Proverbs 6:12
ਬੁਰਾ ਬੰਦਾ ਇੱਕ ਸਮਾਜ ਧ੍ਰੋਹੀ, ਇੱਕ ਦੁਸ਼ਟ ਆਦਮੀ ਜਿਸ ਦੀ ਗੱਲ-ਬਾਤ ਅਵੱਲੀ ਹੋਵੇ।
Proverbs 6:12 in Other Translations
King James Version (KJV)
A naughty person, a wicked man, walketh with a froward mouth.
American Standard Version (ASV)
A worthless person, a man of iniquity, Is he that walketh with a perverse mouth;
Bible in Basic English (BBE)
A good-for-nothing man is an evil-doer; he goes on his way causing trouble with false words;
Darby English Bible (DBY)
A man of Belial, a wicked person, is he that goeth about with a perverse mouth;
World English Bible (WEB)
A worthless person, a man of iniquity, Is he who walks with a perverse mouth;
Young's Literal Translation (YLT)
A man of worthlessness, a man of iniquity, Walking `with' perverseness of mouth,
| A naughty | אָדָ֣ם | ʾādām | ah-DAHM |
| person, | בְּ֭לִיַּעַל | bĕliyyaʿal | BEH-lee-ya-al |
| a wicked | אִ֣ישׁ | ʾîš | eesh |
| man, | אָ֑וֶן | ʾāwen | AH-ven |
| walketh | ה֝וֹלֵ֗ךְ | hôlēk | HOH-LAKE |
| with a froward | עִקְּשׁ֥וּת | ʿiqqĕšût | ee-keh-SHOOT |
| mouth. | פֶּֽה׃ | pe | peh |
Cross Reference
ਅਮਸਾਲ 4:24
ਬੇਈਮਾਨ ਗੱਲਾਂ ਨੂੰ ਆਪਣੇ-ਆਪ ਤੋਂ ਦੂਰ ਰੱਖੋ, ਗੁੰਝਲਦਾਰ ਸ਼ਬਦਾਂ ਨੂੰ ਕਿਤੇ ਵੀ ਆਪਣੇ ਨੇੜੇ ਨਾ ਹੋਣ ਦਿਓ।
ਅਮਸਾਲ 16:27
ਇੱਕ ਸਮਾਜ ਧ੍ਰੋਹੀ ਆਦਮੀ ਹਮੇਸ਼ਾ ਮੰਦੀਆਂ ਗੱਲਾਂ ਵਿਉਂਤਦਾ, ਅਤੇ ਉਸਦਾ ਉਪਦੇਸ਼ ਉਸ ਅੱਗ ਵਾਂਗ ਹੈ ਜੋ ਚੀਜ਼ਾਂ ਨੂੰ ਤਬਾਹ ਕਰਦੀ ਹੈ।
ਅਮਸਾਲ 17:4
ਬੁਰਾ ਬੰਦਾ ਹੋਰਨਾਂ ਲੋਕਾਂ ਦੀਆਂ ਮੰਦੀਆਂ ਗੱਲਾਂ ਸੁਣਦਾ ਹੈ। ਜਿਹੜੇ ਬੰਦੇ ਝੂਠ ਬੋਲਦੇ ਹਨ ਉਹ ਝੂਠ ਸੁਣਦੇ ਵੀ ਹਨ।
ਮੱਤੀ 12:34
ਹੇ ਸੱਪਾਂ ਦੇ ਬੱਚਿਓ! ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸੱਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ।
ਰਸੂਲਾਂ ਦੇ ਕਰਤੱਬ 20:30
