2 Chronicles 12:1
ਸ਼ੀਸ਼ਕ ਰਾਜੇ ਦੀ ਯਹੂਦਾਹ ਉੱਤੇ ਚੜ੍ਹਾਈ ਇਉਂ ਰਹਬੁਆਮ ਸ਼ਕਤੀਸ਼ਾਲੀ ਰਾਜਾ ਬਣਿਆ ਅਤੇ ਉਸ ਨੇ ਆਪਣੇ ਰਾਜ ਨੂੰ ਵੀ ਸ਼ਕਤੀਸ਼ਾਲੀ ਬਣਾਇਆ। ਫ਼ਿਰ ਰਹਬੁਆਮ ਅਤੇ ਯਹੂਦਾਹ ਦੇ ਪਰਿਵਾਰ-ਸਮੂਹ ਨੇ ਯਹੋਵਾਹ ਨੇ ਨੇਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
2 Chronicles 12:1 in Other Translations
King James Version (KJV)
And it came to pass, when Rehoboam had established the kingdom, and had strengthened himself, he forsook the law of the LORD, and all Israel with him.
American Standard Version (ASV)
And it came to pass, when the kingdom of Rehoboam was established, and he was strong, that he forsook the law of Jehovah, and all Israel with him.
Bible in Basic English (BBE)
Now when Rehoboam's position as king had been made certain, and he was strong, he gave up the law of the Lord, and all Israel with him.
Darby English Bible (DBY)
And it came to pass when the kingdom of Rehoboam was established, and when he had become strong, [that] he forsook the law of Jehovah, and all Israel with him.
Webster's Bible (WBT)
And it came to pass, when Rehoboam had established the kingdom, and had strengthened himself, he forsook the law of the LORD, and all Israel with him.
World English Bible (WEB)
It happened, when the kingdom of Rehoboam was established, and he was strong, that he forsook the law of Yahweh, and all Israel with him.
Young's Literal Translation (YLT)
And it cometh to pass, at the establishing of the kingdom of Rehoboam, and at his strengthening himself, he hath forsaken the law of Jehovah, and all Israel with him.
| And it came to pass, | וַיְהִ֗י | wayhî | vai-HEE |
| when Rehoboam | כְּהָכִ֞ין | kĕhākîn | keh-ha-HEEN |
| established had | מַלְכ֤וּת | malkût | mahl-HOOT |
| the kingdom, | רְחַבְעָם֙ | rĕḥabʿām | reh-hahv-AM |
