Jeremiah 48:41
ਕਿਰਿਓਬ ਉੱਤੇ ਕਬਜ਼ਾ ਹੋ ਜਾਵੇਗਾ। ਮਜ਼ਬੂਤ ਛੁਪਣਗਾਹਾਂ ਉੱਤੇ ਵੀ ਕਬਜ਼ਾ ਕਰ ਲਿਆ ਜਾਵੇਗਾ। ਉਸ ਸਮੇਂ, ਮੋਆਬ ਦੇ ਫ਼ੌਜੀ ਉਸ ਔਰਤ ਵਾਂਗ ਡਰੇ ਹੋਏ ਹੋਣਗੇ ਜਿਹੜੀ ਬੱਚਾ ਜਣ ਰਹੀ ਹੁੰਦੀ ਹੈ।
Jeremiah 48:41 in Other Translations
King James Version (KJV)
Kerioth is taken, and the strong holds are surprised, and the mighty men's hearts in Moab at that day shall be as the heart of a woman in her pangs.
American Standard Version (ASV)
Kerioth is taken, and the strongholds are seized, and the heart of the mighty men of Moab at that day shall be as the heart of a woman in her pangs.
Bible in Basic English (BBE)
Kerioth is taken, and the strong places have been forced, and the hearts of Moab's men of war in that day will be like the heart of a woman in birth-pains.
Darby English Bible (DBY)
Kerijoth is taken, and the strongholds are seized, and at that day the heart of the mighty men of Moab shall be as the heart of a woman in her pangs.
World English Bible (WEB)
Kerioth is taken, and the strongholds are seized, and the heart of the mighty men of Moab at that day shall be as the heart of a woman in her pangs.
Young's Literal Translation (YLT)
Captured have been the cities, And the strongholds are caught, And the heart of the mighty of Moab Hath been in that day as the heart of a distressed woman.
| Kerioth | נִלְכְּדָה֙ | nilkĕdāh | neel-keh-DA |
| is taken, | הַקְּרִיּ֔וֹת | haqqĕriyyôt | ha-keh-REE-yote |
| and the strong holds | וְהַמְּצָד֖וֹת | wĕhammĕṣādôt | veh-ha-meh-tsa-DOTE |
| surprised, are | נִתְפָּ֑שָׂה | nitpāśâ | neet-PA-sa |
| and the mighty men's | וְֽ֠הָיָה | wĕhāyâ | VEH-ha-ya |
| hearts | לֵ֞ב | lēb | lave |
| Moab in | גִּבּוֹרֵ֤י | gibbôrê | ɡee-boh-RAY |
| at that | מוֹאָב֙ | môʾāb | moh-AV |
| day | בַּיּ֣וֹם | bayyôm | BA-yome |
| shall be | הַה֔וּא | hahûʾ | ha-HOO |
| heart the as | כְּלֵ֖ב | kĕlēb | keh-LAVE |
| of a woman | אִשָּׁ֥ה | ʾiššâ | ee-SHA |
| in her pangs. | מְצֵרָֽה׃ | mĕṣērâ | meh-tsay-RA |
Cross Reference
Isaiah 21:3
ਮੈਂ ਉਹ ਭਿਆਨਕ ਗੱਲਾਂ ਦੇਖੀਆਂ ਸਨ, ਤੇ ਹੁਣ ਮੈਂ ਭੈਭੀਤ ਹਾਂ। ਡਰ ਨਾਲ ਮੇਰਾ ਪੇਟ ਦੁੱਖ ਰਿਹਾ ਹੈ। ਇਹ ਦਰਦ ਬੱਚੇ ਨੂੰ ਜਨਮ ਦੇਣ ਵਰਗਾ ਦਰਦ ਹੈ। ਜਿਹੜੀਆਂ ਗੱਲਾਂ ਮੈਂ ਸੁਣਦਾ ਹਾਂ ਉਹ ਮੈਨੂੰ ਬਹੁਤ ਭੈਭੀਤ ਕਰਦੀਆਂ ਹਨ। ਜਿਹੜੀਆਂ ਗੱਲਾਂ ਮੈਂ ਦੇਖਦਾ ਹਾਂ ਉਹ ਮੈਨੂੰ ਡਰ ਨਾਲ ਕੰਬਾਉਂਦੀਆਂ ਹਨ।
Isaiah 13:8
ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।
Micah 4:9
ਇਸਰਾਏਲੀ ਬਾਬਲ ਨੂੰ ਵਾਪਸ ਕਿਉਂ ਜਾਣ? ਹੁਣ ਤੂੰ ਉੱਚੀ-ਉੱਚੀ ਕਿਉਂ ਚਿਲਾਉਂਦੀ ਹੈ? ਕੀ ਤੇਰਾ ਪਾਤਸ਼ਾਹ ਚੱਲਾ ਗਿਆ ਹੈ? ਕੀ ਤੂੰ ਆਪਣਾ ਆਗੂ ਗੁਆ ਲਿਆ ਹੈ? ਤੂੰ ਜਣਨ ਪੀੜ ਸਹਿਂਦੀ ਔਰਤ ਵਾਂਗ ਕਿਉਂ ਦੁੱਖੀ ਹੈਂ?
Jeremiah 49:22
ਯਹੋਵਾਹ ਇੱਕ ਬਾਜ਼ ਵਾਂਗ ਹੋਵੇਗਾ, ਜੋ ਉਸ ਜਾਨਵਰ ਉੱਤੇ ਉਡਦਾ ਹੈ, ਜਿਸ ਉੱਤੇ ਉਹ ਹਮਲਾ ਕਰਦਾ ਹੈ। ਯਹੋਵਾਹ, ਬਾਸਰਾਹ ਉੱਤੇ ਆਪਣੇ ਖੰਭ ਫ਼ੈਲਾਏ ਹੋਏ, ਬਾਜ਼ ਵਾਂਗ ਹੋਵੇਗਾ। ਉਸ ਸਮੇਂ, ਅਦੋਮ ਦੇ ਬਹੁਤ ਹੀ ਫ਼ੌਜੀ ਭੈਭੀਤ ਹੋ ਜਾਣਗੇ। ਉਹ ਡਰ ਨਾਲ ਬੱਚਾ ਜਣਨ ਵਾਲੀ ਔਰਤ ਵਾਂਗਰਾਂ ਹੋਣਗੇ।
Jeremiah 30:6
“ਇਹ ਸਵਾਲ ਪੁੱਛੋ ਅਤੇ ਇਸ ਬਾਰੇ ਸੋਚੋ: ਕੀ ਕੋਈ ਆਦਮੀ ਬੱਚਾ ਪੈਦਾ ਕਰ ਸੱਕਦਾ ਹੈ? ਬੇਸੱਕ ਨਹੀਂ! ਫ਼ੇਰ ਮੈਂ ਹਰ ਤਾਕਤਵਰ ਬੰਦੇ ਨੂੰ ਆਪਣੇ ਪੇਟ ਨੂੰ ਸਾਂਭਦਿਆਂ ਕਿਉਂ ਦੇਖਦਾ ਹਾਂ, ਜਿਵੇਂ ਕੋਈ ਔਰਤ ਜਨਮ ਪੀੜਾਂ ਸਹਿ ਰਹੀ ਹੋਵੇ? ਹਰ ਬੰਦੇ ਦਾ ਚਿਹਰਾ ਮਰੇ ਹੋਏ ਬੰਦੇ ਵਾਂਗ ਸਫ਼ੇਦ ਕਿਉਂ ਹੋ ਰਿਹਾ ਹੈ? ਕਿਉਂ ਲੋਕ ਡਰੇ ਹੋਏ ਨੇ।
Jeremiah 6:24
ਅਸਾਂ ਉਸ ਫ਼ੌਜ ਦੀ ਖਬਰ ਸੁਣੀ ਹੈ। ਅਸੀਂ ਆਪਣੀਆਂ ਮੁਸੀਬਤਾਂ ਅੰਦਰ ਘਿਰੇ ਹੋਏ ਮਹਿਸੂਸ ਕਰਦੇ ਹਾਂ। ਅਸੀਂ ਡਰ ਕਾਰਣ ਬੇਸਹਾਰਾ ਹਾਂ। ਅਸੀਂ ਉਸ ਔਰਤ ਵਰਗੇ ਹਾਂ, ਜਿਹੜੀ ਬਾਲਕ ਨੂੰ ਜੰਮ ਰਹੀ ਹੈ।
1 Thessalonians 5:3
ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।
Jeremiah 51:30
ਬਾਬਲ ਦੇ ਫ਼ੌਜੀ ਲੜਨ ਤੋਂ ਰੁਕ ਗਏ ਨੇ ਉਹ ਆਪਣੇ ਕਿਲਿਆਂ ਅੰਦਰ ਠਹਿਰੇ ਹੋਏ ਨੇ, ਉਨ੍ਹਾਂ ਦੀ ਤਾਕਤ ਚਲੀ ਗਈ ਹੈ ਉਹ ਡਰੀਆਂ ਹੋਈਆਂ ਔਰਤਾਂ ਵਾਂਗ ਬਣ ਗਏ ਨੇ। ਬਾਬਲ ਦੇ ਘਰ ਸੜ ਰਹੇ ਹਨ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਹਨ।
Jeremiah 50:43
ਬਾਬਲ ਦੇ ਰਾਜੇ ਨੇ ਇਨ੍ਹਾਂ ਫ਼ੌਜਾਂ ਬਾਰੇ ਸੁਣਿਆ। ਅਤੇ ਉਹ ਬਹੁਤ ਭੈਭੀਤ ਹੋ ਗਿਆ। ਉਹ ਇੰਨਾ ਡਰਿਆ ਹੋਇਆ ਹੈ ਕਿ ਉਸ ਦੇ ਹੱਥ ਨਹੀਂ ਹਿੱਲਦੇ। ਡਰ ਨਾਲ ਉਸਦਾ ਪੇਟ ਦੁੱਖਦਾ ਹੈ ਜਿਵੇਂ ਕੋਈ ਔਰਤ ਬੱਚਾ ਜਣਨ ਵਾਲੀ ਹੋਵੇ।”
Jeremiah 49:24
ਦਂਮਿਸ਼ਕ ਦਾ ਸ਼ਹਿਰ ਕਮਜ਼ੋਰ ਹੋ ਗਿਆ ਹੈ। ਲੋਕ ਉੱਥੋਂ ਭੱਜ ਜਾਣਾ ਲੋਚਦੇ ਨੇ। ਲੋਕ ਆਤੰਕਿਤ ਹੋਣ ਲਈ ਤਿਆਰ ਨੇ। ਲੋਕ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਦਰਦ ਮਹਿਸੂਸ ਕਰਦੇ ਨੇ।
Jeremiah 4:31
ਮੈਂ ਕਿਸੇ ਬੱਚਾ ਜੰਮਦੀ ਔਰਤ ਦੀ ਅਵਾਜ਼ ਸੁਣ ਰਿਹਾ ਹਾਂ। ਇਹ ਚੀਖ ਉਸ ਔਰਤ ਵਰਗੀ ਹੈ ਜਿਹੜੀ ਪਹਿਲੋਠੇ ਬੱਚੇ ਨੂੰ ਜੰਮ ਰਹੀ ਹੋਵੇ। ਇਹ ਸੀਯੋਨ ਦੀ ਧੀ ਦੀ ਚੀਖ ਹੈ। ਉਹ ਇਹ ਆਖਦੀ ਹੋਈ ਪ੍ਰਾਰਥਨਾ ਵਿੱਚ ਆਪਣੇ ਹੱਥ ਉਟਾ ਰਹੀ ਹੈ, “ਆਹ! ਮੈਂ ਬੇਹੋਸ਼ ਹੋਣ ਵਾਲੀ ਹਾਂ! ਮੇਰੇ ਚੌਗਿਰਦੇ ਕਾਤਲ ਖਲੋਤੇ ਨੇ!”
Isaiah 26:17
ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ। ਉਹ ਜਨਮ ਪੀੜਾਂ ਨਾਲ ਚੀਖਦੀ ਹੈ।