Lamentations 4:3
ਅਵਾਰਾ ਕੁਤ੍ਤੀ ਵੀ ਆਪਣੇ ਬੱਚਿਆਂ ਨੂੰ ਦੁੱਧ ਦਿੰਦੀ ਹੈ। ਗਿਦੜੀ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਛਾਤੀਆਂ ਦਾ ਦੁੱਧ ਚੁਘਾਉਂਦੀ ਹੈ। ਪਰ ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਜ਼ਾਲਮ ਹੈ। ਉਹ ਸ਼ਤਰ ਮੁਰਗੀ ਵਰਗੀ ਹੈ, ਜੋ ਮਾਰੂਬਲ ਅੰਦਰ ਰਹਿੰਦੀ ਹੈ।
Lamentations 4:3 in Other Translations
King James Version (KJV)
Even the sea monsters draw out the breast, they give suck to their young ones: the daughter of my people is become cruel, like the ostriches in the wilderness.
American Standard Version (ASV)
Even the jackals draw out the breast, they give suck to their young ones: The daughter of my people is become cruel, like the ostriches in the wilderness.
Bible in Basic English (BBE)
Even the beasts of the waste land have full breasts, they give milk to their young ones: the daughter of my people has become cruel like the ostriches in the waste land.
Darby English Bible (DBY)
Even the jackals offer the breast, they give suck to their young; the daughter of my people is become cruel, like the ostriches in the wilderness.
World English Bible (WEB)
Even the jackals draw out the breast, they give suck to their young ones: The daughter of my people is become cruel, like the ostriches in the wilderness.
Young's Literal Translation (YLT)
Even dragons have drawn out the breast, They have suckled their young ones, The daughter of my people is become cruel, Like the ostriches in a wilderness.
| Even | גַּם | gam | ɡahm |
| the sea monsters | תַּנִּין֙ | tannîn | ta-NEEN |
| draw out | חָ֣לְצוּ | ḥālĕṣû | HA-leh-tsoo |
| breast, the | שַׁ֔ד | šad | shahd |
| they give suck | הֵינִ֖יקוּ | hênîqû | hay-NEE-koo |
| ones: young their to | גּוּרֵיהֶ֑ן | gûrêhen | ɡoo-ray-HEN |
| the daughter | בַּת | bat | baht |
| of my people | עַמִּ֣י | ʿammî | ah-MEE |
| cruel, become is | לְאַכְזָ֔ר | lĕʾakzār | leh-ak-ZAHR |
| like the ostriches | כַּיְ | kay | kai |
| in the wilderness. | עֵנִ֖ים | ʿēnîm | ay-NEEM |
| בַּמִּדְבָּֽר׃ | bammidbār | ba-meed-BAHR |
Cross Reference
Ezekiel 5:10
ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।”
Isaiah 49:15
ਪਰ ਮੈਂ ਆਖਦਾ ਹਾਂ, “ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ! ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।
Romans 1:31
ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰੱਖਦੇ ਹਨ।
Luke 23:28
ਪਰ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬੱਚਿਆਂ ਵਾਸਤੇ ਰੋਵੋ।
Lamentations 4:10
ਉਸ ਸਮੇਂ ਬਹੁਤ ਚੰਗੀਆਂ ਸੁਆਣੀਆਂ ਨੇ ਵੀ ਆਪਣੇ ਬੱਚਿਆਂ ਦਾ ਮਾਸ ਰਿੰਨ੍ਹਿਆ। ਉਹ ਬੱਚੇ ਆਪਣੀਆਂ ਮਾਵਾਂ ਲਈ ਭੋਜਨ ਬਣ ਗਏ। ਇਹ ਉਦੋਂ ਵਾਪਰਿਆ ਜਦੋਂ ਮੇਰੇ ਲੋਕ ਤਬਾਹ ਹੋਏ ਸਨ।
Lamentations 2:20
ਯਹੋਵਾਹ, ਸਾਡੇ ਵੱਲ ਵੇਖ। ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ! ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ? ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ। ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?
Jeremiah 19:9
ਦੁਸ਼ਮਣ ਆਪਣੀ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਲੈ ਆਵੇਗਾ। ਉਹ ਫ਼ੌਜ ਲੋਕਾਂ ਨੂੰ ਭੋਜਨ ਲੈਣ ਲਈ ਬਾਹਰ ਨਹੀਂ ਜਾਣ ਦੇਵੇਗੀ। ਇਸ ਲਈ ਸ਼ਹਿਰ ਦੇ ਲੋਕ ਭੁੱਖੇ ਮਰਨਗੇ। ਉਹ ਇਤਨੇ ਭੁੱਖੇ ਹੋਣਗੇ ਕਿ ਆਪਣੇ ਹੀ ਧੀਆਂ ਪੁੱਤਰਾਂ ਦੀਆਂ ਲਾਸ਼ਾਂ ਖਾ ਜਾਣਗੇ। ਅਤੇ ਉਹ ਇੱਕ ਦੂਸਰੇ ਨੂੰ ਖਾਣ ਲੱਗ ਜਾਣਗੇ।’
Job 39:13
“ਸ਼ਤਰ ਮੁਰਗ ਜੋਸ਼ ਵਿੱਚ ਆ ਜਾਂਦਾ ਹੈ ਤੇ ਆਪਣੇ ਖੰਭ ਫ਼ੜਫ਼ੜਾਉਂਦਾ ਹੈ। ਪਰ ਕੋਈ ਸ਼ਤਰ ਮੁਰਗ ਉੱਡ ਨਹੀਂ ਸੱਕਦਾ। ਇਸਦੇ ਖੰਭ ਅਤੇ ਫ਼ਰ ਸਾਰਸ ਦੇ ਖੰਭਾਂ ਵਰਗੇ ਨਹੀਂ ਹਨ।
2 Kings 6:26
ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿ ਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।
Deuteronomy 28:52
“ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
Leviticus 26:29
ਤੁਸੀਂ ਇੰਨੇ ਭੁੱਖੇ ਹੋ ਜਾਉਂਗੇ ਕਿ ਤੁਸੀਂ ਆਪਣੇ ਪੁੱਤਰਾਂ, ਧੀਆਂ ਦੇ ਸਰੀਰਾਂ ਨੂੰ ਖਾ ਜਾਉਂਗੇ।