ਯਸਈਆਹ 28:2 in Punjabi

ਪੰਜਾਬੀ ਪੰਜਾਬੀ ਬਾਈਬਲ ਯਸਈਆਹ ਯਸਈਆਹ 28 ਯਸਈਆਹ 28:2

Isaiah 28:2
ਦੇਖੋ, ਮੇਰੇ ਸੁਆਮੀ ਕੋਲ ਇੱਕ ਬੰਦਾ ਹੈ ਜਿਹੜਾ ਤਾਕਤਵਰ ਤੇ ਬਹਾਦਰ ਹੈ। ਉਹ ਆਦਮੀ ਦੇਸ ਅੰਦਰ ਤੂਫ਼ਾਨ, ਓਲਿਆਂ ਅਤੇ ਬਰੱਖਾ ਵਾਂਗ ਆਵੇਗਾ। ਉਹ ਤੂਫ਼ਾਨ ਵਾਂਗ ਦੇਸ ਅੰਦਰ ਆਵੇਗਾ। ਉਹ ਪਾਣੀ ਦੀ ਤਾਕਤਵਰ ਨਦੀ ਵਾਂਗ, ਦੇਸ ਅੰਦਰ ਹੜ੍ਹ ਲਿਆਉਂਦਾ ਹੋਵੇਗਾ। ਉਹ ਉਸ ਤਾਜ (ਸਾਮਰਿਯਾ) ਨੂੰ ਧਰਤੀ ਉੱਤੇ ਸੁੱਟ ਦੇਵੇਗਾ।

Isaiah 28:1Isaiah 28Isaiah 28:3

Isaiah 28:2 in Other Translations

King James Version (KJV)
Behold, the Lord hath a mighty and strong one, which as a tempest of hail and a destroying storm, as a flood of mighty waters overflowing, shall cast down to the earth with the hand.

American Standard Version (ASV)
Behold, the Lord hath a mighty and strong one; as a tempest of hail, a destroying storm, as a tempest of mighty waters overflowing, will he cast down to the earth with the hand.

Bible in Basic English (BBE)
See, the Lord has a strong and cruel one; like a rain of ice, a storm of destruction, like the overflowing of a strong river, he will violently overcome them.

Darby English Bible (DBY)
Behold, the Lord hath a mighty and strong one, as a storm of hail [and] a destroying tempest; as a storm of mighty waters overflowing, shall he cast down to the earth with might.

World English Bible (WEB)
Behold, the Lord has a mighty and strong one; as a tempest of hail, a destroying storm, as a tempest of mighty waters overflowing, will he cast down to the earth with the hand.

Young's Literal Translation (YLT)
Lo, a mighty and strong one `is' to the Lord, As a storm of hail -- a destructive shower, As an inundation of mighty waters overflowing, He cast down to the earth with the hand.

Behold,
הִנֵּ֨הhinnēhee-NAY
the
Lord
חָזָ֤קḥāzāqha-ZAHK
hath
a
mighty
וְאַמִּץ֙wĕʾammiṣveh-ah-MEETS
one,
strong
and
לַֽאדֹנָ֔יlaʾdōnāyla-doh-NAI
which
as
a
tempest
כְּזֶ֥רֶםkĕzeremkeh-ZEH-rem
of
hail
בָּרָ֖דbārādba-RAHD
destroying
a
and
שַׂ֣עַרśaʿarSA-ar
storm,
קָ֑טֶבqāṭebKA-tev
as
a
flood
כְּ֠זֶרֶםkĕzeremKEH-zeh-rem
mighty
of
מַ֣יִםmayimMA-yeem
waters
כַּבִּירִ֥יםkabbîrîmka-bee-REEM
overflowing,
שֹׁטְפִ֛יםšōṭĕpîmshoh-teh-FEEM
down
cast
shall
הִנִּ֥יחַhinnîaḥhee-NEE-ak
to
the
earth
לָאָ֖רֶץlāʾāreṣla-AH-rets
with
the
hand.
בְּיָֽד׃bĕyādbeh-YAHD