ਤੁਹਾਡੇ ਆਪਣੇ ਸਮੂਹ ਵਿੱਚੋਂ ਵੀ ਕੁਝ ਆਦਮੀ ਬੁਰੇ ਆਗੂ ਬਣ ਜਾਣਗੇ, ਅਤੇ ਗਲਤ ਗੱਲਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦੇਣਗੇ। ਉਹ ਯਿਸੂ ਦੇ ਕੁਝ ਚੇਲਿਆਂ ਨੂੰ ਸੱਚ ਦੇ ਮਾਰਗ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਚੇਲੇ ਬਨਾਉਣਗੇ।
੧ ਤਿਮੋਥਿਉਸ 5:13
ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ।
ਤੀਤੁਸ 1:10
ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਗਿਆ ਪਾਲਣ ਤੋਂ ਇਨਕਾਰੀ ਹਨ ਉਹ ਲੋਕ ਜਿਹੜੇ ਫ਼ਜ਼ੂਲ ਗੱਲਾਂ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਗਲਤ ਰਾਹ ਪਾਉਂਦੇ ਹਨ। ਮੈਂ ਖਾਸੱਕਰ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਹ ਆਖਦੇ ਹਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਹੀਦੀ ਹੈ।
ਯਾਕੂਬ 3:6
ਜ਼ੁਬਾਨ ਅੱਗ ਦੀ ਤਰ੍ਹਾਂ ਹੈ। ਇਹ ਸਾਡੇ ਸਰੀਰ ਦੇ ਅੰਗਾਂ ਵਿੱਚਕਾਰ ਬਦੀ ਦੀ ਦੁਨੀਆਂ ਹੈ। ਕਿਵੇਂ? ਜ਼ੁਬਾਨ ਆਪਣੀ ਬਦੀ ਨੂੰ ਸਾਡੇ ਸਾਰੇ ਸਰੀਰ ਵਿੱਚ ਫ਼ੈਲਾ ਦਿੰਦੀ ਹੈ। ਇਹ ਅਜਿਹੀ ਅੱਗ ਲਾਉਂਦੀ ਹੈ ਜਿਹੜੀ ਸਾਡੇ ਸਾਰੇ ਜੀਵਨ ਉੱਤੇ ਅਸਰ ਪਾਉਂਦੀ ਹੈ। ਜ਼ੁਬਾਨ ਅੱਗ ਨਰਕ ਤੋਂ ਹਾਸਿਲ ਕਰਦੀ ਹੈ।
ਅਮਸਾਲ 11:6
ਨੇਕੀ ਇਮਾਨਦਾਰ ਲੋਕਾਂ ਨੂੰ ਬਚਾਉਂਦੀ ਹੈ। ਪਰ ਕਪਟੀ ਲੋਕ ਆਪਣੀਆਂ ਖੁਦ ਦੀਆਂ ਵਿਉਂਤਾਂ ਕਾਰਣ ਹੀ ਫ਼ਸ ਜਾਂਦੇ ਹਨ।
ਅਮਸਾਲ 8:13
ਯਹੋਵਾਹ ਤੋਂ ਡਰਨਾ ਬਦੀ ਨੂੰ ਨਫ਼ਰਤ ਕਰਨਾ ਹੈ, ਮੈਂ ਹੰਕਾਰ, ਆਕੜ, ਬਦ, ਵਿਹਾਰ, ਅਤੇ ਦੁਸ਼ਟ ਗੱਲਾਂ ਨੂੰ ਨਫ਼ਰਤ ਕਰਦੀ ਹਾਂ।
ਅਮਸਾਲ 6:14
ਜੋ ਹਮੇਸ਼ਾ ਆਪਣੇ ਮਨ ਵਿੱਚ ਕੁਝ ਬਦ ਵਿਉਂਤਦਾ ਰਹੇ ਅਤੇ ਅਜਿਹਾ ਵਿਅਕਤੀ ਜੋ ਹਮੇਸ਼ਾ ਦਲੀਲਬਾਜ਼ੀ ਲਿਆਵੇ।
ਅਮਸਾਲ 2:12
ਸਿਆਣਪ ਤੁਹਾਨੂੰ ਬੁਰੇ ਲੋਕਾਂ ਦੇ ਰਾਹ ਤੋਂ ਬਚਾਵੇਗੀ। ਉਨ੍ਹਾਂ ਲੋਕਾਂ ਤੋਂ ਜੋ ਵਿਦ੍ਰੋਹ ਬਾਰੇ ਬੋਲਦੇ ਹਨ।
ਜ਼ਬੂਰ 10:3
ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ। ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ।
ਜ਼ਬੂਰ 10:7
ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ। ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ।
ਜ਼ਬੂਰ 36:3
ਉਸ ਦੇ ਸ਼ਬਦ ਨਿਰਾਰਥਕ ਝੂਠ ਹਨ। ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
ਜ਼ਬੂਰ 52:2
ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ। ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ। ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
ਜ਼ਬੂਰ 59:7
ਉਨ੍ਹਾਂ ਦੀਆਂ ਗਾਲ੍ਹਾਂ ਅਤੇ ਧਮਕੀਆਂ ਸੁਣੋ। ਉਹ ਬੜੀਆਂ ਜ਼ੁਲਮੀ ਗੱਲਾਂ ਆਖਦੇ ਹਨ ਅਤੇ ਇਹ ਵੀ ਖਿਆਲ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੌਣ ਸੁਣਦਾ ਹੈ।
ਜ਼ਬੂਰ 73:8
ਉਹ ਲੋਕਾਂ ਬਾਰੇ, ਮੰਦੀਆਂ ਅਤੇ ਕਰੂਰ ਗੱਲਾਂ ਆਖਦੇ ਹਨ। ਉਹ ਗੁਮਾਨੀ ਤੇ ਜ਼ਿੱਦੀ ਹਨ। ਅਤੇ ਉਹ ਸਦਾ ਦੂਸਰੇ ਲੋਕਾਂ ਤੋਂ ਲਾਹਾ ਖੱਟਣ ਦੀਆਂ ਵਿਉਂਤਾਂ ਬਣਉਂਦੇ ਹਨ।
ਯਾਕੂਬ 1:21
ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕੱਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤੁਸੀਂ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇਸ਼ੁਰ ਦੇ ਉਸ ਉਪਦੇਸ਼ ਨੰ ਪ੍ਰਵਾਨ ਕਰੋ ਜਿਹੜਾ ਤੁਹਾਡੇ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤੁਹਾਨੂੰ ਬਚਾ ਸੱਕਦਾ ਹੈ।
ਯਰਮਿਆਹ 24:8
“ਪਰ ਯਹੂਦਾਹ ਦਾ ਰਾਜਾ ਸਿਦਕੀਯਾਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗਾ ਹੋਵੇਗਾ ਜੋ ਖਾਣ ਦੇ ਯੋਗ ਨਹੀਂ ਹਨ। ਸਿਦਕੀਯਾਹ, ਉਸ ਦੇ ਉੱਚ ਅਧਿਕਾਰੀ, ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਬਚ ਜਾਣਗੇ ਅਤੇ ਯਹੂਦਾਹ ਦੇ ਉਹ ਲੋਕ ਜਿਹੜੇ ਮਿਸਰ ਵਿੱਚ ਰਹਿ ਰਹੇ ਹਨ, ਉਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗੇ ਹੋਣਗੇ।
ਯਰਮਿਆਹ 24:2
ਇੱਕ ਟੋਕਰੀ ਵਿੱਚ ਬਹੁਤ ਚੰਗੇ ਅੰਜੀਰ ਸਨ। ਉਹ ਅੰਜੀਰ ਉਹੋ ਜਿਹੇ ਸਨ ਜਿਹੜੇ ਰੁੱਤ ਵਿੱਚ ਅਗੇਤੇ ਪੱਕ ਜਾਂਦੇ ਹਨ। ਪਰ ਦੂਸਰੇ ਟੋਕਰੇ ਅੰਦਰ ਸੜੇ ਹੋਏ ਅੰਜੀਰ ਪਏ ਸਨ ਉਹ ਇੰਨੇ ਸੜੇ ਹੋਏ ਸਨ ਕਿ ਖਾਣ ਦੇ ਯੋਗ ਨਹੀਂ ਸਨ।
੧ ਸਮੋਈਲ 17:28
ਉਸ ਵੇਲੇ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਦਾਊਦ ਨੂੰ ਸੈਨਾ ਦੇ ਲੋਕਾਂ ਨਾਲ ਗੱਲਾਂ ਕਰਦੇ ਸੁਣ ਲਿਆ ਤਾਂ ਉਸ ਨੂੰ ਦਾਊਦ ਉੱਤੇ ਬੜਾ ਕਰੋਧ ਆਇਆ ਅਤੇ ਉਸ ਨੇ ਦਾਊਦ ਨੂੰ ਕਿਹਾ, “ਤੂੰ ਇੱਥੇ ਕਿਉਂ ਆਇਆ ਹੈ? ਤੂੰ ਉੱਥੇ ਉਜਾੜ ਵਿੱਚ ਇੱਜੜ ਨੂੰ ਭਲਾ ਕਿਸਦੇ ਸਹਾਰੇ ਛੱਡ ਕੇ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਇੱਥੇ ਕਿਸ ਲਈ ਆਇਆ ਹੈਂ? ਕਿਉਂਕਿ ਜੋ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ ਤੂੰ ਉਹ ਨਹੀਂ ਕਰਨਾ ਚਾਹੁੰਦਾ। ਮੈਂ ਸਭ ਜਾਣਦਾ ਹਾਂ ਕਿ ਤੂੰ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਇੱਥੇ ਲੜਾਈ ਵੇਖਣ ਆ ਗਿਆ ਹੈ।”