Hosea 5:8
ਇਸਰਾਏਲ ਦੀ ਤਬਾਹੀ ਦੀ ਭਵਿੱਖਬਾਣੀ “ਗਿਬਆਹ ਵਿੱਚ ਸਿੰਗ ਵਜਾਓ! ਰਾਮਾਹ ਵਿੱਚ ਤੁਰ੍ਹੀ ਵਜਾਓ! ਬੈਤ-ਆਵਾਨ ਵਿਖੇ ਚਿਤਾਵਨੀ ਦਿਓ। ਹੇ ਬਿਨਯਾਮੀਨ, ਦੁਸ਼ਮਣ ਤੇਰੇ ਪਿੱਛੇ ਹੈ!
Hosea 5:8 in Other Translations
King James Version (KJV)
Blow ye the cornet in Gibeah, and the trumpet in Ramah: cry aloud at Bethaven, after thee, O Benjamin.
American Standard Version (ASV)
Blow ye the cornet in Gibeah, and the trumpet in Ramah: sound an alarm at Beth-aven; behind thee, O Benjamin.
Bible in Basic English (BBE)
Let the horn be sounded in Gibeah and in Ramah; give a loud cry in Beth-aven, They are after you, O Benjamin.
Darby English Bible (DBY)
Blow the horn in Gibeah, the trumpet in Ramah; cry aloud [at] Beth-aven: behind thee, O Benjamin!
World English Bible (WEB)
"Blow the cornet in Gibeah, And the trumpet in Ramah! Sound a battle cry at Beth Aven, behind you, Benjamin!
Young's Literal Translation (YLT)
Blow ye a cornet in Gibeah, a trumpet in Ramah, Shout, O Beth-Aven, after thee, O Benjamin.
| Blow | תִּקְע֤וּ | tiqʿû | teek-OO |
| ye the cornet | שׁוֹפָר֙ | šôpār | shoh-FAHR |
| Gibeah, in | בַּגִּבְעָ֔ה | baggibʿâ | ba-ɡeev-AH |
| and the trumpet | חֲצֹצְרָ֖ה | ḥăṣōṣĕrâ | huh-tsoh-tseh-RA |
| Ramah: in | בָּרָמָ֑ה | bārāmâ | ba-ra-MA |
| cry aloud | הָרִ֙יעוּ֙ | hārîʿû | ha-REE-OO |
| at Beth-aven, | בֵּ֣ית | bêt | bate |
| after | אָ֔וֶן | ʾāwen | AH-ven |
| thee, O Benjamin. | אַחֲרֶ֖יךָ | ʾaḥărêkā | ah-huh-RAY-ha |
| בִּנְיָמִֽין׃ | binyāmîn | been-ya-MEEN |
Cross Reference
ਹੋ ਸੀਅ 9:9
ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚੱਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਹੋ ਸੀਅ 4:15
ਇਸਰਾਏਲ ਦੇ ਸ਼ਰਮਨਾਕ ਪਾਪ “ਹੇ ਇਸਰਾਏਲ! ਭਾਵੇਂ ਤੂੰ ਵੇਸਵਾਵਾਂ ਵਰਗਾ ਸਲੂਕ ਕਰ ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਵੇਂ ਅਤੇ ਤੂੰ ਬੇਤ-ਆਵਾਨ ਨੂੰ ਨਾ ਚੜ੍ਹੇਂ। ਸੌਹ ਖਾਣ ਲਈ ਯਹੋਵਾਹ ਦੇ ਨਾਂ ਨੂੰ ਨਾ ਵਰਤੋਂ। ਜਿਉਂਦੇ ਯਹੋਵਾਹ ਦੀ ਸੌਂਹ ਨਾ ਖਾਓ।
ਯਵਾਐਲ 2:1
ਯਹੋਵਾਹ ਦੀ ਆਮਦ ਦਾ ਦਿਨ ਸੀਯੋਨ ਵਿੱਚ ਤੁਰ੍ਹੀ ਵਜਾਓ ਮੇਰੇ ਪਵਿੱਤਰ ਪਰਬਤ ਉੱਪਰ ਸਾਹ ਸੋਧ ਕੇ ਪੁਕਾਰੋ ਤਾਂ ਕਿ ਦੇਸ ’ਚ ਵੱਸਦੇ ਸਾਰੇ ਮਨੁੱਖ ਡਰ ਨਾਲ ਕੰਬਣ। ਕਿਉਂ ਜੋ ਯਹੋਵਾਹ ਦਾ ਖਾਸ ਦਿਨ ਆ ਰਿਹਾ ਹੈ।
ਯਰਮਿਆਹ 4:5
ਉੱਤਰ ਵੱਲੋਂ ਆਉਂਦੀ ਤਬਾਹੀ “ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ, ‘ਸਾਰੇ ਦੇਸ਼ ਅੰਦਰ ਤੁਰ੍ਹੀ ਵਜਾ ਦਿਓ।’ ਉੱਚੀ-ਉੱਚੀ ਪੁਕਾਰੋ ਤੇ ਆਖੋ, ‘ਇਕੱਠੇ ਹੋਕੇ ਆਓ! ਆਓ ਸੁਰੱਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀ।’
੧ ਸਮੋਈਲ 15:34
ਤਦ ਸਮੂਏਲ ਉੱਥੋਂ ਰਾਮਾਹ ਵੱਲ ਗਿਆ ਅਤੇ ਸ਼ਾਊਲ ਆਪਣੇ ਘਰ ਗਿਬਆਹ ਵੱਲ ਮੁੜ ਗਿਆ।
ਹੋ ਸੀਅ 8:1
ਬੁੱਤ ਉਪਾਸਨਾ ਕਾਰਣ ਹੁੰਦਾ ਨਾਸ “ਆਪਣੇ ਬੁੱਲ੍ਹਾਂ ਨਾਲ ਤੁਰ੍ਹੀ ਵਜਾ ਅਤੇ ਚੇਤਾਵਨੀ ਦੇ। ਯਹੋਵਾਹ ਦੇ ਘਰ ਉੱਪਰ ਬਾਜ ਵਾਂਗ ਰਹਿ। ਇਸਰਾਏਲੀਆਂ ਨੇ ਮੇਰੇ ਇੱਕਰਾਨਾਮੇ ਨੂੰ ਤੋੜਿਆ। ਉਨ੍ਹਾਂ ਨੇ ਮੇਰੀ ਬਿਵਸਬਾ ਦਾ ਪਾਲਨ ਨਹੀਂ ਕੀਤਾ।
ਯਸਈਆਹ 10:29
ਫ਼ੌਜ ਨਦੀ ਨੂੰ “ਚੌਰਾਹੇ” (ਰਾਮਾਹ) ਦੇ ਸਥਾਨ ਉੱਤੇ ਪਾਰ ਕਰੇਗੀ। ਫ਼ੌਜ ਗਬਾ ਵਿਖੇ ਸੌਵੇਂਗੀ। ਰਾਮਾਹ ਭੈਭੀਤ ਹੋ ਜਾਵੇਗਾ। ਸਾਉਲ ਦੇ ਗਿਬਿਆਹ ਤੋਂ ਲੋਕ ਭੱਜ ਜਾਣਗੇ।
ਕਜ਼ਾૃ 5:14
“ਇਫ਼ਰਾਈਮ ਦੇ ਲੋਕ ਅਮਾਲੇਕ ਦੇ ਪਹਾੜੀ ਪ੍ਰਦੇਸ਼ ਵਿੱਚੋਂ ਆਏ। ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾ ਅਤੇ ਤੇਰੇ ਲੋਕਾਂ ਦਾ। ਅਤੇ ਕਮਾਂਡਰ ਸਨ ਉੱਥੇ ਮਾਕੀਰ ਦੇ ਪਰਿਵਾਰ ਵਿੱਚੋਂ। ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
ਯਵਾਐਲ 2:15
ਯਹੋਵਾਹ ਅੱਗੇ ਪ੍ਰਾਰਥਨਾ ਕਰੋ ਸੀਯੋਨ ਵਿੱਚ ਤੁਰ੍ਹੀ ਵਜਾਓ। ਵਿਸ਼ੇਸ਼ ਸਭਾ ਬੁਲਾਓ ਵਰਤ ਲਈ ਖਾਸ ਸਮਾਂ ਰੱਖ ਕੇ ਬੁਲਾਓ।
ਹੋ ਸੀਅ 10:8
ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”
ਹੋ ਸੀਅ 10:5
ਸਾਮਰਿਯਾ ਦੇ ਲੋਕ ਬੈਤ-ਆਵਨ ਦੇ ਵੱਛਿਆਂ ਦੀ ਉਪਾਸਨਾ ਕਰਦੇ ਹਨ। ਉਹ ਲੋਕ ਰੋਣਗੇ ਅਤੇ ਸੋਗ ਕਰਨਗੇ। ਜਿਨ੍ਹਾਂ ਜਾਜਕਾਂ ਨੇ ਉਸ ਬੁੱਤ ਦੀ ਖੂਬਸੂਰਤੀ ਤੇ ਆਨੰਦ ਮਾਣਿਆ, ਉਹ ਵੀ ਸੋਗ ਮਨਾਉਣਗੇ, ਕਿਉਂ ਕਿ ਇਹ ਉਨ੍ਹਾਂ ਤੋਂ ਲੈ ਲਿਆ ਗਿਆ ਹੈ।
ਯਰਮਿਆਹ 6:1
ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।
੧ ਸਲਾਤੀਨ 12:29
ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ।
੨ ਸਮੋਈਲ 21:6
ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਸੀ। ਇਸ ਲਈ ਘੱਟ ਤੋਂ ਘੱਟ ਸਾਨੂੰ ਉਸ ਦੇ ਪਰਿਵਾਰ ਵਿੱਚੋਂ ਸੱਤ ਆਦਮੀ ਦੇ ਦੇਵੋ। ਫੇਰ ਅਸੀਂ ਉਨ੍ਹਾਂ ਨੂੰ ਸ਼ਾਊਲ ਦੇ ਪਰਬਤ, ਗਿਬਆਹ ਤੇ ਫਾਂਸੀ ਦੇ ਦੇਵਾਂਗੇ।” ਦਾਊਦ ਪਾਤਸ਼ਾਹ ਨੇ ਆਖਿਆ, “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ।”
੧ ਸਮੋਈਲ 8:4
ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕੱਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ।
੧ ਸਮੋਈਲ 7:17
ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।
ਕਜ਼ਾૃ 20:4
ਇਸ ਲਈ ਉਸ ਔਰਤ ਦੇ ਪਤੀ ਨੇ, ਜਿਸਦੀ ਔਰਤ ਨੂੰ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ। ਉਸ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਬਿਨਯਾਮੀਨ ਇਲਾਕੇ ਦੇ ਗਿਬਆਹ ਸ਼ਹਿਰ ਵਿੱਚ ਆਏ। ਅਸੀਂ ਉੱਥੇ ਰਾਤ ਕੱਟੀ।
ਕਜ਼ਾૃ 19:12
ਪਰ ਉਸ ਦੇ ਸੁਆਮੀ, ਲੇਵੀ ਬੰਦੇ ਨੇ ਆਖਿਆ, “ਨਹੀਂ, ਅਸੀਂ ਇਸ ਬਿਗਾਨੇ ਸ਼ਹਿਰ ਅੰਦਰ ਨਹੀਂ ਜਾਵਾਂਗੇ। ਇਹ ਲੋਕ ਇਸਰਾਏਲੀ ਨਹੀਂ ਹਨ। ਅਸੀਂ ਗਿਬਆਹ ਸ਼ਹਿਰ ਵਿੱਚ ਜਾਵਾਂਗੇ।”
ਯਸ਼ਵਾ 7:2
ਜਦੋਂ ਉਨ੍ਹਾਂ ਨੇ ਯਰੀਹੋ ਨੂੰ ਹਰਾ ਦਿੱਤਾ ਤਾਂ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਵਿਖੇ ਭੇਜਿਆ। ਅਈ ਬੈਤਏਲ ਦੇ ਪੂਰਬ ਵੱਲ ਬੈਤ-ਆਵਾਨ ਦੇ ਨੇੜੇ ਸੀ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਅਈ ਵਲ ਜਾਉ ਅਤੇ ਉਸ ਇਲਾਕੇ ਦੀਆਂ ਕਮਜ਼ੋਰੀਆਂ ਦਾ ਪਤਾ ਲਾਉ।” ਇਸ ਲਈ ਉਹ ਆਦਮੀ ਉਸ ਧਰਤੀ ਦੀ ਜਸੂਸੀ ਕਰਨ ਲਈ ਗਏ।