ਹਬਕੋਕ 2:19 in Punjabi

ਪੰਜਾਬੀ ਪੰਜਾਬੀ ਬਾਈਬਲ ਹਬਕੋਕ ਹਬਕੋਕ 2 ਹਬਕੋਕ 2:19

Habakkuk 2:19
ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, “ਉੱਠ!” ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿੱਖਾਉਣ ਲਈ ਕਹਿੰਦਾ ਹੈ! ਉਹ ਮੂਰਤੀਆਂ ਉਸ ਨੂੰ ਕੋਈ ਮਦਦ ਨਹੀਂ ਦੇ ਸੱਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢੱਕੀਆਂ ਹੋਈਆਂ, ਉਹ ਬੇਜਾਨ ਹਨ।

Habakkuk 2:18Habakkuk 2Habakkuk 2:20

Habakkuk 2:19 in Other Translations

King James Version (KJV)
Woe unto him that saith to the wood, Awake; to the dumb stone, Arise, it shall teach! Behold, it is laid over with gold and silver, and there is no breath at all in the midst of it.

American Standard Version (ASV)
Woe unto him that saith to the wood, Awake; to the dumb stone, Arise! Shall this teach? Behold, it is overlaid with gold and silver, and there is no breath at all in the midst of it.

Bible in Basic English (BBE)
A curse on him who says to the wood, Awake! to the unbreathing stone, Up! let it be a teacher! See, it is plated with gold and silver, and there is no breath at all inside it.

Darby English Bible (DBY)
Woe unto him that saith to the wood, Awake! to the dumb stone, Arise! Shall it teach? Behold it is overlaid with gold and silver, and there is no breath at all in the midst of it.

World English Bible (WEB)
Woe to him who says to the wood, 'Awake!' or to the mute stone, 'Arise!' Shall this teach? Behold, it is overlaid with gold and silver, and there is no breath at all in the midst of it.

Young's Literal Translation (YLT)
Wo `to' him who is saying to wood, `Awake,' `Stir up,' to a dumb stone, It a teacher! lo, it is overlaid -- gold and silver, And there is no spirit in its midst.

Woe
ה֣וֹיhôyhoy
unto
him
that
saith
אֹמֵ֤רʾōmēroh-MARE
wood,
the
to
לָעֵץ֙lāʿēṣla-AYTS
Awake;
הָקִ֔יצָהhāqîṣâha-KEE-tsa
dumb
the
to
ע֖וּרִיʿûrîOO-ree
stone,
לְאֶ֣בֶןlĕʾebenleh-EH-ven
Arise,
דּוּמָ֑םdûmāmdoo-MAHM
it
ה֣וּאhûʾhoo
shall
teach!
יוֹרֶ֔הyôreyoh-REH
Behold,
הִנֵּהhinnēhee-NAY
it
ה֗וּאhûʾhoo
over
laid
is
תָּפוּשׂ֙tāpûśta-FOOS
with
gold
זָהָ֣בzāhābza-HAHV
and
silver,
וָכֶ֔סֶףwākesepva-HEH-sef
no
is
there
and
וְכָלwĕkālveh-HAHL
breath
ר֖וּחַrûaḥROO-ak
at
all
אֵ֥יןʾênane
midst
the
in
בְּקִרְבּֽוֹ׃bĕqirbôbeh-keer-BOH

Cross Reference

ਜ਼ਬੂਰ 135:17
ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ, ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।

ਯਰਮਿਆਹ 10:4
ਉਨ੍ਹਾਂ ਨੇ ਆਪਣੇ ਬੁੱਤਾਂ ਨੂੰ ਸ਼ਿਂਗਾਰਨ ਲਈ ਬੋੜੇ ਜਿਹੇ ਸੋਨੇ-ਚਾਂਦੀ ਦਾ ਇਸਤੇਮਾਲ ਕੀਤਾ ਹੈ। ਫ਼ੇਰ ਉਨ੍ਹਾਂ ਨੂੰ ਬੁੱਤਾਂ ਨੂੰ ਮਜ਼ਬੂਤੀ ਨਾਲ ਰੋਕਣ ਲਈ ਹਬੋੜਿਆਂ ਅਤੇ ਕਿੱਲਾਂ ਦਾ ਇਸਤੇਮਾਲ ਕਰਨਾ ਪਿਆ ਸੀ, ਤਾਂ ਜੋ ਉਹ ਡਿੱਗ ਨਾ ਪੈਣ।