Cross Reference

ਹਿਜ਼ ਕੀ ਐਲ 13:11
ਉਨ੍ਹਾਂ ਲੋਕਾਂ ਨੂੰ ਦੱਸ ਜਿਹੜੇ ਕੰਧਾਂ ਤੇ ਕਲੀ ਕਰਾਉਂਦੇ ਹਨ ਕਿ ਇਹ ਡਿੱਗ ਪਵੇਗੀ। ਉਨ੍ਹਾਂ ਲੋਕਾਂ ਨੂੰ ਆਖ ਕਿ ਮੈਂ ਗੜ੍ਹੇ ਅਤੇ ਸਖਤ ਬਾਰਸ਼ ਭੇਜਾਂਗਾ। ਤੇਜ਼ ਹਵਾਵਾਂ ਵਗਣਗੀਆਂ ਅਤੇ ਵਾਵਰੋਲਾ ਉੱਠੇਗਾ।

ਯਸਈਆਹ 30:30
ਯਹੋਵਾਹ ਸਮੂਹ ਲੋਕਾਂ ਨੂੰ ਆਪਣੀ ਮਹਾਨ ਆਵਾਜ਼ ਸੁਣਾਵੇਗਾ। ਯਹੋਵਾਹ ਸਮੂਹ ਲੋਕਾਂ ਨੂੰ ਗੁੱਸੇ ਨਾਲ ਹੇਠਾਂ ਆਉਂਦਾ ਹੋਇਆ ਆਪਣਾ ਬਾਜ਼ੂ ਦਿਖਾਵੇਗਾ। ਉਹ ਬਾਜ਼ੂ ਉਸ ਮਹਾ ਅਗਨੀ ਵਰਗਾ ਹੋਵੇਗਾ ਜਿਹੜੀ ਸਭ ਕੁਝ ਸਾੜ ਦਿੰਦੀ ਹੈ। ਯਹੋਵਾਹ ਦੀ ਸ਼ਕਤੀ ਵਰੱਖਾ ਅਤੇ ਗੜਿਆਂ ਵਾਲੇ ਮਹਾ ਤੂਫ਼ਾਨ ਵਰਗੀ ਹੋਵੇਗੀ।

ਨਾ ਹੋਮ 1:8
ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ। ਉਹ ਉਨ੍ਹਾਂ ਨੂੰ ਹੜ੍ਹ ਵਾਂਗ ਵਹਾਅ ਕੇ ਲੈ ਜਾਵੇਗਾ ਉਹ ਆਪਣੇ ਵੈਰੀਆਂ ਨੂੰ ਹਨੇਰੇ ’ਚ ਧੱਕ ਦੇਵੇਗਾ।

ਯਸਈਆਹ 29:6
ਸਰਬ ਸ਼ਕਤੀਮਾਨ ਯਹੋਵਾਹ ਨੇ ਤੁਹਾਨੂੰ ਭੂਚਾਲਾਂ ਬਦਲਾਂ ਦੀ ਗਰਜ ਅਤੇ ਉੱਚੇ ਸ਼ੋਰ ਨਾਲ ਸਜ਼ਾ ਦਿੱਤੀ। ਇੱਥੇ ਤੂਫ਼ਾਨ ਆਏ, ਤੇਜ਼ ਹਵਾਵਾਂ ਵਗੀਆਂ ਅਤੇ ਅੱਗਾਂ ਲੱਗੀਆਂ ਜਿਨ੍ਹਾਂ ਨੇ ਸਾੜ ਕੇ ਸਭ ਕੁਝ ਤਬਾਹ ਕਰ ਦਿੱਤਾ।

ਪਰਕਾਸ਼ ਦੀ ਪੋਥੀ 18:8
ਇਹ ਸਾਰੀਆਂ ਮੁਸੀਬਤਾਂ ਉਸ ਉੱਤੇ ਇੱਕ ਹੀ ਦਿਨ ਵਿੱਚ ਆਉਣਗੀਆਂ। ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ। ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।

