Lamentations 5:14
ਸਾਡੇ ਜ਼ਾਜਕਾਂ ਹੋਰ ਵੱਧੇਰੇ ਸ਼ਹਿਰ ਦੇ ਦਰਵਾਜ਼ਿਆਂ ਤੇ ਨਹੀਂ ਬੈਠਦੇ। ਨੌਜਵਾਨ ਹੋਰ ਵੱਧੇਰੇ ਸੰਗੀਤ ਨਹੀਂ ਬਣਾਉਂਦੇ।
Lamentations 5:14 in Other Translations
King James Version (KJV)
The elders have ceased from the gate, the young men from their musick.
American Standard Version (ASV)
The elders have ceased from the gate, The young men from their music.
Bible in Basic English (BBE)
The old men are no longer seated in the doorway, and the music of the young men has come to an end.
Darby English Bible (DBY)
The elders have ceased from the gate, the young men from their music.
World English Bible (WEB)
The elders have ceased from the gate, The young men from their music.
Young's Literal Translation (YLT)
The aged from the gate have ceased, Young men from their song.
| The elders | זְקֵנִים֙ | zĕqēnîm | zeh-kay-NEEM |
| have ceased | מִשַּׁ֣עַר | miššaʿar | mee-SHA-ar |
| gate, the from | שָׁבָ֔תוּ | šābātû | sha-VA-too |
| the young men | בַּחוּרִ֖ים | baḥûrîm | ba-hoo-REEM |
| from their musick. | מִנְּגִינָתָֽם׃ | minnĕgînātām | mee-neh-ɡee-na-TAHM |
Cross Reference
ਯਰਮਿਆਹ 7:34
ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਮੈਂ ਖੁਸ਼ੀ ਅਤੇ ਪ੍ਰਸੰਨਤਾ ਦੀਆਂ ਕਿਲਕਾਰੀਆਂ ਦਾ ਅੰਤ ਕਰ ਦਿਆਂਗਾ। ਯਹੂਦਾਹ ਜਾਂ ਯਰੂਸ਼ਲਮ ਅੰਦਰ ਫ਼ੇਰ ਕਦੇ ਵੀ ਲਾੜੇ ਲਾੜੀਆਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਜਾਣਗੀਆਂ। ਸਾਰੀ ਜ਼ਮੀਨ ਸਖਣਾ ਮਾਰੂਬਲ ਬਣ ਜਾਵੇਗੀ।”
ਪਰਕਾਸ਼ ਦੀ ਪੋਥੀ 18:22
ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ। ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
ਹਿਜ਼ ਕੀ ਐਲ 26:13
ਇਸ ਲਈ ਮੈਂ ਤੁਹਾਡੀ ਖੁਸ਼ੀ ਦੇ ਗੀਤਾਂ ਦੀ ਆਵਾਜ਼ ਬੰਦ ਕਰ ਦਿਆਂਗਾ। ਲੋਕ ਫ਼ੇਰ ਕਦੇ ਵੀ ਤੁਹਾਡੀਆਂ ਰਬਾਬਾਂ ਦੀ ਆਵਾਜ਼ ਨਹੀਂ ਸੁਨਣਗੇ।
ਨੂਹ 2:10
ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ। ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ। ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ। ਉਹ ਸੋਗੀ ਬਸਤਰ ਪਾਉਂਦੇ ਨੇ। ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।
ਨੂਹ 1:19
ਮੈਂ ਆਪਣੇ ਪ੍ਰੇਮੀਆਂ ਨੂੰ ਆਵਾਜ਼ ਦਿੱਤੀ ਪਰ ਉਨ੍ਹਾਂ ਨੇ ਮੇਰੇ ਨਾਲ ਚਾਲਾਕੀ ਕੀਤੀ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਅੰਦਰ ਮਰ ਗਏ ਨੇ। ਉਹ ਆਪਣੇ ਲਈ ਭੋਜਨ ਤਲਾਸ਼ ਕਰ ਰਹੇ ਸਨ। ਉਹ ਆਪਣੇ-ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਸਨ।
ਨੂਹ 1:4
ਸੀਯੋਨ ਦੇ ਰਸਤੇ ਬਹੁਤ ਉਦਾਸ ਨੇ। ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ। ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ। ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ। ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ। ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।
ਯਰਮਿਆਹ 25:10
ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ।
ਯਰਮਿਆਹ 16:9
ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ: ‘ਮੈਂ ਜਸ਼ਨ ਮਨਾਉਣ ਵਾਲੇ ਬੰਦਿਆਂ ਦਾ ਸ਼ੋਰ ਬੰਦ ਕਰ ਦਿਆਂਗਾ। ਮੈਂ ਵਿਆਹ ਦੀ ਦਾਵਤ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਬੰਦ ਕਰ ਦਿਆਂਗਾ। ਇਹ ਗੱਲ ਤੇਰੇ ਜੀਵਨ ਕਾਲ ਵਿੱਚ ਹੀ ਵਾਪਰੇਗੀ। ਮੈਂ ਇਹ ਗੱਲਾਂ ਛੇਤੀ ਕਰਾਂਗਾ।’
ਯਸਈਆਹ 24:7
ਅੰਗੂਰੀ ਵੇਲਾਂ ਮਰ ਰਹੀਆਂ ਹਨ। ਨਵੀਂ ਸ਼ਰਾਬ ਖਰਾਬ ਹੈ। ਅਤੀਤ ਵਿੱਚ, ਲੋਕ ਪ੍ਰਸੰਨ ਸਨ। ਪਰ ਹੁਣ ਉਹ ਲੋਕ ਉਦਾਸ ਹਨ।
ਯਸਈਆਹ 3:2
ਪਰਮੇਸ਼ੁਰ ਸਾਰੇ ਨਾਇੱਕਾਂ ਅਤੇ ਸੈਨਿਕਾਂ ਨੂੰ ਖੋਹ ਲਵੇਗਾ। ਪਰਮੇਸ਼ੁਰ ਸਾਰੇ ਨਿਆਂਕਾਰਾਂ, ਨਬੀਆਂ, ਜਾਦੂਗਰਾਂ ਅਤੇ ਬਜ਼ੁਰਗਾਂ ਨੂੰ ਖੋਹ ਲਵੇਗਾ।
ਅੱਯੂਬ 30:31
ਮੇਰੀ ਬਰਬਤ ਨੂੰ ਸਿਰਫ਼ ਉਦਾਸ ਗੀਤਾਂ ਲਈ ਹੀ ਸੁਰ ਦਿੱਤਾ ਗਿਆ ਹੈ। ਮੇਰੀ ਵੰਝਲੀ ਵੈਣਾਂ ਵਰਗੀਆਂ ਧੁਨਾਂ ਛੇੜਦੀ ਹੈ।
ਅੱਯੂਬ 30:1
“ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ। ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸੱਕਦਾ।
ਅੱਯੂਬ 29:7
“ਉਹ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਫ਼ਾਟਕ ਵੱਲ ਜਾਂਦਾ ਸਾਂ ਤੇ ਆਮ ਸਭਾ ਦੇ ਸਥਾਨ ਵਿੱਚ ਸ਼ਹਿਰ ਦੇ ਵੱਡੇਰਿਆਂ ਦੇ ਨਾਲ ਬੈਠਦਾ ਸਾਂ।
ਅਸਤਸਨਾ 16:18
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ।