Numbers 1:7
ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ;
Numbers 1:7 in Other Translations
King James Version (KJV)
Of Judah; Nahshon the son of Amminadab.
American Standard Version (ASV)
Of Judah: Nahshon the son of Amminadab.
Bible in Basic English (BBE)
From Judah, Nahshon, the son of Amminadab;
Darby English Bible (DBY)
for Judah, Nahshon the son of Amminadab;
Webster's Bible (WBT)
Of Judah; Nahshon the son of Amminadab.
World English Bible (WEB)
Of Judah: Nahshon the son of Amminadab.
Young's Literal Translation (YLT)
`For Judah -- Nahshon son of Amminadab.
| Of Judah; | לִֽיהוּדָ֕ה | lîhûdâ | lee-hoo-DA |
| Nahshon | נַחְשׁ֖וֹן | naḥšôn | nahk-SHONE |
| the son | בֶּן | ben | ben |
| of Amminadab. | עַמִּֽינָדָֽב׃ | ʿammînādāb | ah-MEE-na-DAHV |
Cross Reference
Luke 3:32
ਦਾਊਦ ਯੱਸੀ ਦਾ ਪੁੱਤਰ ਸੀ, ਯੱਸੀ ਓਬੇਦ ਦਾ ਅਤੇ ਓਬੇਦ ਬੋਅਜ਼ ਦਾ ਅਤੇ ਬੋਅਜ਼ ਸਲਮੋਨ ਦਾ ਪੁੱਤਰ ਸੀ ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ।
Numbers 2:3
“ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।
Numbers 7:12
ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ: ਹਰੇਕ ਆਗੂ 3 1/4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ 3 1/4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ। ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈ ਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਣ ਲਈ ਵੀ ਲੈ ਕੇ ਆਇਆ। ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈ ਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈ ਕੇ ਆਇਆ। ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈ ਕੇ ਆਇਆ। ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈ ਕੇ ਆਇਆ। ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ। ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈ ਕੇ ਆਇਆ। ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈ ਕੇ ਆਇਆ। ਅੱਠਵੇਂ ਦਿਨ, ਮਨੱਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ। ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈ ਕੇ ਆਇਆ। ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈ ਕੇ ਆਇਆ। ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ। ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈ ਕੇ ਆਇਆ।
Numbers 10:14
ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ।
Ruth 4:18
ਰੂਥ ਅਤੇ ਬੋਅਜ਼ ਦਾ ਪਰਿਵਾਰ ਫ਼ਾਰਸ, ਦੇ ਪਰਿਵਾਰ ਦਾ ਇਤਿਹਾਸ ਇਹ ਹੈ: ਫ਼ਾਰਸ, ਹਸਰੋਨ ਦਾ ਪਿਤਾ ਸੀ।
Ruth 4:20
ਅਮਿਨਦਾਬ, ਨਹਿਸ਼ੋਨ ਦਾ ਪਿਤਾ ਸੀ। ਨਹਿਸ਼ੋਨ, ਸ਼ਲਮੋਨ ਦਾ ਪਿਤਾ ਸੀ।
1 Chronicles 2:10
ਰਾਮ ਦੇ ਉੱਤਰਾਧਿਕਾਰੀ ਰਾਮ ਅੰਮੀਨਾਦਾਬ ਦਾ ਪਿਤਾ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਸੀ ਨਹਸ਼ੋਨ। ਨਹਸ਼ੋਨ ਯਹੂਦੀ ਲੋਕਾਂ ਦਾ ਆਗੂ ਸੀ।
Matthew 1:2
ਅਬਰਾਹਾਮ ਇਸਹਾਕ ਦਾ ਪਿਤਾ ਸੀ। ਇਸਹਾਕ ਯਾਕੂਬ ਦਾ ਪਿਤਾ ਸੀ। ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ।