Job 23:16
ਪਰਮੇਸ਼ੁਰ ਮੇਰੇ ਦਿਲ ਨੂੰ ਕਮਜ਼ੋਰ ਬਣਾਉਂਦਾ ਹੈ, ਤੇ ਮੇਰਾ ਹੌਂਸਲਾ ਟੁੱਟ ਜਾਂਦਾ ਹੈ। ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਭੈਭੀਤ ਕਰਦਾ ਹੈ।
Job 23:16 in Other Translations
King James Version (KJV)
For God maketh my heart soft, and the Almighty troubleth me:
American Standard Version (ASV)
For God hath made my heart faint, And the Almighty hath terrified me;
Bible in Basic English (BBE)
For God has made my heart feeble, and my mind is troubled before the Ruler of all.
Darby English Bible (DBY)
For ùGod hath made my heart soft, and the Almighty troubleth me;
Webster's Bible (WBT)
For God maketh my heart soft, and the Almighty troubleth me:
World English Bible (WEB)
For God has made my heart faint. The Almighty has terrified me.
Young's Literal Translation (YLT)
And God hath made my heart soft, And the Mighty hath troubled me.
| For God | וְ֭אֵל | wĕʾēl | VEH-ale |
| maketh my heart | הֵרַ֣ךְ | hērak | hay-RAHK |
| soft, | לִבִּ֑י | libbî | lee-BEE |
| and the Almighty | וְ֝שַׁדַּ֗י | wĕšadday | VEH-sha-DAI |
| troubleth | הִבְהִילָֽנִי׃ | hibhîlānî | heev-hee-LA-nee |
Cross Reference
ਅੱਯੂਬ 27:2
“ਸੱਚਮੁੱਚ ਹੀ ਪਰਮੇਸ਼ੁਰ ਜਿਉਂਦਾ ਹੈ। ਅਤੇ ਜਿਵੇਂ ਸੱਚਮੁੱਚ ਵਿੱਚ ਪਰਮੇਸ਼ੁਰ ਜਿਉਂਦਾ ਹੈ ਉਸ ਨੇ ਸੱਚਮੁੱਚ ਵਿੱਚ ਮੇਰੇ ਨਾਲ ਅਨਿਆਂ ਕੀਤਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੇੇੇਰੇ ਜੀਵਨ ਵਿੱਚ ਕੜਵਾਹਟ ਭਰ ਦਿੱਤੀ ਹੈ।
ਜ਼ਬੂਰ 22:14
ਮੇਰੀ ਤਾਕਤ ਮੁੱਕ ਗਈ ਹੈ, ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ। ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ।
ਅਸਤਸਨਾ 20:3
ਜਾਜਕ ਆਖੇਗਾ, ‘ਇਸਰਾਏਲ ਦੇ ਲੋਕੋ, ਮੇਰੀ ਗੱਲ ਸੁਣੋ! ਅੱਜ ਤੁਸੀਂ ਆਪਣੇ ਦੁਸ਼ਮਣ ਨਾਲ ਲੜਨ ਲਈ ਜਾ ਰਹੇ ਹੋ। ਆਪਣਾ ਹੌਂਸਲਾ ਨਹੀਂ ਹਾਰਨਾ। ਆਤੰਕਿਤ ਨਹੀਂ ਹੋਣਾ! ਆਪਣੇ ਦੁਸ਼ਮਣ ਤੋਂ ਡਰਨਾ ਨਹੀਂ!
ਰੁੱਤ 1:20
ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ।
ਜ਼ਬੂਰ 88:16
ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ ਅਤੇ ਦੰਡ ਮੈਨੂੰ ਮਾਰ ਰਿਹਾ ਹੈ।
ਯਸਈਆਹ 6:5
ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।”
ਯਸਈਆਹ 57:16
ਮੈਂ ਸਦਾ ਹੀ ਲੜਦਾ ਨਹੀਂ ਰਹਾਂਗਾ, ਮੈਂ ਹਮੇਸ਼ਾ ਕਹਿਰਵਾਨ ਨਹੀਂ ਹੋਵਾਂਗਾ। ਜੇ ਮੈਂ ਕਹਿਰਵਾਨ ਹੋਇਆ ਰਿਹਾ ਤਾਂ ਮੇਰੇ ਸਾਹਮਣੇ ਆਦਮੀ ਦੀ ਰੂਹ ਮਰ ਜਾਵੇਗੀ, ਉਹ ਜੀਵਨ ਜਿਹੜਾ ਮੈਂ ਦਿੱਤਾ ਸੀ।
ਯਰਮਿਆਹ 51:46
“ਮੇਰੇ ਬੰਦਿਓ, ਗ਼ਮਗੀਨ ਨਾ ਹੋਵੋ। ਅਫ਼ਵਾਹਾਂ ਫ਼ੈਲਣਗੀਆਂ, ਪਰ ਭੈਭੀਤ ਨਾ ਹੋਵੋ। ਇਸ ਸਾਲ ਇੱਕ ਅਫ਼ਵਾਹ ਆਵੇਗੀ। ਇੱਕ ਹੋਰ ਅਫ਼ਵਾਹ ਅਗਲੇ ਸਾਲ ਆਵੇਗੀ। ਅਤੇ ਇੱਥੇ ਦੇਸ਼ ਅੰਦਰ ਜੰਗ ਦੀਆਂ ਭਿਆਨਕ ਅਫ਼ਵਾਹਾਂ ਆਉਣਗੀਆਂ। ਇੱਥੇ ਹਾਕਮਾਂ ਦੇ ਇੱਕ ਦੂਜੇ ਨਾਲ ਲੜਨ ਦੀਆਂ ਅਫ਼ਵਾਹਾਂ ਹੋਣਗੀਆਂ।
ਯਵਾਐਲ 1:15
ਉਦਾਸ ਹੋਵੋ, ਕਿਉਂ ਕਿ ਯਹੋਵਾਹ ਦਾ ਖਾਸ ਦਿਨ ਨੇੜੇ ਹੈ। ਉਸ ਵੇਲੇ, ਸਜ਼ਾ ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਹਮਲੇ ਵਾਂਗ ਆਵੇਗੀ।