ਯਰਮਿਆਹ 10:9
ਉਹ ਤਰਸ਼ਿਸ਼ ਸ਼ਹਿਰ ਦੀ ਚਾਂਦੀ ਅਤੇ ਓਫ਼ਾਜ਼ ਸ਼ਹਿਰ ਦਾ ਸੋਨਾ ਇਸਤੇਮਾਲ ਕਰਦੇ ਹਨ ਅਤੇ ਉਹ ਆਪਣੇ ਬੁੱਤ ਬਣਾਉਂਦੇ ਨੇ। ਤਰੱਖਾਣ ਅਤੇ ਸੁਨਿਆਰ ਇਨ੍ਹਾਂ ਬੁੱਤਾਂ ਨੂੰ ਘੜਦੇ ਨੇ। ਉਹ ਇਨ੍ਹਾਂ ਬੁੱਤਾਂ ਉੱਤੇ ਨੀਲੇ ਪੀਲੇ ਕੱਪੜੇ ਪਾਉਂਦੇ ਨੇ। ਸਿਆਣੇ ਬੰਦੇ ਇਨ੍ਹਾਂ ਬੁੱਤਾਂ ਨੂੰ ਬਣਾਉਂਦੇ ਨੇ।

੧ ਸਲਾਤੀਨ 18:26
ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸ ਨੂੰ ਲਿਆ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, “ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!” ਪਰ ਕੋਈ ਹੁੰਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ।

ਪਰਕਾਸ਼ ਦੀ ਪੋਥੀ 17:4
ਔਰਤ ਨੇ ਜਾਮਨੀ ਰੰਗ ਤੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਚਮਕ ਰਹੀ ਸੀ। ਉਸ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲਾ ਸੀ। ਇਹ ਪਿਆਲਾ ਭਿਆਨਕ ਚੀਜ਼ਾਂ ਅਤੇ ਉਸ ਦੇ ਜਿਨਸੀ ਪਾਪਾਂ ਦੀ ਗੰਦਗੀ ਨਾਲ ਭਰਿਆ ਹੋਇਆ ਸੀ।

ਰਸੂਲਾਂ ਦੇ ਕਰਤੱਬ 17:29
“ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ।

ਯਵਨਾਹ 1:5
ਜਹਾਜ਼ਰਾਨ ਬੇੜੇ ਨੂੰ ਡੁੱਬਣ ਤੋਂ ਬਚਾਉਣ ਖਾਤਰ, ਇਸ ਵਿੱਚਲੇ ਭਾਰ ਨੂੰ ਹਲਕਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਵਿੱਚਲਾ ਲਦਿਆ ਸਾਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਇੰਨੇ ਭੈਭੀਤ ਸਨ ਕਿ ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਹਰ ਆਦਮੀ ਆਪਣੇ ਦੇਵਤੇ ਅੱਗੇ ਚੀਕਿਆ। ਪਰ ਯੂਨਾਹ ਹੇਠਾਂ ਬੇੜੇ ਦੇ ਅੰਦਰਲੇ ਹਿੱਸੇ ਵਿੱਚ ਚੱਲਾ ਗਿਆ ਅਤੇ ਸੌਂ ਗਿਆ।

