ਯਸਈਆਹ 1:5 in Punjabi

ਪੰਜਾਬੀ ਪੰਜਾਬੀ ਬਾਈਬਲ ਯਸਈਆਹ ਯਸਈਆਹ 1 ਯਸਈਆਹ 1:5

Isaiah 1:5
ਪਰਮੇਸ਼ੁਰ ਆਖਦਾ ਹੈ, “ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ।

Isaiah 1:4Isaiah 1Isaiah 1:6

Isaiah 1:5 in Other Translations

King James Version (KJV)
Why should ye be stricken any more? ye will revolt more and more: the whole head is sick, and the whole heart faint.

American Standard Version (ASV)
Why will ye be still stricken, that ye revolt more and more? the whole head is sick, and the whole heart faint.

Bible in Basic English (BBE)
Why will you have more and more punishment? why keep on in your evil ways? Every head is tired and every heart is feeble.

Darby English Bible (DBY)
Why should ye be smitten any more? ye will revolt more and more: the whole head is sick, and the whole heart faint.

World English Bible (WEB)
Why should you be beaten more, That you revolt more and more? The whole head is sick, And the whole heart faint.

Young's Literal Translation (YLT)
Wherefore are ye stricken any more? Ye do add apostacy! Every head is become diseased, and every heart `is' sick.

Why
עַ֣לʿalal

מֶ֥הmemeh
should
ye
be
stricken
תֻכּ֛וּtukkûTOO-koo
more?
any
ע֖וֹדʿôdode
ye
will
revolt
תּוֹסִ֣יפוּtôsîpûtoh-SEE-foo
more:
and
more
סָרָ֑הsārâsa-RA
the
whole
כָּלkālkahl
head
רֹ֣אשׁrōšrohsh
sick,
is
לָחֳלִ֔יlāḥŏlîla-hoh-LEE
and
the
whole
וְכָלwĕkālveh-HAHL
heart
לֵבָ֖בlēbāblay-VAHV
faint.
דַּוָּֽי׃dawwāyda-WAI

Cross Reference

ਯਰਮਿਆਹ 5:3
ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵਫ਼ਾਦਾਰ ਹੋਣ। ਤੁਸੀਂ ਯਹੂਦਾਹ ਦੇ ਲੋਕਾਂ ਨੂੰ ਸੱਟ ਮਾਰੀ ਪਰ ਉਨ੍ਹਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ। ਤੁਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਪਰ ਉਨ੍ਹਾਂ ਨੇ ਸਬਕ ਸਿੱਖਣ ਤੋਂ ਇਨਕਾਰ ਕਰ ਦਿੱਤਾ। ਉਹ ਬਹੁਤ ਜ਼ਿੱਦੀ ਬਣ ਗਏ। ਉਨ੍ਹਾਂ ਆਪਣੇ ਮੰਦੇ ਅਮਲਾਂ ਉੱਤੇ ਅਫ਼ਸੋਸ ਕਰਨ ਤੋਂ ਇਨਕਾਰ ਕੀਤਾ।

ਯਸਈਆਹ 31:6
ਇਸਰਾਏਲ ਦੇ ਬਚਿਓ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਸੀ। ਤੁਹਾਨੂੰ ਪਰਮੇਸ਼ੁਰ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ।

ਯਸਈਆਹ 9:13
ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਵੇਗਾ ਪਰ ਉਹ ਪਾਪ ਕਰਨ ਤੋਂ ਨਹੀਂ ਹਟਣਗੇ। ਉਹ ਉਸ ਵੱਲ ਨਹੀਂ ਪਰਤਣਗੇ। ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਸਾਰ ਚੱਲਣਗੇ।

ਪਰਕਾਸ਼ ਦੀ ਪੋਥੀ 16:8
ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਸ਼ਕਤੀ ਦਿੱਤੀ ਗਈ।

ਸਫ਼ਨਿਆਹ 3:1
ਯਰੂਸ਼ਲਮ ਦਾ ਭਵਿੱਖ ਹੇ ਯਰੂਸ਼ਲਮ ਦੇ ਲੋਕੋ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਹੋ। ਤੁਹਾਡੇ ਲੋਕਾਂ ਨੇ ਦੂਜਿਆਂ ਨੂੰ ਸਤਾਇਆ ਤੇ ਤੁਸੀਂ ਪਾਪਾਂ ਨਾਲ ਦਾਗ਼ੀ ਹੋ ਗਏ।

ਦਾਨੀ ਐਲ 9:8
“ਯਹੋਵਾਹ, ਸਾਨੂੰ ਸਾਰਿਆਂ ਨੂੰ ਹੀ ਸ਼ਰਮਸਾਰ ਹੋਣਾ ਚਾਹੀਦਾ ਹੈ। ਸਾਡੇ ਸਾਰੇ ਰਾਜਿਆਂ ਅਤੇ ਆਗੂਆਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਹੈ, ਯਹੋਵਾਹ।

ਹਿਜ਼ ਕੀ ਐਲ 24:13
“‘ਪਾਪ ਕੀਤਾ ਸੀ ਤੁਸੀਂ ਮੇਰੇ ਵਿਰੁੱਧ ਅਤੇ ਹੋ ਗਏ ਸੀ ਦਾਗ਼ੀ ਪਾਪ ਨਾਲ। ਚਾਹੁੰਦਾ ਸੀ ਮੈਂ ਧੋਕੇ ਸਾਫ਼ ਕਰਨਾ ਤੁਹਾਨੂੰ। ਪਰ ਨਿਕਲਦੇ ਨਹੀਂ ਸਨ ਦਾਗ਼। ਹੁਣ ਮੇਰਾ ਪੂਰਾ ਗੁੱਸਾ ਤੁਹਾਡੇ ਉੱਤੇ ਡੋਲ੍ਹਣ ਤੀਕ ਤੁਸੀਂ ਪਾਕ ਨਹੀਂ ਹੋਵੋਂਗੇ!

