Deuteronomy 32:18
ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ; ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।
Deuteronomy 32:18 in Other Translations
King James Version (KJV)
Of the Rock that begat thee thou art unmindful, and hast forgotten God that formed thee.
American Standard Version (ASV)
Of the Rock that begat thee thou art unmindful, And hast forgotten God that gave thee birth.
Bible in Basic English (BBE)
You have no thought for the Rock, your father, you have no memory of the God who gave you birth.
Darby English Bible (DBY)
Of the Rock that begot thee wast thou unmindful, And thou hast forgotten ùGod who brought thee forth.
Webster's Bible (WBT)
Of the Rock that begat thee thou art unmindful, and hast forgotten God that formed thee.
World English Bible (WEB)
Of the Rock that became your father, you are unmindful, Have forgotten God who gave you birth.
Young's Literal Translation (YLT)
The Rock that begat thee thou forgettest, And neglectest God who formeth thee.
| Of the Rock | צ֥וּר | ṣûr | tsoor |
| that begat | יְלָֽדְךָ֖ | yĕlādĕkā | yeh-la-deh-HA |
| unmindful, art thou thee | תֶּ֑שִׁי | tešî | TEH-shee |
| and hast forgotten | וַתִּשְׁכַּ֖ח | wattiškaḥ | va-teesh-KAHK |
| God | אֵ֥ל | ʾēl | ale |
| that formed | מְחֹֽלְלֶֽךָ׃ | mĕḥōlĕlekā | meh-HOH-leh-LEH-ha |
Cross Reference
ਯਸਈਆਹ 17:10
ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ। ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ।
ਹੋ ਸੀਅ 8:14
ਇਸਰਾਏਲ ਨੇ ਰਾਜਿਆਂ ਲਈ ਮਹਿਲ ਉਸਾਰੇ ਪਰ ਇਸ ਦੇ ਸਿਰਜਣਹਾਰੇ ਨੂੰ ਭੁੱਲ ਗਿਆ ਅਤੇ ਯਹੂਦਾਹ ਨੇ ਕਿਲੇ ਉਸਾਰੇ, ਪਰ ਮੈਂ ਹੁਣ ਯਹੂਦਾਹ ਦੇ ਸ਼ਹਿਰਾਂ ਵਿੱਚ ਇਸਦੇ ਕਿਲਿਆਂ ਨੂੰ ਸਾੜਨ ਲਈ ਅੱਗ ਭੇਜਾ।”
ਯਰਮਿਆਹ 2:32
ਕੋਈ ਮੁਟਿਆਰ ਆਪਣੇ ਗਹਿਣਿਆਂ ਨੂੰ ਨਹੀਂ ਭੁੱਲਦੀ। ਕੋਈ ਵਹੁਟੀ ਆਪਣੀ ਪੁਸ਼ਾਕ ਦੀ ਕਸੀਦਾਕਾਰੀ ਨਹੀਂ ਭੁੱਲਦੀ। ਪਰ ਮੇਰੇ ਬੰਦਿਆਂ ਨੇ ਮੈਨੂੰ ਅਣਗਿਣਤ ਵਾਰੀ ਭੁਲਾ ਦਿੱਤਾ ਹੈ।
ਜ਼ਬੂਰ 106:21
ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਚਾਇਆ। ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ। ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
ਅਸਤਸਨਾ 32:4
“ਉਹ ਚੱਟਾਨ ਹੈ ਉਸਦਾ ਕਾਰਜ ਸਂਪੁਰਨ ਹੈ। ਕਿਉਂਕਿ ਉਸ ਦੇ ਧਰਤੀ ਦੇ ਸਾਰੇ ਰਾਹ ਧਰਮੀ ਹਨ ਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ। ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।
ਯਰਮਿਆਹ 3:21
“ਤੁਸੀਂ ਨੰਗੀਆਂ ਪਹਾੜੀਆਂ ਉੱਤੇ ਰੋਣਾ-ਧੋਣਾ ਸੁਣ ਸੱਕਦੇ ਹੋ। ਇਸਰਾਏਲ ਦੇ ਲੋਕ ਰੋ ਰਹੇ ਨੇ ਅਤੇ ਰਹਿਮ ਲਈ ਪ੍ਰਾਰਥਨਾ ਕਰ ਰਹੇ ਨੇ। ਉਹ ਬਹੁਤ ਮੰਦੇ ਬਣ ਗਏ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਗਏ ਸਨ।”
ਜ਼ਬੂਰ 44:20
ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ। ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
ਜ਼ਬੂਰ 9:17
ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹਨ, ਬੁਰੇ ਹਨ। ਅਜਿਹੇ ਲੋਕ ਮਰਨਗੇ।
ਅਸਤਸਨਾ 32:15
“ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ। (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।) ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।
ਅਸਤਸਨਾ 8:19
“ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਾ ਭੁੱਲੋ। ਕਦੇ ਵੀ ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ! ਕਦੇ ਵੀ ਉਨ੍ਹਾਂ ਦੀ ਸੇਵਾ ਅਤੇ ਉਪਾਸਨਾ ਨਾ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਅੱਜ ਤੁਹਾਨੂੰ ਚਿਤਾਵਨੀ ਦਿੰਦਾ ਹਾਂ: ਤੁਸੀਂ ਅਵੱਸ਼ ਤਬਾਹ ਹੋ ਜਾਵੋਂਗੇ!
ਅਸਤਸਨਾ 8:14
ਜਦੋਂ ਅਜਿਹਾ ਵਾਪਰੇਗਾ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਮਾਨੀ ਨਾ ਬਣੋ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਹੀਂ ਭੁੱਲਣਾ ਚਾਹੀਦਾ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਯਹੋਵਾਹ ਨੇ ਤੁਹਾਨੂੰ ਅਜ਼ਾਦ ਬਣਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲਿਆਂਦਾ।
ਅਸਤਸਨਾ 8:11
ਯਹੋਵਾਹ ਦੀ ਕਰਨੀ ਨੂੰ ਨਾ ਭੁੱਲੋ “ਧਿਆਨ ਰੱਖਣਾ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭੁੱਲ ਨਾ ਜਾਣਾ! ਉਨ੍ਹਾ ਹੁਕਮਾਂ, ਕਾਨੂੰਨਾ ਅਤੇ ਬਿਧੀਆਂ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।
ਅਸਤਸਨਾ 6:12
“ਪਰ ਧਿਆਨ ਰੱਖਣਾ! ਯਹੋਵਾਹ ਨੂੰ ਭੁੱਲ ਨਾ ਜਾਣਾ। ਤੁਸੀਂ ਮਿਸਰ ਵਿੱਚ ਗੁਲਾਮ ਸੀ, ਪਰ ਯਹੋਵਾਹ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਆਇਆ।