ਅੱਯੂਬ 36:6 in Punjabi

ਪੰਜਾਬੀ ਪੰਜਾਬੀ ਬਾਈਬਲ ਅੱਯੂਬ ਅੱਯੂਬ 36 ਅੱਯੂਬ 36:6

Job 36:6
ਪਰਮੇਸ਼ੁਰ ਬਦ ਲੋਕਾਂ ਨੂੰ ਜਿਉਣ ਨਹੀਂ ਦਿੰਦਾ। ਪਰਮੇਸ਼ੁਰ ਗਰੀਬ ਲੋਕਾਂ ਲਈ ਨਿਆਂਈ ਰਹਿੰਦਾ ਹੈ।

Job 36:5Job 36Job 36:7

Job 36:6 in Other Translations

King James Version (KJV)
He preserveth not the life of the wicked: but giveth right to the poor.

American Standard Version (ASV)
He preserveth not the life of the wicked, But giveth to the afflicted `their' right.

Bible in Basic English (BBE)
His eyes are ever on the upright, and he gives to the crushed their right;

Darby English Bible (DBY)
He saveth not the wicked alive; but he doeth justice to the afflicted.

Webster's Bible (WBT)
He preserveth not the life of the wicked: but giveth right to the poor.

World English Bible (WEB)
He doesn't preserve the life of the wicked, But gives to the afflicted their right.

Young's Literal Translation (YLT)
He reviveth not the wicked, And the judgment of the poor appointeth;

He
preserveth
not
the
life
לֹאlōʾloh

יְחַיֶּ֥הyĕḥayyeyeh-ha-YEH
wicked:
the
of
רָשָׁ֑עrāšāʿra-SHA
but
giveth
וּמִשְׁפַּ֖טûmišpaṭoo-meesh-PAHT
right
עֲנִיִּ֣יםʿăniyyîmuh-nee-YEEM
to
the
poor.
יִתֵּֽן׃yittēnyee-TANE

Cross Reference

ਜ਼ਬੂਰ 72:12
ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ। ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।

ਅਮਸਾਲ 22:22
-1- ਗਰੀਬਾਂ ਨੂੰ ਸਿਰਫ਼ ਇਸ ਲਈ ਨਾ ਸਤਾਓ ਕਿਉਂਕਿ ਉਹ ਗਰੀਬ ਹਨ ਅਤੇ ਅਦਾਲਤ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ।

ਜ਼ਬੂਰ 140:12
ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ। ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।

੨ ਪਤਰਸ 2:9
ਇਸ ਲਈ ਪ੍ਰਭੂ ਪਰਮੇਸ਼ੁਰ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਨਾਲ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਆਂ ਦੇ ਦਿਨ ਲਈ ਰੱਖਿਆ ਗਿਆ ਹੈ।

ਯਰਮਿਆਹ 12:1
ਯਿਰਮਿਯਾਹ ਦੀ ਪਰਮੇਸ਼ੁਰ ਅੱਗੇ ਸ਼ਿਕਾਇਤ ਯਹੋਵਾਹ, ਜੇ ਮੈਂ ਤੁਹਾਡੇ ਨਾਲ ਬਹਿਸ ਕਰਦਾ ਹਾਂ, ਤਾਂ ਤੁਸੀਂ ਹੀ ਹਮੇਸ਼ਾ ਸਹੀ ਹੁੰਦੇ ਹੋ! ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਜਿਹੜੀਆਂ ਸਹੀ ਨਹੀਂ ਜਾਪਦੀਆਂ। ਮਾੜੇ ਬੰਦੇ ਸਫ਼ਲ ਕਿਉਂ ਹੁੰਦੇ ਨੇ? ਉਨ੍ਹਾਂ ਲੋਕਾਂ ਦਾ ਜੀਵਨ ਸੌਖਾ ਕਿਉਂ ਹੁੰਦਾ ਹੈ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਨਹੀਂ ਕਰ ਸੱਕਦੇ?

ਯਸਈਆਹ 11:4
ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।

ਜ਼ਬੂਰ 82:1
ਆਸਾਫ਼ ਦਾ ਇੱਕ ਉਸਤਤਿ ਗੀਤ। ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ। ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।

ਜ਼ਬੂਰ 72:4
ਰਾਜੇ ਨੂੰ ਆਪਣੇ ਗਰੀਬ ਲੋਕਾਂ ਲਈ ਨਿਰਪੱਖ ਹੋਣ ਦਿਉ। ਉਸ ਨੂੰ ਬੇਸਹਾਰਿਆਂ ਦੀ ਸਹਾਇਤਾ ਕਰਨ ਦਿਉ ਉਸ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਦਿਉ ਜਿਹੜੇ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ।

ਜ਼ਬੂਰ 55:23
ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ, ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ। ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਜ਼ਬੂਰ 10:14
ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ। ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ। ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ। ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।

ਜ਼ਬੂਰ 9:12
ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ। ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।

ਅੱਯੂਬ 29:12
ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ। ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।

ਅੱਯੂਬ 21:30
ਬੁਰੇ ਆਦਮੀ ਬਚ ਜਾਂਦੇ ਨੇ ਜਦੋਂ ਬਿਪਤਾ ਆਉਂਦੀ ਹੈ। ਉਹ ਬਚ ਜਾਂਦੇ ਨੇ ਜਦੋਂ ਪਰਮੇਸ਼ੁਰ ਆਪਣਾ ਕਹਿਰ ਦਰਸਾਉਂਦਾ ਹੈ।

ਅੱਯੂਬ 21:7
ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ? ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ?

ਅੱਯੂਬ 8:22
ਪਰ ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ। ਅਤੇ ਬਦਕਾਰ ਬੰਦਿਆਂ ਦੇ ਘਰ ਤਬਾਹ ਹੋ ਜਾਣਗੇ।”

ਅੱਯੂਬ 5:15
ਪਰਮੇਸ਼ੁਰ ਗਰੀਬ ਲੋਕਾਂ ਨੂੰ ਮੌਤ ਕੋਲੋਂ ਬਚਾਉਂਦਾ ਹੈ। ਉਹ ਗਰੀਬ ਲੋਕਾਂ ਨੂੰ ਚਲਾਕ ਲੋਕਾਂ ਦੀ ਸ਼ਕਤੀ ਤੋਂ ਬਚਾਉਂਦਾ ਹੈ।

ਖ਼ਰੋਜ 22:22
“ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ।