Skip to content
CHRIST SONGS .IN
TAMIL CHRISTIAN SONGS .IN
  • Lyrics
  • Chords
  • Bible
  • /
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z

Index
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
Daniel 4 KJV ASV BBE DBY WBT WEB YLT

Daniel 4 in Punjabi WBT Compare Webster's Bible

Daniel 4

1 ਨਬੂਕਦਨੱਸਰ ਦਾ ਇੱਕ ਰੁੱਖ ਬਾਰੇ ਸੁਪਨਾ ਰਾਜੇ ਨਬੂਕਦਨੱਸਰ ਨੇ ਇਹ ਚਿੱਠੀ ਸਾਰੇ ਲੋਕਾਂ, ਕੌਮਾਂ ਅਤੇ ਬੋਲੀਆਂ ਨੂੰ ਘੱਲੀ, ਜਿਹੜੇ ਸਾਰੀ ਦੁਨੀਆਂ ਵਿੱਚ ਰਹਿੰਦੇ ਹਨ, ਮੁਬਾਰਕਾਂ:

2 ਮੈਂ ਉਨ੍ਹਾਂ ਕਰਿਸ਼ਮਿਆਂ ਅਤੇ ਅਦਭੁਤ ਗੱਲਾਂ ਬਾਰੇ ਤੁਹਾਨੂੰ ਦਸੱਦਿਆਂ ਬਹੁਤ ਖੁਸ਼ ਹਾਂ ਜਿਹੜੀਆਂ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਲਈ ਕੀਤੀਆਂ ਹਨ।

3 ਹੈਰਾਨੀ ਭਰੇ ਚਮਤਕਾਰ ਕੀਤੇ ਨੇ ਪਰਮੇਸ਼ੁਰ ਨੇ! ਕੀਤੇ ਨੇ ਸ਼ਕਤੀਸ਼ਾਲੀ ਚਮਤਕਾਰ ਪਰਮੇਸ਼ੁਰ ਨੇ! ਬਾਦਸ਼ਾਹੀ ਪਰਮੇਸ਼ੁਰ ਦੇ ਰਹਿੰਦੀ ਹੈ ਸਦਾ ਲਈ: ਹਕੂਮਤ ਪਰਮੇਸ਼ੁਰ ਦੀ ਰਹੇਗੀ ਸਾਰੀਆਂ ਪੀੜੀਆਂ ਤੀਕ।

4 ਮੈਂ, ਨਬੂਕਦਨੱਸਰ, ਆਪਣੇ ਮਹਿਲ ਅੰਦਰ ਸਾਂ। ਮੈਂ ਖੁਸ਼ ਅਤੇ ਸਫ਼ਲ ਸਾਂ।

5 ਮੈਨੂੰ ਇੱਕ ਸੁਪਨਾ ਆਇਆ ਜਿਸਨੇ ਮੈਨੂੰ ਭੈਭੀਤ ਕਰ ਦਿੱਤਾ ਸੀ। ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸਾਂ, ਅਤੇ ਮੇਰੀਆਂ ਸੋਚਾਂ ਅਤੇ ਦਰਸ਼ਨਾਂ ਨੇ ਮੈਨੂੰ ਬਹੁਤ ਡਰਾ ਦਿੱਤਾ।

6 ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ। ਕਿਉਂ? ਤਾਂ ਜੋ ਉਹ ਮੈਨੂੰ ਦੱਸ ਸੱਕਣ ਕਿ ਮੇਰੇ ਸੁਪਨੇ ਦਾ ਕੀ ਅਰਬ ਸੀ:

7 ਜਦੋਂ ਜਾਦੂ ਟੂਣੇ ਵਾਲੇ ਬੰਦੇ ਅਤੇ ਕਸਦੀਆਂ ਮੇਰੇ ਪਾਸ ਆਏ, ਤਾਂ ਮੈਂ ਉਨ੍ਹਾਂ ਨੂੰ ਸੁਪਨੇ ਬਾਰੇ ਦੱਸਿਆ। ਪਰ ਉਹ ਲੋਕ ਮੈਨੂੰ ਇਹ ਨਹੀਂ ਦੱਸ ਸੱਕੇ ਕਿ ਇਸਦਾ ਕੀ ਅਰਬ ਸੀ।

