੨ ਤਿਮੋਥਿਉਸ 2:18 in Punjabi

ਪੰਜਾਬੀ ਪੰਜਾਬੀ ਬਾਈਬਲ ੨ ਤਿਮੋਥਿਉਸ ੨ ਤਿਮੋਥਿਉਸ 2 ੨ ਤਿਮੋਥਿਉਸ 2:18

2 Timothy 2:18
ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।

2 Timothy 2:172 Timothy 22 Timothy 2:19

2 Timothy 2:18 in Other Translations

King James Version (KJV)
Who concerning the truth have erred, saying that the resurrection is past already; and overthrow the faith of some.

American Standard Version (ASV)
men who concerning the truth have erred, saying that the resurrection is past already, and overthrow the faith of some.

Bible in Basic English (BBE)
Men whose ideas are all false, who say that the coming back from the dead has even now taken place, overturning the faith of some.

Darby English Bible (DBY)
[men] who as to the truth have gone astray, saying that the resurrection has taken place already; and overthrow the faith of some.

World English Bible (WEB)
men who have erred concerning the truth, saying that the resurrection is already past, and overthrowing the faith of some.

Young's Literal Translation (YLT)
who concerning the truth did swerve, saying the rising again to have already been, and do overthrow the faith of some;

Who
οἵτινεςhoitinesOO-tee-nase
concerning
περὶperipay-REE
the
τὴνtēntane
truth
ἀλήθειανalētheianah-LAY-thee-an
erred,
have
ἠστόχησανēstochēsanay-STOH-hay-sahn
saying
λέγοντεςlegontesLAY-gone-tase
that
the
is
τὴνtēntane
resurrection
ἀνάστασινanastasinah-NA-sta-seen
past
ἤδηēdēA-thay
already;
γεγονέναιgegonenaigay-goh-NAY-nay
and
καὶkaikay
overthrow
ἀνατρέπουσινanatrepousinah-na-TRAY-poo-seen
the
τήνtēntane
faith
τινωνtinōntee-none
of
some.
πίστινpistinPEE-steen

Cross Reference

੧ ਕੁਰਿੰਥੀਆਂ 15:12
ਅਸੀਂ ਮੌਤ ਤੋਂ ਉਭਾਰੇ ਜਾਵਾਂਗੇ ਪਰ ਜੇਕਰ ਅਸੀਂ ਪ੍ਰਚਾਰ ਕੀਤਾ ਹੈ ਕਿ ਮਸੀਹ ਨੂੰ ਮੁਰਦੇ ਤੋਂ ਉੱਠਾਇਆ ਗਿਆ ਸੀ, ਤਦ ਤੁਹਾਡੇ ਵਿੱਚੋਂ ਕੁਝ ਇਵੇਂ ਕਿਉਂ ਆਖਦੇ ਹਨ ਕਿ ਲੋਕ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਦੇ?

੧ ਤਿਮੋਥਿਉਸ 1:19
ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ।

੧ ਯੂਹੰਨਾ 2:19
ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁੱਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੋ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿੱਚਲਾ ਨਹੀਂ ਸੀ।

ਯਾਕੂਬ 5:19
ਪਾਪੀਆਂ ਨੂੰ ਪਾਪ ਤੋਂ ਵਾਪਸ ਲਿਆਓ ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਵਿੱਚੋਂ ਕੋਈ ਸ਼ਾਇਦ ਸੱਚ ਦੇ ਰਾਹ ਤੋਂ ਭਟਕ ਜਾਵੇ। ਅਤੇ ਦੂਸਰਾ ਵਿਅਕਤੀ ਸ਼ਾਇਦ ਉਸ ਨੂੰ ਸੱਚ ਵੱਲ ਵਾਪਸ ਲਿਆਉਣ ਵਿੱਚ ਮਦਦ ਕਰੇ।

ਇਬਰਾਨੀਆਂ 3:10
ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਗੁੱਸੇ ਸਾਂ। ਮੈਂ ਆਖਿਆ, ‘ਉਨ੍ਹਾਂ ਦੀਆਂ ਸੋਚਾਂ ਹਮੇਸ਼ਾਂ ਗਲਤ ਹਨ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੇ ਰਾਹਾਂ ਨੂੰ ਨਹੀਂ ਸਮਝਿਆ।’

੨ ਤਿਮੋਥਿਉਸ 2:14
ਇੱਕ ਸਵੀਕ੍ਰਤ ਮਜ਼ਦੂਰ ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ।

੧ ਤਿਮੋਥਿਉਸ 6:21
ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

੧ ਤਿਮੋਥਿਉਸ 6:10
ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।

ਕੁਲੁੱਸੀਆਂ 3:1
ਤੁਹਾਡਾ ਮਸੀਹ ਦੇ ਨਮਿੱਤ ਨਵਾਂ ਜੀਵਨ ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ।

੧ ਕੁਰਿੰਥੀਆਂ 11:19
ਆਪਣੇ ਵਿੱਚਕਾਰ ਬਟਵਾਰੇ ਹੋਣ ਦਿਉ ਫ਼ੇਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤੁਹਾਡੇ ਵਿੱਚੋਂ ਕਿਹੜੇ ਸੱਚੇ ਨਿਹਚਾਵਾਨ ਹਨ।

ਰਸੂਲਾਂ ਦੇ ਕਰਤੱਬ 5:39
ਪਰ ਜੇਕਰ ਇਹ ਪਰਮੇਸ਼ੁਰ ਵੱਲੋਂ ਹਨ, ਫ਼ੇਰ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਰੋਕ ਸੱਕਦੇ। ਸ਼ਾਇਦ ਤੁਸੀਂ ਅੰਤ ਵਿੱਚ ਖੁਦ ਪਰਮੇਸ਼ੁਰ ਦੇ ਖਿਲਾਫ਼ ਲੜ ਪਵੋਂ।” ਯਹੂਦੀ ਆਗੂਆਂ ਨੇ ਉਸਦੀ ਗੱਲ ਮੰਨ ਲਈ।

ਲੋਕਾ 22:31
ਆਪਣਾ ਵਿਸ਼ਵਾਸ ਨਾ ਛੱਡੋ “ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ।

ਲੋਕਾ 8:13
ਜਿਹੜੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜੜ੍ਹਾਂ ਨਹੀਂ ਫ਼ੜਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ।

ਮੱਤੀ 22:29
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ।

ਮੱਤੀ 15:13
ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ।