John 19:18
ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਇੱਕ ਮਨੁੱਖ ਉਸ ਦੇ ਦੋਹੀਂ ਪਾਸੀ ਅਤੇ ਯਿਸੂ ਵਿੱਚਾਲੇ।
John 19:18 in Other Translations
King James Version (KJV)
Where they crucified him, and two other with him, on either side one, and Jesus in the midst.
American Standard Version (ASV)
where they crucified him, and with him two others, on either side one, and Jesus in the midst.
Bible in Basic English (BBE)
Where they put him on the cross with two others, one on this side and one on that, and Jesus in the middle.
Darby English Bible (DBY)
where they crucified him, and with him two others, [one] on this side, and [one] on that, and Jesus in the middle.
World English Bible (WEB)
where they crucified him, and with him two others, on either side one, and Jesus in the middle.
Young's Literal Translation (YLT)
where they crucified him, and with him two others, on this side, and on that side, and Jesus in the midst.
| Where | ὅπου | hopou | OH-poo |
| they crucified | αὐτὸν | auton | af-TONE |
| him, | ἐσταύρωσαν | estaurōsan | ay-STA-roh-sahn |
| and | καὶ | kai | kay |
| two | μετ' | met | mate |
| other | αὐτοῦ | autou | af-TOO |
| with | ἄλλους | allous | AL-loos |
| him, | δύο | dyo | THYOO-oh |
| either on | ἐντεῦθεν | enteuthen | ane-TAYF-thane |
| καὶ | kai | kay | |
| side one, | ἐντεῦθεν | enteuthen | ane-TAYF-thane |
| and | μέσον | meson | MAY-sone |
| the in Jesus | δὲ | de | thay |
| τὸν | ton | tone | |
| midst. | Ἰησοῦν | iēsoun | ee-ay-SOON |
Cross Reference
ਯਸਈਆਹ 53:12
ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸ ਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸ ਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ। ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।”
ਜ਼ਬੂਰ 22:16
ਦੁਸ਼ਟ ਲੋਕਾਂ ਦੇ ਸਮੂਹ ਨੇ, ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ। ਉਨ੍ਹਾਂ ਨੇ ਸ਼ੇਰਾਂ ਵਾਂਗ ਮੇਰੇ ਹੱਥ ਅਤੇ ਪੈਰ ਵਿੰਨ੍ਹ ਦਿੱਤੇ ਹਨ।
ਮੱਤੀ 27:35
ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ।
ਮੱਤੀ 27:44
ਜੋ ਡਾਕੂ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਏ ਗਏ ਸਨ, ਉਨ੍ਹਾਂ ਨੇ ਵੀ ਯਿਸੂ ਨੂੰ ਬੇਇੱਜ਼ਤੀ ਵਾਲੇ ਸ਼ਬਦ ਆਖੇ।
ਮਰਕੁਸ 15:24
ਸਿਪਾਹੀਆਂ ਨੇ ਉਸ ਨੂੰ ਸਲੀਬ ਤੇ ਕਿੱਲਾਂ ਨਾਲ ਠੋਕਿਆ ਅਤੇ ਉਸ ਦੇ ਕੱਪੜੇ ਆਪਸ ਵਿੱਚ ਵੰਡ ਲਏ। ਇਹ ਕੱਪੜੇ ਉਨ੍ਹਾਂ ਨੇ ਗੁਣੇ ਪਾਕੇ ਆਪਸ ਵਿੱਚ ਵੰਡੇ ਕਿ ਕਿਹੜਾ ਕਿਹੜੇ ਕੱਪੜੇ ਲਵੇਗਾ।
ਲੋਕਾ 23:32
ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ।
ਯੂਹੰਨਾ 18:32
(ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਨ ਕਰਨ ਲਈ ਉਹ ਵਾਪਰਿਆ।)
ਗਲਾਤੀਆਂ 3:13
ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।”
ਇਬਰਾਨੀਆਂ 12:2
ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।