8 ਆਖਿਰਕਾਰ ਦਾਨੀਏਲ ਮੇਰੇ ਪਾਸ ਆਇਆ। (ਮੈਂ ਦਾਨੀਏਲ ਨੂੰ, ਆਪਣੇ ਦੇਵਤੇ ਦਾ ਆਦਰ ਕਰਨ ਲਈ, ਬੇਲਟਸ਼ੱਸ਼ਰ ਨਾਮ ਦਿੱਤਾ ਸੀ। ਪਵਿੱਤਰ ਦੇਵਤਿਆਂ ਦਾ ਆਤਮਾ ਉਸ ਅੰਦਰ ਹੈ।) ਮੈਂ ਦਾਨੀਏਲ ਨੂੰ ਆਪਣੇ ਸੁਪਨੇ ਬਾਰੇ ਦੱਸਿਆ।

9 ਮ੍ਮੈਂ ਆਖਿਆ, “ਬੇਲਟਸ਼ੱਸ਼ਰ ਤੂੰ ਜਾਦੂਗਰਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਬੰਦਾ ਹੈਂ। ਮੈਂ ਜਾਣਦਾ ਹਾਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਮੈਂ ਜਾਣਦਾ ਹਾਂ ਕਿ ਕੋਈ ਵੀ ਅਜਿਹਾ ਭੇਤ ਨਹੀਂ ਹੈ ਜਿਸ ਨੂੰ ਸਮਝਣਾ ਤੇਰੇ ਲਈ ਔਖਾ ਹੋਵੇ। ਮੈਨੂੰ ਜੋ ਸੁਪਨਾ ਆਇਆ ਉਹ ਇਹ ਸੀ। ਇਸਦਾ ਅਰਬ ਮੈਨੂੰ ਦੱਸ।

10 ਜਦੋਂ ਮੈਂ ਆਪਣੇ ਬਿਸਤਰੇ ਵਿੱਚ ਲੇਟਿਆ ਹੋਇਆ ਸਾਂ ਤਾਂ ਮੈਂ ਇਹ ਦਰਸ਼ਨ ਦੇਖੇ: ਮੈਂ ਦੇਖਿਆ ਕਿ ਮੇਰੇ ਸਾਹਮਣੇ ਧਰਤੀ ਦੇ ਵਿੱਚਕਾਰ ਇੱਕ ਰੁੱਖ ਖਲੋਤਾ ਸੀ। ਰੁੱਖ ਬਹੁਤ ਲੰਮਾ ਸੀ।

11 ਰੁੱਖ੍ਖ ਵੱਧਕੇ ਬਹੁਤ ਵੱਡਾ ਅਤੇ ਮਜ਼ਬੂਤ ਹੋ ਗਿਆ ਰੁੱਖ ਦਾ ਉੱਪਰਲਾ ਸਿਰਾ ਅਕਾਸ਼ ਛੁੰਹਦਾ ਸੀ। ਇਸ ਨੂੰ ਧਰਤੀ ਉੱਤੋਂ ਕਿਸੇ ਵੀ ਜਗ੍ਹਾ ਤੋਂ ਦੇਖਿਆ ਜਾ ਸੱਕਦਾ ਸੀ।

12 ਰੁੱਖ੍ਖ ਦੇ ਪੱਤੇ ਬਹੁਤ ਖੂਬਸੂਰਤ ਸਨ। ਇਸ ਉੱਤੇ ਬਹੁਤ ਫ਼ਲ ਲੱਗੇ ਹੋਏ ਸਨ। ਅਤੇ ਰੁੱਖ ਉੱਤੇ ਹਰ ਕਿਸੇ ਲਈ ਕਾਫ਼ੀ ਭੋਜਨ ਸੀ, ਜੰਗਲੀ ਜਾਨਵਰਾਂ ਨੂੰ ਇਸਦੇ ਹੇਠਾਂ ਠਾਹਰ ਮਿਲਦੀ ਸੀ: ਅਤੇ ਪੰਛੀ ਇਸ ਦੀਆਂ ਟਾਹਣੀਆਂ ਉੱਤੇ ਰਹਿੰਦੇ ਸਨ। ਹਰ ਜਾਨਵਰ ਇਸ ਰੁੱਖ ਤੋਂ ਭੋਜਨ ਪ੍ਰਾਪਤ ਕਰਦਾ ਸੀ।

