Genesis 3:24
ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।
Genesis 3:24 in Other Translations
King James Version (KJV)
So he drove out the man; and he placed at the east of the garden of Eden Cherubims, and a flaming sword which turned every way, to keep the way of the tree of life.
American Standard Version (ASV)
So he drove out the man; and he placed at the east of the garden of Eden the Cherubim, and the flame of a sword which turned every way, to keep the way of the tree of life.
Bible in Basic English (BBE)
So he sent the man out; and at the east of the garden of Eden he put winged ones and a flaming sword turning every way to keep the way to the tree of life.
Darby English Bible (DBY)
And he drove out Man; and he set the Cherubim, and the flame of the flashing sword, toward the east of the garden of Eden, to guard the way to the tree of life.
Webster's Bible (WBT)
So he drove out the man: and he placed at the east of the garden of Eden Cherubim, and a flaming sword which turned every way, to keep the way of the tree of life.
World English Bible (WEB)
So he drove out the man; and he placed Cherubs at the east of the garden of Eden, and the flame of a sword which turned every way, to guard the way to the tree of life.
Young's Literal Translation (YLT)
yea, he casteth out the man, and causeth to dwell at the east of the garden of Eden the cherubs and the flame of the sword which is turning itself round to guard the way of the tree of life.
| So he drove out | וַיְגָ֖רֶשׁ | waygāreš | vai-ɡA-resh |
| אֶת | ʾet | et | |
| the man; | הָֽאָדָ֑ם | hāʾādām | ha-ah-DAHM |
| placed he and | וַיַּשְׁכֵּן֩ | wayyaškēn | va-yahsh-KANE |
| at the east | מִקֶּ֨דֶם | miqqedem | mee-KEH-dem |
| garden the of | לְגַן | lĕgan | leh-ɡAHN |
| of Eden | עֵ֜דֶן | ʿēden | A-den |
| אֶת | ʾet | et | |
| Cherubims, | הַכְּרֻבִ֗ים | hakkĕrubîm | ha-keh-roo-VEEM |
| and a flaming | וְאֵ֨ת | wĕʾēt | veh-ATE |
| sword | לַ֤הַט | lahaṭ | LA-haht |
| which turned every way, | הַחֶ֙רֶב֙ | haḥereb | ha-HEH-REV |
| keep to | הַמִּתְהַפֶּ֔כֶת | hammithappeket | ha-meet-ha-PEH-het |
| לִשְׁמֹ֕ר | lišmōr | leesh-MORE | |
| the way | אֶת | ʾet | et |
| of the tree | דֶּ֖רֶךְ | derek | DEH-rek |
| of life. | עֵ֥ץ | ʿēṣ | ayts |
| הַֽחַיִּֽים׃ | haḥayyîm | HA-ha-YEEM |
Cross Reference
ਇਬਰਾਨੀਆਂ 1:7
ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ, “ਪਰਮੇਸ਼ੁਰ ਆਪਣੇ ਦੂਤਾਂ ਨੂੰ ਹਵਾਵਾਂ ਵਰਗਾ ਬਣਾਉਂਦਾ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।”
ਜ਼ਬੂਰ 104:4
ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
ਖ਼ਰੋਜ 25:18
ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ।
ਇਬਰਾਨੀਆਂ 10:18
ਅਤੇ ਜਦੋਂ ਇਹ ਸਾਰੇ ਪਾਪ ਮੁਆਫ਼ ਹੋ ਜਾਂਦੇ ਹਨ, ਪਾਪਾਂ ਲਈ ਹੋਰ ਵੱਧੇਰੇ ਬਲੀ ਚੜ੍ਹਾਉਣ ਦੀ ਕੋਈ ਲੋੜ ਨਹੀਂ ਹੈ।
੧ ਤਵਾਰੀਖ਼ 21:16
ਤਾਂ ਦਾਊਦ ਨੇ ਆਪਣੀਆਂ ਅੱਖਾਂ ਉੱਪਰ ਨੂੰ ਕਰਕੇ ਅਸਮਾਨ ਵਿੱਚ ਯਹੋਵਾਹ ਦੇ ਦੂਤ ਨੂੰ ਵੇਖਿਆ। ਦੂਤ ਦੀ ਤਲਵਾਰ ਯਰੂਸ਼ਲਮ ਸ਼ਹਿਰ ਵੱਲ ਨਿਕਲੀ ਹੋਈ ਸੀ। ਤਦ ਦਾਊਦ ਅਤੇ ਬਜ਼ੁਰਗਾਂ ਨੇ ਧਰਤੀ ਉੱਤੇ ਸਿਰ ਨਿਵਾਂ ਕੇ ਮੱਥਾ ਟੇਕਿਆ। ਦਾਊਦ ਅਤੇ ਬਜ਼ੁਰਗਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਸ ਤੱਪੜ ਪਾਇਆ ਹੋਇਆ ਸੀ।
ਯੂਹੰਨਾ 14:6
ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ।
ਹਿਜ਼ ਕੀ ਐਲ 10:2
ਫ਼ੇਰ ਤਖਤ ਉੱਤੇ ਬੈਠੇ ਹੋਏ ਬੰਦੇ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਆਖਿਆ, “ਕਰੂਬੀ ਫ਼ਰਿਸ਼ਤਿਆਂ ਦੇ ਹੇਠਾਂ ਪਹੀਆਂ ਦੇ ਵਿੱਚਲੀ ਥਾਂ ਉੱਤੇ ਕਦਮ ਰੱਖ। ਕਰੂਬੀ ਫ਼ਰਿਸ਼ਤਿਆਂ ਦੇ ਦਰਮਿਆਨ ਬਲਦੇ ਹੋਏ ਮੁੱਠੀ ਭਰ ਕੋਲੇ ਲੈ ਅਤੇ ਜਾਕੇ ਯਰੂਸ਼ਲਮ ਦੇ ਸ਼ਹਿਰ ਉੱਤੇ ਸੁੱਟ ਦੇ।” ਬੰਦਾ ਮੇਰੇ ਕੋਲੋਂ ਗੁਜ਼ਰਿਆ।
ਜ਼ਬੂਰ 99:1
ਯਹੋਵਾਹ ਰਾਜਾ ਹੈ। ਇਸ ਲਈ ਕੌਮਾਂ ਨੂੰ ਡਰ ਨਾਲ ਕੰਬਣ ਦਿਉ। ਪਰਮੇਸ਼ੁਰ ਤੇਜ਼ ਦੇ ਕਰੂਬੀਆਂ ਉੱਤੇ ਰਾਜੇ ਵਾਂਗ ਬੈਠਾ ਹੈ। ਇਸ ਲਈ ਦੁਨੀਆਂ ਨੂੰ ਡਰ ਨਾਲ ਕੰਬਣ ਦਿਉ।
ਜ਼ਬੂਰ 80:1
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ। ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ। ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ। ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ। ਸਾਨੂੰ ਤੁਹਾਨੂੰ ਵੇਖਣ ਦਿਉ।
੧ ਸਮੋਈਲ 4:4
ਤਾਂ ਕੁਝ ਲੋਕ ਸ਼ੀਲੋਹ ਨੂੰ ਭੇਜੇ ਗਏ, ਉਹ ਯਹੋਵਾਹ ਸਰਬ ਸ਼ਕਤੀਮਾਨ ਦਾ ਨੇਮ ਦਾ ਸੰਦੂਕ ਲੈ ਆਏ। ਸੰਦੂਕ ਉੱਤੇ ਕਰੂਬੀ ਫ਼ਰਿਸ਼ਤੇ ਸਨ ਅਤੇ ਇਹ ਤਖਤ ਵਾਂਗ ਸੀ ਜਿਸ ਉੱਤੇ ਯਹੋਵਾਹ ਬੈਠਦਾ। ਏਲੀ ਦੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸੰਦੂਕ ਦੇ ਨਾਲ ਆਏ।
ਯਸ਼ਵਾ 5:13
ਯਹੋਵਾਹ ਦੀ ਫ਼ੌਜ ਦਾ ਕਮਾਂਡਰ ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸ ਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਹਮਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁੱਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?”
ਗਿਣਤੀ 22:23
ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿੱਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚੱਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸ ਨੇ ਖੋਤੇ ਨੂੰ ਕੁੱਟਿਆ ਅਤੇ ਇਸ ਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
ਖ਼ਰੋਜ 25:2
“ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ।
ਪੈਦਾਇਸ਼ 2:8
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ।