Habakkuk 1:6
ਮੈਂ ਬੇਬੀਲੋਨ ਦੇ ਕਸਦੀਆਂ ਨੂੰ ਮਜ਼ਬੂਤ ਕੌਮ ਬਣਾਵਾਂਗਾ ਜਿਹੜੀ ਕਿ ਕਮੀਨ ਅਤੇ ਬਹਾਦੁਰ ਲੜਾਈ ਕੌਮ ਹੈ। ਉਹ ਧਰਤੀ ਦੀ ਚੌੜਾਈ ’ਚ ਤੁਰ ਪੈਣਗੇ ਅਤੇ ਉਹ ਪਰਾਏ ਸ਼ਹਿਰਾਂ ਅਤੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ।
Habakkuk 1:6 in Other Translations
King James Version (KJV)
For, lo, I raise up the Chaldeans, that bitter and hasty nation, which shall march through the breadth of the land, to possess the dwellingplaces that are not their's.
American Standard Version (ASV)
For, lo, I raise up the Chaldeans, that bitter and hasty nation, that march through the breadth of the earth, to possess dwelling-places that are not theirs.
Bible in Basic English (BBE)
For see, I am sending the Chaldaeans, that bitter and quick-moving nation; who go through the wide spaces of the earth to get for themselves living-places which are not theirs.
Darby English Bible (DBY)
For behold, I raise up the Chaldeans, that bitter and impetuous nation, which marcheth through the breadth of the earth, to possess dwelling-places that are not theirs.
World English Bible (WEB)
For, behold, I raise up the Chaldeans, that bitter and hasty nation, that march through the breadth of the earth, to possess dwelling places that are not theirs.
Young's Literal Translation (YLT)
For, lo, I am raising up the Chaldeans, The bitter and hasty nation, That is going to the broad places of earth, To occupy tabernacles not its own.
| For, | כִּֽי | kî | kee |
| lo, | הִנְנִ֤י | hinnî | heen-NEE |
| I raise up | מֵקִים֙ | mēqîm | may-KEEM |
| אֶת | ʾet | et | |
| Chaldeans, the | הַכַּשְׂדִּ֔ים | hakkaśdîm | ha-kahs-DEEM |
| that bitter | הַגּ֖וֹי | haggôy | HA-ɡoy |
| and hasty | הַמַּ֣ר | hammar | ha-MAHR |
| nation, | וְהַנִּמְהָ֑ר | wĕhannimhār | veh-ha-neem-HAHR |
| march shall which | הַֽהוֹלֵךְ֙ | hahôlēk | HA-hoh-lake |
| through the breadth | לְמֶרְחֲבֵי | lĕmerḥăbê | leh-mer-huh-VAY |
| of the land, | אֶ֔רֶץ | ʾereṣ | EH-rets |
| possess to | לָרֶ֖שֶׁת | lārešet | la-REH-shet |
| the dwellingplaces | מִשְׁכָּנ֥וֹת | miškānôt | meesh-ka-NOTE |
| that are not | לֹּא | lōʾ | loh |
| theirs. | לֽוֹ׃ | lô | loh |
Cross Reference
੨ ਸਲਾਤੀਨ 24:2
ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸ ਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।