13 “ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਦਰਸ਼ਨ ਵਿੱਚ ਇਨ੍ਹਾਂ ਚੀਜ਼ਾਂ ਨੂੰ ਦੇਖ ਰਿਹਾ ਸੀ ਅਤੇ ਫ਼ੇਰ ਮੈਂ ਦੇਖਿਆ, ਕਿ ਇੱਕ ਪਵਿੱਤਰ ਦੂਤ ਅਕਾਸ਼ ਵਿੱਚੋਂ ਹੇੇਠਾ ਆ ਰਿਹਾ ਸੀ।

14 ਉਹ ਬਹੁਤ ਉੱਚੀ ਬੋਲਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ, ਅਤੇ ਇਸ ਦੀਆਂ ਟਾਹਣੀਆਂ ਨੂੰ ਛਾਂਗ ਦਿਓ। ਇਸਦੇ ਪਤਿਆਂ ਨੂੰ ਝਾੜ ਦਿਓ। ਇਸਦੇ ਫ਼ਲਾਂ ਨੂੰ ਆਲੇ-ਦੁਆਲੇ ਬਿਖੇਰ ਦਿਓ। ਜਿਹੜੇ ਜਾਨਵਰ ਰੁੱਖ ਦੇ ਹੇਠਾਂ ਹਨ ਉਹ ਦੌੜ ਜਾਣਗੇ। ਜਿਹੜੇ ਪੰਛੀ ਇਸਦੀਆਂ ਟਾਹਣੀਆਂ ਵਿੱਚ ਸਨ ਉਹ ਉੱਡ ਜਾਣਗੇ।

15 ਪਰ ਤਣੇ ਅਤੇ ਜਢ਼ਾਂ ਨੂੰ ਧਰਤੀ ਵਿੱਚ ਲੱਗਿਆ ਰਹਿਣ ਦਿਓ। ਇਸਦੇ ਗਿਰਦ ਇੱਕ ਲੋਹੇ ਅਤੇ ਕਾਂਸੀ ਦੀ ਪੱਟੀ ਬੰਨ੍ਹ ਦਿਓ। ਤਣਾ ਅਤੇ ਇਸਦੀਆਂ ਜਢ਼ਾ ਆਲੇ-ਦੁਆਲੇ ਦੇ ਘਾਹ ਸਣੇ ਖੇਤ ਵਿੱਚ ਲੱਗੀਆਂ ਰਹਿਣਗੀਆਂ। ਇਹ ਜੰਗਲੀ ਜਾਨਵਰਾਂ ਅਤੇ ਖੇਤਾਂ ਦੇ ਪੌਦਿਆਂ ਦੇ ਵਿੱਚਕਾਰ ਰਹੇਗਾ। ਇਹ ਤ੍ਰੇਲ ਨਾਲ ਭਿੱਜ ਜਾਵੇਗਾ।

16 ਇਹ ਹੁਣ ਫ਼ੇਰ ਬੰਦੇ ਵਾਂਗ ਨਹੀਂ ਸੋਚੇਗਾ। ਇਸ ਕੋਲ ਜਾਨਵਰ ਦਾ ਦਿਲ ਹੋਵੇਗਾ। ਉਸਦੀ ਇਸੇ ਹਾਲਤ ਵਿੱਚ ਸੱਤ ਰੁੱਤਾਂ (ਸਾਲ) ਬੀਤ ਜਾਣਗੀਆਂ।’

17 “ਇੱਕ ਪਵਿੱਤਰ ਦੂਤ ਨੇ ਇਸ ਸਜ਼ਾ ਦਾ ਐਲਾਨ ਕੀਤਾ। ਕਿਉਂ? ਤਾਂ ਜੋ ਧਰਤੀ ਦੇ ਸਾਰੇ ਬੰਦੇ ਇਹ ਜਾਣ ਲੈਣ ਕਿ ਆਦਮੀਆਂ ਦੇ ਰਾਜ ਉੱਤੇ ਅੱਤ ਮਹਾਨ ਪਰਮੇਸ਼ੁਰ ਦੀ ਹਕੂਮਤ ਹੈ। ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਹੀ ਉਹ ਬਾਦਸ਼ਾਹੀਆਂ ਦਿੰਦਾ ਹੈ। ਅਤੇ ਪਰਮੇਸ਼ੁਰ ਨਿਮਾਣੇ ਬੰਦਿਆਂ ਨੂੰ ਉਨ੍ਹਾਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਨ ਲਈ ਚੁਣਦਾ ਹੈ!

18 “ਇਹੀ ਉਹ ਸੁਪਨਾ ਸੀ ਜੋ ਮੈਂ, ਰਾਜੇ ਨਬੂਕਦਨੱਸਰ ਨੇ ਦੇਖਿਆ ਸੀ। ਹੁਣ ਬੇਲਟਸ਼ੱਸਰ (ਦਾਨੀਏਲ) ਦੱਸ ਇਸ ਦਾ ਕੀ ਅਰਬ ਹੈ। ਮੇਰੇ ਰਾਜ ਦਾ ਕੋਈ ਸਿਆਣਾ ਬੰਦਾ ਮੇਰੇ ਇਸ ਸੁਪਨੇ ਦੀ ਵਿਆਖਿਆ ਨਹੀਂ ਕਰ ਸੱਕਦਾ। ਪਰ ਬੇਲਟਸ਼ੱਸਰ, ਤੂੰ ਇਸ ਸੁਪਨੇ ਦੀ ਵਿਆਖਿਆ ਕਰ ਸੱਕਦਾ ਹੈਂ ਕਿਉਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ।”

19 ਫ਼ੇਰ ਦਾਨੀਏਲ (ਜਿਸਦਾ ਨਾਮ ਬੇਲਟਸ਼ੱਸਰ ਵੀ ਸੀ) ਤਕਰੀਬਨ ਇੱਕ ਘਂਟੇ ਤੀਕ ਬਹੁਤ ਚੁੱਪ ਹੋ ਗਿਆ। ਜਿਹੜੀਆਂ ਗੱਲਾਂ ਬਾਰੇ ਉਹ ਸੋਚ ਰਿਹਾ ਸੀ ਉਹ ਉਸ ਨੂੰ ਤੰਗ ਕਰ ਰਹੀਆਂ ਸਨ। ਇਸ ਲਈ ਪਾਤਸ਼ਾਹ ਨੇ ਆਖਿਆ, “ਬੇਲਟਸ਼ੱਸਰ (ਦਾਨੀਏਲ) ਤੂੰ ਇਸ ਸੁਪਨੇ ਜਾਂ ਇਸਦੇ ਅਰਬ ਤੋਂ ਭੈਭੀਤ ਨਾ ਹੋ।” ਫ਼ੇਰ ਬੇਲਟਸ਼ੱਸਰ (ਦਾਨੀਏਲ) ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਮੇਰੇ ਮਹਾਰਾਜ, ਮੈਂ ਚਾਹੁੰਦਾ ਹਾਂ: ਕਿ ਇਹ ਸੁਪਨਾ ਤੇਰੇ ਦੁਸ਼ਮਣਾਂ ਬਾਰੇ ਹੁੰਦਾ। ਅਤੇ ਮੈਂ ਚਾਹੁੰਦਾ ਹਾਂ ਕਿ ਇਸਦਾ ਅਰਬ ਵੀ ਉਨ੍ਹਾਂ ਬਾਰੇ ਹੀ ਹੁੰਦਾ ਜੋ ਤੇਰੇ ਵਿਰੁੱਧ ਹਨ।

