Habakkuk 3:12
ਤੂੰ ਕਰੋਧ ਵਿੱਚ ਧਰਤੀ ਉੱਤੇ ਤੁਰਿਆ ਅਤੇ ਕੌਮਾਂ ਨੂੰ ਸਜ਼ਾ ਦਿੱਤੀ।
Habakkuk 3:12 in Other Translations
King James Version (KJV)
Thou didst march through the land in indignation, thou didst thresh the heathen in anger.
American Standard Version (ASV)
Thou didst march though the land in indignation; Thou didst thresh the nations in anger.
Bible in Basic English (BBE)
You went stepping through the land in wrath, crushing the nations in your passion.
Darby English Bible (DBY)
Thou didst march through the land in indignation, Thou didst thresh the nations in anger.
World English Bible (WEB)
You marched through the land in wrath. You threshed the nations in anger.
Young's Literal Translation (YLT)
In indignation Thou dost tread earth, In anger Thou dost thresh nations.
| Thou didst march through | בְּזַ֖עַם | bĕzaʿam | beh-ZA-am |
| the land | תִּצְעַד | tiṣʿad | teets-AD |
| indignation, in | אָ֑רֶץ | ʾāreṣ | AH-rets |
| thou didst thresh | בְּאַ֖ף | bĕʾap | beh-AF |
| the heathen | תָּד֥וּשׁ | tādûš | ta-DOOSH |
| in anger. | גּוֹיִֽם׃ | gôyim | ɡoh-YEEM |
Cross Reference
ਮੀਕਾਹ 4:12
ਇਨ੍ਹਾਂ ਲੋਕਾਂ ਨੇ ਮਤੇ ਪਕਾਏ ਹੋਏ ਹਨ, ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ। ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ। ਉਹ ਪਿੜ ਵਿੱਚਲੇ ਅਨਾਜ ਵਾਂਗ ਪੀਸੇ ਜਾਣਗੇ।
ਯਰਮਿਆਹ 51:33
ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸੁਰ ਆਖਦਾ ਹੈ: “ਬਾਬਲ ਇੱਕ ਛੜਨ ਵਾਲਾ ਮੈਦਾਨ ਹੈ, ਫ਼ਸਲ ਵੇਲੇ ਲੋਕ ਦਾਣਿਆਂ ਤੋਂ ਤੂੜੀ ਨੂੰ ਵੱਖ ਕਰਨ ਲਈ ਅਨਾਜ ਨੂੰ ਕੁੱਟਦੇ ਨੇ ਅਤੇ ਬਾਬਲ ਨੂੰ ਕੁਟ੍ਟਣ ਦਾ ਸਮਾਂ ਵੀ ਛੇਤੀ ਆ ਰਿਹਾ ਹੈ।”
ਰਸੂਲਾਂ ਦੇ ਕਰਤੱਬ 13:19
ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ
ਆਮੋਸ 1:3
ਯਹੋਵਾਹ ਇਹ ਫ਼ੁਰਮਾਉਂਦਾ ਹੈ: “ਮੈਂ ਦੰਮਿਸਕ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਸਜ਼ਾ ਦੇਵਾਂਗਾ। ਉਨ੍ਹਾਂ ਨੇ ਗਿਲਆਦ ਦੇ ਲੋਕਾਂ ਨੂੰ ਲੋਹੇ ਦੇ ਹਬਿਆਰਾਂ ਨਾਲ ਮਸਲਿਆ।
ਯਸਈਆਹ 41:15
“ਦੇਖੋ, ਮੈਂ ਤੁਹਾਨੂੰ ਫ਼ਸਲ ਕੁਟ੍ਟਣ ਵਾਲੇ ਤਖਤੇ ਵਾਂਗ ਬਣਾ ਦਿੱਤਾ ਹੈ। ਉਸ ਸੰਦ ਦੇ ਦੰਦ ਬਹੁਤ ਤਿੱਖੇ ਹਨ ਕਿਸਾਨ ਇਸ ਦਾ ਇਸਤੇਮਾਲ ਅਨਾਜ ਦਾ ਛਿਲਕਾ ਲਾਹੁਣ ਲਈ ਕਰਦੇ ਹਨ। ਤੁਸੀਂ ਪਹਾੜਾਂ ਉੱਤੇ ਚੱਲੋਂਗੇ ਤੇ ਇਨ੍ਹਾਂ ਨੂੰ ਕੁਚਲ ਦਿਓਁਗੇ। ਤੁਸੀਂ ਪਹਾੜੀਆਂ ਨੂੰ ਉਸ ਤੂੜੀ ਵਾਂਗ ਬਣਾ ਦਿਓਁਗੇ।
ਜ਼ਬੂਰ 78:55
ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ। ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ। ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
ਜ਼ਬੂਰ 44:1
ਨਿਰਦੇਸ਼ਕ ਲਈ: ਕੋਰਹ ਦਾ ਇੱਕ ਭੱਗਤੀ ਗੀਤ। ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ। ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ। ਉਨ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।
ਨਹਮਿਆਹ 9:22
ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ, ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ। ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
ਯਸ਼ਵਾ 6:1
ਯਰੀਹੋ ਉੱਤੇ ਕਬਜ਼ਾ ਯਰੀਹੋ ਸ਼ਹਿਰ ਬੰਦ ਸੀ। ਸ਼ਹਿਰ ਦੇ ਲੋਕ ਭੈਭੀਤ ਸਨ ਕਿਉਂਕਿ ਇਸਰਾਏਲ ਦੇ ਲੋਕ ਨੇੜੇ ਸਨ। ਕੋਈ ਵੀ ਸ਼ਹਿਰ ਦੇ ਅੰਦਰ ਨਹੀਂ ਸੀ ਜਾਂਦਾ ਅਤੇ ਨਾ ਹੀ ਬਾਹਰ ਜਾਂਦਾ ਸੀ।
ਗਿਣਤੀ 21:23
ਪਰ ਰਾਜੇ ਸੀਹੋਨ ਨ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਨਹੀਂ ਜਾਣ ਦਿੱਤਾ। ਰਾਜੇ ਨੇ ਆਪਣੀ ਫ਼ੌਜ ਇਕੱਠੀ ਕੀਤੀ ਅਤੇ ਮਾਰੂਥਲ ਵੱਲ ਕੂਚ ਕਰ ਦਿੱਤਾ। ਉਹ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਲਈ ਪੇਸ਼ ਕਦਮੀ ਕਰ ਰਿਹਾ ਸੀ। ਯਹਸ ਦੇ ਸਥਾਨ ਉੱਤੇ ਰਾਜੇ ਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਾਈ ਕੀਤੀ।