| and had strengthened | וּכְחֶזְקָת֔וֹ | ûkĕḥezqātô | oo-heh-hez-ka-TOH |
| forsook he himself, | עָזַ֖ב | ʿāzab | ah-ZAHV |
| אֶת | ʾet | et | |
| the law | תּוֹרַ֣ת | tôrat | toh-RAHT |
| Lord, the of | יְהוָ֑ה | yĕhwâ | yeh-VA |
| and all | וְכָל | wĕkāl | veh-HAHL |
| Israel | יִשְׂרָאֵ֖ל | yiśrāʾēl | yees-ra-ALE |
| with | עִמּֽוֹ׃ | ʿimmô | ee-moh |
Cross Reference
੨ ਤਵਾਰੀਖ਼ 11:17
ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੀ ਤਿੰਨ ਵਰ੍ਹੇ ਤੀਕ ਹਿਮਾਇਤ ਕੀਤੀ। ਇੰਝ ਉਨ੍ਹਾਂ ਨੇ ਇਸ ਲਈ ਕੀਤਾ ਕਿਉਂ ਕਿ ਉਸ ਵੇਲੇ ਤੀਕ ਉਹ ਦਾਊਦ ਅਤੇ ਸੁਲੇਮਾਨ ਦੇ ਜੀਵਨ ਢੰਗ ਮੁਤਾਬਕ ਚਲਦੇ ਰਹੇ।
੨ ਤਵਾਰੀਖ਼ 12:13
ਰਹਬੁਆਮ ਨੇ ਯਰੂਸ਼ਲਮ ਵਿੱਚ ਸ਼ਾਸਨ ਕੀਤਾ ਅਤੇ ਆਪਣੇ ਰਾਜ ਨੂੰ ਮਜ਼ਬੂਤ ਬਣਾਇਆ। ਜਦੋਂ ਉਹ ਪਾਤਸ਼ਾਹ ਬਣਿਆ ਉਹ 41ਵਰ੍ਹਿਆਂ ਦਾ ਸੀ ਅਤੇ ਯਰੂਸ਼ਲਮ ਵਿੱਚ ਉਸ ਨੇ 17ਵਰ੍ਹੇ ਰਾਜ ਕੀਤਾ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ, ਯਹੋਵਾਹ ਨੇ ਆਪਣੇ ਨਾਂ ਦੀ ਸਥਾਪਨਾ ਲਈ ਯਰੂਸ਼ਲਮ ਨੂੰ ਹੀ ਚੁਣਿਆ। ਰਹਬੁਆਮ ਦੀ ਮਾਤਾ ਦਾ ਨਾਂ ਨਅਮਾਹ ਸੀ ਜੋ ਕਿ ਅੰਮੋਨੀਆਂ ਵਿੱਚੋਂ ਸੀ।
੨ ਤਵਾਰੀਖ਼ 26:13
ਉਹ ਪਿਤਰੀ ਘਰਾਣਿਆਂ ਦੇ ਆਗੂ 3,07,500 ਆਦਮੀਆਂ ਜਿਹੜੇ ਬੜੀ ਸੂਰਬੀਰਤਾ ਨਾਲ ਲੜੇ ਸਨ, ਉਨ੍ਹਾਂ ਦੇ ਮੁਖੀਆ ਸਨ। ਇਹ ਸਿਪਾਹੀ ਪਾਤਸ਼ਾਹ ਦੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ।
੧ ਸਲਾਤੀਨ 14:22
ਯਹੂਦਾਹ ਦੇ ਲੋਕਾਂ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਜ਼ਰ ਵਿੱਚ ਬੁਰਾ ਸੀ ਇਹੀ ਨਹੀਂ ਸਗੋਂ ਉਨ੍ਹਾਂ ਨੇ ਯਹੋਵਾਹ ਨੂੰ ਭੜਕਾਉਣ ਲਈ ਹੋਰ ਵੀ ਇਸ ਤੋਂ ਵੱਧ ਬੁਰੇ ਕੰਮ ਕੀਤੇ। ਇਹ ਲੋਕ ਆਪਣੇ ਪੁਰਖਿਆਂ ਤੋਂ ਵੀ ਵੱਧ ਭੈੜੇ ਸਨ।
ਮੀਕਾਹ 6:16
ਕਿਉਂ ਕਿ ਤੁਸੀਂ ਇਸਰਾਏਲ ਦੇ ਪਾਤਸ਼ਾਹ ਓਮਰੀ ਦੀ ਬਿਵਸਬਾ ਨੂੰ ਮੰਨਦੇ ਹੋ। ਤੁਸੀਂ ਉਹ ਸਾਰੇ ਮੰਦੇ ਕੰਮ ਕਰਦੇ ਹੋ ਜੋ ਅਹਾਬ ਦੇ ਘਰਾਣੇ ਨੇ ਕੀਤੇ, ਅਤੇ ਤੁਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋ। ਇਸੇ ਲਈ, ਮੈਂ ਤੁਹਾਨੂੰ ਤਬਾਹ ਹੋਣ ਦੇਵਾਂਗਾ। ਜਦੋਂ ਲੋਕ ਤੁਹਾਡਾ ਉਜੜਿਆ ਸ਼ਹਿਰ ਵੇਖਣਗੇ, ਉਹ ਹੈਰਾਨੀ ਵਿੱਚ ਸੀਟੀਆਂ ਮਾਰਨਗੇ। ਇਸ ਲਈ ਤੁਸੀ ਕੌਮਾਂ ਦੀ ਨਿੰਦਿਆ ਸਹਾਰੋਗੇ।
ਹੋ ਸੀਅ 13:6
ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰੱਜ ਗਏ। ਪਰ ਉਹ ਹੰਕਾਰੇ ਗਏ ਅਤੇ ਮੈਨੂੰ ਭੁੱਲ ਗਏ।
ਹੋ ਸੀਅ 13:1
ਇਸਰਾਏਲ ਆਪਣੀ ਬਰਬਾਦੀ ਦਾ ਖੁਦ ਜਿੰਮੇਵਾਰ ਹੈ “ਅਫ਼ਰਾਈਮ ਨੇ ਆਪਣੇ-ਆਪ ਨੂੰ ਇਸਰਾਏਲ ਵਿੱਚ ਬੜਾ ਪ੍ਰਮੁੱਖ ਦਰਜਾ ਦਿੱਤਾ ਹੋਇਆ ਸੀ। ਉਹ ਜਦੋਂ ਬੋਲਦਾ ਤਾਂ ਲੋਕਾਂ ਨੂੰ ਕਾਂਬਾ ਛਿੜ ਜਾਂਦਾ। ਪਰ ਅਫ਼ਰਾਈਮ ਨੇ ਬਆਲਾਂ ਦੀ ਉਪਾਸਨਾ ਕਰਕੇ ਵੱਡਾ ਪਾਪ ਕੀਤਾ ਸੀ।
ਹੋ ਸੀਅ 5:10
ਯਹੂਦਾਹ ਦੇ ਆਗੂ ਚੋਰਾਂ ਵਾਂਗ ਦੂਜਿਆਂ ਦਾ ਮਾਲ ਚੁਰਾਉਂਦੇ ਹਨ ਇਸ ਲਈ ਮੈਂ ਆਪਣਾ ਕਰੋਧ ਨਹਿਰ ਦੇ ਪਾਣੀਆਂ ਵਾਂਗ ਵਰ੍ਹਾਵਾਂਗਾ।
ਯਰਮਿਆਹ 2:31
ਇਸ ਪੀੜੀ ਦੇ ਲੋਕੋ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇਵੋ! “ਕੀ ਮੈਂ ਇਸਰਾਏਲ ਦੇ ਲੋਕਾਂ ਲਈ ਮਾਰੂਬਲ ਵਰਗਾ ਸਾਂ? ਕੀ ਮੈਂ ਉਨ੍ਹਾਂ ਲਈ ਕਿਸੇ ਹਨੇਰੀ ਅਤੇ ਖਤਰਨਾਕ ਧਰਤੀ ਵਰਗਾ ਸੀ? ਮੇਰੇ ਲੋਕ ਆਖਦੇ ਨੇ, ‘ਅਸੀਂ ਆਪਣੀ ਰਾਹ ਤੇ ਤੁਰਨ ਲਈ ਅਜ਼ਾਦ ਹਾਂ। ਅਸੀਂ ਤੁਹਾਡੇ ਵੱਲ ਨਹੀਂ ਪਰਤਾਂਗੇ, ਯਹੋਵਾਹ!’ ਉਨ੍ਹਾਂ ਨੇ ਇਹ ਗੱਲਾਂ ਕਿਉਂ ਆਖੀਆਂ?
੨ ਤਵਾਰੀਖ਼ 11:3
ਸਮਾਆਯਾਹ, ਰਹਬੁਆਮ ਸੁਲੇਮਾਨ ਦੇ ਪੁੱਤਰ ਨੂੰ ਅਤੇ ਯਹੂਦਾਹ ਦੇ ਪਾਤਸ਼ਾਹ ਅਤੇ ਸਾਰੇ ਇਸਰਾਏਲੀਆਂ ਨੂੰ, ਜੋ ਕਿ ਯਹੂਦਾਹ ਅਤੇ ਬਿਨਯਾਮੀਨ ਵਿੱਚ ਰਹਿੰਦੇ ਹਨ, ਆਖ:
੨ ਸਲਾਤੀਨ 17:19
ਯਹੂਦਾਹ ਦੇ ਲੋਕ ਵੀ ਕਸੂਰਵਾਰ ਸਨ ਪਰ ਯਹੂਦਾਹ ਦੇ ਲੋਕਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ। ਯਹੂਦਾਹ ਦੇ ਲੋਕ ਵੀ ਇਸਰਾਏਲ ਦੇ ਲੋਕਾਂ ਵਾਂਗ ਹੀ ਰਹੇ।
੧ ਸਲਾਤੀਨ 12:17
ਪਰ ਰਹਬੁਆਮ ਨੇ ਇਸਰਾਏਲੀਆਂ ਤੇ ਸ਼ਾਸਨ ਕਰਨਾ ਜਾਰੀ ਰੱਖਿਆ ਜੋ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ।
੧ ਸਲਾਤੀਨ 9:9
ਤਾਂ ਬਾਕੀ ਆਖਣਗੇ, ‘ਇਉਂ ਇਸ ਲਈ ਹੋਇਆ ਕਿਉਂ ਕਿ ਇੱਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।’”
ਅਸਤਸਨਾ 32:18
ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ; ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।
ਅਸਤਸਨਾ 32:15
“ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ। (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।) ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।
ਅਸਤਸਨਾ 8:10
ਤੁਸੀਂ ਜਿੰਨਾ ਚਾਹੋਂਗੇ ਓਨਾ ਖਾਵੋਂਗੇ। ਫ਼ੇਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਤੁਹਾਨੂੰ ਇੰਨੀ ਚੰਗੀ ਜ਼ਮੀਨ ਦੇਣ ਲਈ ਉਸਤਤਿ ਕਰੋਂਗੇ।
ਅਸਤਸਨਾ 6:10
“ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ।