Job 31:35
“ਮੈਂ ਇੱਛਾ ਕਰਦਾਂ, ਮੈਨੂੰ ਸੁਣਨ ਵਾਲਾ ਕੋਈ ਹੁੰਦਾ, ਮੈਨੂੰ ਆਪਣਾ ਪੱਖ ਸਮਝਾਉਣ ਦਿੰਦਾ। ਕਾਸ਼ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਜਵਾਬ ਦੇਵੇ। ਮੈਂ ਇੱਛਾ ਕਰਦਾ ਹਾਂ ਕਿ ਉਹ ਲਿਖੇ ਜੋ ਉਹ ਸੋਚਦਾ ਹੈ ਕਿ ਮੈਂ ਗਲਤ ਕੀਤਾ।
Job 31:35 in Other Translations
King James Version (KJV)
Oh that one would hear me! behold, my desire is, that the Almighty would answer me, and that mine adversary had written a book.
American Standard Version (ASV)
Oh that I had one to hear me! (Lo, here is my signature, let the Almighty answer me); And `that I had' the indictment which mine adversary hath written!
Bible in Basic English (BBE)
If only God would give ear to me, and the Ruler of all would give me an answer! or if what he has against me had been put in writing!
Darby English Bible (DBY)
Oh that I had one to hear me! Behold my signature: let the Almighty answer me! And let mine opponent write an accusation!
Webster's Bible (WBT)
Oh that one would hear me! behold, my desire is, that the Almighty would answer me, and that my adversary had written a book.
World English Bible (WEB)
Oh that I had one to hear me! (Behold, here is my signature, let the Almighty answer me); Let the accuser write my indictment!
Young's Literal Translation (YLT)
Who giveth to me a hearing? lo, my mark. The Mighty One doth answer me, And a bill hath mine adversary written.
| Oh that | מִ֤י | mî | mee |
| one | יִתֶּן | yitten | yee-TEN |
| would hear | לִ֨י׀ | lî | lee |
| behold, me! | שֹׁ֘מֵ֤עַֽ | šōmēʿa | SHOH-MAY-ah |
| my desire | לִ֗י | lî | lee |
| Almighty the that is, | הֶן | hen | hen |
| would answer | תָּ֭וִי | tāwî | TA-vee |
| adversary mine that and me, | שַׁדַּ֣י | šadday | sha-DAI |
| יַעֲנֵ֑נִי | yaʿănēnî | ya-uh-NAY-nee | |
| had written | וְסֵ֥פֶר | wĕsēper | veh-SAY-fer |
| a book. | כָּ֝תַ֗ב | kātab | KA-TAHV |
| אִ֣ישׁ | ʾîš | eesh | |
| רִיבִֽי׃ | rîbî | ree-VEE |
Cross Reference
ਅੱਯੂਬ 13:21
ਮੈਨੂੰ ਦੰਡ ਦੇਣਾ ਬੰਦ ਕਰ ਦੇ, ਤੇ ਮੈਨੂੰ ਤੇਰੇ ਖੌਫ਼ਾਂ ਰਾਹੀਂ ਭੈਭੀਤ ਕਰਨੋ ਰੁਕ ਜਾ।
ਅੱਯੂਬ 23:3
ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਨੂੰ ਕਿਬੇ ਲੱਭਣਾ ਹੈ। ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਵੱਲ ਕਿਵੇਂ ਜਾਣਾ ਹੈ।
ਅੱਯੂਬ 19:23
“ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂ ਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ।
ਮੱਤੀ 5:25
“ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ।
ਜ਼ਬੂਰ 26:1
ਦਾਊਦ ਦਾ ਇੱਕ ਗੀਤ। ਹੇ ਯਹੋਵਾਹ, ਮੇਰਾ ਨਿਆਂ ਕਰੋ। ਸਾਬਤ ਕਰੋ ਕਿ ਮੈਂ ਸ਼ੁੱਧ ਜੀਵਨ ਜੀਵਿਆ ਹੈ। ਮੈਂ ਹਮੇਸ਼ਾ ਯਹੋਵਾਹ ਵਿੱਚ ਯਕੀਨ ਰੱਖਿਆ ਹੈ।
ਅੱਯੂਬ 40:4
“ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ। ਮੈਂ ਤੈਨੂੰ ਕੀ ਆਖ ਸੱਕਦਾ ਹਾਂ? ਮੈਂ ਤੈਨੂੰ ਜਵਾਬ ਨਹੀਂ ਦੇ ਸੱਕਦਾ, ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ।
ਅੱਯੂਬ 38:1
ਪਰਮੇਸ਼ੁਰ ਅੱਯੂਬ ਨਾਲ ਗੱਲ ਕਰਦਾ ਹੈ ਫ਼ੇਰ ਯਹੋਵਾਹ ਅੱਯੂਬ ਨਾਲ ਇੱਕ ਵਾਵਰੋਲੇ ਵਿੱਚੋਂ ਬੋਲਿਆ। ਪਰਮੇਸ਼ੁਰ ਨੇ ਆਖਿਆ:
ਅੱਯੂਬ 35:14
ਇਸ ਲਈ ਅੱਯੂਬ, ਪਰਮੇਸ਼ੁਰ ਤੈਨੂੰ ਨਹੀਂ ਸੁਣੇਗਾ ਜਦੋਂ ਤੂੰ ਆਖੇਂਗਾ ਕਿ ਤੂੰ ਉਸ ਨੂੰ ਨਹੀਂ ਦੇਖਦਾ। ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਮਿਲਣ ਅਤੇ ਸਾਬਤ ਕਰਨ ਲਈ ਆਪਣੇ ਮੌਕੇ ਦੀ ਤਲਾਸ਼ ਕਰ ਰਿਹਾ ਹੈਂ ਕਿ ਤੂੰ ਬੇਗੁਨਾਹ ਹੈਂ।
ਅੱਯੂਬ 33:10
ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਪਰਮੇਸ਼ੁਰ ਮੇਰੇ ਖਿਲਾਫ ਹੈ। ਪਰਮੇਸ਼ੁਰ ਨੇ ਮੇਰੇ ਨਾਲ ਦੁਸ਼ਮਣ ਵਰਗਾ ਵਰਤਾਉ ਕੀਤਾ ਹੈ।’
ਅੱਯੂਬ 33:6
ਮੈਂ ਤੇ ਤੂੰ ਪਰਮੇਸ਼ੁਰ ਸਾਹਮਣੇ ਇੱਕੋ ਜਿਹੇ ਹਾਂ। ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇੱਕੋ ਮਿੱਟੀ ਨਾਲ ਸਾਜਿਆ ਹੈ।
ਅੱਯੂਬ 30:28
ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ। ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ।
ਅੱਯੂਬ 27:7
ਲੋਕ ਮੇਰੇ ਵਿਰੁੱਧ ਖਲੋ ਗਏ ਹਨ। ਮੈਨੂੰ ਉਮੀਦ ਹੈ ਕਿ ਮੇਰੇ ਦੁਸ਼ਮਣਾਂ ਨੂੰ ਦੰਡ ਮਿਲੇਗਾ ਜਿਵੇਂ ਬੁਰੇ ਲੋਕਾਂ ਨੂੰ ਦੰਡ ਮਿਲਣਾ ਚਾਹੀਦਾ ਹੈ।
ਅੱਯੂਬ 19:11
ਪਰਮੇਸ਼ੁਰ ਦਾ ਕ੍ਰੋਧ ਮੇਰੇ ਖਿਲਾਫ਼ ਬਲਦਾ ਹੈ ਉਹ ਮੈਨੂੰ ਆਪਣਾ ਦੁਸ਼ਮਣ ਸੱਦਦਾ ਹੈ
ਅੱਯੂਬ 19:7
ਮੈਂ ਚੀਖਦਾ ਹਾਂ ਉਸ ਨੇ ਮੈਨੂੰ ਦੁੱਖ ਦਿੱਤਾ ਹੈ! ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਭਾਵੇਂ ਮੈਂ ਉੱਚੀ-ਉੱਚੀ ਸਹਾਇਤਾ ਲਈ ਪੁਕਾਰਦਾ ਹਾਂ ਪਰ ਕੋਈ ਨਿਆਂ ਨਹੀਂ ਮਿਲਦਾ।
ਅੱਯੂਬ 17:3
“ਹੇ ਪਰਮੇਸ਼ੁਰ ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਮੈਨੂੰ ਸਹਾਰਾ ਦਿੰਦੇ ਹੋ। ਹੋਰ ਕੋਈ ਵੀ ਬੰਦਾ ਮੈਨੂੰ ਸਹਾਰਾ ਨਹੀਂ ਦੇਵੇਗਾ।
ਅੱਯੂਬ 13:24
ਹੇ ਪਰਮੇਸ਼ੁਰ ਤੂੰ ਮੇਰੇ ਕੋਲੋਂ ਕਿਉਂ ਲਕੋ ਰੱਖਦਾ ਹੈਂ ਤੇ ਮੇਰੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਹੈ?
ਅੱਯੂਬ 13:3
ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।