ਯਰਮਿਆਹ 9:3
“ਉਨ੍ਹਾਂ ਲੋਕਾਂ ਆਪਣੀਆਂ ਜੀਭਾਂ ਕਮਾਨ ਵਾਂਗ ਇਸਤੇਮਾਲ ਕੀਤੀਆਂ, ਉਨ੍ਹਾਂ ਦੇ ਮੂੰਹ ਵਿੱਚੋਂ ਝੂਠ ਤੀਰਾਂ ਵਾਂਗ ਉਡਦੇ ਨੇ। ਇਸ ਸ਼ਹਿਰ ਵਿੱਚ ਝੂਠ ਹੀ ਮਜ਼ਬੂਤ ਹੋ ਗਿਆ ਹੈ, ਸੱਚ ਨਹੀਂ। ਇਹ ਲੋਕ ਇੱਕ ਪਾਪ ਤੋਂ ਦੂਜੇ ਪਾਪ ਵੱਲ ਜਾਂਦੇ ਨੇ। ਉਹ ਮੈਨੂੰ ਨਹੀਂ ਜਾਣਦੇ।” ਇਹ ਗੱਲਾਂ ਯਹੋਵਾਹ ਨੇ ਆਖੀਆਂ।

ਯਰਮਿਆਹ 6:28
ਉਹ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਨੇ, ਅਤੇ ਉਹ ਬਹੁਤ ਜ਼ਿੱਦੀ ਹਨ। ਉਹ ਲੋਕਾਂ ਬਾਰੇ ਮੰਦਾ ਬੋਲਦੇ ਨੇ। ਉਹ ਉਸ ਤਾਂਬੇ ਅਤੇ ਲੋਹੇ ਵਰਗੇ ਹਨ। ਜਿਨ੍ਹਾਂ ਉੱਤੇ ਜੰਗ ਲੱਗਿਆ ਹੁੰਦਾ ਹੈ।

ਯਰਮਿਆਹ 5:31
ਨਬੀ ਝੂਠ ਬੋਲਦੇ ਨੇ। ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ! ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”

ਯਰਮਿਆਹ 2:30
“ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ, ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ। ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ। ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ। ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”

ਯਸਈਆਹ 33:24
ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, “ਮੈਂ ਬਿਮਾਰ ਹਾਂ।” ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।

ਯਸਈਆਹ 9:21
(ਇਸਦਾ ਅਰਬ ਹੈ ਮਾਨਾਸੇਹ ਇਫ਼ਰਾਈਮ ਦੇ ਖਿਲਾਫ਼ ਲੜੇਗਾ, ਅਤੇ ਇਫ਼ਰਾਈਮ ਮਨੱਸ਼ਹ ਦੇ ਖਿਲਾਫ਼ ਲੜੇਗਾ। ਅਤੇ ਫ਼ੇਰ ਦੋਵੇਂ ਯਹੂਦਾਹ ਦੇ ਖਿਲਾਫ਼ ਹੋ ਜਾਣਗੇ।) ਯਹੋਵਾਹ ਹਾਲੇ ਵੀ ਇਸਰਾਏਲ ਦੇ ਨਾਲ ਨਾਰਾਜ਼ ਹੈ। ਯਹੋਵਾਹ ਹਾਲੇ ਵੀ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਤਤਪਰ ਹੈ।

ਯਸਈਆਹ 1:23
ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।”

ਨਹਮਿਆਹ 9:34
ਸਾਡੇ ਪਾਤਸ਼ਾਹਾਂ, ਆਗੂਆਂ, ਜਾਜਕਾਂ ਤੇ ਪੁਰਖਿਆਂ ਨੇ ਤੇਰੀ ਬਿਵਸਬਾ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਤੇਰੇ ਹੁਕਮਾਂ ਅਤੇ ਤੇਰੀਆਂ ਚਿਤਾਵਨੀਆਂ ਨੂੰ ਨਾ ਸੁਣਿਆ ਜੋ ਤੂੰ ਉਨ੍ਹਾਂ ਨੂੰ ਦਿੱਤੀਆਂ ਸਨ।

ਇਬਰਾਨੀਆਂ 12:5
ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸੱਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ: “ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁੱਛ ਨਾ ਜਾਣੀ। ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ।

ਯਰਮਿਆਹ 5:5
ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ। ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।” ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ ਹੋ ਜਾਣ ਲਈ ਇਕੱਠੇ ਹੋ ਗਏ ਸਨ।

੨ ਤਵਾਰੀਖ਼ 28:22
ਆਪਣੀ ਮੁਸੀਬਤ ਦੀ ਘੜੀ ਵਿੱਚ ਉਹ ਯਹੋਵਾਹ ਨਾਲ ਹੋਰ ਵੀ ਬੁਰਾ ਅਤੇ ਬੇਵਫ਼ਾ ਹੋ ਗਿਆ।