ਆ ਸਤਰ 9:4
ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਮਹੱਤਵਪੂਰਣ ਬਣ ਗਿਆ। ਸਾਰੀਆਂ ਪ੍ਰਾਂਤਾਂ ਦੇ ਲੋਕਾਂ ਨੇ ਉਸ ਦੀ ਪ੍ਰਸਿੱਧੀ ਅਤੇ ਮਹੱਤਤਾ ਬਾਰੇ ਪਤਾ ਲੱਗ ਗਿਆ। ਇਸ ਤਰ੍ਹਾਂ ਮਾਰਦਕਈ ਦਿਨੋ-ਦਿਨ ਤਾਕਤਵਰ ਹੁੰਦਾ ਗਿਆ।
For | כִּֽי | kî | kee |
Mordecai | גָ֤דוֹל | gādôl | ɡA-dole |
was great | מָרְדֳּכַי֙ | mordŏkay | more-doh-HA |
king's the in | בְּבֵ֣ית | bĕbêt | beh-VATE |
house, | הַמֶּ֔לֶךְ | hammelek | ha-MEH-lek |
and his fame | וְשָׁמְע֖וֹ | wĕšomʿô | veh-shome-OH |
out went | הוֹלֵ֣ךְ | hôlēk | hoh-LAKE |
throughout all | בְּכָל | bĕkāl | beh-HAHL |
the provinces: | הַמְּדִינ֑וֹת | hammĕdînôt | ha-meh-dee-NOTE |
for | כִּֽי | kî | kee |
man this | הָאִ֥ישׁ | hāʾîš | ha-EESH |
Mordecai | מָרְדֳּכַ֖י | mordŏkay | more-doh-HAI |
waxed | הוֹלֵ֥ךְ | hôlēk | hoh-LAKE |
greater and greater. | וְגָדֽוֹל׃ | wĕgādôl | veh-ɡa-DOLE |
Cross Reference
੧ ਤਵਾਰੀਖ਼ 11:9
ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।
੨ ਸਮੋਈਲ 3:1
ਇਸਰਾਏਲ ਅਤੇ ਯਹੂਦਾਹ ਵਿੱਚਕਾਰ ਜੰਗ ਸ਼ਾਊਲ ਅਤੇ ਦਾਊਦ ਦੇ ਪਰਿਵਾਰ ਦਰਮਿਆਨ ਕਾਫ਼ੀ ਲੰਬਾ ਅਰਸਾ ਜੰਗ ਚਲਦੀ ਰਹੀ। ਦਾਊਦ ਦਿਨ ਭਰ ਦਿਨ ਤਾਕਤਵਰ ਹੁੰਦਾ ਗਿਆ ਅਤੇ ਸ਼ਾਊਲ ਦਾ ਘਰਾਣਾ ਦਿਨ ਭਰ ਦਿਨ ਕਮਜ਼ੋਰ।
ਮੱਤੀ 4:24
ਯਿਸੂ ਬਾਰੇ ਸਮੁੱਚੇ ਸੁਰੀਆ ਵਿੱਚ ਖ਼ਬਰ ਫ਼ੈਲ ਗਈ। ਲੋਕ ਬਿਮਾਰ ਅਤੇ ਰੋਗੀਆਂ ਨੂੰ ਜਿਹੜੇ ਗੰਭੀਰ ਦਰਦ ਝੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਮਿਰਗੀ ਵਾਲੇ ਅਤੇ ਅਧਰੰਗੀਆਂ ਨੂੰ ਲਿਆਏ। ਯਿਸੂ ਨੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ।
ਸਫ਼ਨਿਆਹ 3:19
ਜਿਹੜੇ ਤੈਨੂੰ ਦੁੱਖ ਦੇਣ, ਉਸ ਵਕਤ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ। ਮੈਂ ਆਪਣੇ ਦੁੱਖੀ ਲੋਕਾਂ ਨੂੰ ਬਚਾਵਾਂਗਾ ਤੇ ਜਿਨ੍ਹਾਂ ਨੂੰ ਭੱਜਣ ਵਾਸਤੇ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਅਤੇ ਉਨ੍ਹਾਂ ਨੂੰ ਪ੍ਰਸਿੱਧੀ ਦੇਵਾਂਗਾ ਹਰ ਜਗ੍ਹਾ ਲੋਕ ਉਨ੍ਹਾਂ ਦੀ ਉਸਤਤ ਕਰਣਗੇ।
ਯਸਈਆਹ 9:7
ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵੱਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।
ਅਮਸਾਲ 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।
ਜ਼ਬੂਰ 18:43
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੇਰੇ ਵਿਰੁੱਧ ਲੜਦੇ ਹਨ। ਮੈਂ ਉਨ੍ਹਾਂ ਕੌਮਾਂ ਦਾ ਆਗੂ ਬਣਾ। ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਮੇਰੀ ਸੇਵਾ ਕਰਨ ਦੇ।
ਜ਼ਬੂਰ 1:3
ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ। ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ। ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।
੧ ਤਵਾਰੀਖ਼ 14:17
ਇਉਂ ਦਾਊਦ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਤੇ ਉਸਦਾ ਡਰ ਪਾ ਦਿੱਤਾ।
੧ ਸਮੋਈਲ 2:30
“ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, ‘ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸੰਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸੱਕਾਰਦੇ ਹਨ, ਨਿੰਦਿਆ ਵਿੱਚ ਫ਼ਸ ਜਾਣਗੇ।
ਯਸ਼ਵਾ 6:27
ਇਸ ਲਈ ਯਹੋਵਾਹ ਯਹੋਸ਼ੁਆ ਦੇ ਨਾਲ ਸੀ। ਅਤੇ ਯਹੋਸ਼ੁਆ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋ ਗਿਆ।