Genesis 11:5
ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ।
Genesis 11:5 in Other Translations
King James Version (KJV)
And the LORD came down to see the city and the tower, which the children of men builded.
American Standard Version (ASV)
And Jehovah came down to see the city and the tower, which the children of men builded.
Bible in Basic English (BBE)
And the Lord came down to see the town and the tower which the children of men were building.
Darby English Bible (DBY)
And Jehovah came down to see the city and the tower which the children of men built.
Webster's Bible (WBT)
And the LORD came down to see the city and the tower, which the children of men were building.
World English Bible (WEB)
Yahweh came down to see the city and the tower, which the children of men built.
Young's Literal Translation (YLT)
And Jehovah cometh down to see the city and the tower which the sons of men have builded;
| And the Lord | וַיֵּ֣רֶד | wayyēred | va-YAY-red |
| came down | יְהוָ֔ה | yĕhwâ | yeh-VA |
| to see | לִרְאֹ֥ת | lirʾōt | leer-OTE |
| אֶת | ʾet | et | |
| city the | הָעִ֖יר | hāʿîr | ha-EER |
| and the tower, | וְאֶת | wĕʾet | veh-ET |
| which | הַמִּגְדָּ֑ל | hammigdāl | ha-meeɡ-DAHL |
| children the | אֲשֶׁ֥ר | ʾăšer | uh-SHER |
| of men | בָּנ֖וּ | bānû | ba-NOO |
| builded. | בְּנֵ֥י | bĕnê | beh-NAY |
| הָֽאָדָֽם׃ | hāʾādām | HA-ah-DAHM |
Cross Reference
ਪੈਦਾਇਸ਼ 18:21
ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।”
ਖ਼ਰੋਜ 19:11
ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ।
ਯੂਹੰਨਾ 3:13
ਮਨੁੱਖ ਦੇ ਪੁੱਤਰ ਤੋਂ ਬਿਨਾ, ਜੋ ਕਿ ਸਵਰਗ ਤੋਂ ਹੇਠਾਂ ਉਤਰਿਆ ਸੀ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
ਖ਼ਰੋਜ 19:20
ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ੍ਹ ਗਿਆ।
ਖ਼ਰੋਜ 3:8
ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।
ਇਬਰਾਨੀਆਂ 4:13
ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਯਰਮਿਆਹ 23:23
ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ! ਮੈਂ ਦੂਰ ਨਹੀਂ ਹਾਂ!
ਜ਼ਬੂਰ 33:13
ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ, ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
ਜ਼ਬੂਰ 11:4
ਯਹੋਵਾਹ ਆਪਣੇ ਪਵਿੱਤਰ ਮਹਿਲ ਵਿੱਚ ਹਾਜਰ ਹੈ। ਉਹ ਸਵਰਗ ਅੰਦਰ ਆਪਣੇ ਤਖਤ ਉੱਤੇ ਬੈਠਾ ਹੈ ਅਤੇ ਜੋ ਕੁਝ ਵੀ ਵਾਪਰੇ ਉਹ ਵੇਖਦਾ ਹੈ। ਉਹ ਲੋਕਾਂ ਦਾ ਨਿਆਂ ਕਰਨ ਲਈ, ਤੱਕਦਾ ਹੈ ਕਿ ਉਹ ਚੰਗੇ ਹਨ ਜਾਂ ਬੁਰੇ।
ਖ਼ਰੋਜ 19:18
ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉੱਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉੱਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ।