Proverbs 23:18
ਕਿਉਂ ਜੋ ਫ਼ੇਰ ਤੁਹਾਡੇ ਕੋਲ ਭਵਿੱਖ ਹੋਵੇਗਾ, ਤੁਹਾਡੀ ਆਸ ਖਤਮ ਨਹੀਂ ਹੋਵੇਗੀ।
Proverbs 23:18 in Other Translations
King James Version (KJV)
For surely there is an end; and thine expectation shall not be cut off.
American Standard Version (ASV)
For surely there is a reward; And thy hope shall not be cut off.
Bible in Basic English (BBE)
For without doubt there is a future, and your hope will not be cut off.
Darby English Bible (DBY)
for surely there is a result, and thine expectation shall not be cut off.
World English Bible (WEB)
Indeed surely there is a future hope, And your hope will not be cut off.
Young's Literal Translation (YLT)
For, is there a posterity? Then thy hope is not cut off.
| For | כִּ֭י | kî | kee |
| surely | אִם | ʾim | eem |
| there is | יֵ֣שׁ | yēš | yaysh |
| an end; | אַחֲרִ֑ית | ʾaḥărît | ah-huh-REET |
| expectation thine and | וְ֝תִקְוָתְךָ֗ | wĕtiqwotkā | VEH-teek-vote-HA |
| shall not | לֹ֣א | lōʾ | loh |
| be cut off. | תִכָּרֵֽת׃ | tikkārēt | tee-ka-RATE |
Cross Reference
ਜ਼ਬੂਰ 9:18
ਕਈ ਵਾਰੀ, ਇੰਝ ਲਗਦਾ ਹੈ ਜਿਵੇਂ ਪਰਮੇਸ਼ੁਰ ਉਨ੍ਹਾਂ ਦੁੱਖੀ ਲੋਕਾਂ ਨੂੰ ਭੁੱਲ ਗਿਆ ਹੈ। ਕਈ ਵਾਰੀਂ ਇਹ ਵੀ ਲਗਦਾ ਹੈ ਜਿਵੇਂ ਉਨ੍ਹਾਂ ਨਿਮ੍ਰ ਲੋਕਾਂ ਨੂੰ ਕੋਈ ਆਸ ਨਹੀਂ ਹੈ। ਪਰ ਸੱਚਮੁੱਚ, ਪਰਮੇਸ਼ੁਰ ਅਜਿਹੇ ਲੋਕਾਂ ਨੂੰ ਸਦਾ ਲਈ ਨਾ ਭੁੱਲੇ।
ਅਮਸਾਲ 24:14
ਇਸੇ ਤਰ੍ਹਾਂ ਹੀ ਗਿਆਨ ਅਤੇ ਸਿਆਣਪ ਤੁਹਾਡੀ ਰੂਹ ਲਈ ਮਿੱਠੇ ਹਨ। ਜੇਕਰ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਭਵਿੱਖ ਹੋਵੇਗਾ, ਅਤੇ ਤੁਹਾਡੇ ਕੋਲ ਹਮੇਸ਼ਾ ਉਮੀਦ ਹੋਵੇਗੀ।
ਯਰਮਿਆਹ 29:11
ਇਹ ਮੈਂ ਇਸ ਲਈ ਆਖਦਾ ਹਾਂ ਕਿਉਂ ਕਿ ਮੈਂ ਉਨ੍ਹਾਂ ਵਿਉਂਤਾਂ ਨੂੰ ਜਾਣਦਾ ਹਾਂ ਜਿਹੜੀਆਂ ਮੈਂ ਤੁਹਾਡੇ ਲਈ ਬਣਾਈਆਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੇਰੇ ਪਾਸ ਤੁਹਾਡੇ ਲਈ ਚੰਗੀਆਂ ਵਿਉਂਤਾਂ ਹਨ। ਮੈਂ ਤੁਹਾਨੂੰ ਦੁੱਖ ਦੇਣ ਦੀ ਵਿਉਂਤ ਨਹੀਂ ਬਣਾਉਂਦਾ। ਮੈਂ ਤੁਹਾਨੂੰ ਉਮੀਦ ਅਤੇ ਚੰਗਾ ਭਵਿੱਖ ਦੇਣ ਦੀ ਵਿਉਂਤ ਬਣਾਉਂਦਾ ਹਾਂ।
ਜ਼ਬੂਰ 37:37
ਪਵਿੱਤਰ ਅਤੇ ਇਮਾਨਦਾਰ ਬਣੋ। ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
ਅਮਸਾਲ 24:20
ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
ਲੋਕਾ 16:25
“ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ। ਇਸ ਲਈ ਉਹ ਹੁਣ ਸੁੱਖ ਭੋਗ ਰਿਹਾ ਹੈ ਤੇ ਤੂੰ ਦੁੱਖ।
ਰੋਮੀਆਂ 6:21
ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ।
ਫ਼ਿਲਿੱਪੀਆਂ 1:20
ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ।
ਇਬਰਾਨੀਆਂ 10:35
ਇਸ ਲਈ ਹੌਂਸਲਾ ਨਾ ਹਾਰੋ ਜਿਹੜਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸੱਕਾਰ ਪ੍ਰਾਪਤ ਕਰੋਂਗੇ।