ਯਰਮਿਆਹ 5:15
ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ, “ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ। ਇਹ ਪੁਰਾਣੀ ਕੌਮ ਹੈ, ਇਹ ਪੁਰਾਤਨ ਕੌਮ ਹੈ। ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ। ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।
ਯਰਮਿਆਹ 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।
ਯਰਮਿਆਹ 21:4
‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ। “‘ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ।
ਯਰਮਿਆਹ 6:22
ਇਹੀ ਹੈ ਜੋ ਯਹੋਵਾਹ ਆਖਦਾ ਹੈ: “ਉੱਤਰ ਵੱਲੋਂ ਕੋਈ ਫ਼ੌਜ ਆ ਰਹੀ ਹੈ। ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਉੱਤੋਂ ਇੱਕ ਮਹਾਨ ਕੌਮ ਆ ਰਹੀ ਹੈ।
ਯਰਮਿਆਹ 4:8
ਸੋਗ ਦੇ ਬਸਤਰ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ! ਕਿਉਂ ਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ।
ਯਰਮਿਆਹ 4:6
ਸੀਯੋਨ ਵੱਲ ਸੰਕੇਤ ਦਾ ਝੰਡਾ ਉੱਚਾ ਕਰੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੰਤਜ਼ਾਰ ਨਾ ਕਰੋ! ਇਹੀ ਕਰੋ ਕਿਉਂ ਕਿ ਮੈਂ ਉੱਤਰ ਵੱਲੋਂ ਤਬਾਹੀ ਲਿਆ ਰਿਹਾ ਹਾਂ। ਮੈਂ ਭਿਆਨਕ ਤਬਾਹੀ ਲਿਆ ਰਿਹਾ ਹਾਂ।”
ਯਰਮਿਆਹ 1:15
ਬੋੜੇ ਸਮੇਂ ਬਾਦ ਹੀ, ਮੈਂ ਉੱਤਰ ਦੇ ਰਾਜਾਂ ਦੇ ਸਮੂਹ ਲੋਕਾਂ ਨੂੰ ਸੱਦਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ। “ਉਨ੍ਹਾਂ ਮੁਲਕਾਂ ਦੇ ਰਾਜੇ ਆਵਣਗੇ ਅਤੇ ਯਰੂਸ਼ਲਮ ਦੇ ਦਰਾਂ ਦੇ ਨੇੜੇ ਆਪਣੇ ਤਖਤ ਸਬਾਪਤ ਕਰਨਗੇ। ਉਹ ਯਰੂਸ਼ਲਮ ਦੀਆਂ ਕੰਧਾਂ ਉੱਤੇ ਹਮਲਾ ਕਰਨਗੇ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਹਮਲਾ ਕਰਨਗੇ।
ਯਸਈਆਹ 39:6
‘ਉਹ ਸਮਾਂ ਆ ਰਿਹਾ ਹੈ ਜਦੋਂ ਤੇਰੇ ਘਰ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਤੇਰੇ ਪੁਰਖਿਆਂ ਦੀਆਂ ਬਚਾਈਆਂ ਹੋਈਆਂ ਸਾਰੀਆਂ ਚੀਜ਼ਾਂ ਬਾਬਲ ਨੂੰ ਲੈ ਜਾਈਆਂ ਜਾਣਗੀਆਂ। ਕੁਝ ਵੀ ਬਾਕੀ ਨਹੀਂ ਬਚੇਗਾ!’ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਆਖਿਆ ਸੀ।
ਯਸਈਆਹ 23:13
ਇਸ ਲਈ ਆਖਦੇ ਨੇ ਸੂਰ ਦੇ ਲੋਕ, “ਬਾਬਲ ਦੇ ਲੋਕ ਕਰਨਗੇ ਸਾਡੀ ਸਹਾਇਤਾ!” ਪਰ ਕਸਦੀਆਂ ਦੀ ਧਰਤੀ ਵੱਲ ਤੱਕੋ! ਬਾਬਲ ਹੁਣ ਕੋਈ ਦੇਸ਼ ਨਹੀਂ। ਅੱਸ਼ੂਰ ਨੇ ਬਾਬਲ ਉੱਤੇ ਹਮਲਾ ਕੀਤਾ ਹੈ ਅਤੇ ਇਸਦੇ ਆਲੇ-ਦੁਆਲੇ ਮੁਨਾਰੇ ਉਸਾਰੇ ਹਨ। ਫ਼ੌਜੀਆਂ ਨੇ ਲੁੱਟ ਲਿਆ ਹੈ ਸਭ ਕੁਝ ਇਸਦੇ ਸੁਹਣੇ ਘਰਾਂ ਚੋਂ। ਬਣਾ ਦਿੱਤਾ ਹੈ ਅੱਸ਼ੂਰ ਨੇ ਬਾਬਲ ਨੂੰ ਜੰਗਲੀ ਜਾਨਵਰਾਂ ਦਾ ਟਿਕਾਣਾ। ਉਨ੍ਹਾਂ ਨੇ ਬਦਲ ਦਿੱਤਾ ਹੈ ਬਾਬਲ ਨੂੰ ਖੰਡਰਾਂ ਵਿੱਚ।
੨ ਤਵਾਰੀਖ਼ 36:17
ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ।
੨ ਤਵਾਰੀਖ਼ 36:6
ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸ ਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ।
ਅਸਤਸਨਾ 28:49
ਦੁਸ਼ਮਣ ਕੌਮ ਦਾ ਸਰਾਪ “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ।