Lamentations 5:12
ਦੁਸ਼ਮਣ ਨੇ ਸਾਡੇ ਰਾਜਕੁਮਾਰਾਂ ਨੂੰ ਫ਼ਾਂਸੀ ਚੜ੍ਹਾਇਆ ਉਨ੍ਹਾਂ ਸਾਡੇ ਬਜ਼ੁਰਗਾਂ ਨੂੰ ਇੱਜ਼ਤ ਨਹੀਂ ਦਿੱਤੀ।
Lamentations 5:12 in Other Translations
King James Version (KJV)
Princes are hanged up by their hand: the faces of elders were not honoured.
American Standard Version (ASV)
Princes were hanged up by their hand: The faces of elders were not honored.
Bible in Basic English (BBE)
Their hands put princes to death by hanging: the faces of old men were not honoured.
Darby English Bible (DBY)
Princes were hanged up by their hand; the faces of elders were not honoured.
World English Bible (WEB)
Princes were hanged up by their hand: The faces of elders were not honored.
Young's Literal Translation (YLT)
Princes by their hand have been hanged, The faces of elders have not been honoured.
| Princes | שָׂרִים֙ | śārîm | sa-REEM |
| are hanged up | בְּיָדָ֣ם | bĕyādām | beh-ya-DAHM |
| by their hand: | נִתְל֔וּ | nitlû | neet-LOO |
| faces the | פְּנֵ֥י | pĕnê | peh-NAY |
| of elders | זְקֵנִ֖ים | zĕqēnîm | zeh-kay-NEEM |
| were not | לֹ֥א | lōʾ | loh |
| honoured. | נֶהְדָּֽרוּ׃ | nehdārû | neh-da-ROO |
Cross Reference
ਨੂਹ 4:16
ਯਹੋਵਾਹ ਨੇ ਖੁਦ ਹੀ ਉਨ੍ਹਾਂ ਲੋਕਾਂ ਨੂੰ ਤਬਾਹ ਕੀਤਾ। ਜ਼ਾਜਕਾਂ ਨੂੰ ਕੋਈ ਆਦਰ ਨਹੀਂ ਦਰਸਾਇਆ ਗਿਆ ਅਤੇ ਬਜ਼ੁਰਗਾਂ ਨੂੰ ਕੋਈ ਦਇਆ ਨਹੀਂ ਦਰਸਾਈ ਗਈ ਸੀ।
ਯਸਈਆਹ 47:6
“ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ। ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ। ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ। ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।
ਯਰਮਿਆਹ 39:6
ਓੱਥੇ, ਰਿਬਲਾਹ ਦੇ ਕਸਬੇ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਸਾਹਮਣੇ ਸਿਦਕੀਯਾਹ ਦੇ ਪੁੱਤਰਾਂ ਨੂੰ ਮਾਰ ਦਿੱਤਾ। ਅਤੇ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਨਜ਼ਰਾਂ ਸਾਹਮਣੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।
ਯਰਮਿਆਹ 52:10
ਉੱਥੇ ਰਿਬਲਾਹ ਸ਼ਹਿਰ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ। ਸਿਦਕੀਯਾਹ ਨੂੰ ਆਪਣੇ ਪੁੱਤਰ ਕਤਲ ਹੁੰਦੇ ਦੇਖਣ ਲਈ ਮਜ਼ਬੂਰ ਕੀਤਾ ਗਿਆ। ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਰਾਜ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।
ਯਰਮਿਆਹ 52:25
ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਲੜਾਕੂਆਂ ਦੇ ਅਧਿਕਾਰੀ ਨੂੰ ਵੀ ਫ਼ੜ ਲਿਆ। ਉਸ ਨੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ ਵੀ ਬੰਦੀ ਬਣਾ ਲਿਆ। ਉਹ ਲੋਕ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਸ ਨੇ ਉਸ ਮੁਣਸ਼ੀ ਨੂੰ ਵੀ ਫ਼ੜ ਲਿਆ ਜਿਹੜਾ ਕਿ ਲੋਕਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਦਾ ਅਧਿਕਾਰੀ ਸੀ। ਅਤੇ ਉਸ ਨੇ ਸ਼ਹਿਰ ਦੇ ਸੱਠ ਆਮ ਬੰਦਿਆਂ ਨੂੰ ਵੀ ਫ਼ੜ ਲਿਆ।
ਨੂਹ 2:10
ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ। ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ। ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ। ਉਹ ਸੋਗੀ ਬਸਤਰ ਪਾਉਂਦੇ ਨੇ। ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।
ਨੂਹ 2:20
ਯਹੋਵਾਹ, ਸਾਡੇ ਵੱਲ ਵੇਖ। ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ! ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ? ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ। ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?