Deuteronomy 6:13
ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰੋ ਅਤੇ ਸਿਰਫ਼ ਓਸੇ ਦੀ ਸੇਵਾ ਕਰੋ। ਤੁਹਾਨੂੰ ਇਕਰਾਰ ਕਰਨ ਲਈ ਸਿਰਫ਼ ਉਸੇ ਦੇ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ।
Deuteronomy 6:13 in Other Translations
King James Version (KJV)
Thou shalt fear the LORD thy God, and serve him, and shalt swear by his name.
American Standard Version (ASV)
Thou shalt fear Jehovah thy God; and him shalt thou serve, and shalt swear by his name.
Bible in Basic English (BBE)
Let the fear of the Lord your God be in your hearts, and be his servants, taking your oaths by his name.
Darby English Bible (DBY)
Thou shalt fear Jehovah thy God, and serve him, and shalt swear by his name.
Webster's Bible (WBT)
Thou shalt fear the LORD thy God, and serve him, and shalt swear by his name.
World English Bible (WEB)
You shall fear Yahweh your God; and him shall you serve, and shall swear by his name.
Young's Literal Translation (YLT)
Jehovah thy God thou dost fear, and Him thou dost serve, and by His name thou dost swear;
| Thou shalt fear | אֶת | ʾet | et |
| יְהוָ֧ה | yĕhwâ | yeh-VA | |
| the Lord | אֱלֹהֶ֛יךָ | ʾĕlōhêkā | ay-loh-HAY-ha |
| thy God, | תִּירָ֖א | tîrāʾ | tee-RA |
| serve and | וְאֹת֣וֹ | wĕʾōtô | veh-oh-TOH |
| him, and shalt swear | תַֽעֲבֹ֑ד | taʿăbōd | ta-uh-VODE |
| by his name. | וּבִשְׁמ֖וֹ | ûbišmô | oo-veesh-MOH |
| תִּשָּׁבֵֽעַ׃ | tiššābēaʿ | tee-sha-VAY-ah |
Cross Reference
ਲੋਕਾ 4:8
ਯਿਸੂ ਨੇ ਜਵਾਬ ਦਿੱਤਾ, “ਇਹ ਪਵਿੱਤਰ ਪੋਥੀ ਵਿੱਚ ਲਿਖਿਆ ਹੈ ਕਿ: ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’”
ਅਸਤਸਨਾ 10:20
“ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਅਵੱਸ਼ ਆਦਰ ਕਰਨਾ ਚਾਹੀਦਾ ਹੈ ਅਤੇ ਸਿਰਫ਼ ਉਸੇ ਦੀ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਕਦੇ ਨਾ ਛੱਡੋ। ਜਦੋਂ ਤੁਸੀਂ ਇਕਰਾਰ ਕਰੋ, ਤਾਂ ਤੁਹਾਨੂੰ ਸਿਰਫ਼ ਉਸੇ ਦੇ ਨਾਮ ਦੀ ਵਤੋਂ ਕਰਨੀ ਚਾਹੀਦੀ ਹੈ।
ਮੱਤੀ 4:10
ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’”
ਜ਼ਬੂਰ 63:11
ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ। ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ। ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਅਸਤਸਨਾ 13:4
ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। ਯਹੋਵਾਹ ਦੇ ਹੁਕਮਾਂ ਨੂੰ ਮੰਨੋ, ਅਤੇ ਉਹ ਸਭ ਕਰੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਯਹੋਵਾਹ ਦੀ ਸੇਵਾ ਕਰੋ, ਅਤੇ ਉਸ ਨਾਲ ਜੁੜੇ ਰਹੋ!
