Jeremiah 50:16
ਬਾਬਲ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਨਾ ਬੀਜਣ ਦਿਓ। ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਇਕੱਠੀਆਂ ਨਾ ਕਰਨ ਦਿਓ! ਬਾਬਲ ਦੇ ਫ਼ੌਜੀਆਂ ਨੇ ਬਹੁਤ ਸਾਰੇ ਕੈਦੀਆਂ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਸੀ। ਹੁਣ ਦੁਸ਼ਮਣ ਦੇ ਫ਼ੌਜੀ ਆ ਗਏ ਨੇ, ਇਸੇ ਲਈ ਕੈਦੀ ਪਰਤ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਉਹ ਕੈਦੀ ਨੱਸਦੇ ਹੋਏ ਆਪਣਿਆਂ ਸ਼ਹਿਰਾਂ ਨੂੰ ਜਾ ਰਹੇ ਨੇ।
Cut off | כִּרְת֤וּ | kirtû | keer-TOO |
the sower | זוֹרֵ֙עַ֙ | zôrēʿa | zoh-RAY-AH |
Babylon, from | מִבָּבֶ֔ל | mibbābel | mee-ba-VEL |
and him that handleth | וְתֹפֵ֥שׂ | wĕtōpēś | veh-toh-FASE |
sickle the | מַגָּ֖ל | maggāl | ma-ɡAHL |
in the time | בְּעֵ֣ת | bĕʿēt | beh-ATE |
of harvest: | קָצִ֑יר | qāṣîr | ka-TSEER |
for fear | מִפְּנֵי֙ | mippĕnēy | mee-peh-NAY |
oppressing the of | חֶ֣רֶב | ḥereb | HEH-rev |
sword | הַיּוֹנָ֔ה | hayyônâ | ha-yoh-NA |
they shall turn | אִ֤ישׁ | ʾîš | eesh |
one every | אֶל | ʾel | el |
to | עַמּוֹ֙ | ʿammô | ah-MOH |
his people, | יִפְנ֔וּ | yipnû | yeef-NOO |
flee shall they and | וְאִ֥ישׁ | wĕʾîš | veh-EESH |
every one | לְאַרְצ֖וֹ | lĕʾarṣô | leh-ar-TSOH |
to his own land. | יָנֻֽסוּ׃ | yānusû | ya-noo-SOO |
Cross Reference
Isaiah 13:14
ਫ਼ੇਰ ਲੋਕੀ ਓਸੇ ਤਰ੍ਹਾਂ ਭੱਜ ਉੱਠਣਗੇ ਜਿਵੇਂ ਕੋਈ ਜ਼ਖਮੀ ਹਿਰਨ ਹੁੰਦਾ ਹੈ। ਉਹ ਬਿਨਾਂ ਆਜੜੀ ਤੋਂ ਭੇਡਾਂ ਵਾਂਗ ਭੱਜ ਉੱਠਣਗੇ। ਹਰ ਬੰਦਾ ਮੂੰਹ ਮੋੜ ਲਵੇਗਾ ਅਤੇ ਪਿੱਛਾਂਹ ਆਪਣੇ ਦੇਸ਼ ਅਤੇ ਲੋਕਾਂ ਵੱਲ ਭੱਜ ਪਵੇਗਾ।
Jeremiah 46:16
ਉਹ ਸਿਪਾਹੀ ਬਾਰ-ਬਾਰ ਠੋਕਰ ਖਾਣਗੇ। ਉਹ ਇੱਕ ਦੂਸਰੇ ਉੱਤੇ ਡਿੱਗਣਗੇ। ਉਹ ਆਖਣਗੇ, ‘ਉੱਠੋ, ਆਓ ਆਪਣੇ ਲੋਕਾਂ ਕੋਲ ਵਾਪਸ ਚੱਲੀਏ। ਆਓ ਆਪਣੀ ਮਾਤਭੂਮੀ ਨੂੰ ਚੱਲੀਏ। ਸਾਨੂੰ ਸਾਡਾ ਦੁਸ਼ਮਣ ਹਰਾ ਰਿਹਾ ਹੈ। ਸਾਨੂੰ ਅਵੱਸ਼ ਹੀ ਨਿਕਲ ਜਾਣਾ ਚਾਹੀਦਾ ਹੈ।’
Jeremiah 51:9
ਅਸੀਂ ਬਾਬਲ ਨੂੰ ਠੀਕ ਕਰਨਾ ਚਾਹਿਆ, ਪਰ ਉਹ ਠੀਕ ਨਹੀਂ ਹੋਇਆ। ਇਸ ਲਈ ਉਸ ਨੂੰ ਛੱਡ ਦੇਈਏ, ਅਤੇ ਸਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਦੇਸ਼ ਨੂੰ ਜਾਵੇ। ਅਕਾਸ਼ ਦਾ ਪਰਮੇਸ਼ੁਰ ਹੀ ਬਾਬਲ ਦੀ ਸਜ਼ਾ ਬਾਰੇ ਨਿਆਂ ਕਰੇਗਾ। ਉਹੀ ਨਿਆਂ ਕਰੇਗਾ, ਕਿ ਬਾਬਲ ਨਾਲ ਕੀ ਵਾਪਰੇਗਾ।
Joel 1:11
ਹੇ ਕਿਸਾਨੋ! ਦੁੱਖ ਮਨਾਓ! ਅੰਗੂਰੀ ਬਾਗ਼ਾਂ ਦੇ ਕਿਸਾਨੋ ਜ਼ੋਰ-ਜ਼ੋਰ ਦੀ ਪਿੱਟੋ ਕਣਕ ਅਤੇ ਜੌਁ ਲਈ ਰੋਵੋ ਕਿਉਂ ਕਿ ਖੇਤਾਂ ਵਿੱਚ ਫ਼ਸਲ ਨਾਸ ਹੋ ਗਈ ਹੈ।
Jeremiah 25:38
ਯਹੋਵਾਹ ਖਤਰਨਾਕ ਸ਼ੇਰ ਵਰਗਾ ਹੈ, ਆਪਣੇ ਮਾਂਦ ਵਿੱਚੋਂ ਨਿਕਲ ਰਿਹਾ, ਯਹੋਵਾਹ ਕਹਿਰਵਾਨ ਹੈ! ਇਹ ਕਹਿਰ ਉਨ੍ਹਾਂ ਲੋਕਾਂ ਨੂੰ ਜ਼ਖਮੀ ਕਰੇਗਾ। ਉਨ੍ਹਾਂ ਦਾ ਦੇਸ਼ ਸੱਖਣਾ ਮਾਰੂਬਲ ਹੋਵੇਗਾ।
Jeremiah 51:23
ਮੈਂ ਤੇਰਾ ਇਸਤੇਮਾਨ ਅਯਾਲੀਆਂ ਅਤੇ ਇੱਜੜ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਕਿਸਾਨਾਂ ਅਤੇ ਗਾਵਾਂ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਹਾਕਮਾਂ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਭੰਨਣ ਲਈ ਕੀਤਾ ਹੈ।
Amos 5:16
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, “ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।