੨ ਸਮੋਈਲ 22:20 in Punjabi

ਪੰਜਾਬੀ ਪੰਜਾਬੀ ਬਾਈਬਲ ੨ ਸਮੋਈਲ ੨ ਸਮੋਈਲ 22 ੨ ਸਮੋਈਲ 22:20

2 Samuel 22:20
ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ ਤੇ ਮੈਨੂੰ ਖੁਲ੍ਹੇ ਅਸਮਾਨੀ ਕੱਢ ਲਿਆਇਆ।

2 Samuel 22:192 Samuel 222 Samuel 22:21

2 Samuel 22:20 in Other Translations

King James Version (KJV)
He brought me forth also into a large place: he delivered me, because he delighted in me.

American Standard Version (ASV)
He brought me forth also into a large place; He delivered me, because he delighted in me.

Bible in Basic English (BBE)
He took me out into a wide place; he was my saviour because he had delight in me.

Darby English Bible (DBY)
And he brought me forth into a large place; He delivered me, because he delighted in me.

Webster's Bible (WBT)
He brought me forth also into a large place: he delivered me, because he delighted in me.

World English Bible (WEB)
He brought me forth also into a large place; He delivered me, because he delighted in me.

Young's Literal Translation (YLT)
And He bringeth me out to a large place, He draweth me out for He delighted in me.

He
brought
me
forth
וַיֹּצֵ֥אwayyōṣēʾva-yoh-TSAY
also
into
a
large
place:
לַמֶּרְחָ֖בlammerḥābla-mer-HAHV

אֹתִ֑יʾōtîoh-TEE
he
delivered
יְחַלְּצֵ֖נִיyĕḥallĕṣēnîyeh-ha-leh-TSAY-nee
me,
because
כִּיkee
he
delighted
חָ֥פֵֽץḥāpēṣHA-fayts
in
me.
בִּֽי׃bee

Cross Reference

ਜ਼ਬੂਰ 31:8
ਤੁਸੀਂ ਮੈਨੂੰ ਦੁਸ਼ਮਣਾਂ ਨੂੰ ਨਹੀਂ ਫ਼ੜਨ ਦੇਵੋਂਗੇ। ਤੁਸੀਂ ਮੈਨੂੰ ਉਨ੍ਹਾਂ ਦੇ ਜਾਲਾਂ ਤੋਂ ਮੁਕਤ ਕਰੋਂਗੇ।

੨ ਸਮੋਈਲ 15:26
ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”

ਜ਼ਬੂਰ 118:5
ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ। ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।

ਜ਼ਬੂਰ 22:8
ਉਹ ਮੈਨੂੰ ਆਖਦੇ ਹਨ: “ਯਹੋਵਾਹ ਨੂੰ ਮਦਦ ਲਈ ਬੁਲਾ, ਸ਼ਾਇਦ ਉਹ ਤੈਨੂੰ ਬਚਾ ਸੱਕੇ। ਜੇ ਉਹ ਤੈਨੂੰ ਇੰਨਾ ਚਾਹੁੰਦਾ, ਤਾਂ ਅਵੱਸ਼ ਹੀ ਤੇਰਾ ਨਿਸਤਾਰਾ ਕਰੇਗਾ।”

ਰਸੂਲਾਂ ਦੇ ਕਰਤੱਬ 2:32
ਸੋ ਇਹ ਯਿਸੂ ਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। ਅਸੀਂ ਸਭ ਇਸਦੇ ਚਸ਼ਮਦੀਦ ਗਵਾਹ ਹਾਂ।

ਮੱਤੀ 27:43
ਉਸ ਨੇ ਪਰਮੇਸ਼ੁਰ ਵਿੱਚ ਭਰੋਸਾ ਰੱਖਿਆ। ਜੇਕਰ ਉਹ ਚਾਹੁੰਦਾ ਹੈ ਤਾਂ ਹੁਣ ਪਰਮੇਸ਼ੁਰ ਉਸ ਨੂੰ ਬਚਾਵੇ। ਉਸ ਨੇ ਖੁਦ ਹੀ ਆਖਿਆ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’”

ਮੱਤੀ 17:5
ਅਜੇ ਪਤਰਸ ਬੋਲ ਹੀ ਰਿਹਾ ਸੀ ਕਿ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਕਿ, “ਇਹ ਮੇਰਾ ਪੁੱਤਰ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।”

ਮੱਤੀ 3:17
ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”

ਹੋ ਸੀਅ 4:16
ਇਸਰਾਏਲ, ਇੱਕ ਛੋਟੀ ਜਿੱਦੀ ਗਾਂ ਵਾਂਗ ਜਿੱਦੀ ਹੈ। ਕੀ ਹੁਣ ਯਹੋਵਾਹ ਨੂੰ ਉਨ੍ਹਾਂ ਨੂੰ ਲੇਲਿਆਂ ਵਾਂਗ ਖੁਲ੍ਹੀ ਚਰਾਂਦ ਵਿੱਚ ਚਾਰਾ ਦੇਣਾ ਚਾਹੀਦਾ ਹੈ? ਨਹੀਂ!

ਯਸਈਆਹ 42:1
ਯਹੋਵਾਹ ਦਾ ਖਾਸ ਸੇਵਕ “ਮੇਰੇ ਸੇਵਕ ਵੱਲ ਵੇਖੋ! ਮੈਂ ਉਸ ਨੂੰ ਆਸਰਾ ਦਿੰਦਾ ਹਾਂ। ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ। ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ। ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।

ਜ਼ਬੂਰ 149:4
ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ। ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਬਚਾ ਲਿਆ।

ਜ਼ਬੂਰ 147:11
ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।

ਪੈਦਾਇਸ਼ 26:22
ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।”

੧ ਤਵਾਰੀਖ਼ 4:10
ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਵਰਦਾਨ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵੱਧਾਉਂਦਾ। ਤੂੰ ਮੇਰੇ ਅੰਗ-ਸੰਗ ਰਹਿੰਦਾ ਅਤੇ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਮੈਨੂੰ ਕੋਈ ਦੁੱਖ ਨਾ ਦੇਵੇ।” ਅਤੇ ਪਰਮੇਸ਼ੁਰ ਨੇ ਉਸ ਦੀਆਂ ਬੇਨਤੀਆਂ ਪੂਰੀਆਂ ਕੀਤੀਆਂ।