ਯਰਮਿਆਹ 12:16
ਮੈਂ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਚੰਗੀ ਤਰ੍ਹਾਂ ਸਿਖ ਲੈਣ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਬਾਲ ਦੀਆਂ ਸੌਹਾਂ ਖਾਣੀਆਂ ਸਿੱਖਾਈਆਂ। ਹੁਣ ਮੈਂ ਇਹ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਉਨ੍ਹਾਂ ਵਾਂਗ ਹੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਨਾਮ ਦੀ ਵਰਤੋਂ ਕਰਨੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਉਹ ਲੋਕ ਇਹ ਆਖਣ, ‘ਜਿਵੇਂ ਕਿ ਯਹੋਵਾਹ ਸਾਖੀ ਹੈ …’ ਜੇ ਉਹ ਲੋਕ ਅਜਿਹਾ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਸਫ਼ਲ ਹੋਣ ਦੀ ਇਜਾਜ਼ਤ ਦੇ ਦੇਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਵਿੱਚ ਰਹਿਣ ਦੇਵਾਂਗਾ।
ਯਸਈਆਹ 65:16
ਜਿਹੜੇ ਲੋਕ ਜ਼ਮੀਨ ਪਾਸੋਂ ਅਸੀਸਾਂ ਮੰਗਦੇ ਹਨ, ਉਹ ਵਫ਼ਾਦਾਰ ਪਰਮੇਸ਼ੁਰ ਕੋਲੋਂ ਅਸੀਸਾਂ ਮੰਗਣਗੇ। ਜਿਹੜੇ ਲੋਕੀ ਹੁਣ ਧਰਤੀ ਦੀ ਸ਼ਕਤੀ ਦੀਆਂ ਸੌਹਾਂ ਖਾਂਦੇ ਹਨ ਉਹ ਵਫ਼ਾਦਾਰ ਪਰਮੇਸ਼ੁਰ ਦੀਆਂ ਸੌਹਾਂ ਖਾਣਗੇ। ਕਿਉਂਕਿ ਅਤੀਤ ਦੀਆਂ ਸਾਰੀਆਂ ਮੁਸੀਬਤਾਂ ਭੁੱਲ ਜਾਣਗੀਆਂ। ਮੇਰੇ ਲੋਕ ਫ਼ੇਰ ਕਦੇ ਵੀ ਉਨ੍ਹਾਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।”
ਯਸਈਆਹ 45:23
“ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ।
ਯਸ਼ਵਾ 2:12
ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ।
ਅਹਬਾਰ 19:12
ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
ਯਰਮਿਆਹ 5:7
ਪਰਮੇਸ਼ੁਰ ਨੇ ਆਖਿਆ, “ਯਹੂਦਾਹ, ਮੈਨੂੰ ਇੱਕ ਵਾਰੀ ਵੀ ਚੰਗਾ ਜਿਹਾ ਕਾਰਣ ਦੱਸ ਕਿ ਮੈਨੂੰ ਤੈਨੂੰ ਮਾਫ਼ ਕਿਉਂ ਕਰ ਦੇਣਾ ਚਾਹੀਦਾ ਸੀ। ਤੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ ਹੈ। ਉਨ੍ਹਾਂ ਨੇ ਬੁੱਤਾਂ ਨਾਲ ਇਕਰਾਰ ਕੀਤੇ ਹਨ ਅਤੇ ਉਹ ਬੁੱਤ ਸੱਚਮੁੱਚ ਦੇਵਤੇ ਨਹੀਂ ਹਨ! ਮੈਂ ਤੇਰੇ ਬੱਚਿਆਂ ਨੂੰ ਹਰ ਚੀਜ਼ ਦਿੱਤੀ ਜਿਸਦੀ ਉਨ੍ਹਾਂ ਨੂੰ ਲੋੜ ਸੀ। ਪਰ ਫ਼ੇਰ ਵੀ ਉਹ ਮੇਰੇ ਨਾਲ ਬੇਵਫ਼ਾ ਰਹੇ! ਉਨ੍ਹਾਂ ਵੱਧੇਰੇ ਸਮਾਂ ਵੇਸਵਾਵਾਂ ਨਾਲ ਗੁਜ਼ਾਰਿਆ।
