Jeremiah 49:8
ਦਦਾਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ, ਭੱਜ ਜਾਵੋ! ਛੁਪ ਜਾਵੋ! ਕਿਉਂ? ਕਿਉਂ ਕਿ ਮੈਂ ਏਸਾਓ ਨੂੰ ਉਸ ਦੇ ਮੰਦਿਆਂ ਕਾਰਿਆਂ ਲਈ ਸਜ਼ਾ ਦੇਵਾਂਗਾ।
Jeremiah 49:8 in Other Translations
King James Version (KJV)
Flee ye, turn back, dwell deep, O inhabitants of Dedan; for I will bring the calamity of Esau upon him, the time that I will visit him.
American Standard Version (ASV)
Flee ye, turn back, dwell in the depths, O inhabitants of Dedan; for I will bring the calamity of Esau upon him, the time that I shall visit him.
Bible in Basic English (BBE)
Go in flight, go back, take cover in deep places, you who are living in Dedan; for I will send the fate of Edom on him, even the time of his punishment.
Darby English Bible (DBY)
Flee, turn back, dwell deep down, ye inhabitants of Dedan! For I will bring the calamity of Esau upon him, the time that I visit him.
World English Bible (WEB)
Flee you, turn back, dwell in the depths, inhabitants of Dedan; for I will bring the calamity of Esau on him, the time that I shall visit him.
Young's Literal Translation (YLT)
Flee, turn, go deep to dwell, ye inhabitants of Dedan, For the calamity of Esau I brought in upon him, The time I inspected him.
| Flee | נֻ֤סוּ | nusû | NOO-soo |
| ye, turn back, | הָפְנוּ֙ | hopnû | hofe-NOO |
| dwell | הֶעְמִ֣יקוּ | heʿmîqû | heh-MEE-koo |
| deep, | לָשֶׁ֔בֶת | lāšebet | la-SHEH-vet |
| inhabitants O | יֹשְׁבֵ֖י | yōšĕbê | yoh-sheh-VAY |
| of Dedan; | דְּדָ֑ן | dĕdān | deh-DAHN |
| for | כִּ֣י | kî | kee |
| bring will I | אֵ֥יד | ʾêd | ade |
| the calamity | עֵשָׂ֛ו | ʿēśāw | ay-SAHV |
| of Esau | הֵבֵ֥אתִי | hēbēʾtî | hay-VAY-tee |
| upon | עָלָ֖יו | ʿālāyw | ah-LAV |
| time the him, | עֵ֥ת | ʿēt | ate |
| that I will visit | פְּקַדְתִּֽיו׃ | pĕqadtîw | peh-kahd-TEEV |
Cross Reference
Jeremiah 25:23
ਮੈਂ ਦਦਾਨ, ਤੇਮਾ ਅਤੇ ਬੂਜ਼ ਦੇ ਲੋਕਾਂ ਨੂੰ ਪਿਆਲਾ ਪਿਲਾਇਆ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਪਿਆਲਾ ਪਿਲਾਇਆ ਜਿਹੜੇ ਆਪਣੀਆਂ ਪੁੜਪੜੀਆਂ ਦੇ ਵਾਲ ਕਟਦੇ ਨੇ।
Jeremiah 46:21
ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵੱਛਿਆਂ ਵ੍ਵਰਗੇ ਹਨ। ਉਹ ਮੁੜਕੇ ਪਿੱਛਾਂਹ ਭੱਜ ਜਾਣਗੇ। ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸੱਕਣਗੇ। ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
Jeremiah 49:30
ਛੇਤੀ ਭੱਜੋ! ਹਾਸੋਰ ਦੇ ਲੋਕੋ, ਛੁਪਣ ਦੀ ਕੋਈ ਚੰਗੀ ਥਾਂ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਨਬੂਕਦਨੱਸਰ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ। ਉਸ ਨੇ ਤੁਹਾਨੂੰ ਹਰਾਉਣ ਦੀਆਂ ਚਲਾਕ ਯੋਜਨਾਵਾਂ ਸੋਚੀਆਂ।
Isaiah 21:13
ਪਰਮੇਸ਼ੁਰ ਦਾ ਅਰਬ ਨੂੰ ਸੰਦੇਸ਼ ਅਰਬ ਬਾਰੇ ਉਦਾਸ ਸੰਦੇਸ਼। ਦਦਾਨ ਦੇ ਇੱਕ ਕਾਰਵਾਨਾਂ ਨੇ, ਅਰਬ ਮਾਰੂਬਲ ਵਿੱਚ ਕੁਝ ਰੁੱਖਾਂ ਹੇਠਾਂ ਰਾਤ ਗੁਜ਼ਾਰੀ।
Revelation 6:15
ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ।
Matthew 24:15
“ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’ ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।)
Obadiah 1:3
ਤੇਰੇ ਹੰਕਾਰ ਨੇ ਤੈਨੂੰ ਮਾਰਿਆ ਹੈ, ਤੂੰ ਚੱਟਾਨਾਂ ਦੀਆਂ ਗੁਫ਼ਾਵਾਂ ’ਚ ਜਾਕੇ ਵਸਿਆ ਤੇ ਤੇਰਾ ਘਰ ਉਚਿਆਈਆਂ ਤੇ ਹੈ ਇਸ ਲਈ ਤੂੰ ਆਪਣੇ-ਆਪ ਨੂੰ ਆਖਦਾ ਹੈਂ, ‘ਕੋਈ ਮੈਨੂੰ ਧਰਤੀ ਤੇ ਨਹੀਂ ਲਾਹ ਸੱਕਦਾ।’”
Amos 9:1
ਜਗਵੇਦੀ ਕੋਲ ਖੜ੍ਹੇ ਯਹੋਵਾਹ ਦੇ ਦਰਸ਼ਨ ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ, “ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ। ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ। ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸ ਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ। ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
Lamentations 4:21
ਖੁਸ਼ ਹੋਵੋ, ਅਦੋਨ ਦੇ ਲੋਕੋ। ਊਜ਼ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਲੋਕੋ, ਖੁਸ਼ ਹੋਵੋ। ਪਰ ਚੇਤੇ ਰੱਖੋ, ਯਹੋਵਾਹ ਦੇ ਕਹਿਰ ਦਾ ਪਿਆਲਾ ਛੇਤੀ ਹੀ ਤੁਹਾਡੇ ਲਈ ਵੀ ਆਵੇਗਾ। ਜਦੋਂ ਤੁਸੀਂ ਸਜ਼ਾ ਦਾ ਉਹ ਪਿਆਲਾ ਪੀਵੋਂਗੇ, ਤੁਸੀਂ ਸ਼ਰਾਬੀ ਹੋ ਜਾਵੋਂਗੇ ਅਤੇ ਆਪਣੇ-ਆਪ ਨੂੰ ਨਿਰ-ਬਸਤਰ ਕਰ ਲਵੋਂਗੇ
Jeremiah 50:27
ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ। ਉਨ੍ਹਾਂ ਦਾ ਕਤਲੇਆਮ ਕਰ ਦਿਓ। ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।
Jeremiah 49:32
ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ। ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ। ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ। ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Jeremiah 48:44
ਲੋਕ ਭੈਭੀਤ ਹੋਣਗੇ ਅਤੇ ਦੂਰ ਭੱਜ ਜਾਣਗੇ ਅਤੇ ਉਹ ਡੂੰਘਿਆਂ ਟੋਇਆਂ ਅੰਦਰ ਡਿੱਗ ਪੈਣਗੇ। ਜਿਹੜਾ ਡੂੰਘਿਆਂ ਟੋਇਆਂ ਵਿੱਚੋਂ ਬਾਹਰ ਆਵੇਗਾ, ਉਹ ਜਾਲਾਂ ਅੰਦਰ ਫ਼ੜਿਆ ਜਾਵੇਗਾ। ਮੈਂ ਮੋਆਬ ਲਈ ਸਜ਼ਾ ਦਾ ਸਾਲ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
Jeremiah 48:28
ਮੋਆਬ ਦੇ ਲੋਕੋ, ਆਪਣੇ ਕਸਬਿਆਂ ਨੂੰ ਛੱਡ ਜਾਓ। ਜਾਓ, ਚੱਟਾਨਾਂ ਵਿੱਚਕਾਰ ਰਹੋ। ਉਸ ਘੁੱਗੀ ਵਾਂਗ ਬਣ ਜਾਓ, ਜਿਹੜੀ ਗੁਫ਼ਾ ਦੇ ਪ੍ਰਵੇਸ਼ ਉੱਤੇ ਆਲ੍ਹਣਾ ਬਣਾਉਂਦੀ ਹੈ।”
Jeremiah 48:6
ਦੌੜੋ! ਜਾਨ ਬਚਾਉਣ ਲਈ ਦੌੜੋ! ਦੌੜੋ, ਫ਼ੂਸ ਦੇ ਤਿਣਕਿਆਂ ਵਾਂਗ ਜੋ ਮਾਰੂਬਲ ਅੰਦਰ ਉਡਦੇ ਨੇ।
Jeremiah 6:1
ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।
Isaiah 2:21
ਫ਼ੇਰ ਲੋਕ ਚੱਟਾਨਾਂ ਦੀਆਂ ਖੋਹਾਂ ਵਿੱਚ ਛੁਪ ਜਾਣਗੇ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਉਹ ਯਹੋਵਾਹ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਉਦੋਂ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖਲੋ ਜਾਵੇਗਾ।
1 Samuel 13:6
ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਖੁੰਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇੱਧਰ-ਉੱਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗੜ੍ਹਿਆਂ ’ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।
Judges 6:2
ਮਿਦਯਾਨ ਦੇ ਲੋਕ ਬਹੁਤ ਤਾਕਤਵਰ ਅਤੇ ਇਸਰਾਏਲ ਦੇ ਲੋਕਾਂ ਵਾਸਤੇ ਬਹੁਤ ਜ਼ਾਲਮ ਸਨ। ਇਸ ਲਈ ਇਸਰਾਏਲ ਦੇ ਲੋਕਾਂ ਨੇ ਪਹਾੜਾਂ ਦੀਆਂ ਤਰੇੜਾਂ, ਗੁਫ਼ਾਵਾਂ ਵਿੱਚ ਬਹੁਤ ਸਾਰੀਆਂ ਛੁਪਣਗਾਹਾਂ ਅਤੇ ਗੜ੍ਹੀਆਂ ਬਣਾ ਲਈਆਂ, ਅਤੇ ਉਹ ਉੱਥੇ ਲੁਕ ਗਏ।