Index
Full Screen ?
 

ਰਸੂਲਾਂ ਦੇ ਕਰਤੱਬ 10:9

அப்போஸ்தலர் 10:9 ਪੰਜਾਬੀ ਬਾਈਬਲ ਰਸੂਲਾਂ ਦੇ ਕਰਤੱਬ ਰਸੂਲਾਂ ਦੇ ਕਰਤੱਬ 10

ਰਸੂਲਾਂ ਦੇ ਕਰਤੱਬ 10:9
ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ।

On
Τῇtay
the
δὲdethay
morrow,
ἐπαύριονepaurionape-A-ree-one
their
on
went
they
as
ὁδοιπορούντωνhodoiporountōnoh-thoo-poh-ROON-tone
journey,
ἐκείνωνekeinōnake-EE-none
and
καὶkaikay
drew
nigh
τῇtay
the
unto
πόλειpoleiPOH-lee
city,
ἐγγιζόντωνengizontōnayng-gee-ZONE-tone
Peter
ἀνέβηanebēah-NAY-vay
went
up
ΠέτροςpetrosPAY-trose
upon
ἐπὶepiay-PEE
the
τὸtotoh
housetop
δῶμαdōmaTHOH-ma
to
pray
προσεύξασθαιproseuxasthaiprose-AFE-ksa-sthay
about
περὶperipay-REE
the
sixth
ὥρανhōranOH-rahn
hour:
ἕκτηνhektēnAKE-tane

Cross Reference

ਸਫ਼ਨਿਆਹ 1:5
ਜਿਹੜੇ ਆਪਣੀਆਂ ਛੱਤਾਂ ਤੇ ਚਢ਼ਕੇ ਤਾਰਿਆਂ ਅਤੇ ਗ੍ਰਿਹਾਂ ਦੀ ਉਪਾਸਨਾ ਕਰਦੇ ਹਨ। ਲੋਕ ਉਨ੍ਹਾਂ ਝੂਠੇ ਜਾਜਕਾਂ ਨੂੰ ਭੁੱਲ ਜਾਣਗੇ। ਕੁਝ ਲੋਕ ਆਖਦੇ ਹਨ ਕਿ ਉਹ ਮੇਰੀ ਉਪਾਸਨਾ ਕਰਦੇ ਹਨ। ਉਹ ਲੋਕੀਂ ਯਹੋਵਾਹ ਦੇ ਨਾਮ ਉੱਤੇ ਸੌਹਾਂ ਖਾਂਦੇ ਹਨ, ਪਰ ਦੇਵਤੇ ਮਿਲਕੋਮ ਦੇ ਨਾਮ ਤੇ ਵੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਇਸ ਥਾਂ ਤੋਂ ਲੈ ਲਵਾਂਗਾ।

ਜ਼ਬੂਰ 55:17
ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ। ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।

੧ ਸਮੋਈਲ 9:25
ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚੱਲਾ ਗਿਆ।

੧ ਤਿਮੋਥਿਉਸ 2:8
ਆਦਮੀ ਅਤੇ ਔਰਤਾਂ ਲਈ ਖਾਸ ਨਿਰਦੇਸ਼ ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉੱਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ।

ਅਫ਼ਸੀਆਂ 6:18
ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।

ਰਸੂਲਾਂ ਦੇ ਕਰਤੱਬ 11:5
“ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ।

ਰਸੂਲਾਂ ਦੇ ਕਰਤੱਬ 10:8
ਇਹ ਸਿਪਾਹੀ ਉਸ ਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।

ਰਸੂਲਾਂ ਦੇ ਕਰਤੱਬ 6:4
ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।”

ਮਰਕੁਸ 6:46
ਜਦੋਂ ਉਸ ਨੇ ਲੋਕਾਂ ਨੂੰ ਵਿਦਾ ਕੀਤਾ ਤਾਂ ਉਹ ਆਪ ਪਹਾੜੀ ਉੱਤੇ ਪ੍ਰਾਰਥਨਾ ਲਈ ਚੱਲਾ ਗਿਆ।

ਮਰਕੁਸ 1:35
ਯਿਸੂ ਖੁਸ਼ਖਬਰੀ ਦੇ ਪ੍ਰਚਾਰ ਦੀ ਤਿਆਰੀ ਕਰਦਾ ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ।

ਮੱਤੀ 27:45
ਯਿਸੂ ਦੀ ਮੌਤ ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ। ਜੋ ਕਿ ਤਕਰੀਬਨ ਤਿੰਨ ਘੰਟੇ ਰਿਹਾ।

ਮੱਤੀ 24:17
ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉੱਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸ ਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ।

ਮੱਤੀ 20:5
ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ। “ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ।

