Job 9:13
ਪਰਮੇਸ਼ੁਰ ਆਪਣੇ ਕ੍ਰੋਧ ਨੂੰ ਦਬਾਉਂਦਾ ਨਹੀਂ। ਰਹਾਬ ਦੇ ਸਹਾਇਕ ਵੀ ਪਰਮੇਸ਼ੁਰ ਅੱਗੇ ਝੁਕਦੇ ਹਨ।
If God | אֱ֭לוֹהַּ | ʾĕlôah | A-loh-ah |
will not | לֹא | lōʾ | loh |
withdraw | יָשִׁ֣יב | yāšîb | ya-SHEEV |
his anger, | אַפּ֑וֹ | ʾappô | AH-poh |
proud the | תַּחְתָּ֥ו | taḥtāw | tahk-TAHV |
helpers | שָׁ֝חֲח֗וּ | šāḥăḥû | SHA-huh-HOO |
do stoop | עֹ֣זְרֵי | ʿōzĕrê | OH-zeh-ray |
under | רָֽהַב׃ | rāhab | RA-hahv |
Cross Reference
Job 26:12
ਪਰਮੇਸ਼ੁਰ ਦੀ ਸ਼ਕਤੀ ਸਮੁੰਦਰ ਨੂੰ ਸ਼ਾਂਤ ਕਰ ਦਿੰਦੀ ਹੈ। ਪਰਮੇਸ਼ੁਰ ਦੀ ਸਿਆਣਪ ਨੇ ਰਾਹਬ ਦੇ ਸਹਾਇਕਾਂ ਨੂੰ ਤਬਾਹ ਕਰ ਦਿੱਤਾ।
Isaiah 30:7
ਇਹ ਬੇਕਾਰ ਕੌਮ ਮਿਸਰ ਹੈ। ਮਿਸਰ ਦੀ ਸਹਾਇਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਸ ਲਈ ਮੈਂ ਮਿਸਰ ਨੂੰ “ਨਿਕਂਮਾ ਅਜਗਰ” ਆਖਦਾ ਹਾਂ।
Psalm 89:10
ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ। ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
Isaiah 51:9
ਪਰਮੇਸ਼ੁਰ ਦੀ ਆਪਣੀ ਸ਼ਕਤੀ ਉਸ ਦੇ ਬੰਦਿਆਂ ਨੂੰ ਬਚਾਵੇਗੀ ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ! ਜਾਗ ਪਓ! ਤਕੜੇ ਬਣੋ! ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ, ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ। ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ। ਤੁਸੀਂ ਅਜਗਰ ਨੂੰ ਹਰਾਇਆ ਸੀ।
James 4:6
ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।”
Job 40:9
ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?
Isaiah 31:2
ਪਰ, ਇਹ ਯਹੋਵਾਹ ਹੀ ਹੈ ਜੋ ਸਿਆਣਾ ਹੈ। ਅਤੇ ਇਹ ਯਹੋਵਾਹ ਹੀ ਹੈ ਜਿਹੜਾ ਉਨ੍ਹਾਂ ਦੇ ਵਿਰੁੱਧ ਮੁਸੀਬਤ ਲੈ ਕੇ ਆਵੇਗਾ। ਲੋਕ ਯਹੋਵਾਹ ਦੇ ਆਦੇਸ਼ ਨੂੰ ਬਦਲਣ ਦੇ ਕਾਬਲ ਨਹੀਂ ਹੋਣਗੇ। ਯਹੋਵਾਹ ਉੱਠ ਕੇ ਬਦ ਲੋਕਾਂ ਦੇ ਖਿਲਾਫ਼ ਅਤੇ ਉਨ੍ਹਾਂ ਦੁਸ਼ਟ ਲੋਕਾਂ ਦੇ ਖਿਲਾਫ਼ ਲੜੇਗਾ ਜੋ ਉਨ੍ਹਾਂ ਦੀ ਮਦਦ ਲਰਨ ਦੀ ਕੋਸ਼ਿਸ਼ ਕਰਦੇ ਹਨ।