ਯਰਮਿਆਹ 4:2
ਜੇ ਤੂੰ ਇਹ ਆਖਦਿਆਂ ਹੋਇਆਂ ਇਕਰਾਰ ਕਰਨ ਲਈ ਮੇਰੇ ਨਾਮ ਦਾ ਇਸਤੇਮਾਲ ਸੱਚਾਈ, ਇਮਾਨਦਾਰੀ ਅਤੇ ਸਹੀ ਢੰਗ ਨਾਲ ਕਰੇਂਗਾ, ‘ਯਹੋਵਾਹ ਦੀ ਜ਼ਿੰਦਗੀ ਦੁਆਰਾ,’ ਤਾਂ ਕੌਮਾਂ ਨੂੰ ਯਹੋਵਾਹ ਵੱਲੋਂ ਅਸੀਸ ਮਿਲੇਗੀ। ਉਹ ਉਨ੍ਹਾਂ ਗੱਲਾਂ ਬਾਰੇ ਚਰਚਾ ਕਰਨਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਨੇ।”
ਜ਼ਬੂਰ 15:4
ਉਹ ਵਿਅਕਤੀ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ ਜਿਹੜੇ ਪਰਮੇਸ਼ੁਰ ਨੂੰ ਨਫ਼ਰਤ ਕਰਦੇ ਹਨ। ਪਰ ਉਹ ਉਨ੍ਹਾਂ ਸਾਰਿਆਂ ਦੀ ਇੱਜ਼ਤ ਕਰਦਾ ਹੈ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ। ਜੇ ਉਹ ਆਪਣੇ ਗੁਆਂਢੀ ਨਾਲ ਵਾਅਦਾ ਕਰਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ ਹੈ।
ਅਸਤਸਨਾ 10:12
ਯਹੋਵਾਹ ਸੱਚ ਮੁਚ ਕੀ ਚਾਹੁੰਦਾ ਹੈ “ਹੁਣ, ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਥੋਂ ਕੀ ਚਾਹੁੰਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸਤੋਂ ਡਰੋ, ਅਤੇ ਉਸ ਦੇ ਹੁਕਮਾਂ ਉੱਤੇ ਚੱਲੋ, ਅਤੇ ਉਸ ਨੂੰ ਪਿਆਰ ਕਰੋ, ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰੋ।”
ਅਸਤਸਨਾ 6:2
ਤੁਹਾਨੂੰ ਅਤੇ ਤੁਹਾਡੇ ਵਾਰਸਾਂ ਨੂੰ, ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਦੇ ਸਾਰੇ ਕਾਨੂੰਨਾ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਉਸ ਨਵੀਂ ਧਰਤੀ ਵਿੱਚ ਲੰਮੀ ਉਮਰ ਭੋਗੋਂਗੇ।
ਅਸਤਸਨਾ 5:29
ਮੈਂ ਸਿਰਫ਼ ਉਨ੍ਹਾਂ ਦੇ ਸੋਚਣ ਦੇ ਢੰਗ ਨੂੰ ਬਦਲਣਾ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਇੱਜ਼ਤ ਕਰਨ ਅਤੇ ਪੂਰੇ ਦਿਲੋਂ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ! ਫ਼ੇਰ ਉਹ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਹਮੇਸ਼ਾ ਲਈ ਅਸੀਸਮਈ ਹੋਣਗੇ।
ਯਰਮਿਆਹ 5:2
ਲੋਕੀ ਇਕਰਾਰ ਕਰਦੇ ਨੇ ਤੇ ਆਖਦੇ ਨੇ, ‘ਜਿਵੇਂ ਕਿ ਯਹੋਵਾਹ ਹਾਜ਼ਰ ਨਾਜ਼ਰ ਹੈ।’ ਪਰ ਅਸਲ ਵਿੱਚ ਉਨ੍ਹਾਂ ਦਾ ਭਾਵ ਅਜਿਹਾ ਨਹੀਂ ਹੁੰਦਾ।”