2 Chronicles 1:10
ਹੁਣ ਤੁਸੀਂ ਮੈਨੂੰ ਬੁੱਧ ਅਤੇ ਗਿਆਨ ਦੇਵੋ ਤਾਂ ਜੋ ਮੈਂ ਇਨ੍ਹਾਂ ਲੋਕਾਂ ਨੂੰ ਸਹੀ ਢੰਗ ਨਾਲ ਚੱਲਾ ਸੱਕਾਂ। ਕਿਉਂ ਕਿ ਕੋਈ ਵੀ ਤੁਹਾਡੀ ਕਿਰਪਾ ਬਿਨਾ ਇਸ ਦੁਨੀਆਂ ਨੂੰ ਨਹੀਂ ਚੱਲਾ ਸੱਕਦਾ।”
2 Chronicles 1:10 in Other Translations
King James Version (KJV)
Give me now wisdom and knowledge, that I may go out and come in before this people: for who can judge this thy people, that is so great?
American Standard Version (ASV)
Give me now wisdom and knowledge, that I may go out and come in before this people; for who can judge this thy people, that is so great?
Bible in Basic English (BBE)
Give me now wisdom and knowledge, so that I may go out and come in before this people: for who is able to be the judge of this great people of yours?
Darby English Bible (DBY)
Give me now wisdom and knowledge, that I may go out and come in before this people; for who can judge this thy great people?
Webster's Bible (WBT)
Give me now wisdom and knowledge, that I may go out and come in before this people: for who can judge this thy great people?
World English Bible (WEB)
Give me now wisdom and knowledge, that I may go out and come in before this people; for who can judge this your people, that is so great?
Young's Literal Translation (YLT)
now, wisdom and knowledge give to me, and I go out before this people, and I come in, for who doth judge this Thy great people?'
| Give | עַתָּ֗ה | ʿattâ | ah-TA |
| me now | חָכְמָ֤ה | ḥokmâ | hoke-MA |
| wisdom | וּמַדָּע֙ | ûmaddāʿ | oo-ma-DA |
| and knowledge, | תֶּן | ten | ten |
| out go may I that | לִ֔י | lî | lee |
| and come in | וְאֵֽצְאָ֛ה | wĕʾēṣĕʾâ | veh-ay-tseh-AH |
| before | לִפְנֵ֥י | lipnê | leef-NAY |
| this | הָֽעָם | hāʿom | HA-ome |
| people: | הַזֶּ֖ה | hazze | ha-ZEH |
| for | וְאָב֑וֹאָה | wĕʾābôʾâ | veh-ah-VOH-ah |
| who | כִּֽי | kî | kee |
| can judge | מִ֣י | mî | mee |
| this | יִשְׁפֹּ֔ט | yišpōṭ | yeesh-POTE |
| אֶת | ʾet | et | |
| thy people, | עַמְּךָ֥ | ʿammĕkā | ah-meh-HA |
| that is so great? | הַזֶּ֖ה | hazze | ha-ZEH |
| הַגָּדֽוֹל׃ | haggādôl | ha-ɡa-DOLE |
Cross Reference
ਗਿਣਤੀ 27:17
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
ਅਮਸਾਲ 2:2
ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਂ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ।
੧ ਸਲਾਤੀਨ 3:9
ਇਸ ਲਈ ਮੈਂ ਤੈਥੋਂ ਸਿਆਣਪ ਮੰਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸੱਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿੱਚਕਾਰ ਪਰੱਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸੰਭਵ ਹੈ।”
੨ ਸਮੋਈਲ 5:2
ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”
੨ ਕੁਰਿੰਥੀਆਂ 3:5
ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ।
ਅਸਤਸਨਾ 31:2
ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਹੁਣ 120 ਸਾਲ ਦਾ ਹੋ ਗਿਆ ਹਾਂ। ਮੈਂ ਹੁਣ ਹੋਰ ਤੁਹਾਡੀ ਅਗਵਾਈ ਨਹੀਂ ਕਰ ਸੱਕਦਾ। ਯਹੋਵਾਹ ਨੇ ਮੈਨੂੰ ਆਖਿਆ ਸੀ: ‘ਤੂੰ ਯਰਦਨ ਨਦੀ ਦੇ ਪਾਰ ਨਹੀ ਜਾਵੇਂਗਾ’
ਯਾਕੂਬ 1:5
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ।
੨ ਕੁਰਿੰਥੀਆਂ 2:16
ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ?
ਅਮਸਾਲ 4:7
“ਸਿਆਣਪ ਨੂੰ ਹਾਸਿਲ ਕਰਨਾ ਸ਼ੁਰੂ ਕਰਨਾ ਹੀ ਸਿਆਣਪ ਦੀ ਸ਼ੁਰੂਆਤ ਹੈ। ਆਪਣੇ ਕੋਲ ਹੁੰਦੇ ਹਰ ਚੀਜ ਦੀ ਕੀਮਤ ਤੇ ਵੀ ਸਮਝਦਾਰੀ ਨੂੰ ਹਾਸਿਲ ਕਰੋ।
ਅਮਸਾਲ 3:13
ਧੰਨ ਹੈ ਉਹ ਬੰਦਾ ਜਿਹੜਾ ਸਿਆਣਪ ਨੂੰ ਭਾਲਦਾ ਅਤੇ ਸਮਝਦਾਰੀ ਨੂੰ ਮਿਲਦਾ ਹੈ।
ਜ਼ਬੂਰ 119:73
ਯੋਧ ਯਹੋਵਾਹ, ਤੁਸੀਂ ਮੈਨੂੰ ਸਾਜਿਆ ਅਤੇ ਤੁਸੀਂ ਮੈਨੂੰ ਆਪਣੇ ਹਥਾ ਨਾਲ ਆਸਰਾ ਦਿੰਦੇ ਹੋ। ਆਪਣੇ ਆਦੇਸ਼ਾ ਨੂੰ ਸਿੱਖਣ ਤੇ ਸਮਝਣ ਵਿੱਚ ਮੇਰੀ ਮਦਦ ਕਰੋ।
ਜ਼ਬੂਰ 119:34
ਸਮਝਣ ਵਿੱਚ ਮੇਰੀ ਮਦਦ ਕਰੋ, ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।