Jeremiah 51:35
ਬਾਬਲ ਨੇ ਸਾਨੂੰ ਦੁੱਖ ਦੇਣ ਲਈ ਭਿਆਨਕ ਗੱਲਾਂ ਕੀਤੀਆਂ। ਹੁਣ ਮੈਂ ਚਾਹੁੰਦਾ ਹਾਂ ਕਿ ਬਾਬਲ ਨਾਲ ਉਹੀ ਗੱਲਾਂ ਵਾਪਰਨ।” ਸੀਯੋਨ ਦੇ ਲੋਕ ਇਹ ਗੱਲਾਂ ਆਖਣਗੇ: “ਬਾਬਲ ਦੇ ਲੋਕ ਸਾਡੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਨੇ। ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਮਿਲ ਰਹੀ ਹੈ।” ਯਰੂਸ਼ਲਮ ਦੇ ਲੋਕ ਇਹ ਗੱਲਾਂ ਆਖਣਗੇ।
Jeremiah 51:35 in Other Translations
King James Version (KJV)
The violence done to me and to my flesh be upon Babylon, shall the inhabitant of Zion say; and my blood upon the inhabitants of Chaldea, shall Jerusalem say.
American Standard Version (ASV)
The violence done to me and to my flesh be upon Babylon, shall the inhabitant of Zion say; and, My blood be upon the inhabitants of Chaldea, shall Jerusalem say.
Bible in Basic English (BBE)
May the violent things done to me, and my downfall, come on Babylon, the daughter of Zion will say; and, May my blood be on the people of Chaldaea, Jerusalem will say.
Darby English Bible (DBY)
The violence done to me and to my flesh be upon Babylon, shall the inhabitress of Zion say; and, My blood be upon the inhabitants of Chaldea, shall Jerusalem say.
World English Bible (WEB)
The violence done to me and to my flesh be on Babylon, shall the inhabitant of Zion say; and, My blood be on the inhabitants of Chaldea, shall Jerusalem say.
Young's Literal Translation (YLT)
My wrong, and `that of' my flesh `is' on Babylon, Say doth the inhabitant of Zion, And my blood `is' on the inhabitants of Chaldea, Say doth Jerusalem.
| The violence | חֲמָסִ֤י | ḥămāsî | huh-ma-SEE |
| flesh my to and me to done | וּשְׁאֵרִי֙ | ûšĕʾēriy | oo-sheh-ay-REE |
| be upon | עַל | ʿal | al |
| Babylon, | בָּבֶ֔ל | bābel | ba-VEL |
| inhabitant the shall | תֹּאמַ֖ר | tōʾmar | toh-MAHR |
| of Zion | יֹשֶׁ֣בֶת | yōšebet | yoh-SHEH-vet |
| say; | צִיּ֑וֹן | ṣiyyôn | TSEE-yone |
| and my blood | וְדָמִי֙ | wĕdāmiy | veh-da-MEE |
| upon | אֶל | ʾel | el |
| the inhabitants | יֹשְׁבֵ֣י | yōšĕbê | yoh-sheh-VAY |
| of Chaldea, | כַשְׂדִּ֔ים | kaśdîm | hahs-DEEM |
| shall Jerusalem | תֹּאמַ֖ר | tōʾmar | toh-MAHR |
| say. | יְרוּשָׁלִָֽם׃ | yĕrûšāloim | yeh-roo-sha-loh-EEM |
Cross Reference
ਕਜ਼ਾૃ 9:20
ਪਰ ਸ਼ਕਮ ਅਤੇ ਮਿੱਲੋ ਪਰਿਵਾਰ ਦੇ ਆਗੂਓ, ਜੇ ਤੁਸੀਂ ਠੀਕ ਵਿਹਾਰ ਨਾ ਕੀਤਾ ਹੋਵੇ ਤਾਂ ਅਬੀਮਲਕ ਤੁਹਾਨੂੰ ਤਬਾਹ ਕਰ ਦੇਵੇ ਅਤੇ ਤੁਸੀਂ ਵੀ ਅਬੀਮਲਕ ਨੂੰ ਤਬਾਹ ਕਰ ਦੇਵੋਂਗੇ।”
ਪਰਕਾਸ਼ ਦੀ ਪੋਥੀ 18:6
ਨਗਰ ਨੂੰ ਉਹੀ ਕੁਝ ਦਿਉ ਜੋ ਉਸ ਨੇ ਹੋਰਾਂ ਨੂੰ ਦਿੱਤਾ। ਦੂਣਾ ਕਰਕੇ ਮੋੜੋ ਜਿੰਨਾ ਉਸ ਨੇ ਤੁਹਾਡੇ ਨਾਲ ਕੀਤਾ ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ।
ਪਰਕਾਸ਼ ਦੀ ਪੋਥੀ 16:6
ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”
ਪਰਕਾਸ਼ ਦੀ ਪੋਥੀ 6:10
ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?”
ਯਾਕੂਬ 2:13
ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।
ਮੱਤੀ 7:2
ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
ਜ਼ਿਕਰ ਯਾਹ 1:15
ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ। ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।”
ਯਰਮਿਆਹ 50:29
ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।
ਯਸਈਆਹ 26:20
ਨਿਆਂ: ਇਨਾਮ ਜਾਂ ਸਜ਼ਾ ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ। ਆਪਣੇ ਦਰਵਾਜ਼ੇ ਬੰਦ ਕਰ ਲਵੋ। ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ। ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
ਜ਼ਬੂਰ 137:8
ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ, ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ। ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ। ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
ਜ਼ਬੂਰ 12:5
ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ, ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ। ਪਰ ਹੁਣ ਉਨ੍ਹਾਂ ਥੱਕਿਆਂ ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”
ਜ਼ਬੂਰ 9:12
ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ। ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।
ਕਜ਼ਾૃ 9:56
ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਉਸ ਦੇ ਮੰਦੇ ਕਂਮਾ ਦੀ ਸਜ਼ਾ ਦਿੱਤੀ। ਅਬੀਮਲਕ ਨੇ ਆਪਣੇ 70 ਭਰਾਵਾਂ ਨੂੰ ਮਾਰਕੇ ਆਪਣੇ ਹੀ ਪਿਤਾ ਦੇ ਖਿਲਾਫ਼ ਪਾਪ ਕੀਤਾ ਸੀ।
ਪਰਕਾਸ਼ ਦੀ ਪੋਥੀ 18:20
ਹੇ ਸਵਰਗ ਖੁਸ਼ ਹੋ ਇਸ ਕਾਰਣ। ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ। ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”