ਦਾਨੀ ਐਲ 5:23
ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।

ਦਾਨੀ ਐਲ 3:29
ਇਸ ਲਈ, ਮੈਂ ਹੁਣ ਇਹ ਕਨੂੰਨ ਬਣਾਉਂਦਾ ਹਾਂ: ਕਿਸੇ ਵੀ ਕੌਮ ਜਾਂ ਸਾਰੇ ਲੋਕ, ਕੌਮਾਂ ਅਤੇ ਭਾਸ਼ਾਵਾਂ ਜੇਕਰ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੁਝ ਆਖਦੇ ਹਨ ਤਾਂ ਉਨ੍ਹਾਂ ਦੇ ਟੁਕੜੇ ਕਰ ਦਿੱਤੇ ਜਾਣਗੇ। ਅਤੇ ਉਸ ਬੰਦੇ ਦੇ ਘਰ ਨੂੰ ਤਬਾਹ ਕਰਕੇ ਖੰਡਰ ਦਾ ਢੇਰ ਬਣਾ ਦਿੱਤਾ ਜਾਵੇਗਾ। ਕੋਈ ਵੀ ਹੋਰ ਦੇਵਤਾ ਇਸ ਤਰ੍ਹਾਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸੱਕਦਾ।”

ਦਾਨੀ ਐਲ 3:18
ਪਰ ਜੇ ਪਰਮੇਸ਼ੁਰ ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਾਂਗੇ ਜਿਸ ਨੂੰ ਤੂੰ ਸਥਾਪਿਤ ਕੀਤਾ ਹੈ।”

ਦਾਨੀ ਐਲ 3:7
ਇਸ ਲਈ, ਜਿਵੇਂ ਹੀ ਉਹ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ, ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣਦੇ, ਉਹ ਧਰਤੀ ਉੱਤੇ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਕਰਦੇ, ਸਾਰੇ ਲੋਕੀ ਸਾਰੀਆਂ ਕੌਮਾਂ ਅਤੇ ਹੋਰ ਬੋਲੀ ਬੋਲਣ ਵਾਲੇ ਲੋਕ ਰਾਜੇ ਨਬੂਕਦਨੱਸਰ ਦੇ ਸਥਾਪਿਤ ਕੀਤੇ ਹੋਏ ਬੁੱਤ ਦੀ ਉਪਾਸਨਾ ਕਰਦੇ।

ਦਾਨੀ ਐਲ 3:1
ਸੋਨੇ ਦਾ ਬੁੱਤ ਅਤੇ ਮਘਦੀ ਭਠ੍ਠੀ ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬੁੱਤ ਬਣਵਾਇਆ। ਉਹ ਬੁੱਤ ਸੱਠ ਕਿਊਬਿਟ ਉੱਚਾ ਅਤੇ 6 ਹੱਥ ਚੌੜਾ ਸੀ। ਫ਼ੇਰ ਉਸ ਨੇ ਉਸ ਬੁੱਤ ਨੂੰ ਬਾਬਲ ਸੂਬੇ ਵਿੱਚ, ਦੂਰਾ ਦੀ ਵਾਦੀ ਵਿੱਚ, ਸਥਾਪਿਤ ਕਰ ਦਿੱਤਾ।

ਯਰਮਿਆਹ 51:47
ਇਹ ਸਮਾਂ ਅਵੱਸ਼ ਆਵੇਗਾ-ਜਦੋਂ ਮੈਂ ਬਾਬਲ ਦੇ ਝੂਠੇ ਦੇਵਤਿਆਂ ਨੂੰ ਸਜ਼ਾ ਦੇਵਾਂਗਾ। ਅਤੇ ਬਾਬਲ ਦੀ ਸਾਰੀ ਧਰਤੀ ਸ਼ਰਮਸਾਰ ਕਰ ਦਿੱਤੀ ਜਾਵੇਗੀ। ਓੱਥੇ, ਉਸ ਸ਼ਹਿਰ ਦੀਆਂ ਗਲੀਆਂ ਅੰਦਰ ਬਹੁਤ ਸਾਰੇ ਮੁਰਦਾ ਲੋਕ ਪਏ ਹੋਣਗੇ।

ਯਰਮਿਆਹ 10:14
ਲੋਕ ਕਿੰਨੇ ਮੂਰਖ ਨੇ! ਧਾਤ ਦੇ ਕਾਮੇ ਧਾਤ ਦੇ ਬੁੱਤਾਂ ਦੁਆਰਾ ਮੂਰਖ ਬਣਾਏ ਜਾਂਦੇ ਹਨ। ਜਿਨ੍ਹਾਂ ਨੂੰ ਖੁਦ ਉਨ੍ਹਾਂ ਨੇ ਬਣਾਇਆ ਸੀ। ਉਹ ਬੁੱਤ ਝੂਠ ਤੋਂ ਇਲਾਵਾ ਕੁਝ ਨਹੀਂ ਹਨ ਅਤੇ ਉਨ੍ਹਾਂ ਵਿੱਚ ਜੀਵਨ ਨਹੀਂ ਹੈ। ਇਹ ਲੋਕ ਮੂਰਖ ਹਨ।

ਯਸਈਆਹ 46:6
ਕੁਝ ਲੋਕ ਸੋਨੇ ਚਾਂਦੀ ਨਾਲ ਅਮੀਰ ਹੁੰਦੇ ਹਨ। ਸੋਨਾ ਉਨ੍ਹਾਂ ਦੀਆਂ ਬੈਲੀਆਂ ਵਿੱਚੋਂ ਡਿਗਦਾ ਹੈ ਅਤੇ ਉਹ ਆਪਣੀ ਚਾਂਦੀ ਨੂੰ ਤਕੜੀ ਵਿੱਚ ਤੋਂਲਦੇ ਹਨ। ਉਹ ਬੰਦੇ ਕਿਸੇ ਕਲਾਕਾਰ ਨੂੰ ਮੁੱਲ ਤਾਰ ਕੇ ਲਕੜੀ ਦਾ ਝੂਠਾ ਦੇਵਤਾ ਬਣਵਾਉਂਦੇ ਹਨ। ਫ਼ੇਰ ਉਹ ਲੋਕ ਸਿਜਦਾ ਕਰਦੇ ਹਨ ਅਤੇ ਉਸ ਝੂਠੇ ਦੇਵਤੇ ਦੀ ਉਪਾਸਨਾ ਕਰਦੇ ਹਨ।

ਯਸਈਆਹ 44:17
ਪਰ ਬੋੜੀ ਜਿਹੀ ਲੱਕੜ ਬਚੀ ਰਹਿ ਗਈ ਹੈ ਇਸ ਲਈ ਉਹ ਬੰਦਾ ਉਸ ਲੱਕੜ ਵਿੱਚੋਂ ਮੂਰਤੀ ਬਣਾਉਂਦਾ ਹੈ ਅਤੇ ਉਸ ਨੂੰ ਆਪਣਾ ਦੇਵਤਾ ਬੁਲਾਉਂਦਾ ਹੈ। ਉਹ ਇਸ ਦੇਵਤੇ ਅੱਗੇ ਸਿਜਦਾ ਕਰਦਾ ਹੈ ਅਤੇ ਆਖਦਾ ਹੈ, “ਤੂੰ ਮੇਰਾ ਦੇਵਤਾ ਹੈਂ, ਮੇਰੀ ਰੱਖਿਆ ਕਰ!”

ਯਸਈਆਹ 40:19
ਪਰ ਕੁਝ ਲੋਕ ਲੱਕੜ ਜਾਂ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਉਨ੍ਹਾਂ ਨੂੰ ਦੇਵਤੇ ਆਖਦੇ ਨੇ। ਇੱਕ ਕਾਮਾ ਮੂਰਤੀ ਬਣਾਉਂਦਾ ਹੈ। ਫ਼ੇਰ ਦੂਸਰਾ ਕਾਮਾ ਇਸ ਨੂੰ ਸੋਨੇ ਨਾਲ ਢੱਕ ਦਿੰਦਾ ਹੈ ਤੇ ਇਸ ਲਈ ਚਾਂਦੀ ਦੀਆਂ ਜ਼ੰਜ਼ੀਰਾਂ ਬਣਾਉਂਦਾ ਹੈ।

ਜ਼ਬੂਰ 97:7
ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ। ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।