Lamentations 4:14
ਨਬੀ ਅਤੇ ਜਾਜਕ, ਅੰਨ੍ਹਿਆਂ ਵਾਂਗਰਾਂ ਗਲੀਆਂ ਅੰਦਰ ਭਟਕਦੇ ਫ਼ਿਰਦੇ ਸਨ। ਉਹ ਖੂਨ ਨਾਲ ਕਲੰਕਤ ਹੋ ਗਏ ਸਨ, ਤਾਂ ਜੋ ਲੋਕ ਉਨ੍ਹਾਂ ਦੇ ਕੱਪੜੇ ਛੂਹ ਵੀ ਨਾ ਸੱਕਣ।
Lamentations 4:14 in Other Translations
King James Version (KJV)
They have wandered as blind men in the streets, they have polluted themselves with blood, so that men could not touch their garments.
American Standard Version (ASV)
They wander as blind men in the streets, they are polluted with blood, So that men cannot touch their garments.
Bible in Basic English (BBE)
They are wandering like blind men in the streets, they are made unclean with blood, so that their robes may not be touched by men.
Darby English Bible (DBY)
They wandered about blind in the streets; they were polluted with blood, so that men could not touch their garments.
World English Bible (WEB)
They wander as blind men in the streets, they are polluted with blood, So that men can't touch their garments.
Young's Literal Translation (YLT)
They have wandered naked in out-places, They have been polluted with blood, Without `any' being able to touch their clothing,
| They have wandered | נָע֤וּ | nāʿû | na-OO |
| as blind | עִוְרִים֙ | ʿiwrîm | eev-REEM |
| streets, the in men | בַּֽחוּצ֔וֹת | baḥûṣôt | ba-hoo-TSOTE |
| polluted have they | נְגֹֽאֲל֖וּ | nĕgōʾălû | neh-ɡoh-uh-LOO |
| themselves with blood, | בַּדָּ֑ם | baddām | ba-DAHM |
| could men that so | בְּלֹ֣א | bĕlōʾ | beh-LOH |
| not | יֽוּכְל֔וּ | yûkĕlû | yoo-heh-LOO |
| touch | יִגְּע֖וּ | yiggĕʿû | yee-ɡeh-OO |
| their garments. | בִּלְבֻשֵׁיהֶֽם׃ | bilbušêhem | beel-voo-shay-HEM |
Cross Reference
Jeremiah 2:34
ਤੇਰੇ ਹੱਥਾਂ ਉੱਤੇ ਖੂਨ ਹੈ! ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ। ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ! ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!
Isaiah 56:10
ਸਾਰੇ ਨਬੀ ਹੀ ਨੇਤਰਹੀਣ ਨੇ। ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। ਉਹ ਕੁਤਿਆਂ ਦੇ ਸਮਾਨ ਨੇ ਜਿਹੜੇ ਭੌਁਕਦੇ ਨਹੀਂ। ਉਹ ਧਰਤੀ ਤੇ ਲੇਟ ਜਾਂਦੇ ਨੇ ਅਤੇ ਸੌਂ ਜਾਂਦੇ ਨੇ। ਹਾਂ, ਉਹ ਸੌਂ ਜਾਣਾ ਪਸੰਦ ਕਰਦੇ ਨੇ।
Isaiah 1:15
“ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਥਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।
Deuteronomy 28:28
ਯਹੋਵਾਹ ਤੁਹਾਨੂੰ ਪਾਗਲਪਨ ਦੀ ਸਜ਼ਾ ਦੇਵੇਗਾ। ਉਹ ਤੁਹਾਨੂੰ ਅੰਨ੍ਹਾ ਅਤੇ ਬੇਸਮਝ ਬਣਾ ਦੇਵੇਗਾ।
Numbers 19:16
ਜੇ ਕੋਈ ਬੰਦਾ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। ਇਹ ਬਿਧੀ ਲਾਗੂ ਹੋਵੇਗੀ ਜੇ ਮੁਰਦਾ ਸ਼ਰੀਰ ਬਾਹਰ ਖੇਤ ਵਿੱਚ ਪਿਆ ਹੋਇਆ ਹੈ ਜਾਂ ਜੇ ਉਹ ਬੰਦਾ ਜੰਗ ਵਿੱਚ ਮਰਿਆ ਹੈ। ਇਹ ਵੀ ਕਿ ਜੇ ਕੋਈ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਹੱਥ ਲਾਉਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ।
Ephesians 4:18
ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ।
Matthew 15:14
ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”
Micah 3:6
“ਇਸੇ ਲਈ ਤੁਹਾਡੇ ਲਈ ਘਨਘੋਰ ਹਨੇਰਾ ਹੈ ਅਤੇ ਤੁਸੀਂ ਦਰਸ਼ਨ ਨਹੀਂ ਵੇਖਦੇ। ਭਵਿੱਖ ਵਿੱਚ ਕੀ ਵਾਪਰੇਗਾ, ਤੁਸੀਂ ਨਹੀਂ ਵੇਖ ਸੱਕਦੇ। ਨਬੀਆਂ ਉੱਤੋਂ ਸੂਰਜ ਹਟ ਗਿਆ ਹੈ, ਭਵਿੱਖ ਵਿੱਚ ਕੀ ਵਾਪਰੇਗਾ, ਉਹ ਨਹੀਂ ਵੇਖ ਸੱਕਦੇ। ਇਸੇ ਲਈ, ਉਨ੍ਹਾਂ ਵਾਸਤੇ ਇਹ ਘੋਰ ਅੰਧਕਾਰ ਵਾਂਗ ਹੈ।
Hosea 4:2
ਉਹ ਦੂਸਰਿਆਂ ਨੂੰ ਸਰਾਪਦੇ ਹਨ, ਖੂਨ ਕਰਦੇ ਹਨ, ਝੂਠ ਬੋਲਦੇ ਹਨ ਅਤੇ ਚੋਰੀ ਕਰਦੇ ਹਨ। ਉਹ ਬਦਕਾਰੀ ਕਰਦੇ ਹਨ ਅਤੇ ਨਾਜਾਇਜ਼ ਬੱਚੇ ਪੈਦਾ ਕਰਦੇ ਹਨ। ਉਹ ਬਾਰ-ਬਾਰ ਖੂਨ ਕਰਦੇ ਹਨ।
Isaiah 59:9
ਇਸਰਾਏਲ ਦਾ ਪਾਪ ਮੁਸੀਬਤ ਲਿਆਉਂਦਾ ਹੈ ਸਾਰੀ ਨੇਕੀ ਅਤੇ ਨਿਰਪੱਖਤਾ ਖਤਮ ਹੋ ਗਈ ਹੈ। ਸਾਡੇ ਨਜ਼ਦੀਕ ਸਿਰਫ਼ ਹਨੇਰਾ ਹੈ, ਇਸ ਲਈ ਸਾਨੂੰ ਰੌਸ਼ਨੀ ਦਾ ਇੰਤਜ਼ਾਰ ਕਰਨਾ ਪਵੇਗਾ। ਅਸੀਂ ਤੇਜ਼ ਰੌਸ਼ਨੀ ਦੀ ਆਸ ਰੱਖਦੇ ਹਾਂ ਪਰ ਸਾਨੂੰ ਸਿਰਫ਼ ਹਨੇਰਾ ਮਿਲਦਾ ਹੈ।
Isaiah 29:10
ਯਹੋਵਾਹ ਤੁਹਾਡੇ ਉੱਪਰ ਗਹਿਰੀ ਨੀਂਦ ਲਿਆਇਆ ਹੈ। ਯਹੋਵਾਹ ਤੁਹਾਡੀਆਂ ਅੱਖਾਂ ਬੰਦ ਕਰ ਦੇਵੇਗਾ। (ਤੁਹਾਡੀਆਂ ਅੱਖਾਂ ਨਬੀ ਹਨ।) ਯਹੋਵਾਹ ਤੁਹਾਡੇ ਚਿਹਰੇ ਕੱਜ ਦੇਵੇਗਾ। (ਤੁਹਾਡੇ ਮੁਖੀਏ ਨਬੀ ਹਨ।)
Numbers 35:33
“ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸੱਕੇ।