Daniel 11:22
ਉਹ ਵੱਡੀਆਂ ਅਤੇ ਤਾਕਤਵਰ ਫ਼ੌਜਾਂ ਨੂੰ ਹਰਾ ਦੇਵੇਗਾ। ਉਹ ਇਕਰਾਰਨਾਮੇ ਦੇ ਸ਼ਹਿਜਾਦੇ ਨੂੰ ਵੀ ਹਰਾ ਦੇਵੇਗਾ।
Daniel 11:22 in Other Translations
King James Version (KJV)
And with the arms of a flood shall they be overflown from before him, and shall be broken; yea, also the prince of the covenant.
American Standard Version (ASV)
And the overwhelming forces shall be overwhelmed from before him, and shall be broken; yea, also the prince of the covenant.
Bible in Basic English (BBE)
And his forces will be completely taken away from before him and broken; and even the ruler of the agreement will have the same fate.
Darby English Bible (DBY)
And the overflowing forces shall be overflowed from before him, and shall be broken: yea, also the prince of the covenant.
World English Bible (WEB)
The overwhelming forces shall be overwhelmed from before him, and shall be broken; yes, also the prince of the covenant.
Young's Literal Translation (YLT)
And the arms of the flood are overflowed from before him, and are broken; and also the leader of the covenant.
| And with the arms | וּזְרֹע֥וֹת | ûzĕrōʿôt | oo-zeh-roh-OTE |
| flood a of | הַשֶּׁ֛טֶף | haššeṭep | ha-SHEH-tef |
| shall they be overflown | יִשָּׁטְפ֥וּ | yiššoṭpû | yee-shote-FOO |
| before from | מִלְּפָנָ֖יו | millĕpānāyw | mee-leh-fa-NAV |
| him, and shall be broken; | וְיִשָּׁבֵ֑רוּ | wĕyiššābērû | veh-yee-sha-VAY-roo |
| also yea, | וְגַ֖ם | wĕgam | veh-ɡAHM |
| the prince | נְגִ֥יד | nĕgîd | neh-ɡEED |
| of the covenant. | בְּרִֽית׃ | bĕrît | beh-REET |
Cross Reference
ਦਾਨੀ ਐਲ 8:10
ਉਹ ਛੋਟਾ ਸਿੰਗ ਬਹੁਤ ਵੱਡਾ ਹੋ ਗਿਆ। ਇਹ ਓਨਾ ਚਿਰ ਵੱਧਦਾ ਰਿਹਾ ਜਦੋਂ ਤੀਕ ਕਿ ਉਹ ਅਕਾਸ਼ ਤੱਕ ਨਹੀਂ ਪਹੁੰਚ ਗਿਆ। ਛੋਟੇ ਸਿੰਗ ਨੇ ਕੁਝ ਇੱਕ ਤਾਰਿਆਂ ਨੂੰ ਵੀ ਧਰਤੀ ਉੱਤੇ ਡੇਗ ਦਿੱਤਾ। ਅਤੇ ਇਸਨੇ ਇਨ੍ਹਾਂ ਸਾਰਿਆਂ ਤਾਰਿਆਂ ਨੂੰ ਕੁਚਲ ਦਿੱਤਾ।
ਦਾਨੀ ਐਲ 9:26
ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਥਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ੍ਹ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਥਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।
ਦਾਨੀ ਐਲ 11:10
“‘ਉੱਤਰੀ ਰਾਜੇ ਦੇ ਪੁੱਤਰ ਜੰਗ ਦੀ ਤਿਆਰੀ ਕਰਨਗੇ। ਉਹ ਬਹੁਤ ਵੱਡੀ ਫ਼ੌਜ ਇਕੱਠੀ ਕਰਨਗੇ। ਉਹ ਫ਼ੌਜ ਤਾਕਤਵਰ ਹੜ੍ਹ ਵਾਂਗ ਧਰਤੀ ਉੱਤੋਂ ਕਾਹਲੀ ਨਾਲ ਅੱਗੇ ਵੱਧੇਗੀ। ਉਹ ਫ਼ੌਜ ਦੱਖਣੀ ਰਾਜੇ ਦੇ ਮਜ਼ਬੂਤ ਕਿਲੇ ਤੱਕ ਦੇ ਸਾਰੇ ਰਸਤੇ ਲੜਦੀ ਜਾਵੇਗੀ।
ਦਾਨੀ ਐਲ 8:25
“ਇਹ ਰਾਜਾ ਬਹੁਤ ਚਤੁਰ ਅਤੇ ਚਾਲਾਕ ਹੋਵੇਗਾ। ਉਹ ਸਫ਼ਲ ਹੋਣ ਲਈ ਆਪਣੀ ਸਿਆਣਪ ਅਤੇ ਝੂਠ ਦੀ ਵਰਤੋਂ ਕਰੇਗਾ। ਉਹ ਆਪਣੇ-ਆਪ ਨੂੰ ਬਹੁਤ ਮਹੱਤਵਪੂਰਣ ਸਮਝੇਗਾ। ਉਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰੇਗਾ, ਉਦੋਂ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗੁਮਾਨ ਵੀ ਨਹੀਂ ਹੋਵੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ (ਪਰਮੇਸ਼ੁਰ) ਨਾਲ ਵੀ ਲੜਨ ਦੀ ਕੋਸ਼ਿਸ਼ ਕਰੇਗਾ। ਪਰ ਉਸ ਜ਼ਾਲਿਮ ਰਾਜੇ ਦੀ ਸ਼ਕਤੀ ਨਸ਼ਟ ਹੋ ਜਾਵੇਗੀ। ਅਤੇ ਉਸ ਨੂੰ ਤਬਾਹ ਕਰਨ ਵਾਲਾ ਹੱਥ ਕਿਸੇ ਆਦਮੀ ਦਾ ਨਹੀਂ ਹੋਵੇਗਾ।
ਯਸਈਆਹ 8:7
ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ੍ਹ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ੍ਹ ਰਿਹਾ ਹੋਵੇ।
ਆਮੋਸ 8:8
ਉਨ੍ਹਾਂ ਕਰਤੂਤਾਂ ਕਾਰਣ ਸਾਰਾ ਦੇਸ਼ ਕੰਬੇਗਾ। ਇਸ ਧਰਤੀ ਤੇ ਰਹਿੰਦਾ ਹਰ ਮੁਨੱਖ ਉਨ੍ਹਾਂ ਮਰਿਆਂ ਹੋਇਆਂ ਲਈ ਰੋਵੇਗਾ। ਅਤੇ ਸਾਰਾ ਦੇਸ ਮਿਸਰ ਵਿੱਚਲੇ ਨੀਲ ਦਰਿਆ ਵਾਂਗ ਚਢ਼ਕੇ ਡਿੱਗੇਗਾ। ਇਹ ਧਰਤੀ ਹੇਠਾਂ ਡੁੱਬ ਜਾਵੇਗੀ।”
ਆਮੋਸ 9:5
ਸਜ਼ਾ ਲੋਕਾਂ ਨੂੰ ਤਬਾਹ ਕਰ ਦੇਵੇਗੀ ਮੇਰਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਧਰਤੀ ਨੂੰ ਛੂਹੇਗਾ ਅਤੇ ਧਰਤੀ ਪਿਘਲ ਜਾਵੇਗੀ। ਤਾਂ ਉਸ ਵਕਤ ਧਰਤੀ ਤੇ ਵੱਸਦੇ ਜੀਵ ਮੋਇਆਂ ਲਈ ਪਿੱਟਣਗੇ। ਧਰਤੀ ਮਿਸਰ ਦੇ ਵਗਦੇ ਨੀਲ ਦਰਿਆ ਵਾਂਗ ਚਢ਼ੇਗੀ ਫ਼ਿਰ ਉਤਰੇਗੀ।
ਨਾ ਹੋਮ 1:8
ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ। ਉਹ ਉਨ੍ਹਾਂ ਨੂੰ ਹੜ੍ਹ ਵਾਂਗ ਵਹਾਅ ਕੇ ਲੈ ਜਾਵੇਗਾ ਉਹ ਆਪਣੇ ਵੈਰੀਆਂ ਨੂੰ ਹਨੇਰੇ ’ਚ ਧੱਕ ਦੇਵੇਗਾ।
ਪਰਕਾਸ਼ ਦੀ ਪੋਥੀ 12:15
ਫ਼ੇਰ ਉਸ ਸੱਪ ਨੇ ਉਸ ਔਰਤ ਵੱਲ ਆਪਣੇ ਮੂੰਹ ਵਿੱਚੋਂ ਦਰਿਆ ਵਾਂਗ ਪਾਣੀ ਵਹਾਇਆ ਤਾਂ ਜੋ ਉਹ ਹੜ੍ਹ ਨਾਲ ਹੜ੍ਹ ਜਾਵੇ।