Deuteronomy 32:23
“‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾਂ ਲਿਆਵਾਂਗਾ। ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚੱਲਾ ਦਿਆਂਗਾ।
Deuteronomy 32:23 in Other Translations
King James Version (KJV)
I will heap mischiefs upon them; I will spend mine arrows upon them.
American Standard Version (ASV)
I will heap evils upon them; I will spend mine arrows upon them:
Bible in Basic English (BBE)
I will send a rain of troubles on them, my arrows will be showered on them.
Darby English Bible (DBY)
I will heap mischiefs upon them; Mine arrows will I spend against them.
Webster's Bible (WBT)
I will heap mischiefs upon them; I will spend my arrows upon them.
World English Bible (WEB)
I will heap evils on them; I will spend my arrows on them:
Young's Literal Translation (YLT)
I gather upon them evils, Mine arrows I consume upon them.
| I will heap | אַסְפֶּ֥ה | ʾaspe | as-PEH |
| mischiefs | עָלֵ֖ימוֹ | ʿālêmô | ah-LAY-moh |
| upon | רָע֑וֹת | rāʿôt | ra-OTE |
| spend will I them; | חִצַּ֖י | ḥiṣṣay | hee-TSAI |
| mine arrows | אֲכַלֶּה | ʾăkalle | uh-ha-LEH |
| upon them. | בָּֽם׃ | bām | bahm |
Cross Reference
ਹਿਜ਼ ਕੀ ਐਲ 5:16
ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਭਿਆਨਕ ਭੁੱਖਮਰੀ ਦਾ ਸਮਾਂ ਭੇਜਾਂਗਾ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਚੀਜ਼ਾਂ ਭੇਜਾਂਗਾ ਜਿਹੜੀਆਂ ਤੈਨੂੰ ਤਬਾਹ ਕਰ ਦੇਣਗੀਆਂ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੀ ਭੋਜਨ ਸਾਮਗ੍ਰੀ ਖੋਹ ਲਵਾਂਗਾ ਅਤੇ ਇਹ ਵੀ ਕਿ ਅਜਿਹੀ ਭੁੱਖਮਰੀ ਦੇ ਸਮੇਂ ਬਾਰ-ਬਾਰ ਆਉਣਗੇ।
ਨੂਹ 3:13
ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ। ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।
ਜ਼ਬੂਰ 7:12
ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ, ਉਹ ਆਪਣਾ ਮਨ ਨਹੀਂ ਬਦਲਦਾ। ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।
ਮੱਤੀ 24:7
ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ।
ਹਿਜ਼ ਕੀ ਐਲ 14:21
ਫ਼ੇਰ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਇਸ ਲਈ ਸੋਚ ਕਿ ਯਰੂਸ਼ਲਮ ਵਿੱਚ ਇਹ ਕਿੰਨੀ ਮਾੜੀ ਗੱਲ ਹੋਵੇਗੀ: ਮੈਂ ਉਸ ਸ਼ਹਿਰ ਦੇ ਖਿਲਾਫ਼ ਉਹ ਚਾਰੇ ਸਜ਼ਾਵਾਂ ਭੇਜਾਂਗਾ! ਮੈਂ ਦੁਸ਼ਮਣ ਫ਼ੌਜੀਆਂ, ਭੁੱਖਮਰੀ, ਬੀਮਾਰੀ ਅਤੇ ਜੰਗਲੀ ਜਾਨਵਰਾਂ ਨੂੰ ਉਸ ਸ਼ਹਿਰ ਦੇ ਖਿਲਾਫ਼ ਭੇਜਾਂਗਾ। ਮੈਂ ਉਸ ਸ਼ਹਿਰ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਹਟਾ ਦਿਆਂਗਾ!
ਯਰਮਿਆਹ 15:2
ਭਾਵੇਂ ਉਹ ਲੋਕ ਤੈਨੂੰ ਪੁੱਛਣ, ‘ਅਸੀਂ ਕਿੱਧਰ ਜਾਵਾਂਗੇ?’ ਤੂੰ ਉਨ੍ਹਾਂ ਨੂੰ ਇਹ ਦੱਸ, ਇਹੀ ਹੈ ਜੋ ਯਹੋਵਾਹ ਆਖਦਾ ਹੈ, “‘ਮੈਂ ਕੁਝ ਲੋਕਾਂ ਦੀ ਚੋਣ ਮਰਨ ਲਈ ਕੀਤੀ ਹੈ। ਉਹ ਲੋਕ ਮਰ ਜਾਵਣਗੇ। ਮੈਂ ਕੁਝ ਲੋਕਾਂ ਨੂੰ ਤਲਵਾਰਾਂ ਨਾਲ ਮਾਰੇ ਜਾਣ ਲਈ ਚੁਣਿਆ ਹੈ। ਉਹ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ। ਕੁਝ ਲੋਕਾਂ ਨੂੰ ਮੈਂ ਭੁੱਖ ਨਾਲ ਮਰਨ ਲਈ ਚੁਣਿਆ ਹੈ। ਉਹ ਲੋਕ ਭੁੱਖ ਨਾਲ ਮਰ ਜਾਣਗੇ। ਕੁਝ ਲੋਕਾਂ ਦੀ ਚੋਣ ਮੈਂ ਫ਼ੜੇ ਜਾਣ ਲਈ ਅਤੇ ਬਾਹਰਲੇ ਦੇਸ਼ ਭੇਜੇ ਜਾਣ ਲਈ ਕੀਤੀ ਹੈ। ਉਹ ਲੋਕ ਉਸ ਬਾਹਰਲੇ ਦੇਸ਼ ਅੰਦਰ ਕੈਦੀ ਬਣਨਗੇ।
ਯਸਈਆਹ 26:15
ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ, ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
ਯਸਈਆਹ 24:17
ਮੈਂ ਉਨ੍ਹਾਂ ਲੋਕਾਂ ਲਈ ਖਤਰਾ ਦੇਖਦਾ ਹਾਂ ਜੋ ਇਸ ਧਰਤੀ ਉੱਤੇ ਰਹਿ ਰਹੇ ਨੇ। ਮੈਂ ਡਰ, ਖੱਡਾਂ ਅਤੇ ਜਾਲ ਦੇਖਦਾ ਹਾਂ।
ਅਸਤਸਨਾ 28:15
ਕਾਨੂੰਨ ਨੂੰ ਨਾ ਮੰਨਣ ਦੇ ਸਰਾਪ “ਪਰ ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਨਹੀਂ ਸੁਣਦੇ ਹੋ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੱਸਦਾ ਹੈ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ ਅਤੇ ਨੇਮ ਨਹੀਂ ਮੰਨਦੇ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ-ਤਾਂ ਤੁਹਾਡੇ ਨਾਲ ਇਹ ਸਾਰੀਆਂ ਮੰਦੀਆਂ ਗੱਲਾਂ ਵਾਪਰਨਗੀਆਂ:
ਅਹਬਾਰ 26:24
ਤਾਂ ਮੈਂ ਵੀ ਤੁਹਾਡੇ ਵਿਰੁੱਧ ਹੋ ਜਾਵਾਂਗਾ। ਮੈਂ-ਮੈਂ ਯਹੋਵਾਹ ਹਾਂ-ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਵਾਰੀ ਸਜ਼ਾ ਦਿਆਂਗਾ।
ਅਹਬਾਰ 26:18
“ਇਨ੍ਹਾਂ ਗੱਲਾਂ ਤੋਂ ਬਾਦ ਜੇ ਤੁਸੀਂ ਫ਼ੇਰ ਵੀ ਮੇਰੀ ਪਾਲਣਾ ਨਾ ਕੀਤੀ। ਮੈਂ ਤੁਹਾਨੂੰ ਤੁਹਾਡੇ ਪਾਪਾਂ ਦੀ ਸੱਤ ਗੁਣਾ ਵੱਧੇਰੇ ਸਜ਼ਾ ਦੇਵਾਂਗਾ।