ਮੱਤੀ 7:25
ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਦੇ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ, ਕਿਉਂਕਿ ਉਸਦੀ ਨੀਹ ਚੱਟਾਨ ਉੱਤੇ ਧਰੀ ਹੋਈ ਸੀ।

ਹਿਜ਼ ਕੀ ਐਲ 30:10
ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ। ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ।

ਯਸਈਆਹ 40:10
ਮੇਰਾ ਪ੍ਰਭੂ, ਯਹੋਵਾਹ ਸ਼ਕਤੀ ਨਾਲ ਆ ਰਿਹਾ ਹੈ। ਉਹ ਆਪਣੀ ਸ਼ਕਤੀ ਨੂੰ ਸਮੂਹ ਲੋਕਾਂ ਤੇ ਹਕੂਮਤ ਕਰਨ ਲਈ ਵਰਤੇਗਾ। ਉਹ ਆਪਣੇ ਲੋਕਾਂ ਲਈ ਇਨਾਮ ਲਿਆਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਕਰਨੀਆਂ ਲਈ ਇਨਾਮ ਦੇਵੇਗਾ।

ਯਸਈਆਹ 28:15
ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”

ਯਸਈਆਹ 27:1
ਉਸ ਸਮੇਂ, ਯਹੋਵਾਹ ਕਮੀਨੇ ਸੱਪ, ਲਿਵਯਾਬਾਨ ਬਾਰੇ ਨਿਆਂ ਕਰੇਗਾ। ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ, ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ। ਯਹੋਵਾਹ ਸਮੁੰਦਰ ਵਿੱਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।

ਯਸਈਆਹ 25:4
ਯਹੋਵਾਹ ਜੀ ਤੁਸੀਂ ਗਰੀਬਾਂ ਦਾ ਸੁਰੱਖਿਅਤ ਟਿਕਾਣਾ ਹੋ, ਜਿਨ੍ਹਾਂ ਦੀਆਂ ਲੋੜਾਂ ਹਨ। ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਹਰਾਉਣ ਲੱਗਦੀਆਂ ਹਨ ਤੁਸੀਂ ਇਨ੍ਹਾਂ ਨੂੰ ਬਚਾਉਂਦੇ ਹੋ। ਯਹੋਵਾਹ ਜੀ ਤੁਸੀਂ ਉਸ ਘਰ ਵਰਗੇ ਹੋ ਜਿਹੜਾ ਲੋਕਾਂ ਨੂੰ ਹੜ੍ਹ ਅਤੇ ਗਰਮੀ ਤੋਂ ਬਚਾਉਂਦਾ ਹੈ। ਮੁਸੀਬਤਾਂ ਭਿਆਨਕ ਹਵਾਵਾਂ ਅਤੇ ਬਰੱਖਾ ਵਰਗੀਆਂ ਹਨ। ਬਰੱਖਾ ਦੇ ਬਪੇੜੇ ਕੰਧ ਉੱਤੇ ਪੈਂਦੇ ਹਨ ਪਰ ਘਰ ਅੰਦਰਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ।

ਯਸਈਆਹ 9:9
ਫ਼ੇਰ ਇਫ਼ਰਾਈਮ (ਇਸਰਾਏਲ) ਦਾ ਹਰ ਬੰਦਾ, ਸਾਮਰਿਯਾ ਦੇ ਆਗੂ ਵੀ, ਜਾਣ ਲੈਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ। ਹੁਣ ਉਹ ਲੋਕ ਬਹੁਤ ਗੁਮਾਨੀ ਹਨ ਅਤੇ ਹਂਕਾਰੀ ਹਨ। ਉਹ ਲੋਕ ਆਖਦੇ ਹਨ।

ਯਸਈਆਹ 8:7
ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ੍ਹ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ੍ਹ ਰਿਹਾ ਹੋਵੇ।