ਮੱਤੀ 6:6
ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।

ਦਾਨੀ ਐਲ 6:10
ਦਾਨੀਏਲ ਹਰ ਰੋਜ਼ ਤਿੰਨ ਵਾਰੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਹਰ ਰੋਜ਼ ਤਿੰਨ ਵਾਰੀ ਦਾਨੀਏਲ ਆਪਣੇ ਗੋਡਿਆਂ ਤੇ ਝੁਕਦਾ ਸੀ ਪ੍ਰਾਰਥਨਾ ਕਰਦਾ ਸੀ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਸੀ। ਜਦੋਂ ਦਾਨੀਏਲ ਨੇ ਇਸ ਨਵੇਂ ਕਨੂੰਨ ਬਾਰੇ ਸੁਣਿਆ ਤਾਂ ਉਹ ਆਪਣੇ ਘਰ ਚੱਲਿਆ ਗਿਆ। ਦਾਨੀਏਲ ਆਪਣੇ ਘਰ ਦੀ ਛੱਤ ਉਤ੍ਤਲੇ ਕਮਰੇ ਵਿੱਚ ਚੱਲਾ ਗਿਆ। ਦਾਨੀਏਲ ਉਨ੍ਹਾਂ ਖਿੜਕੀਆਂ ਕੋਲ ਗਿਆ ਜਿਹੜੀਆਂ ਯਰੂਸ਼ਲਮ ਵੱਲ ਖੁਲ੍ਹਦੀਆਂ ਸਨ। ਫ਼ੇਰ ਦਾਨੀਏਲ ਗੋਡਿਆਂ ਪਰਨੇ ਝੁਕਿਆ ਅਤੇ ਪ੍ਰਾਰਥਨਾ ਕੀਤੀ ਜਿਹਾ ਕਿ ਉਹ ਹਰ ਰੋਜ਼ ਕਰਦਾ ਸੀ।

ਯਰਮਿਆਹ 32:29
ਬਾਬਲ ਦੀ ਫ਼ੌਜ ਪਹਿਲਾਂ ਹੀ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਉਹ ਛੇਤੀ ਹੀ ਸ਼ਹਿਰ ਵਿੱਚ ਦਾਖਲ ਹੋ ਜਾਵੇਗੀ ਅਤੇ ਅੱਗਾਂ ਲਾ ਦੇਵੇਗੀ। ਉਹ ਲੋਕ ਸ਼ਹਿਰ ਨੂੰ ਸਾੜ ਦੇਣਗੇ। ਇਸ ਸ਼ਹਿਰ ਵਿੱਚ ਅਜਿਹੇ ਘਰ ਹਨ ਜਿੱਥੇ ਯਰੂਸ਼ਲਮ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਝੂਠੇ ਦੇਵਤੇ ਬਾਲ ਨੂੰ ਬਲੀਆਂ ਚੜ੍ਹਾ ਕੇ ਮੈਨੂੰ ਕ੍ਰੋਧ ਚੜ੍ਹਾਇਆ ਸੀ। ਅਤੇ ਲੋਕਾਂ ਨੇ ਹੋਰਨਾਂ ਬੁੱਤ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਬਾਬਲ ਦੀ ਫ਼ੌਜ ਉਨ੍ਹਾਂ ਘਰਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।

ਯਰਮਿਆਹ 19:13
‘ਯਰੂਸ਼ਲਮ ਦੇ ਘਰ ਇਸ ਥਾਂ ਤੋਂਫਬ ਜਿੰਨੇ ਹੀ “ਨਾਪਾਕ” ਹੋਣਗੇ। ਰਾਜਿਆਂ ਦੇ ਮਹੱਲ ਇਸ ਥਾਂ, ਤੋਂਫਬ ਵਾਂਗ ਬਰਬਾਦ ਹੋ ਜਾਣਗੇ। ਕਿਉਂ ਕਿ ਲੋਕਾਂ ਨੇ ਝੂਠੇ ਦੇਵਤਿਆਂ ਦੀ ਇਨ੍ਹਾਂ ਘਰਾਂ ਦੀਆਂ ਛੱਤਾਂ ਉੱਤੇ ਉਪਾਸਨਾ ਕੀਤੀ ਸੀ। ਉਨ੍ਹਾਂ ਨੇ ਤਾਰਿਆਂ ਦੀ ਉਪਾਸਨਾ ਕੀਤੀ ਸੀ ਅਤੇ ਉਨ੍ਹਾਂ ਦੀ ਇੱਜ਼ਤ ਲਈ ਬਲੀਆਂ ਚੜ੍ਹਾਈਆਂ ਸਨ। ਉਨ੍ਹਾਂ ਨੇ ਝੂਠੇ ਦੇਵਤਿਆਂ ਨੂੰ ਪੀਣ ਦੀਆਂ ਭੇਟਾਂ ਚੜ੍ਹਾਈਆਂ ਸਨ।’”

Chords Index for Keyboard Guitar