Job 22:30
ਫੇਰ ਤੂੰ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈਂ ਜਿਹੜੇ ਗਲਤੀਆਂ ਕਰਦੇ ਨੇ। ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਉਨ੍ਹਾਂ ਲੋਕਾਂ ਨੂੰ ਬਖਸ਼ ਦੇਵੇਂਗਾ। ਕਿਉਂ ਕਿ ਤੂੰ ਇੰਨਾ ਸ਼ੁੱਧ ਹੋਵੇਂਗਾ।”
Job 22:30 in Other Translations
King James Version (KJV)
He shall deliver the island of the innocent: and it is delivered by the pureness of thine hands.
American Standard Version (ASV)
He will deliver `even' him that is not innocent: Yea, he shall be delivered through the cleanness of thy hands.
Bible in Basic English (BBE)
He makes safe the man who is free from sin, and if your hands are clean, salvation will be yours.
Darby English Bible (DBY)
[Even] him that is not innocent shall he deliver; yea, he shall be delivered by the pureness of thy hands.
Webster's Bible (WBT)
He shall deliver the island of the innocent: and it is delivered by the pureness of thy hands.
World English Bible (WEB)
He will even deliver him who is not innocent; Yes, he shall be delivered through the cleanness of your hands."
Young's Literal Translation (YLT)
He delivereth the not innocent, Yea, he hath been delivered By the cleanness of thy hands.
| He shall deliver | יְֽמַלֵּ֥ט | yĕmallēṭ | yeh-ma-LATE |
| the island | אִֽי | ʾî | ee |
| innocent: the of | נָקִ֑י | nāqî | na-KEE |
| delivered is it and | וְ֝נִמְלַ֗ט | wĕnimlaṭ | VEH-neem-LAHT |
| by the pureness | בְּבֹ֣ר | bĕbōr | beh-VORE |
| of thine hands. | כַּפֶּֽיךָ׃ | kappêkā | ka-PAY-ha |
Cross Reference
ਅੱਯੂਬ 42:7
ਯਹੋਵਾਹ ਦਾ ਅੱਯੂਬ ਨੂੰ ਉਸਦੀ ਦੌਲਤ ਵਾਪਸ ਦੇਣਾ ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲਾਂ ਖਤਮ ਕਰ ਲਈਆਂ ਉਸ ਨੇ ਤੇਮਾਨ ਦੇ ਅਲੀਫਜ਼ ਨਾਲ ਗੱਲ ਕੀਤੀ। ਯਹੋਵਾਹ ਨੇ ਅਲੀਫਜ਼ ਨੂੰ ਆਖਿਆ, “ਮੈਂ ਤੇਰੇ ਉੱਤੇ ਕ੍ਰੋਧਵਾਨ ਹਾਂ ਯਹੋਵਾਹ ਨੇ ਅਲੀਫਜ਼ ਨੂੰ ਆਖਿਆ, ਮੈਂ ਤੇਰੇ ਉੱਤੇ ਅਤੇ ਤੇਰੇ ਦੋਹਾਂ ਦੋਸਤਾਂ ਉੱਤੇ ਕ੍ਰੋਧਵਾਨ ਹਾਂ। ਕਿਉਂਕਿ ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਅੱਯੂਬ ਮੇਰਾ ਸੇਵਕ ਹੈ, ਅੱਯੂਬ ਨੇ ਮੇਰੇ ਬਾਰੇ ਸਹੀ-ਸਹੀ ਗੱਲਾਂ ਆਖੀਆਂ।
ਪੈਦਾਇਸ਼ 18:26
ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।”
ਯਾਕੂਬ 5:15
ਅਤੇ ਜੇਕਰ ਉਹ ਪ੍ਰਾਰਥਨਾ ਵਿਸ਼ਵਾਸ ਵਿੱਚ ਆਖੀ ਗਈ ਹੈ, ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਚੰਗਾ ਕਰੇਗਾ। ਅਤੇ ਜੇ ਉਸ ਵਿਅਕਤੀ ਨੇ ਪਾਪ ਕੀਤਾ ਹੈ ਤਾਂ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦੇਵੇਗਾ।
ਜ਼ਬੂਰ 18:20
ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ। ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ।
ਰਸੂਲਾਂ ਦੇ ਕਰਤੱਬ 27:24
ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’
ਰਸੂਲਾਂ ਦੇ ਕਰਤੱਬ 19:15
ਪਰ ਭਰਿਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”
ਮੱਤੀ 17:19
ਫ਼ੇਰ ਜਦੋਂ ਯਿਸੂ ਇੱਕਲਾ ਸੀ ਚੇਲੇ ਉਸ ਕੋਲ ਆਏ ਅਤੇ ਪੁੱਛਿਆ, ਕਿ ਅਸੀਂ ਭੂਤ ਨੂੰ ਕਿਉਂ ਨਾ ਕੱਢ ਸੱਕੇ?
ਮਲਾਕੀ 1:9
“ਜਾਜਕੋ, ਤੁਸੀਂ ਯਹੋਵਾਹ ਨੂੰ ਤੁਹਾਡੇ ਲਈ ਚੰਗਾ ਹੋਣ ਦੀ ਮੰਗ ਕਰਦੇ ਹੋ, ਪਰ ਉਹ ਤੁਹਾਡੀ ਨਹੀਂ ਸੁਣਦਾ ਅਤੇ ਇਹ ਸਭ ਤੁਹਾਡਾ ਹੀ ਕਸੂਰ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
ਯਰਮਿਆਹ 5:1
ਯਹੂਦਾਹ ਦੇ ਲੋਕਾਂ ਦੀ ਬਦੀ ਯਹੋਵਾਹ ਆਖਦਾ ਹੈ, “ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਨ੍ਹਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਕੀ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਸੱਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਂਗੇ ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ!
ਯਸਈਆਹ 58:12
ਕਈ ਸਾਲਾਂ ਤੱਕ ਤੁਹਾਡੇ ਸ਼ਹਿਰ ਤਬਾਹ ਹੁੰਦੇ ਰਹੇ ਹਨ। ਪਰ ਨਵੇਂ ਸ਼ਹਿਰ ਉਸਾਰੇ ਜਾਣਗੇ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਬੁਨਿਆਦਾਂ ਬਹੁਤ ਸਾਰੇ ਸਾਲਾਂ ਤੱਕ ਕਾਇਮ ਰਹਿਣਗੀਆਂ। ਤੁਹਾਨੂੰ ਸੱਦਿਆ ਜਾਵੇਗਾ, “ਉਹ ਜਿਹੜਾ ਕੰਧਾਂ ਦੀ ਮੁਰੰਮਤ ਕਰਦਾ ਹੈ।” ਅਤੇ ਤੁਹਾਨੂੰ ਬੁਲਾਇਆ ਜਾਵੇਗਾ, ਉਹ ਜਿਹੜਾ ਰਾਹਾਂ ਅਤੇ ਮਕਾਨਾਂ ਦੀ ਉਸਾਰੀ ਕਰਦਾ ਹੈ।