20 ਤੁਸੀਂ ਆਪਣੇ ਸੁਪਨੇ ਵਿੱਚ ਇੱਕ ਰੁੱਖ ਦੇਖਿਆ। ਰੁੱਖ ਵੱਧਕੇ ਵੱਡਾ ਅਤੇ ਤਾਕਤਵਰ ਬਣ ਗਿਆ। ਇਸਦੀ ਚੋਟੀ ਅਕਾਸ਼ ਛੁਹਣ ਲਗੀ ਇਸ ਨੂੰ ਧਰਤੀ ਦੇ ਹਰ ਹਿੱਸੇ ਤੋਂ ਦੇਖਿਆ ਜਾ ਸੱਕਦਾ ਸੀ। ਇਸਦੇ ਪੱਤੇ ਖੂਬਸੂਰਤ ਸਨ, ਅਤੇ ਇਸ ਉੱਤੇ ਬਹੁਤ ਫ਼ਲ ਲੱਗੇ ਹੋਏ ਸਨ। ਫ਼ਲ ਹਰ ਕਿਸੇ ਲਈ ਕਾਫ਼ੀ ਭੋਜਨ ਦਿੰਦੇ ਸਨ। ਇਹ ਜੰਗਲੀ ਜਾਨਵਰਾਂ ਦਾ ਘਰ ਸੀ, ਅਤੇ ਇਸਦੀਆਂ ਟਾਹਣੀਆਂ ਉੱਤੇ ਪੰਛੀਆਂ ਦੇ ਆਲ੍ਹਣੇ ਸਨ। ਇਹੀ ਰੁੱਖ ਸੀ ਜੋ ਤੁਸਾਂ ਦੇਖਿਆ ਸੀ।

22 ਰਾਜਨ, ਤੂੰ ਹੀ ਉਹ ਰੁੱਖ ਹੈਂ! ਤੂੰ ਹੀ ਮਹਾਨ ਅਤੇ ਸ਼ਕਤੀਸ਼ਾਲੀ ਹੋ ਗਿਆ ਹੈਂ। ਤੂੰ ਹੀ ਉਸ ਲੰਮੇ ਰੁੱਖ ਵਰਗਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਸੀ-ਅਤੇ ਤੇਰੀ ਸ਼ਕਤੀ ਧਰਤੀ ਦੀਆਂ ਨੁਕਰਾਂ ਤਾਈਂ ਫ਼ੈਲੀ ਹੋਈ ਹੈ।

23 “ਰਾਜਨ, ਤੂੰ ਇੱਕ ਪਵਿੱਤਰ ਦੂਤ ਨੂੰ ਅਕਾਸ਼ ਤੋਂ ਹੇਠਾਂ ਆਉਂਦਿਆਂ ਦੇਖਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ ਅਤੇ ਤਬਾਹ ਕਰ ਦਿਓ। ਰੁੱਖ ਦੇ ਮੁੱਢ ਦੁਆਲੇ ਲੋਹੇ ਅਤੇ ਕਾਂਸੀ ਦਾ ਪਟਾ ਬੰਨ੍ਹ ਦਿਓ ਅਤੇ ਮੁੱਢ ਨੂੰ ਇਸਦੀਆਂ ਜਢ਼ਾਂ ਸਮੇਂ ਧਰਤੀ ਉੱਤੇ ਲੱਗਿਆ ਰਹਿਣ ਦਿਓ। ਇਸ ਨੂੰ ਘਾਹ ਦੇ ਮੈਦਾਨ ਵਿੱਚ ਲੱਗਿਆ ਰਹਿਣ ਦਿਓ। ਇਹ ਤ੍ਰੇਲ ਨਾਲ ਭਿੱਜ ਜਾਵੇਗਾ। ਇਹ ਇੱਕ ਜੰਗਲੀ ਜਾਨਵਰ ਵਾਂਗ ਰਹੇਗਾ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ ਜਦੋਂ ਕਿ ਉਹ ਇਸੇ ਤਰ੍ਹਾਂ ਰਹੇਗਾ।’

24 “ਰਾਜਨ, ਸੁਪਨੇ ਦਾ ਅਰਬ ਇਹ ਹੈ। ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਮਹਾਰਾਜ, ਪਾਤਸ਼ਾਹ ਨਾਲ ਵਾਪਰਨ ਲਈ ਇਨ੍ਹਾਂ ਗੱਲਾਂ ਦਾ ਆਦੇਸ਼ ਦਿੱਤਾ ਹੈ:

25 ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।

26 “ਰੁੱਖ ਦੇ ਮੁੱਢ ਅਤੇ ਇਸਦੀਆਂ ਜਢ਼ਾਂ ਨੂੰ ਧਰਤੀ ਵਿੱਚ ਲੱਗੇ ਰਹਿਣ ਦੇ ਆਦੇਸ਼ ਦਾ ਅਰਬ ਇਹ ਹੈ: ਤੁਹਾਡਾ ਰਾਜ ਤੁਹਾਨੂੰ ਵਾਪਸ ਮਿਲੇਗਾ। ਇਹ ਗੱਲ ਓਦੋਁ ਵਾਪਰੇਗੀ ਜਦੋਂ ਤੁਸੀਂ ਜਾਣ ਜਾਵੋਂਗੇ ਕਿ ਅੱਤ ਮਹਾਨ ਪਰਮੇਸ਼ੁਰ ਤੁਹਾਡੇ ਰਾਜ ਉੱਤੇ ਹਕੂਮਤ ਕਰਦਾ ਹੈ।

27 ਇਸ ਲਈ, ਹੇ ਰਾਜਨ, ਕਿਰਪਾ ਕਰਕੇ ਮੇਰੀ ਸਲਾਹ ਨੂੰ ਪ੍ਰਵਾਨ ਕਰੋ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਅਤੇ ਉਹੀ ਕੁਝ ਕਰੋ ਜੋ ਸਹੀ ਹੈ। ਮੰਦੇ ਅਮਲ ਛੱਡ ਦਿਓ। ਅਤੇ ਗਰੀਬ ਲੋਕਾਂ ਉੱਤੇ ਮਿਹਰਬਾਨ ਹੋਵੋ। ਫ਼ੇਰ ਸ਼ਾਇਦ ਤੁਸੀਂ ਸਫ਼ਲ ਬਣੇ ਰਹੋ।”

28 ਇਹ ਸਾਰੀਆਂ ਗੱਲਾਂ ਰਾਜੇ ਨਬੂਕਦਨੱਸਰ ਨਾਲ ਵਾਪਰੀਆਂ।

29 ਸੁਪਨੇ ਤੋਂ ਬਾਰ੍ਹਾਂ ਮਹੀਨੇ ਬਾਦ, ਰਾਜਾ ਨਬੂਕਦਨੱਸਰ ਬਾਬਲ ਅੰਦਰ ਆਪਣੇ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ। ਜਦੋਂ ਰਾਜਾ ਛੱਤ ਉੱਤੇ ਹੀ ਸੀ ਤਾਂ ਉਸ ਨੇ ਆਖਿਆ, “ਬਾਬਲ ਵੱਲ ਦੇਖੋ! ਮੈਂ ਇਸ ਮਹਾਨ ਸ਼ਹਿਰ ਨੂੰ ਬਣਾਇਆ ਸੀ। ਇਹ ਮੇਰਾ ਮਹਿਲ ਹੈ! ਮੈਂ ਇਸ ਮਹਾਨ ਮਹਿਲ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਸੀ। ਮੈਂ ਇਸ ਥਾਂ ਨੂੰ ਇਹ ਦਿਖਾਉਣ ਲਈ ਬਣਾਇਆ ਸੀ ਕਿ ਮੈਂ ਕਿੰਨਾ ਮਹਾਨ ਹਾਂ!”

31 ਹਾਲੇ ਇਹ ਸ਼ਬਦ ਉਸ ਦੇ ਬੁੱਲ੍ਹਾਂ ਉੱਤੇ ਹੀ ਸਨ ਜਦੋਂ ਅਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਨੇ ਆਖਿਆ, “ਰਾਜਾ ਨਬੂਕਦਨੱਸਰ, ਤੇਰੇ ਨਾਲ ਇਹ ਗੱਲਾਂ ਵਾਪਰਨਗੀਆਂ: ਤੇਰੀ ਰਾਜ-ਸ਼ਕਤੀ ਤੇਰੇ ਕੋਲੋਂ ਖੋਹ ਲਈ ਗਈ ਹੈ।

