Job 7:1
ਅੱਯੂਬ ਨੇ ਆਖਿਆ, “ਬੰਦੇ ਨੂੰ ਧਰਤੀ ਉੱਤੇ ਸਖਤ ਸੰਘਰਸ਼ ਕਰਨਾ ਪੈਂਦਾ ਹੈ। ਉਸਦਾ ਜੀਵਨ ਭਾੜੇ ਦੇ ਮਜ਼ਦੂਰ ਵਰਗਾ ਹੁੰਦਾ ਹੈ।
Job 7:1 in Other Translations
King James Version (KJV)
Is there not an appointed time to man upon earth? are not his days also like the days of an hireling?
American Standard Version (ASV)
Is there not a warfare to man upon earth? And are not his days like the days of a hireling?
Bible in Basic English (BBE)
Has not man his ordered time of trouble on the earth? and are not his days like the days of a servant working for payment?
Darby English Bible (DBY)
Hath not man a life of labour upon earth? and are not his days like the days of a hireling?
Webster's Bible (WBT)
Is there not an appointed time to man upon earth? are not his days also like the days of a hireling?
World English Bible (WEB)
"Isn't a man forced to labor on earth? Aren't his days like the days of a hired hand?
Young's Literal Translation (YLT)
Is there not a warfare to man on earth? And as the days of an hireling his days?
| Is there not | הֲלֹֽא | hălōʾ | huh-LOH |
| an appointed time | צָבָ֣א | ṣābāʾ | tsa-VA |
| man to | לֶֽאֱנ֣וֹשׁ | leʾĕnôš | leh-ay-NOHSH |
| upon | עֲלֵ | ʿălē | uh-LAY |
| earth? | אָ֑רֶץ | ʾāreṣ | AH-rets |
| days his not are | וְכִימֵ֖י | wĕkîmê | veh-hee-MAY |
| also like the days | שָׂכִ֣יר | śākîr | sa-HEER |
| of an hireling? | יָמָֽיו׃ | yāmāyw | ya-MAIV |
Cross Reference
Psalm 39:4
ਯਹੋਵਾਹ, ਮੈਨੂੰ ਦੱਸੋ, ਹੁਣ ਮੇਰੇ ਨਾਲ ਕੀ ਹੋਵੇਗਾ? ਮੈਨੂੰ ਦੱਸੋ, ਮੈਂ ਕਿੰਨਾ ਕੁ ਚਿਰ ਜੀਵਾਂਗਾ? ਮੈਨੂੰ ਜਾਣ ਲੈਣ ਦਿਉ, ਅਸਲ ਵਿੱਚ ਮੇਰੀ ਉਮਰ ਕਿੰਨੀ ਛੋਟੀ ਹੈ।
Job 14:5
ਆਦਮੀ ਦੇ ਦਿਨ ਪੂਰਵ-ਨਿਸ਼ਚਿੰਤ ਹਨ। ਹੇ ਪਰਮੇਸ਼ੁਰ ਤੂੰ ਨਿਆਂ ਕਰਦਾ ਹੈਂ ਕਿ ਆਦਮੀ ਕਿੰਨਾ ਚਿਰ ਜਿਉਂਦਾ। ਤੂੰ ਆਦਮੀ ਲਈ ਉਹ ਹੱਦਾਂ ਮਿਬਦਾ ਹੈਂ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਦਲ ਸੱਕਦਾ।
Job 14:13
“ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿੱਚ ਛੁਪਾ ਦੇਵੇਂ। ਕਾਸ਼ ਕਿ ਤੂੰ ਮੈਨੂੰ ਉੱਥੇ ਛੁਪਾ ਦਿੰਦਾ ਜਦੋਂ ਤੱਕ ਕਿ ਤੇਰਾ ਗੁੱਸਾ ਠੰਡਾ ਨਾ ਹੋ ਜਾਂਦਾ। ਫ਼ੇਰ ਸ਼ਾਇਦ ਤੂੰ ਮੈਨੂੰ ਚੇਤੇ ਕਰਨ ਦਾ ਸਮਾਂ ਚੁਣ ਲੈਂਦਾ।
John 11:9
ਯਿਸੂ ਨੇ ਜਵਾਬ ਦਿੱਤਾ, “ਕੀ ਦਿਨ ਭਰ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚੱਲੇ ਤਾਂ ਪੱਥਰ ਦੀ ਠੋਕਰ ਤੋਂ ਨਹੀਂ ਡਿੱਗਦਾ ਕਿਉਂ ਕਿ ਉਹ ਇਸ ਦੁਨੀਆਂ ਦੇ ਚਾਨਣ ਵਿੱਚ ਵੇਖ ਸੱਕਦਾ ਹੈ।
Matthew 20:1
ਯਿਸੂ ਦਾ ਖੇਤ ਦੇ ਮਜਦੂਰਾਂ ਬਾਰੇ ਇੱਕ ਦ੍ਰਿਸ਼ਟਾਂਤ “ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ।
Isaiah 40:2
ਯਰੂਸ਼ਲਮ ਨਾਲ ਪਿਆਰ ਨਾਲ ਗੱਲ ਕਰੋ! ਯਰੂਸ਼ਲਮ ਨੂੰ ਆਖੋ, ‘ਤੇਰੀ ਸੇਵਾ ਦਾ ਸਮਾਂ ਮੁੱਕ ਗਿਆ ਹੈ। ਤੂੰ ਆਪਣੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ।’ ਯਹੋਵਾਹ ਨੇ ਯਰੂਸ਼ਲਮ ਨੂੰ ਉਸ ਦੇ ਹਰ ਇੱਕ ਗੁਨਾਹ ਦੀ ਸਜ਼ਾ ਦੋ ਵਾਰ ਦਿੱਤੀ ਹੈ।”
Isaiah 38:5
“ਹਿਜ਼ਕੀਯਾਹ ਵੱਲ ਜਾਓ ਅਤੇ ਉਸ ਨੂੰ ਦੱਸੋ ਕਿ ਤੁਹਾਡੇ ਪੁਰਖਿਆਂ ਦਾਊਦ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਂ ਤੇਰੇ ਅੱਬਰੂ ਦੇਖ ਲੇ ਹਨ। ਮੈਂ ਤੇਰੀ ਉਮਰ ਵਿੱਚ ਪੰਦਰ੍ਹਾਂ ਸਾਲਾਂ ਦਾ ਵਾਧਾ ਕਰ ਦਿਆਂਗਾ।
Isaiah 21:16
ਯਹੋਵਾਹ, ਮੇਰੇ ਮਾਲਿਕ ਨੇ ਮੈਨੂੰ ਦੱਸਿਆ ਕਿ ਇਹ ਗੱਲਾਂ ਵਾਪਰਨਗੀਆਂ। ਯਹੋਵਾਹ ਨੇ ਆਖਿਆ, “ਇੱਕ ਸਾਲ ਅੰਦਰ, ਜਿਵੇਂ ਕਿ ਕੋਈ ਭਾੜੇ ਦਾ ਸਹਾਇਕ ਸਮਾਂ ਗਿਣਦਾ ਹੈ। ਕੇਦਰ ਦੀ ਸਾਰੀ ਸ਼ਾਨ ਮੁੱਕ ਜਾਵੇਗੀ।
Ecclesiastes 8:8
ਬਿਲਕੁਲ ਜਿਵੇਂ ਕੋਈ ਹਵਾ ਨੂੰ ਰੋਕ ਨਹੀਂ ਸੱਕਦਾ, ਕਿਸੇ ਕੋਲ ਵੀ ਆਪਣੀ ਮੌਤ ਨੂੰ ਰੋਕਣ ਦੀ ਸਮਰਬਾ ਨਹੀਂ। ਯੁੱਧ ਦੌਰਾਨ ਕੋਈ ਵੀ ਫ਼ੌਜ਼ ਵਿੱਚੋਂ ਇਸਤੀਫ਼ਾ ਨਹੀਂ ਦੇ ਸੱਕਦਾ, ਅਤੇ ਇਸੇ ਤਰ੍ਹਾਂ ਹੀ ਜਿਹੜਾ ਵਿਅਕਤੀ ਦੁਸ਼ਟਤਾ ਦਾ ਵਿਖਾਵਾ ਕਰਦਾ ਆਪਣੀ ਦੁਸ਼ਟਤਾ ਤੋਂ ਬਚਣ ਦੇ ਯੋਗ ਨਹੀਂ ਹੋਵੇਗਾ।
Job 5:7
ਪਰ ਆਦਮੀ ਸਿਰਫ਼ ਮੁਸੀਬਤਾਂ ਝੱਲਣ ਲਈ ਹੀ ਜਨਮਿਆ ਸੀ। ਇਹ ਇੰਨਾ ਹੀ ਪ੍ਰਪੱਕ ਹੈਂ ਜਿਵੇਂ ਅੱਗ ਵਿੱਚੋਂ ਚੰਗਿਆੜੇ ਉੱਠਦੇ ਹਨ।
Deuteronomy 15:18
“ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।
Leviticus 25:50
“ਤੁਸੀਂ ਕੀਮਤ ਦਾ ਨਿਆਂ ਕਿਵੇਂ ਕਰੋਂਗੇ? ਤੁਹਾਨੂੰ ਜਦੋਂ ਤੋਂ ਉਸ ਨੇ ਆਪਣੇ-ਆਪ ਨੂੰ ਵੇਚਿਆ ਸੀ ਜੁਬਲੀ ਵਰ੍ਹੇ ਤੀਕ ਸਾਲ ਗਿਨਣੇ ਚਾਹੀਦੇ ਹਨ। ਇਸ ਗਿਣਤੀ ਦੀ ਵਰਤੋਂ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਅਸਲ ਵਿੱਚ ਉਸ ਬੰਦੇ ਨੇ ਉਸ ਨੂੰ ਕੁਝ ਸਾਲਾਂ ਲਈ ਹੀ ਭਾੜੇ ਤੇ ਰੱਖਿਆ ਸੀ।