Proverbs 16:15
ਜਦੋਂ ਰਾਜਾ ਪ੍ਰਸੰਨ ਹੁੰਦਾ ਹੈ ਹਰ ਕਿਸੇ ਲਈ ਜੀਵਨ ਬਿਹਤਰ ਹੁੰਦਾ ਹੈ। ਜੇ ਰਾਜਾ ਤੁਹਾਡੇ ਨਾਲ ਪ੍ਰਸੰਨ ਹੈ, ਤਾਂ ਇਹ ਬਸੰਤ ਦੀ ਵਰੱਖਾ ਦੇ ਬੱਦਲ ਵਾਂਗ ਹੋਵੇਗਾ।
Proverbs 16:15 in Other Translations
King James Version (KJV)
In the light of the king's countenance is life; and his favour is as a cloud of the latter rain.
American Standard Version (ASV)
In the light of the king's countenance is life; And his favor is as a cloud of the latter rain.
Bible in Basic English (BBE)
In the light of the king's face there is life; and his approval is like a cloud of spring rain.
Darby English Bible (DBY)
In the light of the king's countenance is life, and his favour is as a cloud of the latter rain.
World English Bible (WEB)
In the light of the king's face is life. His favor is like a cloud of the spring rain.
Young's Literal Translation (YLT)
In the light of a king's face `is' life, And his good-will `is' as a cloud of the latter rain.
| In the light | בְּאוֹר | bĕʾôr | beh-ORE |
| king's the of | פְּנֵי | pĕnê | peh-NAY |
| countenance | מֶ֥לֶךְ | melek | MEH-lek |
| is life; | חַיִּ֑ים | ḥayyîm | ha-YEEM |
| favour his and | וּ֝רְצוֹנ֗וֹ | ûrĕṣônô | OO-reh-tsoh-NOH |
| is as a cloud | כְּעָ֣ב | kĕʿāb | keh-AV |
| of the latter rain. | מַלְקֽוֹשׁ׃ | malqôš | mahl-KOHSH |
Cross Reference
ਅੱਯੂਬ 29:23
ਲੋਕੀ ਮੇਰੇ ਬੋਲਣ ਦਾ ਇੰਤਜ਼ਾਰ ਕਰਦੇ ਸਨ ਜਿਵੇਂ ਉਹ ਬਾਰਿਸ਼ ਦਾ ਇੰਤਜ਼ਾਰ ਕਰਦੇ ਨੇ। ਲੋਕੀਂ ਮੇਰੇ ਸ਼ਬਦਾਂ ਨੂੰ ਪੀਂਦੇ ਸਨ ਜਿਵੇਂ ਕਿ ਉਹ ਬਸੰਤ ਰੁੱਤ ਦੀ ਬਾਰਿਸ਼ ਹੋਵੇ।
ਜ਼ਬੂਰ 72:6
ਰਾਜੇ ਦੀ ਸਹਾਇਤਾ ਕਰੋ ਕਿ ਉਹ ਉਸ ਵਰੱਖਾ ਵਾਂਗ ਹੋਵੇ ਜਿਹੜੀ ਖੇਤਾਂ ਉੱਤੇ ਵਰ੍ਹਦੀ ਹੈ, ਜਿਵੇਂ ਧਰਤੀ ਉੱਤੇ ਫ਼ੁਹਾਰ ਪੈਂਦੀ ਹੈ।
ਜ਼ਬੂਰ 4:6
ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ? ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
ਜ਼ਬੂਰ 21:6
ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ। ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
ਜ਼ਬੂਰ 30:5
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ। ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ। ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ। ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
ਅਮਸਾਲ 19:12
ਰਾਜੇ ਦੇ ਗੁੱਸੇ ਭਰੇ ਬੋਲ ਬੱਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।
ਹੋ ਸੀਅ 6:3
ਆਓ, ਆਪਾਂ ਯਹੋਵਾਹ ਨੂੰ ਜਾਣੀਏ। ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ। ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕੱਤਾ ਨਾਲ ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ। ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ, ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।”
ਜ਼ਿਕਰ ਯਾਹ 10:1
ਯਹੋਵਾਹ ਦੇ ਇਕਰਾਰ ਯਹੋਵਾਹ ਅੱਗੇ ਬਸੰਤ ਦੀ ਰੁੱਤੇ ਮੀਂਹ ਦੀ ਪ੍ਰਾਰਥਨਾ ਕਰੋ। ਉਹ ਬਿਜਲੀ ਭੇਜੇਗਾ ਅਤੇ ਮੀਂਹ ਵਰ੍ਹੇਗਾ। ਫ਼ੇਰ ਹਰ ਵਿਅਕਤੀ ਦੇ ਖੇਤ ਵਿੱਚ ਪੌਦੇ ਉੱਗਣਗੇ। ਅਤੇ ਪਰਮੇਸ਼ੁਰ ਹਰ ਮਨੁੱਖ ਦੇ ਖੇਤ ਵਿੱਚ ਹਰਿਆਵਲ ਕਰੇਗਾ।
ਰਸੂਲਾਂ ਦੇ ਕਰਤੱਬ 2:28
ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ। ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’