32 ਤੈਨੂੰ ਆਪਣੇ ਲੋਕਾਂ ਤੋਂ ਦੂਰ ਜਾਣਾ ਪਵੇਗਾ। ਤੈਨੂੰ ਜੰਗਲੀ ਜਾਨਵਰਾਂ ਦਰਮਿਆਨ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਤੂੰ ਇੱਕ ਗਊ ਦੀ ਤਰ੍ਹਾਂ ਘਾਹ ਖਾਵੇਂਗਾ। ਸੱਤ ਰੁੱਤਾਂ (ਸਾਲ) ਲੰਘ ਜਾਣਗੀਆਂ ਜਦੋਂ ਤੂੰ ਆਪਣਾ ਸਬਕ ਸਿੱਖੇਁਗਾ। ਫ਼ੇਰ ਤੈਨੂੰ ਗਿਆਨ ਹੋਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਉਹ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਬਾਦਸ਼ਾਹੀਆਂ ਦੇ ਦਿੰਦਾ ਹੈ।”

33 ਇਹ ਗੱਲਾਂ ਫ਼ੌਰਨ ਵਾਪਰ ਗਈਆਂ। ਨਬੂਕਦਨੱਸਰ ਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਿਆ। ਉਹ ਗਾਂ ਵਾਂਗ ਘਾਹ ਖਾਣ ਲੱਗਿਆ। ਉਹ ਤ੍ਰੇਲ ਨਾਲ ਭਿੱਜ ਗਿਆ। ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਲੰਮੇ ਹੋ ਗਏ। ਅਤੇ ਉਸ ਦੇ ਨਹੁਂ ਪੰਛੀ ਦੇ ਪੰਜਿਆਂ ਵਾਂਗ ਲੰਮੇ ਹੋ ਗਏ।

34 ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ। ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ! ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।

35 ਮਹੱਤਵਪੂਰਣ ਨਹੀਂ ਹਨ, ਸੱਚਮੁੱਚ ਲੋਕ ਧਰਤ ਦੇ। ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ। ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ। ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”

36 ਇਸ ਲਈ ਉਸ ਸਮੇਂ ਪਰਮੇਸ਼ੁਰ ਨੇ ਮੇਰੀ ਹੋਸ਼ ਪਰਤਾ ਦਿੱਤੀ। ਅਤੇ ਉਸ ਨੇ ਮੇਰੀ ਰਾਜ ਸ਼ਕਤੀ ਅਤੇ ਮਹਾਨ ਇੱਜ਼ਤ ਮੈਨੂੰ ਵਾਪਸ ਦੇ ਦਿੱਤੀ। ਮੇਰੇ ਸਲਾਹਕਾਰ ਅਤੇ ਸ਼ਾਹੀ ਲੋਕ ਫ਼ੇਰ ਮੇਰੀ ਸਲਾਹ ਲੈਣ ਲੱਗੇ। ਮੈਂ ਫ਼ੇਰ ਰਾਜਾ ਬਣ ਗਿਆ। ਅਤੇ ਮੈਂ ਪਹਿਲਾਂ ਨਾਲੋਂ ਵੀ ਮਹਾਨ ਅਤੇ ਵੱਧੇਰੇ ਸ਼ਕਤੀਸ਼ਾਲੀ ਬਣ ਗਿਆ।

37 ਹੁਣ ਮੈਂ, ਨਬੂਕਦਨੱਸਰ, ਅਕਾਸ਼ ਦੇ ਪਾਤਸ਼ਾਹ ਦੀ ਉਸਤਤ ਅਤੇ ਉਸਦੀ ਇੱਜ਼ਤ ਕਰਦਾ ਹਾਂ ਅਤੇ ਪਰਤਾਪ ਦਾ ਗੁਣਗਾਨ ਕਰਦਾ ਹਾਂ। ਹਰ ਗੱਲ ਜਿਹੜੀ ਉਹ ਕਰਦਾ ਹੈ, ਠੀਕ ਹੈ। ਉਹ ਸਦਾ ਬੇਲਾਗ ਹੈ। ਅਤੇ ਉਹ ਗੁਮਾਨੀ ਲੋਕਾਂ ਨੂੰ ਨਿਮਾਣੇ ਬਨਾਉਣ ਦੇ ਸਮਰਬ ਹੈ!

  • Tamil
  • Hindi
  • Malayalam
  • Telugu
  • Kannada
  • Gujarati
  • Punjabi
  • Bengali
  • Oriya
  • Nepali

By continuing to browse the site, you are agreeing to our use of cookies.

Close