Lamentations 2:3
ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ। ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ। ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ। ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ। ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।
Lamentations 2:3 in Other Translations
King James Version (KJV)
He hath cut off in his fierce anger all the horn of Israel: he hath drawn back his right hand from before the enemy, and he burned against Jacob like a flaming fire, which devoureth round about.
American Standard Version (ASV)
He hath cut off in fierce anger all the horn of Israel; He hath drawn back his right hand from before the enemy: And he hath burned up Jacob like a flaming fire, which devoureth round about.
Bible in Basic English (BBE)
In his burning wrath every horn of Israel has been cut off; his right hand has been turned back before the attacker: he has put a fire in Jacob, causing destruction round about.
Darby English Bible (DBY)
He hath cut off in fierce anger all the horn of Israel: he hath withdrawn his right hand from before the enemy; and he burned up Jacob like a flaming fire, devouring round about.
World English Bible (WEB)
He has cut off in fierce anger all the horn of Israel; He has drawn back his right hand from before the enemy: He has burned up Jacob like a flaming fire, which devours round about.
Young's Literal Translation (YLT)
He hath cut off in the heat of anger every horn of Israel, He hath turned backward His right hand From the face of the enemy, And He burneth against Jacob as a flaming fire, It hath devoured round about.
| He hath cut off | גָּדַ֣ע | gādaʿ | ɡa-DA |
| fierce his in | בָּֽחֳרִי | bāḥŏrî | BA-hoh-ree |
| anger | אַ֗ף | ʾap | af |
| all | כֹּ֚ל | kōl | kole |
| horn the | קֶ֣רֶן | qeren | KEH-ren |
| of Israel: | יִשְׂרָאֵ֔ל | yiśrāʾēl | yees-ra-ALE |
| he hath drawn | הֵשִׁ֥יב | hēšîb | hay-SHEEV |
| back | אָח֛וֹר | ʾāḥôr | ah-HORE |
| hand right his | יְמִינ֖וֹ | yĕmînô | yeh-mee-NOH |
| from before | מִפְּנֵ֣י | mippĕnê | mee-peh-NAY |
| the enemy, | אוֹיֵ֑ב | ʾôyēb | oh-YAVE |
| and he burned | וַיִּבְעַ֤ר | wayyibʿar | va-yeev-AR |
| Jacob against | בְּיַעֲקֹב֙ | bĕyaʿăqōb | beh-ya-uh-KOVE |
| like a flaming | כְּאֵ֣שׁ | kĕʾēš | keh-AYSH |
| fire, | לֶֽהָבָ֔ה | lehābâ | leh-ha-VA |
| which devoureth | אָכְלָ֖ה | ʾoklâ | oke-LA |
| round about. | סָבִֽיב׃ | sābîb | sa-VEEV |
Cross Reference
Psalm 74:11
ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ? ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
Isaiah 42:25
ਇਸ ਲਈ ਯਹੋਵਾਹ ਉਨ੍ਹਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਸਖਤ ਲੜਾਈਆਂ ਕਰਾਈਆਂ। ਇਉਂ ਲਗਦਾ ਸੀ ਜਿਵੇਂ ਇਸਰਾਏਲ ਦੇ ਲੋਕ ਅੱਗ ਵਿੱਚ ਘਿਰੇ ਹੋਣ। ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਵਾਪਰ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਸੜ ਰਹੇ ਹੋਣ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਵਾਪਰ ਰਿਹਾ ਸੀ।
Psalm 75:10
ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ, ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”
Psalm 75:5
ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”
Jeremiah 48:25
ਮੋਆਬ ਦੀ ਤਾਕਤ ਤੋੜ ਦਿੱਤੀ ਗਈ ਹੈ। ਮੋਆਬ ਦਾ ਬਾਜ਼ੂ ਟੁੱਟ ਗਿਆ ਹੈ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
Psalm 89:46
ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ? ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ? ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ?
Psalm 79:5
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ? ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
Luke 3:17
ਉਸ ਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂੜੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਕਿ ਕਦੇ ਬੁੱਝਣ ਵਾਲੀ ਨਹੀਂ ਹੈ।”
Luke 1:69
ਉਸ ਨੇ ਸਾਨੂੰ ਆਪਣੇ ਸੇਵਕ ਦਾਊਦ ਦੇ ਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
Malachi 4:1
“ਨਿਆਂ ਦਾ ਉਹ ਸਮਾਂ ਆ ਰਿਹਾ ਹੈ। ਇਹ ਭਖਦੀ ਭੱਠੀ ਵਾਂਗ ਹੋਵੇਗਾ ਜਿਸ ਵਿੱਚ ਸਾਰੇ ਹੰਕਾਰੀ ਮਨੁੱਖ ਝੋਖੇ ਜਾਣਗੇ ਇਹ ਬਦ ਲੋਕ ਕੱਖਾਂ ਵਾਂਗ ਸੜਨਗੇ। ਉਸ ਵਕਤ, ਉਹ ਅੱਗ ਵਿੱਚ ਬਲਦੀ ਝਾੜੀ ਵਾਂਗ ਹੋਣਗੇ ਜਿਸ ਵਿੱਚ ਕੋਈ ਵੀ ਤਣਾ ਜਾਂ ਜੜ ਨਾ ਬਚੇਗੀ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
Jeremiah 21:14
“ਤੁਸੀਂ ਉਹੀ ਸਜ਼ਾ ਪਾਵੋਂਗੇ, ਜਿਸਦੇ ਤੁਸੀਂ ਅਧਿਕਾਰੀ ਹੋ। ਮੈਂ ਤੁਹਾਡੇ ਜੰਗਲਾਂ ਅੰਦਰ ਅੱਗ ਲਾ ਦਿਆਂਗਾ। ਉਹ ਅੱਗ ਤੁਹਾਡੇ ਚਾਰ-ਚੁਫ਼ੇਰੇ ਦੀ ਹਰ ਸ਼ੈਅ ਨੂੰ ਸਾੜ ਦੇਵੇਗੀ।”
Jeremiah 21:4
‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ। “‘ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ।
Jeremiah 7:20
ਇਸ ਲਈ ਯਹੋਵਾਹ ਇਹ ਆਖਦਾ ਹੈ: “ਮੈਂ ਇਸ ਥਾਂ ਦੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ। ਮੈਂ ਲੋਕਾਂ ਅਤੇ ਪਸ਼ੂਆਂ ਨੂੰ ਸਜ਼ਾ ਦੇਵਾਂਗਾ। ਮੈਂ ਖੇਤਾਂ ਦੇ ਰੁੱਖਾਂ ਨੂੰ ਸਜ਼ਾ ਦਿਆਂਗਾ ਅਤੇ ਜ਼ਮੀਨ ਉੱਤੇ ਉੱਗਣ ਵਾਲੀਆਂ ਫ਼ਸਲਾਂ ਨੂੰ ਸਜ਼ਾ ਦਿਆਂਗਾ। ਮੇਰਾ ਗੁੱਸਾ ਤੇਜ਼ ਅੱਗ ਵਰਗਾ ਹੋਵੇਗਾ-ਅਤੇ ਕੋਈ ਵੀ ਬੰਦਾ ਉਸ ਨੂੰ ਰੋਕ ਨਹੀਂ ਸੱਕੇਗਾ।”
Jeremiah 4:4
ਯਹੋਵਾਹ ਦੇ ਬੰਦੇ ਬਣ ਜਾਓ। ਆਪਣੇ ਦਿਲਾਂ ਨੂੰ ਬਦਲ ਦਿਓ! ਯਹੂਦਾਹ ਦੇ ਬੰਦਿਓ ਅਤੇ ਯਰੂਸ਼ਲਮ ਦੇ ਲੋਕੋ, ਜੇ ਤੁਸੀਂ ਨਹੀਂ ਬਦਲੋਁਗੇ ਤਾਂ ਮੈਂ ਬਹੁਤ ਕਹਿਰਵਾਨ ਹੋ ਜਾਵਾਂਗਾ। ਮੇਰਾ ਕਹਿਰ ਅੱਗ ਵਾਂਗ, ਤੇਜ਼ੀ ਨਾਲ ਫ਼ੈਲ ਜਾਵੇਗਾ, ਅਤੇ ਮੇਰਾ ਕਹਿਰ ਤੁਹਾਨੂੰ ਸਾੜ ਕੇ ਸੁਆਹ ਕਰ ਦੇਵੇਗਾ। ਅਤੇ ਉਸ ਅੱਗ ਨੂੰ ਕੋਈ ਵੀ ਨਹੀਂ ਬੁਝਾ ਸੱਕੇਗਾ। ਇਹ ਕਿਉਂ ਵਾਪਰੇਗਾ? ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ।”
Isaiah 1:31
ਸ਼ਕਤੀਸ਼ਾਲੀ ਲੋਕ ਲਕੜੀ ਦੇ ਛੋਟੇ ਟੁਕੜਿਆਂ ਵਰਗੇ ਹੋਣਗੇ। ਅਤੇ ਉਹ ਗੱਲਾਂ ਜਿਹੜੀਆਂ ਉਹ ਲੋਕ ਕਰਦੇ ਹਨ ਉਹ ਚਂਗਿਆੜੀਆਂ ਵਰਗੀਆਂ ਹੋਣਗੀਆਂ ਜਿਹੜੀਆਂ ਅੱਗ ਲਾਉਂਦੀਆਂ ਹਨ ਸ਼ਕਤੀਸ਼ਾਲੀ ਲੋਕ ਅਤੇ ਉਨ੍ਹਾਂ ਦੇ ਅਮਲ ਸੜ ਜਾਵਣਗੇ। ਅਤੇ ਕੋਈ ਵੀ ਬੰਦਾ ਉਸ ਅੱਗ ਨੂੰ ਬੁਝਾ ਨਹੀਂ ਸੱਕੇਗਾ।
Psalm 132:17
ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ। ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
Psalm 89:24
ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ। ਮੈਂ ਹਮੇਸ਼ਾ ਉਸ ਨੂੰ ਤਾਕਤਵਰ ਬਣਾਵਾਂਗਾ।
Job 16:15
“ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ। ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ।
Deuteronomy 32:22
ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ ਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ, ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!