ਦਾਨੀ ਐਲ 11:12 in Punjabi

ਪੰਜਾਬੀ ਪੰਜਾਬੀ ਬਾਈਬਲ ਦਾਨੀ ਐਲ ਦਾਨੀ ਐਲ 11 ਦਾਨੀ ਐਲ 11:12

Daniel 11:12
ਉੱਤਰੀ ਫ਼ੌਜ ਹਾਰ ਜਾਵੇਗੀ, ਅਤੇ ਉਹ ਫ਼ੌਜੀ ਬੰਦੀ ਬਣਾਕੇ ਲੈ ਜਾੇ ਜਾਣਗੇ। ਦੱਖਣੀ ਰਾਜਾ ਬਹੁਤ ਹਂਕਾਰੀ ਹੋਵੇਗਾ ਅਤੇ ਉਹ ਉੱਤਰੀ ਫ਼ੌਜ ਦੇ ਹਜ਼ਾਰਾ ਸਿਪਾਹੀਆਂ ਨੂੰ ਕਤਲ ਕਰ ਦੇਵੇਗਾ। ਪਰ ਉਹ ਸਦਾ ਸਫ਼ਲਤਾ ਹਾਸਿਲ ਨਹੀਂ ਕਰਦਾ ਰਹੇਗਾ।

Daniel 11:11Daniel 11Daniel 11:13

Daniel 11:12 in Other Translations

King James Version (KJV)
And when he hath taken away the multitude, his heart shall be lifted up; and he shall cast down many ten thousands: but he shall not be strengthened by it.

American Standard Version (ASV)
And the multitude shall be lifted up, and his heart shall be exalted; and he shall cast down tens of thousands, but he shall not prevail.

Bible in Basic English (BBE)
And the army will be taken away, and his heart will be uplifted: he will be the cause of the downfall of tens of thousands, but he will not be strong.

Darby English Bible (DBY)
And when the multitude shall have been taken away, his heart shall be exalted; and he shall cast down myriads; but he shall not prevail.

World English Bible (WEB)
The multitude shall be lifted up, and his heart shall be exalted; and he shall cast down tens of thousands, but he shall not prevail.

Young's Literal Translation (YLT)
and he hath carried away the multitude, his heart is high, and he hath caused myriads to fall, and he doth not become strong.

And
when
he
hath
taken
away
וְנִשָּׂ֥אwĕniśśāʾveh-nee-SA
the
multitude,
הֶהָמ֖וֹןhehāmônheh-ha-MONE
heart
his
יְרָ֣וםyĕrāwmyeh-RAHV-m
shall
be
lifted
up;
לְבָב֑וֹlĕbābôleh-va-VOH
down
cast
shall
he
and
וְהִפִּ֛ילwĕhippîlveh-hee-PEEL
many
ten
thousands:
רִבֹּא֖וֹתribbōʾôtree-boh-OTE
not
shall
he
but
וְלֹ֥אwĕlōʾveh-LOH
be
strengthened
יָעֽוֹז׃yāʿôzya-OZE

Cross Reference

ਅਸਤਸਨਾ 8:14
ਜਦੋਂ ਅਜਿਹਾ ਵਾਪਰੇਗਾ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਮਾਨੀ ਨਾ ਬਣੋ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਹੀਂ ਭੁੱਲਣਾ ਚਾਹੀਦਾ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਯਹੋਵਾਹ ਨੇ ਤੁਹਾਨੂੰ ਅਜ਼ਾਦ ਬਣਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲਿਆਂਦਾ।

੧ ਤਿਮੋਥਿਉਸ 3:6
ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ।

ਰਸੂਲਾਂ ਦੇ ਕਰਤੱਬ 12:22
ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।”

ਹਬਕੋਕ 2:4
ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸੱਕਦਾ ਜਿਹੜੇ ਇਸ ਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।”

