Jonah 3:6
ਜਦੋਂ ਨੀਨਵਾਹ ਦੇ ਪਾਤਸ਼ਾਹ ਨੇ ਇਹ ਸੁਣਿਆ, ਉਹ ਵੀ ਆਪਣੇ ਕੀਤੇ ਪਾਪਾਂ ਬਾਰੇ ਮਹਿਸੂਸ ਕਰਨ ਲੱਗਾ ਅਤੇ ਆਪਣੇ ਤਖਤ ਤੋਂ ਉਤਰ ਆਇਆ। ਉਸ ਨੇ ਆਪਣਾ ਸ਼ਾਹੀ ਚੋਗਾ ਉਤਾਰ ਕੇ ਸੋਗ ਦੇ ਬਸਤਰ ਪਹਿਨ ਲੇ ਜੋ ਪਛਚਾਤਾਪ ਪ੍ਰਗਟਾਉਂਦੇ ਸਨ। ਫੇਰ ਉਹ ਸੁਆਹ ਵਿੱਚ ਬੈਠ ਗਿਆ।
Jonah 3:6 in Other Translations
King James Version (KJV)
For word came unto the king of Nineveh, and he arose from his throne, and he laid his robe from him, and covered him with sackcloth, and sat in ashes.
American Standard Version (ASV)
And the tidings reached the king of Nineveh, and he arose from his throne, and laid his robe from him, and covered him with sackcloth, and sat in ashes.
Bible in Basic English (BBE)
And the word came to the king of Nineveh, and he got up from his seat of authority, and took off his robe, and covering himself with haircloth, took his seat in the dust.
Darby English Bible (DBY)
And the word reached the king of Nineveh, and he arose from his throne, and laid his robe from him, and covered himself with sackcloth, and sat in ashes.
World English Bible (WEB)
The news reached the king of Nineveh, and he arose from his throne, and took off his royal robe, covered himself with sackcloth, and sat in ashes.
Young's Literal Translation (YLT)
seeing the word doth come unto the king of Nineveh, and he riseth from his throne, and removeth his honourable robe from off him, and spreadeth out sackcloth, and sitteth on the ashes,
| For word | וַיִּגַּ֤ע | wayyiggaʿ | va-yee-ɡA |
| came | הַדָּבָר֙ | haddābār | ha-da-VAHR |
| unto | אֶל | ʾel | el |
| the king | מֶ֣לֶך | melek | MEH-lek |
| Nineveh, of | נִֽינְוֵ֔ה | nînĕwē | nee-neh-VAY |
| and he arose | וַיָּ֙קָם֙ | wayyāqām | va-YA-KAHM |
| from his throne, | מִכִּסְא֔וֹ | mikkisʾô | mee-kees-OH |
| laid he and | וַיַּעֲבֵ֥ר | wayyaʿăbēr | va-ya-uh-VARE |
| his robe | אַדַּרְתּ֖וֹ | ʾaddartô | ah-dahr-TOH |
| from | מֵֽעָלָ֑יו | mēʿālāyw | may-ah-LAV |
| him, and covered | וַיְכַ֣ס | waykas | vai-HAHS |
| sackcloth, with him | שַׂ֔ק | śaq | sahk |
| and sat | וַיֵּ֖שֶׁב | wayyēšeb | va-YAY-shev |
