Numbers 21:33
ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜ੍ਹਾ ਲਿਆਂਦੀਆਂ। ਉਸ ਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।
Numbers 21:33 in Other Translations
King James Version (KJV)
And they turned and went up by the way of Bashan: and Og the king of Bashan went out against them, he, and all his people, to the battle at Edrei.
American Standard Version (ASV)
And they turned and went up by the way of Bashan: and Og the king of Bashan went out against them, he and all his people, to battle at Edrei.
Bible in Basic English (BBE)
Then turning they went up by the way of Bashan; and Og, king of Bashan, went out against them with all his people, to the fight at Edrei.
Darby English Bible (DBY)
And they turned and went up by the way to Bashan; and Og the king of Bashan went out against them, he and all his people, for battle to Edrei.
Webster's Bible (WBT)
And they turned and went up by the way of Bashan: and Og the king of Bashan went out against them, he, and all his people, to the battle at Edrei.
World English Bible (WEB)
They turned and went up by the way of Bashan: and Og the king of Bashan went out against them, he and all his people, to battle at Edrei.
Young's Literal Translation (YLT)
and turn and go up the way of Bashan, and Og king of Bashan cometh out to meet them, he and all his people, to battle, `at' Edrei.
| And they turned | וַיִּפְנוּ֙ | wayyipnû | va-yeef-NOO |
| and went up | וַֽיַּעֲל֔וּ | wayyaʿălû | va-ya-uh-LOO |
| way the by | דֶּ֖רֶךְ | derek | DEH-rek |
| of Bashan: | הַבָּשָׁ֑ן | habbāšān | ha-ba-SHAHN |
| and Og | וַיֵּצֵ֣א | wayyēṣēʾ | va-yay-TSAY |
| the king | עוֹג֩ | ʿôg | oɡe |
| Bashan of | מֶֽלֶךְ | melek | MEH-lek |
| went out | הַבָּשָׁ֨ן | habbāšān | ha-ba-SHAHN |
| against | לִקְרָאתָ֜ם | liqrāʾtām | leek-ra-TAHM |
| them, he, | ה֧וּא | hûʾ | hoo |
| all and | וְכָל | wĕkāl | veh-HAHL |
| his people, | עַמּ֛וֹ | ʿammô | AH-moh |
| to the battle | לַמִּלְחָמָ֖ה | lammilḥāmâ | la-meel-ha-MA |
| at Edrei. | אֶדְרֶֽעִי׃ | ʾedreʿî | ed-REH-ee |
Cross Reference
Joshua 13:12
ਰਾਜੇ ਓਗ ਦੀ ਸਾਰੀ ਰਿਆਸਤ ਉਸੇ ਧਰਤੀ ਉੱਤੇ ਸੀ। ਰਾਜਾ ਓਗ ਬਾਸ਼ਾਨ ਵਿੱਚ ਰਾਜ ਕਰਦਾ ਸੀ। ਅਤੀਤ ਵਿੱਚ ਉਹ ਅਸ਼ਤਾਰੋਥ ਅਤੇ ਅੰਦਰਈ ਵਿਖੇ ਰਾਜ ਕਰਦਾ ਸੀ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਅਤੀਤ ਕਾਲ ਵਿੱਚ ਮੂਸਾ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਲੈ ਲਈ ਸੀ।
Deuteronomy 29:7
“ਜਦ ਤੁਸੀਂ ਇਸ ਥਾਂ ਉੱਤੇ ਆ ਗਏ, ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ।, ਸਾਡੇ ਖਿਲਾਫ਼ ਲੜਨ ਲਈ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।
Deuteronomy 1:4
ਇਹ ਯਹੋਵਾਹ ਦੇ ਸੀਹੋਨ ਅਤੇ ਓਗ ਨੂੰ ਹਰਾਉਣ ਤੋਂ ਬਾਦ ਵਾਪਰਿਆ। (ਸੀਹੋਨ ਅਮੋਰੀਆਂ ਦਾ ਰਾਜਾ ਸੀ, ਜੋ ਕਿ ਹਸ਼ਬੋਨ ਵਿੱਚ ਹਕੂਮਤ ਕਰਦਾ ਸੀ। ਓਗ ਬਾਸ਼ਾਨ ਦਾ ਰਾਜਾ ਸੀ। ਜੋ ਕਿ ਅਸ਼ਤਾਰੋਥ ਅਤੇ ਅਦਰਈ ਵਿੱਚ ਹਕੂਮਤ ਕਰਦਾ ਸੀ।)
Deuteronomy 3:1
ਬਾਸ਼ਾਨ ਦੇ ਲੋਕਾਂ ਨਾਲ ਲੜਦਿਆਂ “ਅਸੀਂ ਵਾਪਸ ਮੁੜ ਪਏ ਅਤੇ ਬਾਸ਼ਾਨ ਦੇ ਰਸਤੇ ਉੱਤੇ ਪੈ ਗਏ। ਬਾਸ਼ਾਨ ਦਾ ਰਾਜਾ, ਓਗ ਅਤੇ ਉਸ ਦੇ ਸਾਰੇ ਬੰਦੇ ਅਦਰਈ ਵਿਖੇ ਸਾਡੇ ਨਾਲ ਲੜਾਈ ਕਰਨ ਲਈ ਬਾਹਰ ਆ ਗਏ।
Amos 4:1
ਵਿਲਾਸੀ ਔਰਤਾਂ ਸੁਣੋ ਸਾਮਰਿਯਾ ਪਹਾੜ ਉੱਤੇ ਰਹਿੰਦੀਓ ਬਾਸ਼ਾਨ ਦੀਓ ਗਊਓ ਤੁਸੀਂ ਗਰੀਬਾਂ ਨੂੰ ਦੁੱਖ ਦਿੰਦੀਆਂ ਹੋ ਅਤੇ ਉਨ੍ਹਾਂ ਨੂੰ ਮਸਲਦੀਆਂ ਹੋ। ਤੁਸੀਂ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਪੀਣ ਲਈ ਕੁਝ ਲਿਆਵੋ।”
Ezekiel 39:18
ਤੁਸੀਂ ਤਾਕਤਵਰ ਸਿਪਾਹੀਆਂ ਦੇ ਸਰੀਰਾਂ ਦਾ ਮਾਸ ਖਾਵੋਂਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ।
