1 Thessalonians 5:11
ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।
1 Thessalonians 5:11 in Other Translations
King James Version (KJV)
Wherefore comfort yourselves together, and edify one another, even as also ye do.
American Standard Version (ASV)
Wherefore exhort one another, and build each other up, even as also ye do.
Bible in Basic English (BBE)
So then, go on comforting and building up one another, as you have been doing.
Darby English Bible (DBY)
Wherefore encourage one another, and build up each one the other, even as also ye do.
World English Bible (WEB)
Therefore exhort one another, and build each other up, even as you also do.
Young's Literal Translation (YLT)
wherefore, comfort ye one another, and build ye up, one the one, as also ye do.
| Wherefore | Διὸ | dio | thee-OH |
| comfort | παρακαλεῖτε | parakaleite | pa-ra-ka-LEE-tay |
| yourselves together, | ἀλλήλους | allēlous | al-LAY-loos |
| and | καὶ | kai | kay |
| edify | οἰκοδομεῖτε | oikodomeite | oo-koh-thoh-MEE-tay |
| εἷς | heis | ees | |
| one | τὸν | ton | tone |
| another, | ἕνα | hena | ANE-ah |
| even as | καθὼς | kathōs | ka-THOSE |
| also | καὶ | kai | kay |
| ye do. | ποιεῖτε | poieite | poo-EE-tay |
Cross Reference
ਅਫ਼ਸੀਆਂ 4:29
ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ।
ਇਬਰਾਨੀਆਂ 10:25
ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਵੱਧੇਰੇ ਕਰੋ ਕਿਉਂਕਿ ਦਿਹਾੜਾ ਨੇੜੇ ਆ ਰਿਹਾ ਹੈ।
ਇਬਰਾਨੀਆਂ 3:13
ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸ ਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇੱਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪੱਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ।
੧ ਥੱਸਲੁਨੀਕੀਆਂ 4:18
ਇਸ ਲਈ ਇੱਕ ਦੂਸਰੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਹੌਂਸਲਾ ਦਿਉ।
ਰੋਮੀਆਂ 15:2
ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ।
ਰੋਮੀਆਂ 14:19
ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ।
੧ ਕੁਰਿੰਥੀਆਂ 14:12
ਤੁਹਾਡੇ ਨਾਲ ਵੀ ਇਹੋ ਗੱਲ ਹੈ। ਤੁਸੀਂ ਵੱਧੇਰੇ ਆਤਮਕ ਦਾਤਾਂ ਚਾਹੁੰਦੇ ਹੋ। ਇਸ ਲਈ ਉਨ੍ਹਾਂ ਦਾਤਾਂ ਨੂੰ ਪ੍ਰਾਪਤ ਕਰਨ ਲਈ ਹੋਰ ਸਖਤ ਮਿਹਨਤ ਕਰੋ ਜਿਹੜੀਆਂ ਕਲੀਸਿਯਾ ਨੂੰ ਵੱਧਣ ਵਿੱਚ ਸਹਾਇਤਾ ਕਰਦੀਆਂ ਹਨ।
ਯਹੂ ਦਾਹ 1:20
ਪਰ ਪਿਆਰੇ ਮਿੱਤਰੋ, ਤੁਸੀਂ ਉਸ ਅੱਤ ਪਵਿੱਤਰ ਨਿਹਚਾ ਦੀ ਵਰਤੋਂ ਕਰੋ ਜੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਬਨਾਉਣ ਲਈ ਪ੍ਰਾਪਤ ਕੀਤੀ ਹੈ। ਪਵਿੱਤਰ ਆਤਮਾ ਨਾਲ ਪ੍ਰਾਰਥਨਾ ਕਰੋ।
ਅਫ਼ਸੀਆਂ 4:16
ਸਮੁੱਚਾ ਸਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸਰੀਰ ਦੇ ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵੱਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।
ਅਫ਼ਸੀਆਂ 4:12
ਮਸੀਹ ਨੇ ਇਹ ਦਾਤਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਦੀ ਤਿਆਰੀ ਲਈ ਦਿੱਤੀਆਂ, ਤਾਂ ਕਿ ਮਸੀਹ ਦੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸੱਕੇ।
੧ ਕੁਰਿੰਥੀਆਂ 10:23
ਪਰਮੇਸ਼ੁਰ ਦੀ ਮਹਿਮਾ ਲਈ ਆਪਣੀ ਆਜ਼ਾਦੀ ਦੀ ਵਰਤੋਂ ਕਰੋ “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ। “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ।
ਰੋਮੀਆਂ 15:14
ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ ਮੇਰੇ ਭਰਾਵੋ ਅਤੇ ਭੈਣੋ, ਮੈਂ ਯਕੀਨ ਰੱਖਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਭਰਪੂਰ ਹੋ ਅਤੇ ਤੁਹਾਡੇ ਕੋਲ ਸਾਰਾ ਗਿਆਨ ਹੈ। ਤੇ ਤੁਹਾਡੇ ਕੋਲ ਇੱਕ ਦੂਜੇ ਨੂੰ ਸਿੱਖਾਉਣ ਦੀ ਯੋਗਤਾ ਹੈ।
੨ ਪਤਰਸ 1:12
ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ।
੧ ਥੱਸਲੁਨੀਕੀਆਂ 4:10
ਅਤੇ ਸੱਚਮੁੱਚ ਹੀ ਤੁਸੀਂ ਸਾਰੇ ਮਕਦੂਨਿਯਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹੋ। ਭਰਾਵੋ ਅਤੇ ਭੈਣੋ ਹੁਣ ਅਸੀਂ ਤੁਹਾਨੂੰ ਉਨ੍ਹਾਂ ਨੂੰ ਹੋਰ ਵੱਧੇਰੇ ਪਿਆਰ ਕਰਨ ਲਈ ਉਤਸਾਹਿਤ ਕਰਦੇ ਹਾਂ।
੨ ਕੁਰਿੰਥੀਆਂ 12:19
ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਹ ਸਾਰਾ ਸਮਾਂ ਆਪਣੇ ਆਪ ਨੂੰ ਸਫ਼ਾਈ ਦਿੰਦੇ ਰਹੇ ਹਾਂ? ਨਹੀਂ। ਅਸੀਂ ਇਹ ਗੱਲ ਮਸੀਹ ਵਿੱਚ ਆਖਦੇ ਹਾਂ ਅਤੇ ਇਹ ਗੱਲਾਂ ਅਸੀਂ ਪਰਮੇਸ਼ੁਰ ਦੇ ਅੱਗੇ ਆਖਦੇ ਹਾਂ ਤੁਸੀਂ ਸਾਡੇ ਪਿਆਰੇ ਮਿੱਤਰ ਹੋ। ਅਤੇ ਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਕਰਦੇ ਹਾਂ।
੧ ਕੁਰਿੰਥੀਆਂ 14:5
ਮੇਰੀ ਚਾਹਨਾ ਹੈ ਕਿ ਤੁਹਾਡੇ ਸਾਰਿਆਂ ਕੋਲ ਵੱਖ-ਵੱਖ ਭਾਸ਼ਾਵਾਂ ਬੋਲਣ ਦੀ ਦਾਤ ਹੋਵੇ। ਪਰ ਮੈਂ ਇਸਤੋਂ ਵੱਧ ਇਹ ਵੀ ਚਾਹੁੰਦਾ ਹਾਂ ਕਿ ਤੁਸੀਂ ਅਗੰਮ ਵਾਕ ਕਰ ਸੱਕੋਂ। ਜਿਹੜਾ ਵਿਅਕਤੀ ਅਗੰਮ ਵਾਕ ਕਰਦਾ ਉਹ ਉਸ ਵਿਅਕਤੀ ਨਾਲੋਂ ਵੱਡਾ ਹੈ ਜਿਹੜਾ ਕੇਵਲ ਵੱਖੋ ਵੱਖਰੀਆਂ ਭਾਸ਼ਾਵਾਂ ਹੀ ਬੋਲ ਸੱਕਦਾ ਹੈ। ਪਰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲਾ ਅਗੰਮ ਵਾਕ ਕਰਨ ਵਾਲੇ ਵਰਗਾ ਹੀ ਹੁੰਦਾ ਹੈ। ਜੇ ਉਹ ਉਨ੍ਹਾਂ ਵੱਖਰੀਆਂ ਭਾਸ਼ਾਵਾਂ ਦਾ ਦੋ ਭਾਸ਼ੀਆ ਬਣ ਸੱਕੇ। ਫ਼ੇਰ ਕਲੀਸਿਯਾ ਨੂੰ ਉਸ ਦੇ ਬੋਲਾਂ ਨਾਲ ਸਹਾਇਤਾ ਮਿਲ ਸੱਕਦੀ ਹੈ।