Job 29:18
“ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ, ਬੁੱਢਾਪੇ ਵੱਲ ਵੱਧਦਿਆਂ ਲੰਮਾ ਜੀਵਨ ਜੀਵਾਂਗਾ।
Job 29:18 in Other Translations
King James Version (KJV)
Then I said, I shall die in my nest, and I shall multiply my days as the sand.
American Standard Version (ASV)
Then I said, I shall die in my nest, And I shall multiply my days as the sand:
Bible in Basic English (BBE)
Then I said, I will come to my end with my children round me, my days will be as the sand in number;
Darby English Bible (DBY)
And I said, I shall die in my nest, and multiply my days as the sand;
Webster's Bible (WBT)
Then I said, I shall die in my nest, and I shall multiply my days as the sand.
World English Bible (WEB)
Then I said, 'I shall die in my own house, I shall number my days as the sand.
Young's Literal Translation (YLT)
And I say, `With my nest I expire, And as the sand I multiply days.'
| Then I said, | וָ֭אֹמַר | wāʾōmar | VA-oh-mahr |
| die shall I | עִם | ʿim | eem |
| in | קִנִּ֣י | qinnî | kee-NEE |
| my nest, | אֶגְוָ֑ע | ʾegwāʿ | eɡ-VA |
| multiply shall I and | וְ֝כַח֗וֹל | wĕkaḥôl | VEH-ha-HOLE |
| my days | אַרְבֶּ֥ה | ʾarbe | ar-BEH |
| as the sand. | יָמִֽים׃ | yāmîm | ya-MEEM |
Cross Reference
ਜ਼ਬੂਰ 91:16
ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ। ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
ਜ਼ਬੂਰ 30:6
ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ, ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
ਅੱਯੂਬ 42:16
ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸ ਨੇ ਆਪਣੇ ਬੱਚਿਆਂ ਆੱਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ।
ਅੱਯੂਬ 5:26
ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।
ਪੈਦਾਇਸ਼ 32:12
ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕੇਗੀ।’”
ਹਬਕੋਕ 2:9
“ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰੱਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ।
ਅਬਦ ਯਾਹ 1:4
ਅਦੋਮ ਹੇਠਾਂ ਲਿਆਇਆ ਜਾਵੇਗਾ ਯਹੋਵਾਹ ਪਰਮੇਸ਼ੁਰ ਇਹ ਕਹਿੰਦਾ ਹੈ: “ਭਾਵੇਂ ਤੂੰ ਬਾਜ਼ ਵਾਂਗ ਉੱਚਾ ਉੱਡਦਾ ਅਤੇ ਤਾਰਿਆਂ ਤੇ ਆਪਣਾ ਆਲ੍ਹਣਾ ਪਾਉਨਾ, ਮੈਂ ਤੈਨੂੰ ਓਬੋਁ ਬੱਲੇ ਵੀ ਲਾਹ ਲਵਾਂਗਾ।”
ਯਰਮਿਆਹ 49:16
ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
ਯਰਮਿਆਹ 22:23
“ਰਾਜੇ, ਤੂੰ ਉੱਚੇ ਪਰਬਤਾਂ ਉੱਤੇ ਦਿਆਰ ਨਾਲ ਬਣੇ ਆਪਣੇ ਘਰਾਂ ਅੰਦਰ ਰਹਿੰਦਾ ਹੈਂ। ਇਹ ਲਗਦਾ ਹੈ ਜਿਵੇਂ ਤੂੰ ਲੱਗਭਗ ਲਬਾਨੋਨ ਵਿੱਚ ਰਹਿੰਦਾ ਹੋਵੇਂ, ਜਿੱਥੇ ਉਹ ਲੱਕੜ ਆਈ ਸੀ। ਤੂੰ ਸੋਚਦਾ ਹੈਂ ਕਿ ਤੂੰ ਉੱਚੇ ਪਰਬਤਾਂ ਉੱਤੇ ਆਪਣੇ ਮਕਾਨ ਅੰਦਰ ਸੁਰੱਖਿਅਤ ਹੈਂ, ਪਰ ਤੂੰ ਸੱਚਮੁੱਚ ਕੁਰਲਾਵੇਂਗਾ ਜਦੋਂ ਤੈਨੂੰ ਸਜ਼ਾ ਮਿਲੇਗੀ। ਤੂੰ ਉਸ ਔਰਤ ਵਾਂਗ ਦੁੱਖੀ ਹੋਵੇਂਗਾ ਜਿਹੜੀ ਬਾਲਕ ਨੂੰ ਜੰਮ ਰਹੀ ਹੁੰਦੀ ਹੈ।”
ਪੈਦਾਇਸ਼ 41:49
ਯੂਸੁਫ਼ ਨੇ ਇੰਨਾ ਅਨਾਜ ਇਕੱਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸ ਨੇ ਇੰਨਾ ਜ਼ਿਆਦਾ ਅਨਾਜ ਜਮ੍ਹਾਂ ਕਰ ਲਿਆ ਕਿ ਉਸ ਨੂੰ ਮਾਪਣਾ ਔਖਾ ਸੀ।