| in | עַל | ʿal | al |
| ashes. | הָאֵֽפֶר׃ | hāʾēper | ha-A-fer |
Cross Reference
Esther 4:1
ਮਾਰਦਕਈ ਦੀ ਅਸਤਰ ਅੱਗੇ ਫਰਿਆਦ ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸ ਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸ ਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚੱਲਾ ਗਿਆ।
James 4:6
ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।”
Ezekiel 27:30
ਬਹੁਤ ਉਦਾਸ ਹੋਵਣਗੇ ਉਹ ਤੇਰੇ ਬਾਰੇ। ਰੋਵਣਗੇ ਉਹ, ਘਟ੍ਟਾ ਪਾਉਣਗੇ ਆਪਣੇ ਸਿਰਾਂ ਵਿੱਚ ਅਤੇ ਲੇਟਣਗੇ ਰਾਖ ਵਿੱਚ।
Job 2:8
ਇਸ ਲਈ ਅੱਯੂਬ ਰੂੜੀ ਦੇ ਨਜ਼ਦੀਕ ਬੈਠ ਗਿਆ। ਉਸ ਨੇ ਇੱਕ ਟੁੱਟੇ ਹੋਏ ਬਰਤਨ ਦੇ ਟੁਕੜੇ ਨੂੰ ਆਪਣੇ ਜ਼ਖਮਾਂ ਨੂੰ ਖੁਰਚਨ ਲਈ ਵਰਤਿਆ।
James 1:9
ਅਸਲੀ ਦੌਲਤ ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ।
Luke 10:13
ਯਿਸੂ ਵੱਲੋਂ ਨਿਹਚਾਹੀਣਾ ਨੂੰ ਚੌਕਸੀ “ਖੁਰਾਜ਼ੀਨ ਤੇਰੇ ਤੇ ਲਾਹਨਤ, ਬੈਤਸੈਦਾ ਤੇਰੇ ਤੇ ਲਾਹਨਤ। ਮੈਂ ਤੁਹਾਡੇ ਦਰਮਿਆਨ ਬਹੁਤ ਸਾਰੇ ਕਰਿਸ਼ਮੇ ਕੀਤੇ। ਜੇ ਮੈਂ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਹੁੰਦੇ ਤਾਂ ਉਨ੍ਹਾਂ ਨੇ ਕਦੋਂ ਦੇ ਆਪਣੇ ਜੀਵਨ ਬਦਲ ਲਏ ਹੁੰਦੇ। ਅਤੇ ਤੱਪੜ ਪਹਿਨ ਕੇ ਆਪਣੇ ਉੱਪਰ ਸੁਆਹ ਮਲ ਲੈਂਦੇ ਇਹ ਦਰਸ਼ਾਉਣ ਲਈ ਕਿ ਉਹ ਆਪਣੇ ਪਾਪਾਂ ਲਈ ਮਾਫ਼ੀ ਮੰਗਦੇ ਹਨ।
Matthew 11:21
ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ।
Jeremiah 13:18
ਇਹ ਗੱਲਾਂ ਰਾਜੇ ਅਤੇ ਉਸਦੀ ਰਾਣੀ ਨੂੰ ਦੱਸੋ, “ਆਪਣੇ ਤਖਤਾਂ ਉੱਪਰੋਂ ਉਤਰ ਆਵੋ। ਤੁਹਾਡੇ ਖੂਬਸੂਰਤ ਤਾਜ਼, ਤੁਹਾਡੇ ਸਿਰਾਂ ਉੱਤੋਂ ਡਿੱਗ ਪਏ ਨੇ।”
Jeremiah 6:26
ਮੇਰੇ ਲੋਕੋ, ਸੋਗ ਦੇ ਬਸਤਰ ਪਹਿਨ ਲਵੋ ਅਤੇ ਰਾਖ ਅੰਦਰ ਲਿਟੋ। ਮੋੇ ਲੋਕਾਂ ਲਈ ਉੱਚੀ-ਉੱਚੀ ਰੋਵੋ। ਇਸ ਤਰ੍ਹਾਂ ਰੋਵੋ ਜਿਵੇਂ ਅਸੀਂ ਇੱਕਲੌਤਾ ਪੁੱਤਰ ਗੁਆ ਲਿਆ ਹੋਵੇ। ਇਹੀ ਗੱਲਾਂ ਕਰੋ ਕਿਉਂ ਕਿ ਤਬਾਹੀ ਲਿਆਉਣ ਵਾਲਾ ਬਹੁਤ ਛੇਤੀ ਸਾਡੇ ਵੱਲ ਆਵੇਗਾ।
Psalm 2:10
ਇਸੇ ਲਈ, ਰਾਜਿਓ ਤੁਸੀਂ ਸਿਆਣੇ ਬਣੋ। ਤੁਸੀਂ ਸਾਰੇ ਆਗੂਓ, ਇਹ ਸਬਕ ਸਿੱਖ ਲਉ।
Micah 1:10
ਇਸ ਨੂੰ ਗਬ ਵਿੱਚ ਨਾ ਦੱਸੋ, ਇੰਝ ਹੀ ਰੋਦੇ ਹੋਏ ਉਕੋ ਵਿੱਚ ਨਾ ਜਾਇਓ। ਆਪਣੇ-ਆਪ ਨੂੰ ਬੈਤ-ਓਫ਼ਰਾਹ ਵਿੱਚਲੀ ਧੂੜ ਵਿੱਚ ਮਧੋਲੋ।
Daniel 9:3
ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ।
Lamentations 3:29
ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ। ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
Job 42:6
ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ, ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ। ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ, ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।”