ਦਾਨੀ ਐਲ 8:25
“ਇਹ ਰਾਜਾ ਬਹੁਤ ਚਤੁਰ ਅਤੇ ਚਾਲਾਕ ਹੋਵੇਗਾ। ਉਹ ਸਫ਼ਲ ਹੋਣ ਲਈ ਆਪਣੀ ਸਿਆਣਪ ਅਤੇ ਝੂਠ ਦੀ ਵਰਤੋਂ ਕਰੇਗਾ। ਉਹ ਆਪਣੇ-ਆਪ ਨੂੰ ਬਹੁਤ ਮਹੱਤਵਪੂਰਣ ਸਮਝੇਗਾ। ਉਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰੇਗਾ, ਉਦੋਂ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗੁਮਾਨ ਵੀ ਨਹੀਂ ਹੋਵੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ (ਪਰਮੇਸ਼ੁਰ) ਨਾਲ ਵੀ ਲੜਨ ਦੀ ਕੋਸ਼ਿਸ਼ ਕਰੇਗਾ। ਪਰ ਉਸ ਜ਼ਾਲਿਮ ਰਾਜੇ ਦੀ ਸ਼ਕਤੀ ਨਸ਼ਟ ਹੋ ਜਾਵੇਗੀ। ਅਤੇ ਉਸ ਨੂੰ ਤਬਾਹ ਕਰਨ ਵਾਲਾ ਹੱਥ ਕਿਸੇ ਆਦਮੀ ਦਾ ਨਹੀਂ ਹੋਵੇਗਾ।

ਦਾਨੀ ਐਲ 5:23
ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।

ਦਾਨੀ ਐਲ 5:19
ਬਹੁਤ ਸਾਰੀਆਂ ਕੌਮਾਂ ਦੇ ਲੋਕ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨਬੂਕਦਨੱਸਰ ਤੋਂ ਬਹੁਤ ਭੈਭੀਤ ਸਨ। ਕਿਉਂ ਕਿ ਅੱਤ ਮਹਾਨ ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਰਾਜਾ ਬਣਾਇਆ। ਜੇ ਨਬੂਕਦਨੱਸਰ ਚਾਹੁੰਦਾ ਕਿ ਕੋਈ ਬੰਦਾ ਮਰ ਜਾਵੇ, ਤਾਂ ਉਹ ਉਸ ਬੰਦੇ ਨੂੰ ਮਾਰ ਦਿੰਦਾ। ਅਤੇ ਜੇ ਉਹ ਚਾਹੁੰਦਾ ਕਿ ਕੋਈ ਬੰਦਾ ਜਿਉਂਦਾ ਰਹੇ ਤਾਂ ਉਸ ਬੰਦੇ ਨੂੰ ਜੀਣ ਦੀ ਇਜਾਜ਼ਤ ਸੀ। ਜੇ ਉਹ ਲੋਕਾਂ ਨੂੰ ਮਹੱਤਵਪੂਰਣ ਬਨਾਉਣਾ ਚਾਹੁੰਦਾ ਤਾਂ ਉਹ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਅਤੇ ਜੇ ਉਹ ਲੋਕਾਂ ਨੂੰ ਮਹੱਤਵਪੂਰਣ ਨਾ ਬਨਾਉਣਾ ਚਾਹੁੰਦਾ, ਤਾਂ ਉਹ ਉਨ੍ਹਾਂ ਨੂੰ ਨਾ-ਮਹ੍ਹਤਵਪੂਰਣ ਬਣਾ ਦਿੰਦਾ।

ਹਿਜ਼ ਕੀ ਐਲ 28:17
ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ। ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ। ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ। ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।

ਹਿਜ਼ ਕੀ ਐਲ 28:5
ਆਪਣੀ ਮਹਾਨ ਸਿਆਣਪ ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ। ਅਤੇ ਹੁਣ ਤੂੰ ਗੁਮਾਨੀ ਹੈਂ ਉਨ੍ਹਾਂ ਦੌਲਤਾਂ ਕਾਰਣ।

ਹਿਜ਼ ਕੀ ਐਲ 28:2
“ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਬਹੁਤ ਗੁਮਾਨੀ ਹੈਂ ਤੂੰ! ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ! ਬੈਠਾ ਹਾਂ ਮੈਂ ਦੇਵਤਿਆਂ ਦੇ ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।” “‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ! ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”

ਯਸਈਆਹ 10:7
“ਪਰ ਅੱਸ਼ੂਰ ਇਹ ਨਹੀਂ ਸਮਝਦਾ ਕਿ ਮੈਂ ਉਸਦੀ ਵਰਤੋਂ ਕਰਾਂਗਾ। ਉਹ ਇਹ ਨਹੀਂ ਜਾਣਦਾ ਕਿ ਉਹ ਮੇਰੇ ਲਈ ਇੱਕ ਸੰਦ ਹੈ। ਅੱਸ਼ੂਰ ਸਿਰਫ਼ ਹੋਰਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ। ਅੱਸ਼ੂਰ ਕੁਝ ਕੌਮਾਂ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਅਮਸਾਲ 16:18
ਘਮੰਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵੱਈਆਂ ਪਤਨ ਵੱਲ ਪਹਿਲ ਕਰਦਾ ਹੈ।

