's Literal Translation (YLT)
from a false matter thou dost keep far off, and an innocent and righteous man thou dost not slay; for I do not justify a wicked man.

Keep
thee
far
מִדְּבַרmiddĕbarmee-deh-VAHR
false
a
from
שֶׁ֖קֶרšeqerSHEH-ker
matter;
תִּרְחָ֑קtirḥāqteer-HAHK
and
the
innocent
וְנָקִ֤יwĕnāqîveh-na-KEE
righteous
and
וְצַדִּיק֙wĕṣaddîqveh-tsa-DEEK
slay
אַֽלʾalal
thou
not:
תַּהֲרֹ֔גtahărōgta-huh-ROɡE
for
כִּ֥יkee
not
will
I
לֹֽאlōʾloh
justify
אַצְדִּ֖יקʾaṣdîqats-DEEK
the
wicked.
רָשָֽׁע׃rāšāʿra-SHA

Cross Reference

ਖ਼ਰੋਜ 34:7
ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।”

ਅਫ਼ਸੀਆਂ 4:25
ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ।

ਅਸਤਸਨਾ 27:25
“ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

ਖ਼ਰੋਜ 23:1
“ਹੋਰਨਾਂ ਲੋਕਾਂ ਦੇ ਵਿਰੁੱਧ ਝੂਠ ਨਾ ਬੋਲੋ। ਜੇ ਤੁਸੀਂ ਕਚਿਹਰੀ ਵਿੱਚ ਗਵਾਹ ਹੋ, ਤਾਂ ਕਿਸੇ ਬੁਰੇ ਆਦਮੀ ਦੀ ਝੂਠ ਬੋਲਕੇ ਸਹਾਇਤਾ ਨਾ ਕਰੋ।

ਰੋਮੀਆਂ 1:18
ਸਭ ਲੋਕਾਂ ਨੇ ਗਲਤੀ ਕੀਤੀ ਹੈ ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ।

ਅਹਬਾਰ 19:11
“ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ।

੧ ਥੱਸਲੁਨੀਕੀਆਂ 5:22
ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ।

ਰੋਮੀਆਂ 2:5
ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ।

ਲੋਕਾ 3:14
ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?” ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।”

ਨਾ ਹੋਮ 1:3
ਯਹੋਵਾਹ ਧੀਰਜਵਾਨ ਹੈ ਪਰ ਉਹ ਸ਼ਕਤੀਸ਼ਾਲੀ ਵੀ ਹੈ ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ। ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝੱਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ ’ਚ ਚਲਦਾ ਹੈ।

ਯਸਈਆਹ 33:15
ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ।

ਅਮਸਾਲ 17:15
ਯਹੋਵਾਹ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਨਫ਼ਰਤ ਕਰਦਾ ਹੈ ਜੋ ਦੋਸ਼ੀ ਆਦਮੀ ਨੂੰ ਬੇਗੁਨਾਹ ਘੋਸ਼ਿਤ ਕਰਦਾ ਅਤੇ ਜਿਹੜਾ ਵਿਅਕਤੀ ਬੇਗੁਨਾਹ ਆਦਮੀ ਨੂੰ ਦੋਸ਼ੀ ਘੋਸ਼ਿਤ ਕਰਦਾ ਹੈ।

ਅਮਸਾਲ 4:14
ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ।

ਅੱਯੂਬ 22:23
ਅੱਯੂਬ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲ ਵਾਪਸ ਆ ਜਾ, ਤੇ ਮੁੜ ਤੇਰਾ ਭਲਾ ਹੋਵੇਗਾ। ਪਰ ਤੈਨੂੰ ਅਵੱਸ਼ ਹੀ ਬਦੀ ਨੂੰ ਆਪਣੇ ਘਰ ਤੋਂ ਦੂਰ ਕਰਨਾ ਚਾਹੀਦਾ ਹੈ।

ਅਸਤਸਨਾ 19:16
“ਇੱਕ ਗਵਾਹ ਦੂਸਰੇ ਵਿਅਕਤੀ ਨੂੰ ਝੂਠ ਬੋਲਕੇ ਅਤੇ ਇਹ ਆਖਕੇ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਸੱਕਦਾ ਹੈ ਕਿ ਇਸ ਵਿਅਕਤੀ ਨੇ ਗਲਤੀ ਕੀਤੀ ਹੈ।

ਖ਼ਰੋਜ 20:13
“ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ।