1 Chronicles 23:4
ਦਾਊਦ ਨੇ ਕਿਹਾ, “24,000 ਲੇਵੀ ਯਹੋਵਾਹ ਦੇ ਮੰਦਰ ਦੀ ਇਮਾਰਤ ਦੀ ਦੇਖ ਰੇਖ ਕਰਨਗੇ ਅਤੇ 6,000 ਲੇਵੀ ਨਿਆਂਕਾਰ ਅਤੇ ਪੁਲਸੀਏ ਹੋਣਗੇ।
1 Chronicles 23:4 in Other Translations
King James Version (KJV)
Of which, twenty and four thousand were to set forward the work of the house of the LORD; and six thousand were officers and judges:
American Standard Version (ASV)
Of these, twenty and four thousand were to oversee the work of the house of Jehovah; and six thousand were officers and judges;
Bible in Basic English (BBE)
Of these, twenty-four thousand were to be overseers of the work of the house of the Lord, and six thousand were judges and men of authority;
Darby English Bible (DBY)
Of these, twenty-four thousand were to preside over the work of the house of Jehovah; and six thousand were officers and judges;
Webster's Bible (WBT)
Of which, twenty and four thousand were to oversee the work of the house of the LORD; and six thousand were officers and judges:
World English Bible (WEB)
Of these, twenty-four thousand were to oversee the work of the house of Yahweh; and six thousand were officers and judges;
Young's Literal Translation (YLT)
Of these to preside over the work of the house of Jehovah `are' twenty and four thousand, and officers and judges six thousand,
| Of which, | מֵאֵ֗לֶּה | mēʾēlle | may-A-leh |
| twenty | לְנַצֵּ֙חַ֙ | lĕnaṣṣēḥa | leh-na-TSAY-HA |
| and four | עַל | ʿal | al |
| thousand | מְלֶ֣אכֶת | mĕleʾket | meh-LEH-het |
| forward set to were | בֵּית | bêt | bate |
| יְהוָ֔ה | yĕhwâ | yeh-VA | |
| the work | עֶשְׂרִ֥ים | ʿeśrîm | es-REEM |
| house the of | וְאַרְבָּעָ֖ה | wĕʾarbāʿâ | veh-ar-ba-AH |
| of the Lord; | אָ֑לֶף | ʾālep | AH-lef |
| six and | וְשֹֽׁטְרִ֥ים | wĕšōṭĕrîm | veh-shoh-teh-REEM |
| thousand | וְשֹֽׁפְטִ֖ים | wĕšōpĕṭîm | veh-shoh-feh-TEEM |
| were officers | שֵׁ֥שֶׁת | šēšet | SHAY-shet |
| and judges: | אֲלָפִֽים׃ | ʾălāpîm | uh-la-FEEM |
Cross Reference
੨ ਤਵਾਰੀਖ਼ 19:8
ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਟ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਵਾਂ ਅਤੇ ਝਗੜਿਆਂ ਲਈ ਮੁਕੱਰਰ ਕੀਤਾ। ਤਦ ਉਹ ਯਰੂਸ਼ਲਮ ਨੂੰ ਮੁੜੇ।
