Job 9:17 in Punjabi

Punjabi Punjabi Bible Job Job 9 Job 9:17

Job 9:17
ਪਰਮੇਸ਼ੁਰ ਮੈਨੂੰ ਕੁਚਲਨ ਲਈ ਤੂਫਾਨ ਭੇਜ ਸੱਕਦਾ ਹੈ। ਅਕਾਰਣ ਹੀ ਉਹ ਮੈਨੂੰ ਹੋਰ ਜ਼ਖਮ ਦੇ ਸੱਕਦਾ ਹੈ।

Job 9:16Job 9Job 9:18

Job 9:17 in Other Translations

King James Version (KJV)
For he breaketh me with a tempest, and multiplieth my wounds without cause.

American Standard Version (ASV)
For he breaketh me with a tempest, And multiplieth my wounds without cause.

Bible in Basic English (BBE)
For I would be crushed by his storm, my wounds would be increased without cause.

Darby English Bible (DBY)
He, who crusheth me with a tempest, and multiplieth my wounds without cause.

Webster's Bible (WBT)
For he breaketh me with a tempest, and multiplieth my wounds without cause.

World English Bible (WEB)
For he breaks me with a tempest, Multiplies my wounds without cause.

Young's Literal Translation (YLT)
Because with a tempest He bruiseth me, And hath multiplied my wounds for nought.

For
אֲשֶׁרʾăšeruh-SHER
he
breaketh
בִּשְׂעָרָ֥הbiśʿārâbees-ah-RA
tempest,
a
with
me
יְשׁוּפֵ֑נִיyĕšûpēnîyeh-shoo-FAY-nee
and
multiplieth
וְהִרְבָּ֖הwĕhirbâveh-heer-BA
my
wounds
פְצָעַ֣יpĕṣāʿayfeh-tsa-AI
without
cause.
חִנָּֽם׃ḥinnāmhee-NAHM

Cross Reference

Job 16:14
ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ ਉਹ ਮੇਰੇ ਉੱਤੇ ਲੜਾਈ ਵਿੱਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ।

Job 2:3
ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, “ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਕੋਈ ਵੀ ਬੰਦਾ ਅੱਯੂਬ ਜਿਹਾ ਨਹੀਂ ਹੈ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ। ਉਹ ਹਾਲੇ ਵੀ ਵਫਾਦਾਰ ਹੈ, ਹਾਲਾਂ ਕਿ ਤੂੰ ਬੇਵਜ੍ਹਾ ਉਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਕਰਨ ਲਈ ਮੈਨੂੰ ਉਸ ਦੇ ਖਿਲਾਫ਼ ਉਕਸਾਇਆ।”

Job 34:6
ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ। ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।’

Jeremiah 23:19
ਹੁਣ ਯਹੋਵਾਹ ਵੱਲੋਂ ਭੇਜੀ ਗਈ ਸਜ਼ਾ, ਤੂਫ਼ਾਨ ਵਾਂਗ ਆਵੇਗੀ, ਯਹੋਵਾਹ ਦਾ ਕਹਿਰ ਵਾਵਰੋਲੇ ਵਰਗਾ ਹੋਵੇਗਾ। ਇਹ ਮੰਦੇ ਲੋਕਾਂ ਦੇ ਸਿਰਾਂ ਉੱਤੇ ਟੁੱਟ ਪਵੇਗਾ।

Ezekiel 13:13
ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਮੈਂ ਕਹਿਰਵਾਨ ਹਾਂ, ਅਤੇ ਮੈਂ ਤੁਹਾਡੇ ਖਿਲਾਫ਼ ਤੂਫ਼ਾਨ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਤੁਹਾਡੇ ਖਿਲਾਫ਼ ਤੇਜ਼ ਬਾਰਿਸ਼ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਆਕਾਸ਼ ਤੋਂ ਗੜ੍ਹੇ ਵਰ੍ਹਾਵਾਂਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।

Matthew 7:27
ਅਤੇ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਵੱਜਾ ਅਤੇ ਘਰ ਇੱਕ ਉੱਚੀ ਅਵਾਜ਼ ਨਾਲ ਢਹਿ ਗਿਆ।”

Matthew 12:20
ਉਹ ਲਿਤਾੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ। ਉਹ ਉਸ ਦੀਵੇ ਨੂੰ ਬਾਹਰ ਰੱਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪੱਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ।

John 9:3
ਯਿਸੂ ਨੇ ਆਖਿਆ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦਾ ਨਤੀਜਾ ਨਹੀਂ ਹੈ। ਪਰ ਇਹ ਚੰਗਾ ਹੋਕੇ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ।

John 15:25
ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’

Isaiah 28:17
“ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ। ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ੍ਹ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ।

Psalm 83:15
ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ, ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।

Job 2:7
ਤਾਂ ਸ਼ਤਾਨ ਯਹੋਵਾਹ ਕੋਲੋਂ ਚੱਲਾ ਗਿਆ। ਸ਼ਤਾਨ ਨੇ ਅੱਯੂਬ ਨੂੰ ਦਰਦਮਈ ਫੋੜਿਆਂ ਨਾਲ ਸਜ਼ਾ ਦਿੱਤੀ। ਇਹ ਫੋੜੇ ਅੱਯੂਬ ਦੇ ਸਰੀਰ ਉੱਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਫੈਲੇ ਹੋਏ ਸਨ।

Job 2:13
ਫੇਰ ਤਿੰਨੇ ਦੋਸਤ ਅੱਯੂਬ ਦੇ ਕੋਲ ਸੱਤ ਦਿਨ ਤੇ ਸੱਤ ਰਾਤਾਂ ਧਰਤੀ ਤੇ ਬੈਠੇ ਰਹੇ। ਕੋਈ ਵੀ ਅੱਯੂਬ ਨਾਲ ਇੱਕ ਵੀ ਸ਼ਬਦ ਨਾ ਬੋਲਿਆ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਸੀ ਕਿ ਉਹ ਕਿੰਨਾ ਕਸ਼ਟ ਝੱਲ ਰਿਹਾ ਸੀ।

Job 16:12
ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ, ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ। ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।

Job 16:17
ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ। ਮੇਰੀਆਂ ਪ੍ਰਾਰਥਨਾਵਾਂ ਸ਼ੁੱਧ ਤੇ ਧਰਮੀ ਹਨ।

Job 30:22
ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ। ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ।

Psalm 25:3
ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ। ਪਰ ਗਦਾਰ ਨਾਉਮੀਦ ਹੋਣਗੇ ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।

Psalm 29:5
ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ। ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।

Psalm 42:7
ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ। ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।

Job 1:14
ਤਾਂ ਅੱਯੂਬ ਦੇ ਕੋਲ ਇੱਕ ਬੰਦਾ ਸੁਨੇਹਾ ਲੈ ਕੇ ਆਇਆ ਤੇ ਆਖਿਆ, “ਨੇੜੇ ਹੀ ਬਲਦ ਹੱਲ ਖਿੱਚ ਰਹੇ ਸਨ ਤੇ ਗੱਧੇ ਘਾਹ ਚਰ ਰਹੇ ਸਨ।