੨ ਤਵਾਰੀਖ਼ 32:25
ਪਰ ਹਿਜ਼ਕੀਯਾਹ ਨੇ ਉਸ ਰਹਿਮ ਮੁਤਾਬਕ ਜੋ ਉਸ ਉੱਪਰ ਕੀਤਾ ਗਿਆ ਸੀ ਕੰਮ ਨਾ ਕੀਤਾ। ਕਿਉਂ ਕਿ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਸੀ। ਇਸੀ ਕਾਰਣ ਉਸ ਉੱਪਰ, ਯਹੂਦਾਹ ਅਤੇ ਯਰੂਸ਼ਲਮ ਉੱਪਰ ਕਹਿਰ ਭੜਕਿਆ ਸੀ।

੨ ਤਵਾਰੀਖ਼ 26:16
ਪਰ ਜਦੋਂ ਉਹ ਤਾਕਤਸ਼ਾਲੀ ਪਾਤਸ਼ਾਹ ਬਣ ਗਿਆ ਤਾਂ ਉਸਦਾ ਘੁਮੰਡ ਹੀ ਉਸ ਦੇ ਨਾਸ ਦਾ ਕਾਰਣ ਬਣ ਗਿਆ। ਕਿਉਂ ਕਿ ਉਹ ਫ਼ਿਰ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫਾਦਾਰ ਨਾ ਰਿਹਾ। ਉਹ ਯਹੋਵਾਹ ਦੇ ਮੰਦਰ ਵਿੱਚ ਜਾਕੇ ਧੂਪ ਦੀ ਜਗਵੇਦੀ ਉੱਪਰ ਧੂਪ ਧੁਖਾਉਣ ਲੱਗ ਪਿਆ।

੨ ਤਵਾਰੀਖ਼ 25:19
ਤੂੰ ਆਪਣੇ-ਆਪ ਨੂੰ ਅਖਵਾਉਂਦਾ ਹੈਂ, ‘ਮੈਂ ਅਦੋਮ ਨੂੰ ਹਰਾਇਆ!’ ਤੂੰ ਘੁਮੰਡੀ ਹੈਂ ਇਸੇ ਲਈ ਡੀਂਗਾ ਮਾਰਦਾ ਹੈਂ। ਪਰ ਤੈਨੂੰ ਘਰੇ ਹੀ ਰਹਿਣਾ ਚਾਹੀਦਾ ਹੈ ਤੈਨੂੰ ਮੁਸੀਬਤ ਵਿੱਚ ਪੈਣ ਦੀ ਲੋੜ ਨਹੀਂ। ਜੇ ਤੂੰ ਮੇਰੇ ਨਾਲ ਮੱਥਾ ਲਾਇਆ ਤਾਂ ਤੂੰ ਅਤੇ ਯਹੂਦਾਹ ਸਭ ਨਸ਼ਟ ਹੋ ਜਾਵੋਂਗੇ।”

੨ ਸਲਾਤੀਨ 14:10
ਇਹ੍ ਸੱਚ ਹੈ ਤੂੰ ਅਦੋਮ ਨੂੰ ਹਰਾਇਆ ਹੈ ਪਰ ਤੂੰ ਅਦੋਮ ਨੂੰ ਜਿੱਤਣ ਤੋਂ ਬਾਅਦ ਘੁਮੰਡੀ ਹੋ ਗਿਆ ਹੈ। ਹੁਣ ਤੂੰ ਆਪਣੇ ਘਰ ਵਿੱਚ ਰਹਿ ਅਤੇ ਓੱਥੇ ਆਪਣਾ ਸਤਿਕਾਰ ਮਾਣ। ਆਪਣੇ ਆਪਨੂੰ ਮਸੀਬਤ ਵਿੱਚ ਨਾ ਪਾ। ਜੇਕਰ ਤੂੰ ਇਉਂ ਕਰੇਂਗਾ ਤੂੰ ਡਿੱਗੇਂਗਾ ਅਤੇ ਯਹੂਦਾਹ ਤੇਰੇ ਨਾਲ ਡਿੱਗੇਗਾ।”

੧ ਪਤਰਸ 5:5
ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ: “ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ। ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।”