Ezekiel 27:6
ਉਨ੍ਹਾਂ ਨੇ ਬਾਸ਼ਾਨ ਦੇ ਓਕ ਦੇ ਰੁੱਖਾਂ ਦੀ ਵਰਤੋਂ ਕੀਤੀ ਸੀ ਤੁਹਾਡੇ ਪਤਵਾਰ ਬਨਾਉਣ ਲਈ। ਉਨ੍ਹਾਂ ਨੇ ਕਿੱਤੀਮ ਦੇ ਟਾਪੂਆਂ ਦੇ ਰੁੱਖਾਂ ਨੂੰ ਵਰਤਿਆ ਸੀ ਤੁਹਾਡੇ ਡੈਕ ਉਤਲੇ ਸਨਬੋਰ ਲਈ। ਸ਼ਿੰਗਾਰਿਆ ਸੀ ਉਨ੍ਹਾਂ ਨੇ ਉਸ ਨੂੰ ਹਾਬੀ ਦੰਦ ਨਾਲ।
Isaiah 33:9
ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹਾ ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸੱਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।
Psalm 68:15
ਬਾਸ਼ਾਨ ਪਰਬਤ ਕਈ ਸ਼ਿਖਰਾਂ ਵਾਲਾ ਇੱਕ ਮਹਾਨ ਪਰਬਤ ਹੈ।
Psalm 22:12
ਲੋਕੀਂ ਮੈਨੂੰ ਘੇਰਾ ਪਾ ਰਹੇ ਹਨ, ਉਹ ਤਕੜੇ ਸਾਨਾਂ ਵਾਂਗ ਮੈਨੂੰ ਘੇਰੇ ਹੋਏ ਹਨ।
Joshua 13:30
ਇਹ ਧਰਤੀ ਮਹਨਇਮ ਤੋਂ ਸ਼ੁਰੂ ਹੁੰਦੀ ਸੀ। ਇਸ ਧਰਤੀ ਵਿੱਚ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੀ ਸਾਰੀ ਧਰਤੀ, ਬਾਸ਼ਾਨ ਵਿੱਚ ਯਾਈਰ ਦੇ ਸਾਰੇ ਕਸਬੇ ਸ਼ਾਮਿਲ ਸਨ। (ਕੁੱਲ ਮਿਲਾ ਕੇ ਇਹ ਸਠ ਸ਼ਹਿਰ ਸਨ।)
Joshua 12:4
ਉਨ੍ਹਾਂ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਵੀ ਹਰਾਇਆ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਉਸਦੀ ਹਕੂਮਤ ਅਸ਼ਤਾਰੋਥ ਅਤੇ ਅੰਦਰਈ ਵਿੱਚ ਸੀ।
Joshua 9:10
ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਉਸ ਨੇ ਯਰਦਨ ਨਦੀ ਦੇ ਪੂਰਬ ਵੱਲ ਅਮੋਰੀ ਲੋਕਾਂ ਦੇ ਦੋ ਰਾਜਿਆਂ ਨੂੰ ਹਰਾ ਦਿੱਤਾ ਹੈ। ਇਹ ਅਸ਼ਤਾਰੋਥ ਦੀ ਧਰਤੀ ਉੱਤੇ ਹਸ਼ਬੋਨ ਦਾ ਰਾਜਾ ਸੀਹੋਨ ਸੀ ਅਤੇ ਬਾਸ਼ਾਨ ਦਾ ਰਾਜਾ ਓਗ ਸੀ।
Deuteronomy 32:14
ਵੱਗ ਤੋਂ ਮਖਣ ਨਾਲ, ਇੱਜੜ ਤੋਂ ਦੁੱਧ ਨਾਲ, ਲੇਲਿਆਂ ਅਤੇ ਬੱਕਰੀਆਂ ਤੋਂ ਚਰਬੀ ਨਾਲ, ਬਾਸ਼ਾਨ ਦੇ ਸਭ ਤੋਂ ਵੱਧੀਆ ਭੇਡੂਆ ਨਾਲ ਅਤੇ ਸਭ ਤੋਂ ਵੱਧੀਆ ਕਣਕ ਨਾਲ। ਤੁਸੀਂ ਅੰਗੂਰਾਂ ਦੇ ਲਾਲ ਰਸ ਤੋਂ ਮੈਅ ਪੀਤੀ।
Deuteronomy 4:47
ਉਨ੍ਹਾਂ ਨੂੰ ਸੀਹੋਨ ਦੀ ਧਰਤੀ ਮਿਲ ਗਈ ਅਤੇ ਉਨ੍ਹਾਂ ਨੇ ਬਾਸ਼ਾਨ ਦੇ ਰਾਜੇ, ਓਗ ਦੀ ਧਰਤੀ ਵੀ ਲੈ ਲਈ। ਇਹ ਦੋਵੇਂ ਰਾਜੇ ਯਰਦਨ ਨਦੀ ਦੇ ਪੂਰਬ ਵੱਲ ਰਹਿੰਦੇ ਸਨ।
Numbers 32:33
ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨੱਸ਼ਹ ਪਰਿਵਾਰ ਦੇ ਅੱਧੇ ਲੋਕਾਂ ਨੂੰ ਦੇ ਦਿੱਤੀ। (ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।