ਅਸਤਸਨਾ 16:18
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ।
ਰਸੂਲਾਂ ਦੇ ਕਰਤੱਬ 20:28
ਤੁਸੀਂ ਆਪਣੇ-ਆਪ ਲਈ ਸਾਵੱਧਾਨ ਰਹੋ ਅਤੇ ਆਪਣੇ ਲੋਕਾਂ ਲਈ ਵੀ, ਜਿਹੜੇ ਕਿ ਤੁਹਨੂੰ ਪਰਮੇਸ਼ੁਰ ਨੇ ਸੌਂਪੇ ਹਨ। ਤੁਹਾਨੂੰ ਉਸ ਪੂਰੇ ਇੱਜੜ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਜਿਸਦਾ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ। ਤੁਹਾਨੂੰ ਕਲੀਸਿਯਾਵਾਂ ਨੂੰ ਆਜੜੀ ਵਾਂਗ ਹੋਣਾ ਚਾਹੀਦਾ ਹੈ ਜਿਹੜੀਆਂ ਪਰਮੇਸ਼ੁਰ ਨੇ ਆਪਣੇ ਲਹੂ ਦੁਆਰਾ ਲਿਆਂਦੀਆਂ ਹਨ।
ਮਲਾਕੀ 2:7
ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿੱਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।”
ਨਹਮਿਆਹ 11:22
ਯਰੂਸ਼ਲਮ ਵਿੱਚ, ਲੇਵੀਆਂ ਉੱਪਰ ਉਜ਼ੀ ਅਧਿਕਾਰੀ ਸੀ। ਉਜ਼ੀ ਬਾਨੀ ਦਾ ਪੁੱਤਰ ਸੀ। (ਬਾਨੀ ਹਸ਼ਬਯਾਹ ਦਾ ਪੁੱਤਰ ਸੀ, ਹਸ਼ਬਯਾਹ ਮੱਤਨਯਾਹ ਦਾ ਪੁੱਤਰ ਸੀ ਅਤੇ ਮੱਤਨਯਾਹ ਮੀਕਾ ਦਾ ਪੁੱਤਰ ਸੀ।) ਉਜ਼ੀ ਆੱਸਾਫ਼ ਦਾ ਉੱਤਰਾਧਿਕਾਰੀ ਸੀ ਅਤੇ ਆਸਾਫ਼ ਦੇ ਉੱਤਰਾਧਿਕਾਰੀ ਗਵਈਏ ਸਨ ਜੋ ਕਿ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਦਾ ਕਾਰਜ ਸੰਭਾਲਦੇ ਸਨ।
ਨਹਮਿਆਹ 11:9
ਜ਼ਿਕਰੀ ਦਾ ਪੁੱਤਰ ਯੋਏਲ ਇਨ੍ਹਾਂ ਸਾਰਿਆਂ ਲੋਕਾਂ ਦਾ ਸਰਦਾਰ ਸੀ ਅਤੇ ਯਹੂਦਾਹ ਜੋ ਕਿ ਹਸਨੂਆਹ ਦਾ ਪੁੱਤਰ ਸੀ ਸ਼ਹਿਰ ਦੇ ਦੂਜੇ ਜਿਲ੍ਹੇ ਦਾ ਸਰਦਾਰ ਸੀ।
ਅਜ਼ਰਾ 3:8
ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ।
੧ ਤਵਾਰੀਖ਼ 26:29
ਕਨਨਯਾਹ ਯਿਸਹਾਰੀਆਂ ਦੇ ਘਰਾਣੇ ਵਿੱਚੋਂ ਸੀ। ਕਨਨਯਾਹ ਅਤੇ ਉਸ ਦੇ ਪੁੱਤਰਾਂ ਨੇ ਮੰਦਰ ਦੇ ਬਾਹਰ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਇਸਰਾਏਲ ਦੇ ਵੱਖੋ-ਵੱਖ ਭਾਗਾਂ ਵਿੱਚ ਨਿਆਂਕਾਰਾਂ ਅਤੇ ਪੁਲਸੀਆਂ ਦਾ ਕੰਮ ਕੀਤਾ।
੧ ਤਵਾਰੀਖ਼ 26:20
ਖਜ਼ਾਨਚੀ ਅਤੇ ਹੋਰ ਕਰਮਚਾਰੀ ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।
੧ ਤਵਾਰੀਖ਼ 23:28
ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ।
੧ ਤਵਾਰੀਖ਼ 9:28
ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ।
੧ ਤਵਾਰੀਖ਼ 6:48
ਹੇਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ।
ਅਸਤਸਨਾ 17:8
ਕਚਿਹਰੀ ਦੇ ਮੁਸ਼ਕਿਲ ਫ਼ੈਸਲੇ “ਹੋ ਸੱਕਦਾ ਹੈ ਕਿ ਕਿਸੇ ਸਮੱਸਿਆ ਦਾ ਕਚਿਹਰੀ ਵਿੱਚ ਨਿਆਂ ਕਰਨਾ ਬਹੁਤ ਮੁਸ਼ਕਿਲ ਹੋਵੇ। ਇਹ ਕਤਲ, ਕੋਈ ਲੜਾਈ ਵੀ ਹੋ ਸੱਕਦੀ ਹੈ ਜਿਸ ਵਿੱਚ ਕੋਈ ਜ਼ਖਮੀ ਹੋ ਗਿਆ ਹੋਵੇ, ਜਾਂ ਇਹ ਦੋ ਲੋਕਾਂ ਵਿੱਚਕਾਰ ਦਲੀਲਬਾਜ਼ੀ ਵੀ ਹੋ ਸੱਕਦੀ ਹੈ। ਜਦੋਂ ਅਜਿਹੀਆਂ ਸਮੱਸਿਆਵਾਂ ਤੁਹਾਡੇ ਨਗਰਾਂ ਵਿੱਚ ਉੱਠਣ, ਤੁਹਾਡੇ ਨਿਆਂਕਾਰ, ਨਿਆਂ ਕਰਨ ਵਿੱਚ ਦਿੱਕਤ ਮਹਿਸੂਸ ਕਰਨ ਕਿ ਕੀ ਠੀਕ ਹੈ। ਫ਼ੇਰ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੁਆਰਾ ਚੁਣੀ ਹੋਈ ਜਗ਼੍ਹਾ ਉੱਤੇ ਜਾਣਾ ਚਾਹੀਦਾ ਹੈ।